jalandharPUNJAB

Balmik community gave black shawl on hoarding of BJP leadership

ਭਾਜਪਾ ਨੂੰ ਚਾਰ ਸਾਲ ਦੇ ਕੰਮਾਂ ਦੇ ਸੋਹਲੇ ਗਾਉਣ ਪਏ ਮਹਿੰਗੇ ਹੋਰਡਿੰਗਜ਼ ਤੇ ਫੇਰੀ ਕਾਲਖ

Balmik community gave black shawl on hoarding of BJP leadership

ਭਾਜਪਾ ਨੂੰ ਚਾਰ ਸਾਲ ਦੇ ਕੰਮਾਂ ਦੇ ਸੋਹਲੇ ਗਾਉਣ ਪਏ ਮਹਿੰਗੇ ਹੋਰਡਿੰਗਜ਼ ਤੇ ਫੇਰੀ ਕਾਲਖ

Balmik community gave black shawl on  hoarding of BJP leadership:ਪੰਜਾਬ ਭਾਜਪਾ ਵੱਲੋਂ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਣ ਲਈ ਜਲੰਧਰ ਵਿੱਚ ਕੱਢੀ ਗਈ ਮੋਟਰਸਾਈਕਲ ਰੈਲੀ ਦੌਰਾਨ ਭਾਜਪਾ ਲੀਡਰਸ਼ਿੱਪ ਦੇ ਲੱਗੇ ਹੋਰਡਿੰਗ ‘ਤੇ ਬਾਲਮੀਕ ਭਾਈਚਾਰੇ ਨੇ ਕਾਲਖ ਪੋਤ ਦਿੱਤੀ।ਬਾਲਮੀਕ ਭਾਈਚਾਰੇ ਦਾ ਇਲਜ਼ਾਮ ਹੈ ਕਿ ਜਲੰਧਰ ਦੇ ਜਯੋਤੀ ਚੌਂਕ ‘ਤੇ ਲੱਗੇ ਭਾਜਪਾ ਆਗੂਆਂ ਦੇ ਹੋਰਡਿੰਗਜ਼ ਨੇ ਚੌਂਕ ਨੂੰ ਪੂਰੇ ਤਰੀਕੇ ਨਾਲ ਢੱਕ ਦਿੱਤਾ ਸੀ ਅਤੇ ਭਗਵਾਨ ਵਾਲਮਿਕੀ ਦੀ ਤਸਵੀਰ ਵੀ ਹੋਰਡਿੰਗਜ਼ ਥੱਲੇ ਨਜ਼ਰ ਨਹੀਂ ਆ ਰਹੀ ਸੀ।

 Balmik community gave black shawl on hoarding of BJP leadership

ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਵੱਲੋਂ ਇਸ ਪੂਰੇ ਮਾਮਲੇ ‘ਤੇ ਬਾਲਮੀਕ ਭਾਈਚਾਰੇ ਤੋਂ ਮੁਆਫ਼ੀ ਮੰਗੀ ਹੈ।ਉਨ੍ਹਾਂ ਕਿਹਾ, “ਭਾਜਪਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੀ ਸੀ ਤੇ ਗਲਤ ਥਾਂ ‘ਤੇ ਹੋਰਡਿੰਗਜ਼ ਠੇਕੇਦਾਰ ਦੀ ਗਲਤੀ ਕਾਰਨ ਲੱਗੇ ਹਨ ਅਤੇ ਪਾਰਟੀ ਇਸ ਪੂਰੇ ਮਾਮਲੇ ‘ਤੇ ਮੁਆਫ਼ੀ ਮੰਗਦੀ ਹੈ।

ਪੰਜਾਬ ਵਿੱਚ ਭਾਜਪਾ ਵੱਲੋਂ ਮੋਦੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ ‘ਤੇ ਭਾਜਪਾ ਵੱਲੋਂ ਜਲੰਧਰ ਵਿੱਚ ਇਹ ਬਾਈਕ ਰੈਲੀ ਕੱਢੀ ਗਈ ਸੀ।ਇਸੇ ਬਾਈਕ ਰੈਲੀ ਲਈ ਜਲੰਧਰ ਦੇ ਜਯੋਤੀ ਚੌਂਕ ‘ਤੇ ਭਾਜਪਾ ਆਗੂਆਂ ਦੇ ਹੋਰਡਿੰਗਜ਼ ਲਾਏ ਗਏ ਸੀ। ਬਾਲਮੀਕ ਭਾਈਚਾਰੇ ਦਾ ਇਲਜ਼ਾਮ ਹੈ ਕਿ ਭਾਜਪਾ ਆਗੂਆਂ ਦੇ ਹੋਰਡਿੰਗਜ਼ ਨੇ ਭਗਵਾਨ ਵਾਲਮਿਕੀ ਦੇ ਹੋਰਡਿੰਗਜ਼ ਨੂੰ ਪੂਰੇ ਤਰੀਕੇ ਨਾਲ ਢੱਕ ਦਿੱਤਾ ਸੀ।ਉੱਧਰ ਸਥਾਨਕ ਵਾਲਮਿਕੀ ਸਭਾ ਦੇ ਚੇਅਰਮੈਨ ਰਾਜ ਕੁਮਾਰ ਰਾਜੂ ਨੇ ਕਿਹਾ ਭਾਜਪਾ ਵੱਲੋਂ ਇਹ ਪੋਸਟਰ ਜਾਣਬੁੱਝ ਕੇ ਲਾਏ ਗਏ ਹਨ ਅਤੇ ਇਸ ਨਾਲ ਵਾਲਮਿਕੀ ਭਾਈਚਾਰੇ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਪੁਲਿਸ ਵੱਲੋਂ ਵੀ ਮਾਮਲਾ ਦਰਜ ਕਰਕੇ ਜਾਂਚ ਕਰਨ ਦੀ ਗੱਲ ਕੀਤੀ ਗਈ ਹੈ।ਥਾਣਾ ਡਿਵੀਜ਼ਨ ਨੰਬਰ ਚਾਰ ਦੇ ਐਸ.ਐਚ.ਓ. ਪ੍ਰੇਮ ਕੁਮਾਰ ਨੇ ਦੱਸਿਆ, ਬਾਲਮੀਕ ਭਾਈਚਾਰੇ ਵੱਲੋਂ ਸ਼ਿਕਾਇਤ ਮਿਲ ਗਈ ਸੀ  ਕਾਨੂੰਨ ਅਨੁਸਾਰ ਕਾਰਵਾਈ  ਕੀਤੀ ਜਾਵੇਗੀ।

Tags
Show More

Leave a Reply

Your email address will not be published. Required fields are marked *