DelhiNATIONAL

GUJRAT HIMACHAL EXIT POLL RESULTS FAVORING BJP

ਗੁਜਰਾਤ, ਹਿਮਾਚਲ ਵਿੱਚ ਲਹਿਰਾਏਗਾ ਭਗਵਾ

GUJRAT HIMACHAL EXIT POLL RESULTS FAVORING BJP: ਗੁਜਰਾਤ ਵਿਧਾਨ ਸਭਾ ਚੋਣਾਂ ਐਗਜ਼ਿਟ ਪੋਲ: ਨਵੀਂ ਦਿੱਲੀ: ਗੁਜਰਾਤ ਵਿਧਾਨ ਸਭਾ ਚੋਣਾਂ ਲਈ 182 ਸੀਟਾਂ ‘ਤੇ ਵੋਟਾਂ ਪੈ ਚੁੱਕੀਆਂ ਹਨ। ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੋ ਗਈ ਹੈ। ਗੁਜਰਾਤ ਦੇ ਸੌਰਾਸ਼ਟਰ ਵਿੱਚ 54, ਉੱਤਰੀ ਗੁਜਰਾਤ ਵਿੱਚ 53, ਕੇਂਦਰੀ ਗੁਜਰਾਤ ਵਿੱਚ 40 ਤੇ ਦੱਖਣੀ ਗੁਜਰਾਤ ਵਿੱਚ 35 ਸੀਟਾਂ ਹਨ। ਇਸ ਦੇ ਨਤੀਜੇ 18 ਦਸੰਬਰ ਨੂੰ ਆਉਣਗੇ ਪਰ ਉਸ ਤੋਂ ਪਹਿਲਾਂ ਪੇਸ਼ ਹੈ ਗੁਜਰਾਤ ਵਿਧਾਨ ਸਭਾ ਚੋਣਾਂ ਦਾ ਐਗਜ਼ਿਟ ਪੋਲ:

ਗੁਜਰਾਤ ਵਿਧਾਨ ਸਭਾ ਚੋਣਾਂ ਐਗਜ਼ਿਟ ਪੋਲ 2017 ਲਾਈਵ ਅਪਡੇਟ: 

ਫਾਈਨਲ ਐਗਜ਼ਿਟ ਪੋਲ ਮੁਤਾਬਕ ਬੀਜੇਪੀ ਨੂੰ ਗੁਜਰਾਤ ਵਿੱਚ ਬਹੁਮਤ ਮਿਲ ਰਿਹਾ ਹੈ। 117 ਸੀਟਾਂ ਨਾਲ ਬੀਜੇਪੀ ਦੀ ਸਰਕਾਰ ਬਣਨ ਜਾ ਰਹੀ ਹੈ।

ਕਾਂਗਰਸ ਨੂੰ 64 ਸੀਟਾਂ ਨਾਲ ਸਬਰ ਕਰਨਾ ਪੈ ਸਕਦਾ ਹੈ। ਹੋਰਾਂ ਨੂੰ ਸਿਰਫ ਇੱਕ ਸੀਟ ਮਿਲ ਸਕਦੀ ਹੈ।

ਸੌਰਾਸ਼ਟਰ ਕੱਛ ਦੀਆਂ 54 ਸੀਟਾਂ ਦੇ ਐਗਜ਼ਿਟ ਪੋਲ ਮੁਤਾਬਕ ਬੀਜੇਪੀ ਨੂੰ 34 ਸੀਟਾਂ ਮਿਲ ਸਕਦੀਆਂ ਹਨ। ਕਾਂਗਰਸ ਨੂੰ 19 ਸੀਟਾਂ ਤੇ ਹੋਰਾਂ ਨੂੰ ਇੱਕ ਸੀਟ ਮਿਲ ਸਕਦੀ ਹੈ।

ਉੱਤਰੀ ਗੁਜਰਾਤ ਦੀਆਂ 53 ਸੀਟਾਂ ਵਿੱਚੋਂ 35 ਬੀਜੇਪੀ ਦੀ ਝੋਲੀ ਵਿੱਚ ਪੈਣ ਦੇ ਆਸਾਰ ਹਨ।

ਕਾਂਗਰਸ ਨੂੰ 18 ਸੀਟਾਂ ਮਿਲ ਸਕਦੀਆਂ ਹਨ।

ਬੀਜੇਪੀ ਨੂੰ 49 ਫੀਸਦੀ, ਕਾਂਗਰਸ ਨੂੰ 42 ਫੀਸਦੀ ਤੇ ਹੋਰਾਂ ਨੂੰ 9 ਫੀਸਦੀ ਵੋਟ ਮਿਲ ਸਕੇ ਹਨ।

ਦੱਖਣੀ ਗੁਜਰਾਤ ਦੀਆਂ 35 ਸੀਟਾਂ ਵਿੱਚੋਂ ਬੀਜੇਪੀ ਨੂੰ 24, ਕਾਂਗਰਸ ਨੂੰ 11 ਤੇ ਹੋਰਾਂ ਨੂੰ 0 ਸੀਟ ਮਿਲਦੀ ਦਿੱਸ ਰਹੀ ਹੈ।

ਵੋਟ ਫੀਸਦੀ ਮੁਤਾਬਕ ਬੀਜੇਪੀ ਨੂੰ 52 ਫੀਸਦੀ, ਕਾਂਗਰਸ ਨੂੰ 40 ਫੀਸਦੀ ਤੇ ਹੋਰਾਂ ਨੂੰ 8 ਫੀਸਦੀ ਵੋਟ ਮਿਲਦੀ ਦਿੱਸ ਰਹੀ ਹੈ।

ਮੱਧ ਗੁਜਰਾਤ ਦੀਆਂ 40 ਸੀਟਾਂ ਵਿੱਚੋਂ ਬੀਜੇਪੀ ਨੂੰ 24 ਤੇ ਕਾਂਗਰਸ ਨੂੰ 16 ਮਿਲਣ ਦੀ ਸੰਭਾਵਨਾ ਹੈ।

ਮੱਧ ਗੁਜਰਾਤ ਵਿੱਚ ਬੀਜੇਪੀ ਨੂੰ 47 ਫੀਸਦੀ, ਕਾਂਗਰਸ ਨੂੰ 42 ਫੀਸਦੀ ਤੇ ਹੋਰਾਂ ਨੂੰ 13 ਫੀਸਦੀ ਵੋਟ ਮਿਲਦੇ ਦਿਖਾਈ ਦੇ ਰਹੇ ਹਨ।

GUJRAT HIMACHAL EXIT POLL RESULTS FAVORING BJP

ਸੌਰਾਸ਼ਟਰ ਕੱਛ ਐਗਜ਼ਿਟ ਪੋਲ: ਨਵੀਂ ਦਿੱਲੀ: ਗੁਜਰਾਤ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈ ਚੁੱਕੀਆਂ ਹਨ। ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੋ ਗਈ ਹੈ। ਇਸ ਦੇ ਨਤੀਜੇ 18 ਦਸੰਬਰ ਨੂੰ ਆਉਣਗੇ ਪਰ ਉਸ ਤੋਂ ਪਹਿਲਾਂ ਪੇਸ਼ ਹੈ ਗੁਜਰਾਤ ਵਿਧਾਨ ਸਭਾ ਚੋਣਾਂ ਐਗਜ਼ਿਟ ਪੋਲ ਵਿੱਚ ਸੌਰਾਸ਼ਟਰ ਕੱਛ ਦਾ ਹਾਲ। ਸੌਰਾਸ਼ਟਰ ਵਿੱਚ 54 ਸੀਟਾਂ ਹਨ:

ਸੌਰਾਸ਼ਟਰ ਕੱਛ ਐਗਜ਼ਿਟ ਪੋਲ 2017, ਲਾਈਵ ਅਪਡੇਟ

ਸੌਰਾਸ਼ਟਰ ਕੱਛ ਦੀਆਂ 54 ਸੀਟਾਂ ਦੇ ਐਗਜ਼ਿਟ ਪੋਲ ਮੁਤਾਬਕ ਬੀਜੇਪੀ ਨੂੰ 34 ਸੀਟਾਂ ਮਿਲ ਸਕਦੀਆਂ ਹਨ। ਕਾਂਗਰਸ ਨੂੰ 19 ਸੀਟਾਂ ਤੇ ਹੋਰਾਂ ਨੂੰ ਇੱਕ ਸੀਟ ਮਿਲ ਸਕਦੀ ਹੈ।

ਉੱਤਰੀ ਗੁਜਰਾਤ ਐਗਜ਼ਿਟ ਪੋਲ: ਸੌਰਾਸ਼ਟਰ ਕੱਛ ਐਗਜ਼ਿਟ ਪੋਲ: ਨਵੀਂ ਦਿੱਲੀ: ਗੁਜਰਾਤ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈ ਚੁੱਕੀਆਂ ਹਨ। ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੋ ਗਈ ਹੈ। ਇਸ ਦੇ ਨਤੀਜੇ 18 ਦਸੰਬਰ ਨੂੰ ਆਉਣਗੇ ਪਰ ਉਸ ਤੋਂ ਪਹਿਲਾਂ ਪੇਸ਼ ਹੈ ਗੁਜਰਾਤ ਵਿਧਾਨ ਸਭਾ ਚੋਣਾਂ ਐਗਜ਼ਿਟ ਪੋਲ ਵਿੱਚ ਉੱਤਰੀ ਗੁਜਰਾਤ ਦੀਆਂ 53 ਸੀਟਾਂ ਦਾ ਹਾਲ,:

ਉੱਤਰੀ ਗੁਜਰਾਤ ਐਗਜ਼ਿਟ ਪੋਲ 1017, ਲਾਈਵ ਅਪਡੇਟ

ਉੱਤਰੀ ਗੁਜਰਾਤ ਦੀਆਂ 53 ਸੀਟਾਂ ਵਿੱਚੋਂ 35 ਬੀਜੇਪੀ ਦੀ ਝੋਲੀ ਵਿੱਚ ਪੈਣ ਦੇ ਆਸਾਰ ਹਨ।

ਕਾਂਗਰਸ ਨੂੰ 18 ਸੀਟਾਂ ਮਿਲ ਸਕਦੀਆਂ ਹਨ।

ਬੀਜੇਪੀ ਨੂੰ 49 ਫੀਸਦੀ, ਕਾਂਗਰਸ ਨੂੰ 42 ਫੀਸਦੀ ਤੇ ਹੋਰਾਂ ਨੂੰ 9 ਫੀਸਦੀ ਵੋਟ ਮਿਲ ਸਕੇ ਹਨ।

GUJRAT HIMACHAL EXIT POLL RESULTS FAVORING BJP

ਹਿਮਾਚਲ ਪ੍ਰਦੇਸ਼ ਦਾ ਐਗਜ਼ਿਟ ਪੋਲ: ਨਵੀਂ ਦਿੱਲੀ: ਹਿਮਾਚਲ ਪ੍ਰਦੇਸ਼ ਵਿੱਚ 68 ਸੀਟਾਂ ਹਨ। ਪੂਰਬੀ ਹਿਮਾਚਲ ਵਿੱਚ 34 ਸੀਟਾਂ ਤੇ ਪੱਛਮੀ ਹਿਮਾਚਲ ਵਿੱਚ 34 ਸੀਟਾਂ ਹਨ। ਇੱਥੇ ਮੁੱਖ ਟੱਕਰ ਕਾਂਗਰਸ ਤੇ ਬੀਜੇਪੀ ਵਿਚਾਲੇ ਹੈ। ਇਸ ਵੇਲੇ ਸੱਤਾ ਵਿੱਚ ਕਾਂਗਰਸ ਹੈ।

ਹਿਮਾਚਲ ਪ੍ਰਦੇਸ਼ ਐਗਜ਼ਿਟ ਪੋਲ 2017, ਲਾਈਵ ਅਪਡੇਟ

ਐਗਜ਼ਿਟ ਪੋਲ ਮੁਤਾਬਕ ਹਿਮਾਚਲ ਦੀਆਂ 68 ਸੀਟਾਂ ਵਿੱਚੋਂ 38 ਬੀਜੇਪੀ ਦੀ ਝੋਲੀ ਪੈਂਦੀਆਂ ਦਿੱਸ ਰਹੀਆਂ ਹਨ। ਕਾਂਗਰਸ ਨੂੰ 29 ਸੀਟਾਂ ‘ਤੇ ਸਬਰ ਕਰਨਾ ਪੈ ਸਕਦਾ ਹੈ।

ਵੋਟ ਫੀਸਦੀ ਦੀ ਗੱਲ ਕਰੀਏ ਤਾਂ ਕੋਈ ਜ਼ਿਆਦਾ ਫਰਕ ਦਿਖਾਈ ਨਹੀਂ ਦਿੰਦਾ। ਬੀਜੇਪੀ ਨੂੰ 45 ਫੀਸਦੀ ਤੇ ਕਾਂਗਰਸ ਨੂੰ 42 ਫੀਸਦੀ ਵੋਟ ਮਿਲ ਰਿਹਾ ਹੈ। ਹੋਰਾਂ ਦੇ ਖਾਤੇ 13 ਫੀਸਦੀ ਵੋਟ ਆਏਗਾ।

Tags
Show More

Leave a Reply

Your email address will not be published. Required fields are marked *