PUNJAB

36000 Bags Amassed in 4 Mills in punjab

4 ਮਿੱਲਾ ਵਿੱਚ 36000 ਬੋਰੀਆਂ ਦਾ ਰੱਖਿਆ ਗਿਆ ਸੀ ਭੰਡਾਰ

ਅੱਜ ਇੱਕ ਵੱਡੀ ਜ਼ਬਤੀ ਤਹਿਤ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋ ਜਲੰਧਰ ਤੇ ਕਪੂਰਥਲਾ ਦੀਆਂ 4 ਮਿੱਲਾਂ ਵਿੱਚੋ ਰਿਕਾਰਡ ਰਹਿਤ ਚੌਲਾਂ ਦੀਆਂ 36000 ਬੋਰੀਆਂ ਜ਼ਬਤ ਕੀਤੀਆਂ ਗਈਆਂ। ਵਿਭਾਗ ਦੇ ਵਿਜੀਲੈਸ ਸਟਾਫ ਨੇ ਅਜਿਹੇ ਰਿਕਾਰਡ ਰਹਿਤ ਚੌਲਾਂ ਦੀਆਂ 16500 ਬੋਰੀਆ ਸ਼ਿਵਾ ਰਾਈਸ ਮਿੱਲ ਫਗਵਾੜਾ ਤੋ, 3600 ਬੋਰੀਆਂ ਜੈ ਸ਼ੰਕਰ ਰਾਈਸ ਮਿੱਲ ਜਲੰਧਰ ਤੋਂ, 14100 ਬੋਰੀਆਂ ਸ਼ਿਵ ਸ਼ੰਕਰ ਰਾਈਸ ਮਿੱਲ ਸਰਹਾਲੀ, ਜਲੰਧਰ ਤੋਂ ਅਤੇ 1600 ਬੋਰੀਆਂ ਸਵਤੰਤਰ ਰਾਈਸ ਮਿੱਲ ਢਿੱਲਵਾਂ, ਕਪੂਰਥਲਾ ਤੋਂ ਬਰਾਮਦ ਕੀਤੀਆਂ।

ਮਾਮਲੇ ਦਾ ਪਰਦਾਫਾਸ਼ ਕਰਦਿਆਂ ਖ਼ੁਰਾਕ ਸਿਵਲ ਸਪਲਾਈ ਮੰਤਰੀ, ਪੰਜਾਬ  ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋ ਬੁੱਧਵਾਰ ਨੂੰ ਛਾਪੇਮਾਰੀ ਕੀਤੀ ਗਈ ਸੀ, ਜਿਸ ਦੌਰਾਨ ਇਹ ਤੱਥ ਸਾਹਮਣੇ ਆਏ ਹਨ ਕਿ ਉਕਤ 4 ਮਿੱਲਾਂ ਤੋ ਬਰਾਮਦ ਹੋਈਆਂ ਚੌਲਾਂ ਦੀਆਂ ਰਿਕਾਰਡ ਰਹਿਤ  ਬੋਰੀਆਂ ਦੇ ਤਾਰ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਜਨਤਕ ਵੰਡ ਪ੍ਰਣਾਲੀ(ਪੀ.ਡੀ.ਐਸ) ਨਾਲ ਜੁੜੇ ਹੋਏ ਸਨ।

ਖੁਸ਼ੀ ਕਪੂਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ

 

ਇੱਕ ਹੋਰ ਹੈਰਾਨੀਜਨਕ ਤੱਥ ਇਹ ਵੀ ਸਾਹਮਣੇ ਆਇਆ ਹੈ ਕਿ ਯੂਪੀ, ਬਿਹਾਰ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀਆ ਕੁਝ ਬੋਰੀਆਂ ਵੀ ਮਿਲੀਆਂ ਹਨ, ਜੋ ਕਿ ਪੰਜਾਬ ਦੇ ਮਾਅਰਕਾ ਨੰਬਰ 2017-18 ਤਹਿਤ ਐਫ.ਸੀ.ਆਈ ਨੂੰ ਸੈਟਰਲ ਪੂਲਿੰਗ ਲਈ ਵੰਡੀਆਂ ਗਈਆਂ ਸਨ ਪਰ ਯੂਪੀ, ਬਿਹਾਰ ਭੇਜੀਆ ਜਾਣ ਤੋ ਬਾਅਦ ਉਹ  ਗੈਰ-ਕਾਨੂੰਨੀ ਢੰਗ ਨਾਲ ਮੁੜ ਕੇ ਪੰਜਾਬ ਪਹੁੰਚਾ ਦਿੱਤੀਆਂ ਗਈਆਂ। ਮੰਤਰੀ ਨੇ ਦੱਸਿਆ ਕਿ ਜੇਕਰ ਇਹ ਅਜਿਹਾ ਗੋਰਖਧੰਦਾ ਕਰਨ ਵਾਲੇ ਮਿੱਲ ਮਾਲਕ ਫੜੇ ਨਾ ਜਾਂਦੇ ਤਾਂ ਚੌਲਾਂ ਦੀਆਂ ਇਨਾ ਬੋਰੀਆਂ ਨੇ ਮੁੜ ਕੇ ਬਾਜ਼ਾਰ ਵਿੱਚ ਵਿਕਰੀ ਲਈ ਪਹੁੰਚ ਜਾਣਾ ਸੀ।

36000 Bags Amassed in 4 Mills in punjab

ਪੰਜਾਬ ਸਰਕਾਰ ਵੱਲੋਂ ਗੁਦਾਮਾਂ ਤੇ ਮਿੱਲਾਂ ‘ਤੇ ਰੱਖੀ ਜਾ ਰਹੀ ਤਿੱਖੀ ਨਜ਼ਰ ਦੇ ਚਲਦਿਆਂ ਅਜਿਹੇ ਮਾੜੇ ਕੰਮ ਕਰਨ ਵਾਲਿਆਂ ਨੇ ਬੜੀ ਚਲਾਕੀ ਨਾਲ ਆਪਣੇ ਕੰਮ ਕਰਨ ਦਾ ਤਰੀਕਾ ਬਦਲ ਲਿਆ ਹੈ। ਹੁਣ ਗੁਦਾਮਾਂ ਵਿੱਚ ਸਟਾਕ ਰੱਖਣ ਦੀ ਥਾਂ ਉਹ ਗੈਰ-ਕਾਨੂੰਨੀ ਤਰੀਕੇ ਨਾਲ ਖਰੀਦੇ ਇਹਨਾਂ ਚੌਲਾਂ ਨੂੰ ਪਿੰਡਾਂ ਵਿੱਚ ਸਥਿਤ ਪਸ਼ੂਆਂ ਦੇ ਕੱਚੇ ਵਾੜਿਆਂ ਵਿਚ ਰੱਖਣ ਲੱਗ ਪਏ ਹਨ।

ਅਜਿਹਾ ਹੀ ਇੱਕ ਮਾਮਲਾ ਫਗਵਾੜਾ ਦੇ ਪਿੰਡ ਰਾਣੀਪੁਰ ਵਿੱਚ ਸਾਹਮਣੇ ਆਇਆ ਹੈ ਜਿੱਥੇ ਚੌਲਾਂ ਦੀਆਂ 750 ਬੋਰੀਆਂ ਪਸ਼ੂਆਂ ਦੇ ਸ਼ੈੱਡ ਵਿੱਚੋਂ ਬਰਾਮਦ ਹੋਈਆਂ ਹਨ। ਸੂਤਰਾਂ ਮੁਤਾਬਿਕ ਦੋ ਦਿਨ ਪਹਿਲਾਂ ਚੌਲਾਂ ਦੀਆਂ ਇਹ ਬੋਰੀਆਂ ਦੋ ਟਰੱਕਾਂ ਵਿੱਚੋ ਉਤਾਰੀਆਂ ਗਈਆਂ ਸਨ।

‘ਦਾਸਤਾਨ-ਏ-ਮੀਰੀ ਪੀਰੀ’ ਫਿਲਮ 2 ਨਵੰਬਰ ਨੂੰ ਰਿਲੀਜ਼

ਇਸ ਜ਼ਬਤੀ ਨੂੰ ਇੱਕ ਵੱਡੇ ਮਕੜਜਾਲ ਦੀ ਮਹਿਜ਼ ਛੋਟੀ ਜਿਹੀ ਕੜੀ ਦਸਦਿਆਂ ਸ੍ਰੀ ਆਸ਼ੂ ਨੇ ਕਿਹਾ ਕਿ ਪੀ.ਡੀ.ਐਸ ਦੀਆਂ ਬੋਰੀਆਂ ਦੇ ਇਨਾ ਭੰਡਾਰਾਂ ਦੇ ਮਿਲਣ ਤੋ ਇਹ ਗੱਲ ਸਾਫ ਹੋ ਜਾਂਦੀ ਹੈ ਕਿ ਇਹ ਕੋਈ ਛੋਟੀ ਖੇਡ ਨਹੀ ਹੈ ਕਿਉ ਜੋ ਅਜਿਹਾ ਇੱਕ ਮਾਮਲਾ ਗਵਾਂਢੀ ਸੂਬੇ ਹਰਿਆਣਾ ਵਿੱਚ ਵੀ ਸਾਹਮਣੇ ਆਇਆ ਹੈ । ਸੋ ਇਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਇਕ ਵੱਡਾ ਅੰਤਰ-ਰਾਜੀ ਗੋਰਖਧੰਦਾ ਹੈ ਜੋ ਪੂਰੇ ਦੇਸ਼ ਵਿੱਚ ਜਨਤਕ ਵੰਡ ਪ੍ਰਣਾਲੀ ਦੀ ਮਿਲੀਭੁਗਤ ਨਾਲ ਚਲਾਇਆ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਭਾਵੇਂ ਵਿਭਾਗ ਦੇ ਵਿਜੀਲੈਸ ਅਫਸਰਾਂ ਵੱਲੋ ਗਰੀਬਾਂ ਦੇ ਚੌਲਾਂ ਨੂੰ ਪੰਜਾਬ ਦੇ ਬਾਜ਼ਾਰ ਵਿੱਚ ਆਉਣ ਤੋਂ ਰੋਕ ਲਿਆ ਹੈ ਪਰ ਹਾਲੇ ਵੀ ਅਜਿਹੀਆਂ ਘਿਨੌਣੀਆਂ ਕੋਸ਼ਿਸ਼ਾਂ ‘ਤੇ ਪੈਨੀ ਨਜ਼ਰ ਰੱਖਣ ਦੀ ਲੋੜ ਹੈ। ਗਰੀਬਾਂ ਲਈ ਆਏ ਇਸ ਚੌਲ ਦਾ ਇਸ ਤਰਾ ਮੁੜ ਬਾਜ਼ਾਰ ਵਿੱਚ ਵਿਕਰੀ ਲਈ ਪਹੁੰਚਣਾ ਨਾ ਸਿਰਫ ਮਨੁੱਖਤਾ ਨਾਲ ਮਜ਼ਾਕ ਹੈ, ਬਲਕਿ ਸੂਬੇ ਲਈ ਆਰਥਿਕ ਘਾਟੇ ਦਾ ਵਿਸ਼ਾ ਵੀ ਹੈ।

ਇਥੇ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਪਿਛਲੇ ਹਫਤੇ ਫਿਰੋਜ਼ਪੁਰ, ਜ਼ੀਰਾ, ਜਲਾਲਾਬਾਦ ਤੇ ਮੋਗਾ ਦੀਆਂ ਮਿੱਲਾਂ ਵਿੱਚ ਮਾਰੇ ਗਏ ਛਾਪਿਆਂ ਦੌਰਾਨ  ਚੌਲਾਂ ਦੀਆਂ ਕਰੀਬ 1.10 ਲੱਖ ਰਿਕਾਰਡ ਰਹਿਤ ਬੋਰੀਆਂ ਬਰਾਮਦ ਕੀਤਆਂ ਗਈਆਂ ਸਨ।

Tags
Show More

Leave a Reply

Your email address will not be published. Required fields are marked *