DIASPORA

asia bibi wants to start a new life in Germany

ਜਰਮਨੀ 'ਚ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੀ ਹੈ ਆਸੀਆ

ਪਾਕਿਸਤਾਨ ਦੀ ਸੁਪਰੀਮ ਕੋਰਟ ਵੱਲੋ ਆਸੀਆ ਬੀਬੀ ਨੂੰ ਰਿਹਾਅ ਕੀਤੇ ਜਾਣ ਦੇ ਬਾਅਦ ਵੀ ਉਸ ਦੀਆਂ ਮੁਸ਼ਕਲਾਂ ਘੱਟ ਨਹੀ ਹੋ ਰਹੀਆਂ। ਆਸੀਆ ਦਾ ਆਪਣੇ ਹੀ ਦੇਸ਼ ਵਿਚ ਬਿਨਾ ਡਰ ਦੇ ਜਿਉਣਾ ਮੁਸ਼ਕਲ ਹੋ ਗਿਆ ਹੈ। asia bibi wants to start a new life in Germany

ਇਸ ਲਈ ਆਸੀਆ ਬੀਬੀ ਨੇ ਜਰਮਨੀ ਜਾਣ ਦੀ ਇੱਛਾ ਜ਼ਾਹਰ ਕੀਤੀ ਹੈ। ਆਸੀਆ ਦੇ ਵਕੀਲ ਸੈਫੁਲ ਮਲੂਕ ਨੇ ਜਰਮਨੀ ਦੀ ਇਕ ਅਖਬਾਰ ਨਾਲ ਹੋਈ ਗੱਲਬਾਤ ਵਿਚ ਕਿਹਾ ਕਿ ਆਸੀਆ ਆਪਣੇ ਪਰਿਵਾਰ ਨਾਲ ਜਰਮਨੀ ਆਉਣਾ ਚਾਹੁੰਦੀ ਹੈ। ਉਂਝ ਆਸੀਆ ਪਾਕਿਸਤਾਨ ਵਿਚ ਹੀ ਹੈ ਜਦਕਿ ਉਸ ਦੇ ਵਕੀਲ ਸੈਫੁਲ ਮਲੂਕ ਫੈਸਲੇ ਦੇ ਇਕ ਦਿਨ ਬਾਅਦ ਹੀ ਨੀਦਰਲੈਡ ਲਈ ਰਵਾਨਾ ਹੋ ਗਏ। ਉਨ੍ਹਾਂ ਨੇ ਕੱਟੜਪੰਥੀਆਂ ਤੋ ਆਪਣੀ ਜਾਨ ਨੂੰ ਖਤਰੇ ਦਾ ਡਰ ਜ਼ਾਹਰ ਕੀਤਾ ਹੈ।

ਨਾਭਾ ਵਿਖੇ ਬੈਕ ’ਚੋ 50 ਲੱਖ ਲੁੱਟੇ-ਪਟਿਆਲਾ ਪੁਲਿਸ ਨੇ ਪੈਸੇ ਸਮੇਤ 3 ਲੁਟੇਰੇ ਫੜ੍ਹੇ

 

ਸਾਲ 2015 ਵਿਚ ਆਸੀਆ ਦੀ ਬੇਟੀ ਨੇ ਪੋਪ ਫ੍ਰਾਂਸਿਸ ਨਾਲ ਮੁਲਾਕਾਤ ਕਰ ਕੇ ਵੈਟੀਕਨ ਵਿਚ ਆਸੀਆ ਲਈ ਪ੍ਰਾਰਥਨਾ ਵੀ ਕੀਤੀ ਸੀ। ਕਈ ਯੂਰਪੀ ਦੇਸ਼ ਆਸੀਆ ਅਤੇ ਉਸ ਦੇ ਪਰਿਵਾਰ ਨੂੰ ਆਪਣੇ ਇੱਥੇ ਰੱਖਣ ਲਈ ਤਿਆਰ ਹਨ ਪਰ ਹਾਲੇ ਤੱਕ ਇਹ ਸਾਫ ਨਹੀ ਹੈ ਕਿ ਉਸ ਨੂੰ ਪਾਕਿਸਤਾਨ ਛੱਡਣ ਦੀ ਇਜਾਜ਼ਤ ਕਦੋ ਮਿਲੇਗੀ। ਫਿਲਹਾਲ ਇਮਰਾਨ ਸਰਕਾਰ ਕਾਨੂੰਨੀ ਕਾਰਵਾਈ ਨੂੰ ਪੂਰਾ ਕਰ ਲੈਣਾ ਚਾਹੁੰਦੀ ਹੈ ਤਾਂ ਜੋ ਆਸੀਆ ਨੂੰ ਉਸ ਦੀ ਪਸੰਦ ਮੁਤਾਬਕ ਕਿਸੇ ਹੋਰ ਦੇਸ਼ ਭੇਜਿਆ ਜਾ ਸਕੇ।

Tags
Show More

Leave a Reply

Your email address will not be published. Required fields are marked *