VOTE 4 PUNJAB

ਬਾਦਲ ਪਰਿਵਾਰ ਵਲੋਂ, ਪੰਜਾਬ ਦੀ ਕੇਬਲ ਮਾਫੀਆ ਫਾਸਟ ਵੇਅ ਤੇ ਸਰਕਾਰੀ ਚੈਨਲ ਪੀਟੀਸੀ ਗਰੁੱਪ ਨੂੰ ਵੇਚਣ ਦੇ ਚਰਚੇ ਜ਼ੋਰਾਂ ਤੇ

ਕਿਉਂਕਿ ਉਨ੍ਹਾਂ ਦੇ ਵਪਾਰ ਤੇ ਪੈਸਾ ਬਹੁਤ ਵੱਡੇ ਪੱਧਰ ਤੇ ਦਾਅ ਉਪਰ ਲੱਗਿਆ ਹੈ, ਇਸ ਲਈ ਉਹ ਖ਼ੁਲਾਸੇ ਨਹੀਂ ਕਰ ਸਕਦੇ ਹਨ।

ਕੀ ਆਪਣੀ ਹਾਰ ਤੋਂ ਡਰਦਿਆਂ, ਬਾਦਲ ਪਰਿਵਾਰ ਨੇ, ਫਾਸਟ ਵੇਅ ਕੇਬਲ ਤੇ ਪੀਟੀਸੀ ਚੈਨਲਾਂ ਦੇ ਕਾਰੋਬਾਰ ਨੂੰ ਵੇਚ ਦਿੱਤਾ ?

Gurminder Singh Samad, www.p4punjab.com

ਕੀ ਪੰਜਾਬ ਵਿਚ ਸਨ 2007 ਤੋਂ ਸੱਤਾ ਤੇ ਕਾਬਜ ਅਕਾਲੀ ਦਲ ਬਾਦਲ ਦੇ ਮਾਲਕ, ਵਿਧਾਨ ਸਭਾ ਚੋਣਾਂ ਵਿਚ ਆਪਣੀ ਸੰਭਾਵਿਤ ਹਾਰ ਨੂੰ ਦੇਖਦਿਆਂ, ਵੱਡੇ ਪੱਧਰ ਤੇ ਚਲਦੇ ਆਪਣੇ ਕੰਮ ਕਾਰ, ਅੱਗੇ ਵੇਚਣ ਦੀ ਰੂਪ ਰੇਖਾ ਤਿਆਰ ਕਰਨ ਵਿਚ ਲੱਗੇ ਹੋਏ ਹਨ ? ਜਾਣਕਾਰ ਸੂਤਰਾਂ ਮੁਤਾਬਿਕ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਦੀ ਸਾਂਝੀ ਜਾਇਦਾਦ ਪੀਟੀਸੀ ਚੈਨਲ ਨੂੰ ਇਕ ਨਿਜੀ ਕਾਰੋਬਾਰੀ ਘਰਾਣੇ ਨੂੰ ਵੇਚ ਦਿੱਤਾ ਗਿਆ ਹੈ।

ਕਿਉਂਕਿ ਉਨ੍ਹਾਂ ਦੇ ਵਪਾਰ ਤੇ ਪੈਸਾ ਬਹੁਤ ਵੱਡੇ ਪੱਧਰ ਤੇ ਦਾਅ ਉਪਰ ਲੱਗਿਆ ਹੈ, ਇਸ ਲਈ ਉਹ ਖ਼ੁਲਾਸੇ ਨਹੀਂ ਕਰ ਸਕਦੇ ਹਨ।
ਸੂਤਰਾਂ ਦੀ ਮੰਨੀਏ ਤਾਂ ਫਾਸਟ ਵੇਅ ਕੇਬਲ ਦਾ 49% ਹਿੱਸਾ ਪਹਿਲਾਂ ਤੋਂ ਹੀ ਭਾਰਤ ਦੇ ਇਕ ਵੱਡੇ ਕਾਰੋਬਾਰੀ ਘਰਾਣੇ ਦੀ ਮਲਕੀਅਤ ਹੈ।ਪਰ ਪੀਟੀਸੀ ਚੈਨਲ ਗਰੁੱਪ ਦਾ ਜ਼ਿਆਦਾ ਹਿੱਸਾ ਔਰਬਿਟ ਗਰੁੱਪ ਦੇ ਨਾਮ ਹੈ।ਹੁਣ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ, ਬਾਦਲ ਪਰਿਵਾਰ ਨੇ ਆਪਣੇ ਵੱਡੇ ਕਾਰੋਬਾਰ, ਜਿੰਨ੍ਹਾਂ ਵਿਚ ਹੋਟਲ, ਚੈਨਲ ਤੇ ਕੇਬਲ ਆਉਂਦੀ ਹੈ, ਨੂੰ ਭਾਰਤ ਦੇ ਵੱਡੇ ਕਾਰੋਬਾਰੀ ਘਰਾਣਿਆਂ ਨੂੰ ਬਹੁਤ ਹੀ ਜਾਇਜ਼ ਮੁੱਲ ਤੇ ਦੇ ਦਿੱਤਾ ਹੈ।

ਦੂਜੇ ਪਾਸੇ ਵੋਲਵੋ ਬੱਸਾਂ ਦੇ ਪਰਮਿਟਾਂ ਦੀ ਮੌਕੇ ਦੇ ਠੇਕੇਦਾਰਾਂ ਨਾਲ ਨਵੀਂ ਲਿਖਾ-ਪੜ੍ਹੀ ਹੋਣ ਦੀਆਂ ਖ਼ਬਰਾਂ ਹਨ। ਜਿੰਨ੍ਹਾਂ ਅਨੁਸਾਰ, ਅਕਾਲੀਆਂ ਦੀ ਸਰਕਾਰ ਨਾ ਆਉਣ ਦੀ ਸੂਰਤ ਵਿਚ, ਲਗਜ਼ਰੀ ਬੱਸਾਂ ਦੀ ਮਾਲਕੀ ਠੇਕੇਦਾਰਾਂ ਲੋਕ ਚਲੀ ਜਾਏਗੀ। ਪਿਛਲੇ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ, ਲਗਜ਼ਰੀ ਬੱਸਾਂ ਦੇ ਇਹਨਾਂ ਰੂਟਾਂ ਨੂੰ ਬਾਦਲ ਦੀਆਂ ਬੱਸਾਂ ਸਮੇਤ, ਬਾਦਲ ਟਰਾਂਸਪੋਰਟ ਕੰਪਨੀ ਠੇਕੇ ਤੇ ਹੀ ਚਲਾ ਰਹੇ ਹਨ।

ਇਸ ਕਾਰੋਬਾਰ ਨਾਲ ਜੁੜੇ ਵਪਾਰੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸੂਰਤ ਵਿਚ ਇਹ ਦਸਿਆ, ਕਿ ਉਨ੍ਹਾਂ ਨੂੰ ਮਿਲੀ ਜਾਣਕਾਰੀ ਮੁਤਾਬਿਕ, ਇਹਨਾਂ ਖ਼ਬਰਾਂ ਵਿਚ ਸਚਾਈ ਤਾਂ ਹੈ, ਪਰ ਕਿਉਂਕਿ ਉਨ੍ਹਾਂ ਦੇ ਵਪਾਰ ਤੇ ਪੈਸਾ ਬਹੁਤ ਵੱਡੇ ਪੱਧਰ ਤੇ ਦਾਅ ਉਪਰ ਲੱਗਿਆ ਹੈ, ਇਸ ਲਈ ਉਹ ਖ਼ੁਲਾਸੇ ਨਹੀਂ ਕਰ ਸਕਦੇ ਹਨ।

LAST UPDATE

ਖ਼ਬਰ ਲਿਖਣ ਵੇਲੇ ਸਾਡੇ ਵਲੋਂ ਫਾਸਟ ਵੇਅ ਦੇ ਪ੍ਰਬੰਧਕਾਂ ਨਾਲ ਸੱਚਾਈ ਜਾਨਣ ਲਈ ਰਾਬਤਾ ਕਾਇਮ ਕੀਤਾ ਗਿਆ ਸੀ, ਪਰ ਕੁਝ ਵੀ ਪਤਾ ਨਹੀਂ ਲਗਿਆ ਸੀ।ਕੰਪਨੀ ਦੇ ਮੈਨੇਜਰ ਰਾਜਦੀਪ ਸਿੰਘ ਦਾ ਫੋਨ ਆਇਆ ਸੀ, ਜਿਸ ਉਪਰ ਉਨ੍ਹਾਂ ਖ਼ਬਰ ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ, ਇਸ ਖ਼ਬਰ ਨੂੰ ਝੂਠੀ ਕਿਹਾ ਹੈ।ਉਨ੍ਹਾਂ ਮੁਤਾਬਿਕ ਇਹ ਖ਼ਬਰਾਂ ਵਿਰੋਧੀਆਂ ਵਲੋਂ ਬਣਾਈਆਂ ਹੋਈਆਂ ਅਫਵਾਹਾਂ ਹਨ।

Tags
Show More

1 thought on “ਬਾਦਲ ਪਰਿਵਾਰ ਵਲੋਂ, ਪੰਜਾਬ ਦੀ ਕੇਬਲ ਮਾਫੀਆ ਫਾਸਟ ਵੇਅ ਤੇ ਸਰਕਾਰੀ ਚੈਨਲ ਪੀਟੀਸੀ ਗਰੁੱਪ ਨੂੰ ਵੇਚਣ ਦੇ ਚਰਚੇ ਜ਼ੋਰਾਂ ਤੇ”

Leave a Reply

Your email address will not be published. Required fields are marked *