LudhianaPUNJAB

Inderpal Singh Saved Other Lives, Lost Own

ਦੂਜਿਆਂ ਨੂੰ ਬਚਾਉਂਦਿਆਂ ਬਚਾਉਂਦਿਆਂ ਕਿਹਾ ਦੁਨਿਆ ਨੂੰ ਅਲਵਿਦਾ

Inderpal Singh Saved Other Lives, Lost Own: ਲੁਧਿਆਣਾ: ਬੀਤੇ ਕੱਲ੍ਹ ਵਾਪਰੇ ਦਰਦਨਾਕ ਅਗਨੀਕਾਂਡ ਵਿੱਚ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਅਗਨੀ ਕਾਂਡ ਦੀ ਭੇਟ ਚੜ੍ਹਿਆਂ ਵਿੱਚ ਇੱਕ ਅਜਿਹਾ ਸੱਜਣ ਵੀ ਸ਼ਾਮਲ ਹੈ ਜੋ ਫੈਕਟਰੀ ਦੀ ਇਮਾਰਤ ਵਿੱਚ ਫਸੇ ਲੋਕਾਂ ਲਈ ਫਰਿਸ਼ਤਾ ਬਣ ਕੇ ਬਹੁੜਿਆ। ਇੰਦਰਪਾਲ ਸਿੰਘ ਨੂੰ ਜਦੋਂ ਹੀ ਆਪਣੇ ਦੋਸਤ ਦੀ ਫੈਕਟਰੀ ਵਿੱਚ ਅੱਗ ਲੱਗਣ ਦਾ ਪਤਾ ਲੱਗਾ ਤਾਂ ਉਸੇ ਵੇਲੇ ਉਹ ਮਦਦ ਕਰਨ ਲਈ ਆ ਗਿਆ।

Inderpal Singh Saved Other Lives, Lost Ownਸ਼ੇਰੇ ਪੰਜਾਬ ਟੈਕਸੀ ਯੂਨੀਅਨ ਦੇ ਪ੍ਰਧਾਨ ਇੰਦਰਪਾਲ ਸਿੰਘ ਨੇ ਜਨਵਰੀ ਵਿੱਚ ਆਪਣੀ ਧੀ ਦੇ ਹੱਥ ਪੀਲੇ ਕਰਨੇ ਸਨ ਤੇ ਉਹ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝਿਆ ਹੋਇਆ ਸੀ। ਬੀਤੇ ਕੱਲ੍ਹ ਸਵੇਰੇ ਉਹ ਗੁਰੂ ਘਰ ਮੱਥਾ ਟੇਕ ਕੇ ਵਾਪਸ ਜਾਣ ਲੱਗਾ ਤਾਂ ਉਸ ਨੂੰ ਆਪਣੇ ਦੋਸਤ ਦੇ ਕਾਰਖਾਨੇ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ। ਆਪਣੇ ਪੁੱਤਰ ਨਾਲ ਇੰਦਰਪਾਲ ਸਿੰਘ ਮੌਕੇ ‘ਤੇ ਪੁੱਜਾ ਤੇ ਉੱਥੇ ਜਾ ਕੇ ਫਾਇਰਕਰਮੀਆਂ ਦੀ ਮਦਦ ਕਰਨ ਲਈ ਅੱਗ ਲੱਗੀ ਹੋਈ ਇਮਾਰਤ ਵਿੱਚ ਜਾ ਵੜਿਆ। ਉਸ ਨੇ ਆਪਣੇ ਪੁੱਤਰ ਨੂੰ ਦਫ਼ਤਰ ਦਾ ਕੰਮ ਦੇਖਣ ਲਈ ਭੇਜ ਦਿੱਤਾ। ਇੰਦਰਪਾਲ ਨਾਲ ਉਸ ਦਾ ਸਾਥੀ ਦੁਕਾਨਦਾਰ ਵੀ ਸੀ। ਉਨ੍ਹਾਂ ਅੱਗ ਬੁਝਾਊ ਦਸਤੇ ਨਾਲ ਰਲ਼ ਕੇ ਕਈ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ।

ਜਦੋਂ ਉੱਥੇ ਹੋਰ ਕੋਈ ਫਸਿਆ ਨਾ ਰਹਿ ਗਿਆ ਤਾਂ ਸਾਥੀ ਨੇ ਇੰਦਰਪਾਲ ਨੂੰ ਕਿਹਾ ਕਿ ਤੁਸੀਂ ਚੱਲੋ ਬਾਹਰ। ਇੰਦਰਪਾਲ ਨੇ ਉਸ ਨੂੰ ਕਿਹਾ ਕਿ ਤੁਸੀਂ ਚੱਲੋਂ ਮੈਂ ਇਹ ਪਾਈਪ ਠੀਕ ਕਰ ਦੇਵਾਂ। ਇੰਨੇ ਨੂੰ ਧਮਾਕੇ ਨਾਲ ਫੈਕਟਰੀ ਦੀ ਇਮਾਰਤ ਡਿੱਗ ਗਈ। ਇੰਦਰਪਾਲ ਦੀ ਉਮਰ 60 ਸਾਲ ਸੀ ਤੇ ਇਸ ਦੇ ਬਾਵਜੂਦ ਉਸ ਨੇ ਕਈ ਲੋਕਾਂ ਨੂੰ ਅੱਗ ਵਿੱਚੋਂ ਬਚਾਅ ਲਿਆ ਸੀ। ਪਰਿਵਾਰ ਦੀ ਹਾਲਤ ਵੇਖੀ ਨਹੀਂ ਜਾ ਸਕਦੀ। ਉਨ੍ਹਾਂ ਲਈ ਇਹ ਅਸਹਿਣਯੋਗ ਝਟਕਾ ਹੈ। ਅੱਜ ਹਜ਼ਾਰਾਂ ਲੋਕਾਂ ਨੇ ਨਮ ਅੱਖਾਂ ਨਾਲ ਇੰਦਰਪਾਲ ਨੂੰ ਅੰਤਮ ਵਿਦਾਈ ਦਿੱਤੀ।

Inderpal Singh Saved Other Lives, Lost Ownਘਟਨਾ ਸਥਾਨ ‘ਤੇ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੁਰਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮ੍ਰਿਤਕਾਂ ਦੇ ਵਾਰਸਾਂ ਨੂੰ 10-10 ਲੱਖ ਦੀ ਮਾਲੀ ਸਹਾਇਤਾ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਸਵੇਰੇ ਅੱਠ ਵਜੇ ਲੁਧਿਆਣਾ ਦੇ ਸਨਅਤੀ ਖੇਤਰ ‘ਏ’ ਵਿੱਚ ਅਮਰਸਨ ਪੌਲੀਮਰਜ਼ ਨਾਂ ਦੇ ਪਲਾਸਟਿਕ ਤੇ ਪੌਲੀਥੀਨ ਬਣਾਉਣ ਵਾਲੇ ਕਾਰਖ਼ਾਨੇ ਨੂੰ ਭਿਆਨਕ ਅੱਗ ਲੱਗ ਗਈ ਸੀ। ਅੱਗ ਦੇ ਕਾਰਨ ਦਾ ਪਤਾ ਨਹੀਂ ਲੱਗਾ ਪਰ ਸ਼ਾਰਟ ਸਰਕਟ ਇਸ ਦੀ ਵਜ੍ਹਾ ਦੱਸੀ ਜਾ ਰਹੀ ਸੀ।

ਸੂਚਨਾ ਮਿਲਦੇ ਹੀ ਅੱਗ ਬਝਾਊ ਵਿਭਾਗ ਦੀਆਂ 20 ਗੱਡੀਆਂ ਮੌਕੇ ਉੱਤੇ ਪਹੁੰਚ ਗਈਆਂ ਸਨ। ਕਰਮਚਾਰੀਆਂ ਮੁਤਾਬਕ ਤਿੰਨ ਤੋਂ ਚਾਰ ਘੰਟੇ ਤੋਂ ਉਹ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਇਸੇ ਦੌਰਾਨ ਅਚਾਨਕ ਉਕਤ ਕਾਰਖ਼ਾਨੇ ਦੀ ਇਮਾਰਤ ਡਿੱਗ ਗਈ। ਇਸ ਤੋਂ ਕੁਝ ਸਮੇਂ ਬਾਅਦ ਨਾਲ ਲੱਗਦੀ ਇੱਕ ਹੋਰ ਇਮਾਰਤ ਵੀ ਡਿੱਗ ਗਈ ਤੇ ਕੁੱਲ ਤਿੰਨ ਇਮਾਰਤਾਂ ਨੁਕਸਾਨੀਆਂ ਗਈਆਂ।

Inderpal Singh Saved Other Lives, Lost Ownਜ਼ਿਕਰਯੋਗ ਹੈ ਕਿ ਪੌਲੀਥੀਨ ਬਣਾਉਣ ਵਾਲੇ ਕਾਰਖ਼ਾਨੇ ਨੂੰ ਲੱਗੀ ਭਿਆਨਕ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਤੇ ਦੋ ਜੇਰੇ ਇਲਾਜ ਹਨ। ਹਾਲੇ ਵੀ ਦਰਜਨ ਦੇ ਕਰੀਬ ਲੋਕਾਂ ਦਾ ਮਲਬੇ ਵਿੱਚ ਦੱਬੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਮੰਗਲਵਾਰ ਸਵੇਰੇ ਤੱਕ 12 ਲੋਕਾਂ ਨੂੰ ਬਿਲਡਿੰਗ ਦੇ ਮਲਬੇ ਤੋਂ ਬਾਹਰ ਕੱਢਿਆ ਗਿਆ ਹੈ ਜਿਨ੍ਹਾਂ ਵਿੱਚੋਂ 6 ਲੋਕਾਂ ਦੀ ਮੌਤ ਦੀ ਪ੍ਰਸ਼ਾਸਨ ਨੇ ਪੁਸ਼ਟੀ ਕੀਤੀ ਸੀ। ਸਵੇਰੇ ਕੁਝ ਹੋਰ ਲੋਕਾਂ ਨੂੰ ਬਾਹਰ ਕੱਢਿਆ ਗਿਆ, ਜਿਹੜੇ ਮ੍ਰਿਤਕ ਪਾਏ ਗਏ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 14 ਦੱਸੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਮਰਨ ਵਾਲਿਆਂ ਵਿੱਚ ਚਾਰ ਫਾਇਰ ਕਰਮੀ ਹਨ। ਮਲਬੇ ਵਿੱਚ ਫ਼ੈਕਟਰੀ ਨਾਲ ਸਬੰਧਤ ਲੋਕ, ਫਾਇਰ ਕਰਮੀ ਤੇ ਬਚਾਅ ਕੰਮ ਨਾਲ ਜੁੜੇ ਲੋਕ ਦੱਸੇ ਜਾ ਰਹੇ ਹਨ। ਹਾਲਾਂਕਿ ਮਰਨ ਵਾਲਿਆਂ ਦੀ ਕੁੱਲ ਗਿਣਤੀ ਅਧਿਕਾਰਕ ਤੌਰ ਤੇ ਨਹੀਂ ਦੱਸੀ ਗਈ। ਮਲਬੇ ਚੋਂ ਕੱਢੀਆਂ ਗਈਆਂ ਲਾਸ਼ਾਂ ਦੀ ਪਛਾਣ ਟੈਕਸੀ ਯੂਨੀਅਨ ਦੇ ਪ੍ਰਧਾਨ ਇੰਦਰਪਾਲ ਸਿੰਘ, ਭਾਵਾਧਸ ਲੁਧਿਆਣਾ ਦੇ ਪ੍ਰਧਾਨ ਲਕਸ਼ਣ ਦ੍ਰਾਵਿਡ ਤੇ ਮ੍ਰਿਤਕ ਵਿੱਚ 4 ਫ਼ੈਕਟਰੀ ਨਾਲ ਸਬੰਧਤ ਤੇ 4 ਦੀ ਪਛਾਣ ਫਾਇਰ ਕਰਮੀ ਦੇ ਰੂਪ ਵਿੱਚ ਹੋਈ ਹੈ। ਇਨ੍ਹਾਂ ਵਿੱਚ ਸੈਮੂਅਲ ਗਿੱਲ, ਪੂਰਨ ਸਿੰਘ ਤੇ ਰਾਜਨ ਦੇ ਰੂਪ ਵਿੱਚ ਹੋਈ ਹੈ। ਰੋਹਿਤ ਤੇ ਇੱਕ ਹੋਰ ਵਿਅਕਤੀ ਇਲਾਜ ਲਈ ਸੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

Inderpal Singh Saved Other Lives, Lost Own

Tags
Show More

Leave a Reply

Your email address will not be published. Required fields are marked *