TRENDS

ਕੈਟਰੀਨਾ ਕੈਫ ਨੂੰ ਮਿਲਿਆ ਸਮਿਤਾ ਪਾਟਿਲ ਸਨਮਾਨ Katrina honored with Smita Patil Award

ਅਵਾਰਡ ਲੈਕੇ ਰੱਫੂ ਚੱਕਰ ਹੋਰੀ ਫਿਲਮੀ ਹਸੀਨਾ

Team Mumbai p4punjab.com

ਅਦਾਕਾਰਾ ਕੈਟਰੀਨਾ ਕੈਫ ਨੂੰ ਹਾਲ ਹੀ ਵਿੱਚ ਸਮਿਤਾ ਪਾਟਿਲ ਐਵਾਰਡ ਨਾਲ ਨਵਾਜਿਆ ਗਿਆ ਹੈ। ਕੈਟਰੀਨਾ ਨੂੰ ਇਹ ਐਵਾਰਡ ਹਿੰਦੀ ਸਿਨੇਮਾ ਵਿੱਚ ਆਪਣੇ ਯੋਗਦਾਨ ਲਈ ਦਿੱਤਾ ਗਿਆ ਹੈ ਪਰ ਸ਼ਾਇਦ ਕੈਟਰੀਨਾ ਆਪਣੀ ਇਸ ਖੁਸ਼ੀ ਨੂੰ ਫੈਨਸ ਤੇ ਮੀਡੀਆ ਨਾਲ ਸਾਂਝਾ ਨਹੀਂ ਕਰਨਾ ਚਾਹੁੰਦੀ। ਖਬਰ ਹੈ ਕਿ ਈਵੈਂਟ ਵਿੱਚ ਐਵਾਰਡ ਲੈਣ ਤੋਂ ਬਾਅਦ ਕੈਟ ਚੁੱਪਚਾਪ ਪਿਛਲੇ ਦਰਵਾਜ਼ੇ ਤੋਂ ਖਿਸਕ ਗਈ।

ਕੈਟ ਨੇ ਨਾ ਹੀ ਮੀਡੀਆ ਨਾਲ ਗੱਲਬਾਤ ਕੀਤੀ ਤੇ ਨਾ ਹੀ ਸੋਸ਼ਲ ਮੀਡੀਆ ‘ਤੇ ਫੈਨਸ ਦੇ ਰੂਬਰੂ ਹੋਈ। ਦਰਅਸਲ ਇਸ ਐਵਾਰਡ ਦੇ ਐਲਾਨ ‘ਤੇ ਕੈਟਰੀਨਾ ਦੀ ਕਾਫੀ ਅਲੋਚਨਾ ਹੋਈ ਸੀ। ਸ਼ਾਇਦ ਇਸੇ ਡਰ ਕਰਕੇ ਕਿ ਕੋਈ ਉਨ੍ਹਾਂ ਨੂੰ ਇਸ ਬਾਰੇ ਸਵਾਲ ਨਾ ਪੁੱਛ ਲਏ, ਉਹ ਬਿਨਾਂ ਕੁਝ ਕਹੇ ਨਿਕਲ ਗਈ।

ਕੈਟਰੀਨਾ ਨੂੰ ਸ਼ਾਇਦ ਇਹ ਵੀ ਡਰ ਸੀ ਕਿ ਕੋਈ ਉਨ੍ਹਾਂ ਦੀ ਫਲੌਪ ਫਿਲਮ ‘ਬਾਰ ਬਾਰ ਦੇਖੋ’ ਬਾਰੇ ਪੁੱਛ ਲਏ।

Show More

Leave a Reply

Your email address will not be published. Required fields are marked *