PUNJAB

20 Lakh saplings planted till now on Panchayat lands

ਪੰਚਾਇਤੀ ਜ਼ਮੀਨਾ ਤੇ ਇਸ ਸਾਲ ਹੁਣ ਤੱਕ ਲਗਭਗ 20 ਲੱਖ ਪੌਦੇ ਲਗਾਏ ਗਏ ਤ੍ਰਿਪਤ ਬਾਜਵਾ

ਪੰਜਾਬ ਸਰਕਾਰ ਵਲੋ ਸੂਬੇ ਵਿਚ ਚਲਾਈ ਗਈ ਤੰਦਰੁਸਤ ਮੁਹਿੰਮ ਤਹਿਤ ਪੇਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋ ਵੀ ਚਾਲੂ ਮਾਲੀ ਸਾਲ ਵਿੱਚ ਮਨਰੇਗਾ ਸਕੀਮ ਅਧੀਨ ਪੰਚਾਇਤੀ ਜ਼ਮੀਨਾ ਤੇ ਹੁਣ ਤੱਕ ਲਗਭਗ 20 ਲੱਖ ਪੌਦੇ ਲਗਾਏ ਗਏ ਹਨ। ਪੇਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਇੱਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵਲੋ ਇਸ ਮੁਹਿੰਮ ਤਹਿਤ ਲਗਭਗ 7909 ਏਕੜ ਪੰਚਾਇਤੀ ਰਕਬਾ ਪੌਦਿਆਂ ਅਧੀਨ ਲਿਆਂਦਾ ਗਿਆ ਹੈ। ਉਹਨਾਂ ਕਿਹਾ ਕਿ ਵਿਭਾਗ ਨੂੰ ਇਹ ਸਖ਼ਤ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਲਾਏ ਗਏ ਪੌਦਿਆਂ ਦੀ ਪੂਰੀ ਤਰਾਂ ਦੇਖ ਭਾਲ ਕੀਤੀ ਜਾਵੇ ਤਾਂ ਕਿ ਇਹ ਪੌਦੇ ਮਰ ਨਾ ਜਾਣ।

ਸ. ਬਾਜਵਾ ਨੇ ਕਿਹਾ ਕਿ ਸੂਬਾ ਸਰਕਾਰ ਵਲੋ ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਮਿਲਾਵਟੀ ਸਮਾਨ ਅਤੇ ਨਸ਼ਿਆਂ ਦੇ ਖਿਲਾਫ ਛੇੜੀ ਮੁਹਿੰਮ ਦੇ ਨਾਲੋ ਨਾਲ ਸਾਡੇ ਵਾਤਾਵਰਣ ਅਤੇ ਆਬੋ ਹਵਾ ਨੂੰ ਸਾਫ ਸੁਥਰਾ ਬਣਾਉਣ ਲਈ ਸੂਬੇ ਭਰ ਵਿਚ ਪੌਦੇ ਲਗਾਉਣ ਦੀ ਵਿਆਪਕ ਮੁਹਿੰਮ ਅਰੰਭੀ ਗਈ ਹੈ। ਉਨਾ ਕਿ ਸਰਕਾਰ ਵਲੋ ਸਿਰਫ ਲਗਾਏ ਹੀ ਨਹੀ ਜਾਣਗੇ ਬਲਕਿ ਇੰਨਾਂ ਨੂੰ ਪਾਲਣ ਲਈ ਪਾਣੀ ਦੇਣ ਅਤੇ ਸੰਭਾਲਣ ਲਈ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ।

ਉਹਨਾਂ ਦੱਸਿਆ ਕਿ ਇਸ ਮੁਹਿੰਮ ਦੇ ਅਧੀਨ ਟਾਹਲੀ, ਟੁਨ, ਕਿੱਕਰ, ਖੈਰ, ਬਰਮਾ ਨੀਮ, ਬੋਹਰ, ਈਮਲੀ, ਬੋਤਲ ਬਰਸ਼, ਅਰਜਨ, ਜਾਮੂਨ, ਅਮਰੂਦ, ਪਿੱਪਲ, ਮਲਬਰੀ, ਸੁਖਚੈਨ, , ਅੰਬ, ਕਦਮ, ਸੁਹਨਜ਼ਨਾ, ਹਬਿਸਕਸ, ਬੋਗਨਵਿਲਾ, ਬੇਰੀ, ਕਨੇਰ, ਗੁਲਮੋਹਰ ਅਤੇ ਧਰੇਕ ਆਦਿ ਕਿਸਮਾਂ ਦੇ ਰੁੱਖ ਲਗਾਏ ਗਏ ਹਨ।

ਸੂਬੇ ਵਿੱਚ 93344 ਮੀਟ੍ਰਿਕ ਟਨ ਝੋਨੇ ਦੀ ਹੋਈ ਖ਼ਰੀਦ

ਉਨਾ ਦੱਸਿਆ ਕਿ ਇਸ ਤੋ ਇਲਾਵਾ ਪਿੰਡਾਂ ਵਿੱਚ ਬਾਕੀ ਸਾਂਝੀਆਂ ਥਾਵਾਂ ਜਿਵੇ ਕਿ ਸਕੂਲ, ਸ਼ਮਸ਼ਾਨ ਘਾਟ ਅਤੇ ਪੇਂਡੂ ਜਲ ਘਰ ਆਦਿ ‘ਤੇ ਹੁਣ ਤੱਕ ਲਗਭਗ 9 ਲੱਖ ਪੌਦੇ ਲਗਾਏ ਜਾ ਸਕੇ ਹਨ।

ਪੇਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋ ਇਲਾਵਾ ਅਗਲੇ ਸਾਲ ਪੌਦੇ ਲਗਾਉਣ ਲਈ ਹੁਣ ਤੋ ਹੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਨਰੇਗਾ ਅਧੀਨ 79.70 ਲੱਖ ਪੌਦਿਆਂ ਦੀ ਨਰਸਰੀ ਤਿਆਰ ਕੀਤੀ ਜਾ ਰਹੀ ਹੈ।
ਉਨਾ ਦੱਸਿਆ ਕਿ ਇਸ ਕੰਮ ਵਿਚ ਸਮਾਜ ਸੇਵੀ ਸੰਸਥਾਵਾਂ ਦਾ ਵੀ ਯੋਗਦਾਨ ਲਿਆ ਜਾ ਰਿਹਾ ਹੈ। ਜਿਸ ਦੇ ਤਹਿਤ ਜ਼ਿਲਾ ਜਲੰਧਰ ਵਿੱਚ ਪਿੰਡ ਸੀਚੇਵਾਲ ਵਿੱਚ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਨਿਗਰਾਨੀ ਵਿੱਚ ਪੰਚਾਇਤੀ/ਡੀ.ਐਫ.ਓ. ਰਾਹੀਂ ਪੰਜ ਲੱਖ ਪੌਦਿਆਂ ਦੀ ਨਰਸਰੀ ਤਿਆਰ ਕੀਤੀ ਜਾ ਰਹੀ ਹੈ।

Tags
Show More

Leave a Reply

Your email address will not be published. Required fields are marked *