EntertainmentNATIONAL

anukreethy vas of tamil nadu crowned femina miss india

ਤਾਮਿਲਨਾਡੂ ਦੀ ਅਨੂਕ੍ਰਿਤੀ ਵਾਸ ਬਣੀ ਮਿਸ ਇੰਡੀਆ 2018

ਤਾਮਿਲਨਾਡੂ ਦੀ ਅਨੂਕ੍ਰਿਤੀ ਵਾਸ ਬਣੀ ਮਿਸ ਇੰਡੀਆ 2018

anukreethy vas of tamil nadu crowned femina miss indiaਫੈਮਿਨਾ ਮਿਸ ਇੰਡੀਆ 2018 ਮੁਕਾਬਲੇ ਦਾ ਤਾਜ ਤਾਮਿਲਨਾਡੂ ਦੀ ਅਨੂਕ੍ਰਿਤੀ ਵਾਸ ਦੇ ਸਿਰ ਸਜਿਆ। ਉਸ ਨੇ 29 ਹੋਰ ਮੁਕਾਬਲੇਬਾਜ਼ ਕੁੜੀਆਂ ਨੂੰ ਪਛਾੜਦਿਆਂ ਇਹ ਖ਼ਿਤਾਬ ਜਿੱਤਿਆ। ਵਿਸ਼ਵ ਸੁੰਦਰੀ ਮਾਨੁਸ਼ੀ ਛਿੱਲਰ ਨੇ ਉਸ ਨੂੰ ਤਾਜ ਪਹਿਨਾਇਆ। ਇਸ ਮੁਕਾਬਲੇ ਵਿੱਚ ਹਰਿਆਣਾ ਦੀ ਮੀਨਾਕਸ਼ੀ ਚੌਧਰੀ ਫਰਸਟ ਰਨਰਅਪ ਤੇ ਆਂਧਰਾ ਪ੍ਰਦੇਸ਼ ਦੀ ਸ਼ਰੇਆ ਰਾਵ ਸੈਕੰਡ ਰਨਰਅਪ ਰਹੀਆਂ।

ਮੁੰਬਈ ਵਿੱਚ ਹੋਏ ਇਸ ਮੁਕਾਬਲੇ ਦੌਰਾਨ ਇੱਕ ਰੰਗਾਰੰਗ ਪ੍ਰੋਗਰਾਮ ਵੀ ਕਰਾਇਆ ਗਿਆ। ਅਨੁਕ੍ਰਿਤੀ ਵਾਸ ਪੇਸ਼ੇ ਵਜੋਂ ਇੱਕ ਖਿਡਾਰਨ ਤੇ ਡਾਂਸਰ ਹੈ। ਆਪਣੀ ਮਾਂ ਦਾ ਖ਼ੁਆਬ ਪੂਰਾ ਕਰਨ ਲਈ ਉਹ ਫਰੈਂਚ ਭਾਸ਼ਾ ਵਿੱਚ ਬੀਏ ਕਰ ਰਹੀ ਹੈ। ਉਸ ਨੂੰ ਬਾਈਕ ਚਲਾਉਣਾ ਬਹੁਤ ਪਸੰਦ ਹੈ। ਭਵਿੱਖ ਵਿੱਚ ਉਹ ਸੁਪਰ ਮਾਡਲ ਬਣਨਾ ਚਾਹੁੰਦੀ ਹੈ।

anukreethy vas of tamil nadu crowned femina miss india

ਦੇਸ਼ ਦੀ ਸਭ ਤੋਂ ਵੱਡੇ ਸੁੰਦਰਤਾ ਮੁਕਾਬਲੇ ਫੈਮਿਨਾ ਮਿਸ ਇੰਡੀਆ 2018 ਦਾ ਪ੍ਰੋਗਰਾਮ ਮੰਗਲਵਾਰ ਦੀ ਰਾਤ ਮੁੰਬਈ ਦੇ ਐਨਐਸਈਆਈ, ਡੋਮ, ਵਰਲੀ ਵਿੱਚ ਪੂਰਾ ਹੋਇਆ। ਇਸ ਪ੍ਰੋਗਰਾਮ ਵਿੱਚ ਕਈ ਫ਼ਿਲਮੀ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਮਾਧੂਰੀ ਦੀਕਸ਼ਿਤ, ਕਰੀਨਾ ਕਪੂਰ ਖ਼ਾਨ ਤੇ ਜੈਕਲਿਨ ਨੇ ਧਮਾਕੇਦਾਰ ਡਾਂਸ ਪੇਸ਼ ਕੀਤਾ।

ਤਾਮਿਲਨਾਡੂ ਦੀ ਅਨੂਕ੍ਰਿਤੀ ਵਾਸ ਬਣੀ ਮਿਸ ਇੰਡੀਆ 2018 anukreethy vas of tamil nadu crowned femina miss india

ਤਾਮਿਲਨਾਡੂ ਦੀ ਅਨੂਕ੍ਰਿਤੀ ਵਾਸ ਬਣੀ ਮਿਸ ਇੰਡੀਆ 2018 anukreethy vas of tamil nadu crowned femina miss india

Tags
Show More