Entertainment

Akshay Kumar gifts a bunch of boys his training ball

ਬੀਚ 'ਤੇ ਖੇਡਣ ਵਾਲੇ ਲੜਕਿਆਂ ਨੂੰ ਅਕਸ਼ੇ ਦਾ ਤੋਹਫਾ

ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਨਾ ਸਿਰਫ ਫਿਲਮ ਇੰਡਸਟਰੀ ‘ਚ ਸਭ ਤੋ ਜ਼ਿਆਦਾ ਟੈਲੇਂਟਿਡ ਸਗੋ ਸਭ ਤੋ ਜ਼ਿਆਦਾ ਫਿੱਟ ਵੀ ਹਨ। ਉਨ੍ਹਾਂ ਦੀ ਫਿੱਟਨੈੱਸ ਨੂੰ ਲੈ ਕੇ ਅਕਸਰ ਚਰਚੇ ਹੁੰਦੇ ਰਹਿੰਦੇ ਹਨ।

ਉਨ੍ਹਾਂ ਦੀ ਤੰਦਰੁਸਤੀ ਉਨ੍ਹਾ ਦੇ ਲੱਖਾਂ ਪ੍ਰਸ਼ੰਸਕਾਂ ਲਈ ਪ੍ਰੇਰਨਾ ਵੀ ਬਣਦੀ ਹੈ। ਉਹ ਅਕਸਰ ਆਪਣੇ ਪ੍ਰਸ਼ੰਸਕਾਂ ਨੂੰ ਇਹ ਦੱਸਦੇ ਰਹਿੰਦੇ ਹਨ ਕਿ ਆਪਣੇ-ਆਪ ਨੂੰ ਕਿਸ ਤਰ੍ਹਾਂ ਫਿੱਟ ਰੱਖਣਾ ਚਾਹੀਦਾ ਹੈ। 50 ਸਾਲ ਦੀ ਉਮਰ ‘ਚ ਵੀ ਉਹ ਕਦੇ ਸਾਈਕਲ ਚਲਾਉਦੇ ਹੋਏ ਨਜ਼ਰ ਆਉਦੇ ਹਨ ਅਤੇ ਕਦੇ ਵਾਲੀਬਾਲ ਖੇਡਦੇ ਹਨ। ਇਸ ਸਭ ਕੁਝ ਉਹ ਇਸ ਤਰ੍ਹਾਂ ਕਰਦੇ ਹਨ, ਜਿਵੇ ਉਹ 16-18 ਸਾਲ ਦੇ ਲੜਕੇ ਹੋਣ।

ਅਕਸ਼ੇ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਕੁਝ ਲੜਕੇ ਟ੍ਰੇਨਿੰਗ ਬਾਲ ਦੇ ‘ਤੇ ਜਿਮਨਾਸਟਿਕ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਬਾਲ ਦੇ ਰਾਹੀ ਲੜਕੇ ਬਹੁਤ ਵਧੀਆ ਜਿਮਨਾਸਟਿਕ ਕਰ ਰਹੇ ਹਨ।

ਇੰਸਟਾ ‘ਤੇ ਸ਼ਰਲਿਨ ਚੋਪੜਾ ਨੇ ਕੁਝ ਤਸਵੀਰਾਂ ਕੀਤੀਆਂ ਸ਼ੇਅਰ

 

ਦਰਅਸਲ ਇਹ ਬਾਲ ਅਕਸ਼ੇ ਕੁਮਾਰ ਨੇ ਹੀ ਲੜਕਿਆਂ ਨੂੰ ਗਿਫਟ ਕੀਤੀ ਹੈ ਕਿਉਕਿ ਅਕਸ਼ੇ ਕੁਮਾਰ ਨੂੰ ਇਹ ਲੜਕੇ ਬੀਚ ‘ਤੇ ਇਸ ਤਰ੍ਹਾਂ ਕਰਦੇ ਬਹੁਤ ਚੰਗੇ ਲਗਦੇ ਹਨ। ਇਸ ਵੀਡੀਓ ‘ਚ ਅਕਸ਼ੇ ਕੁਮਾਰ ਵੀ ਨਜ਼ਰ ਆ ਰਹੇ ਹਨ। ਅਕਸ਼ੇ ਕੁਮਾਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਹੁਣ ਤੱਕ ਦੀ ਸਭ ਤੋ ਵੱਡੇ ਬਜਟ ਦੀ ਫਿਲਮ ‘2.0’ ਆ ਰਹੀ ਹੈ, ਜਿਸ ‘ਚ ਉਨ੍ਹਾਂ ਨਾਲ ਰਜਨੀਕਾਂਤ ਵੀ ਦਿਖਾਈ ਦੇਣਗੇ। ਖਬਰਾਂ ਮੁਤਾਬਕ ਇਸ ਫਿਲਮ ‘ਤੇ 500 ਕਰੋੜ ਦਾ ਖਰਚ ਆਇਆ ਹੈ ਤੇ ਇਹ ਫਿਲਮ 29 ਨਵੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਰਹੀ ਹੈ।

Tags
Show More

Leave a Reply

Your email address will not be published. Required fields are marked *