PUNJAB

Beas River Issue Captain Amrinder Singh

ਆਖਿਰ ਬਿਆਸ ਦੇ ਪਾਣੀਆਂ ਦਾ ਕਤਲ ਕਰਨ ਵਾਲਿਆਂ ਨੂੰ ਸਜ਼ਾ ਕਿਉਂ ਨਹੀਂ ?

ਪੰਜਾਬ ਦੀ ਪਹਿਚਾਣ ਪੰਜ ਪਾਣੀ ਹਨ।ਅਫਸੋਸ ਦੀ ਗੱਲ ਇਹ ਹੈ ਕਿ ਪੰਜਾਬ ਨੂੰ ਪਾਣੀਆਂ ਦੀ ਰਾਜਨੀਤੀ ਨੇ ਖਾ ਲਿਆ। ਕੇਂਦਰ ਸਰਕਾਰ ਨੇ ਪੰਜਾਬ ਤੋਂ ਪਾਣੀਆਂ ਦਾ ਹੱਲ ਖੋਹ ਲਿਆ ਤੇ ਉਸ ਪਿੱਛੇ ਪੰਜਾਬ ਦੀ ਨੌਜਵਾਨੀ ਨੇ ਹਥਿਆਰ ਤੱਕ ਚੱਕ ਲਏ, ਕੇਪੀਐਸ ਗਿੱਲ ਵਰਗੇ ਅਫਸਰ ਦੀ ਬਦੌਲਤ ਪੰਜਾਬ ਦੇ ਹਰ ਘਰ ਨੂੰ ਜਵਾਨ ਮੌਤ ਦੇ ਸੇਕ ਨਾਲ ਦੋ ਚਾਰ ਹੋਣਾ ਪਿਆ ਸੀ। Beas River Issue Captain Amrinder Singh

ਕਾਬਿਲੇ ਗੌਰ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਹੁਣ ਨਵੀਂ ਨਹੀਂ ਰਹੀ ਹੈ। ਇਸ ਦਾ ਹਨੀਮੂਨ ਦਾ ਸਮਾਂ ਗੁਜ਼ਰੇ ਵੀ ਬਹੁਤ ਦੇਰ ਹੋ ਚੁੱਕੀ ਹੈ। ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਦ ਸਰਕਾਰ ਦੇ ਬਹੁਤ ਹੀ ਕਰੀਬੀ ਘਰਾਣੇ ਦੀ ਮਿੱਲ ਵਿਚੋਂ ਗਰਮ ਸੀਰੇ ਨੇ ਬਿਆਸ ਦਰਿਆ ਵਿਚ ਆਕੇ ਹਜ਼ਾਰਾਂ ਮਾਸੂਮ ਜਿੰਦਾਂ ਨੂੰ ਖਤਮ ਕਰ ਦਿੱਤਾ ਸੀ। ਪਾਣੀਆਂ ਵਿਚ ਪਨਪਦੀਆਂ ਕਈ ਜਨਜਾਤੀਆਂ ਤਾਂ ਪੂਰੀ ਤਰਾਂ ਖ਼ਤਮ ਹੋ ਗਈਆਂ ਹਨ। ਸਰਕਾਰ ਨੇ ਲੋਕਾਂ ਦੇ ਦਬਾਅ ਹੇਠਾਂ ਆਕੇ ਚੱਡਾ ਮਿੱਲ ਤੇ 5 ਕਰੋੜ ਦਾ ਜੁਰਮਾਨਾ ਤੈਅ ਕੀਤਾ ਸੀ।

ਦਰਿਆ ਵਿਚ ਸੀਰਾ ਸਿੱਟਣਾ ਨਾ ਸਿਰਫ ਪਾਣੀ ਵਿਚ ਰਹਿੰਦੀਆਂ ਜਿੰਦਾਂ ਦਾ ਕਤਲ ਹੈ, ਇਸ ਨੂੰ ਤਾਂ ਪੰਜਾਬ ਦੇ ਪਾਣੀਆਂ ਦਾ ਕਤਲ ਮੰਨਿਆ ਜਾਣਾ ਚਾਹੀਦਾ ਹੈ।   

ਜ਼ਿਕਰਯੋਗ ਹੈ ਕਿ ਸੀਰਾ ਫੈਲਣ ਦੀ ਘਟਨਾ ਤੋਂ 2 ਮਹੀਨੇ ਬਾਅਦ ਵੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ (ਪੀਪੀਸੀਬੀ) ਚੱਡਾ ਸ਼ੂਗਰ ਮਿੱਲ ਨੂੰ ਕੀਤਾ ਗਿਆ ਜੁਰਮਾਨਾ ਇਕੱਠਾ ਨਹੀਂ ਕਰ ਸਕਿਆ। ਤੁਹਾਨੂੰ ਦੱਸ ਦੇਈਏ ਕਿ ਗੁਰਦਾਸਪੁਰ ਦੇ ਕੀੜੀ ਅਫਗਾਨਾ ਸਥਿਤ ਚੱਢਾ ਸ਼ੂਗਰ ਮਿੱਲ ਨੂੰ ਇਸ ਘਟਨਾ ਤੋਂ ਬਾਅਦ ਸੀਲ ਕਰ ਦਿੱਤਾ ਗਿਆ ਸੀ ਅਤੇ 5 ਕਰੋੜ ਦਾ ਜੁਰਮਾਨਾ ਲਗਾਇਆ ਗਿਆ ਸੀ ਪਰ ਪੀਪੀਸੀਬੀ ਹੁਣ ਤੱਕ ਸਿਰਫ 1 ਕਰੋੜ ਰੁਪਏ ਦਾ ਹੀ ਜੁਰਮਾਨਾ ਇਕੱਠਾ ਕਰ ਸਕਿਆ ਹੈ।

ਹੁਣ ਪਾਕਿਸਤਾਨ ਨਹੀਂ ਜਾਵੇਗਾ ਸਤਲੁਜ ਬਿਆਸ ਦਾ ਪਾਣੀ Beas

ਜਦੋਂਕਿ ਬਿਆਸ ਨੂੰ ਮੁੜ ਪਹਿਲੇ ਵਾਲੀ ਸਥਿਤੀ ਵਿਚ ਲਿਆਉਣ ਲਈ 3 ਕਰੋੜ ਤੋਂ ਵਧ ਪੈਸਿਆਂ ਦੀ ਲੌੜ ਹੈ।

ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚਿਤਾਵਨੀ ਦਿੱਤੀ ਗਈ ਸੀ ਕਿ ਮਿੱਲ ਨੂੰ ਕਿਸੇ ਤਰ੍ਹਾਂ ਦੀ ਢਿੱਲ ਨਾ ਦਿੱਤੀ ਜਾਵੇ। ਇਸ ਦੇ ਬਾਵਜੂਦ ਵੀ ਪੀਪੀਸੀਬੀ ਜੁਰਮਾਨਾ ਇਕੱਠਾ ਕਰਨ ਲਈ ਸਮੇਂ-ਸੀਮਾ ਨਿਰਧਾਰਤ ਨਹੀਂ ਕਰ ਸਕੀ।

ਜ਼ਿਕਰਯੋਗ ਹੈ ਕਿ ਚੱਢਾ ਸ਼ੂਗਰ ਮਿੱਲ `ਚੋਂ ਨਿਕਲੇ ਸੀਰੇ ਦੇ ਬਿਆਸ ਦਰਿਆ ਵਿਚ ਘੁੱਲ ਜਾਣ ਨਾਲ ਵੱਡੀ ਗਿਣਤੀ ਵਿਚ ਮੱਛੀਆਂ ਅਤੇ ਹੋਰ ਜਾਨਵਰ ਮਰ ਗਏ ਸਨ। ਜਿਸ ਤੋਂ ਬਾਅਦ ਪੀਪੀਸੀਬੀ ਨੇ 24 ਮਈ ਨੂੰ ਹੁਕਮ ਦਿੱਤਾ ਸੀ ਕਿ ਮਿੱਲ ਨੂੰ ਸੀਲ ਕਰਨ ਦੇ ਨਾਲ-ਨਾਲ 5 ਕਰੋੜ ਦਾ ਜੁਰਮਾਨਾ ਵੀ ਲਗਾਇਆ ਜਾਵੇ ਅਤੇ ਇਨ੍ਹਾਂ ਪੈਸਿਆਂ ਨੂੰ ਬਿਆਸ ਦਰਿਆ ਦੀ ਸੁਰੱਖਿਆ ਤੇ ਬਹਾਲੀ ਲਈ ਇਸਤੇਮਾਲ ਕੀਤਾ ਜਾਵੇ।

ਉਥੇ ਹੀ ਪੀਪੀਸੀਬੀ ਦਾ ਕਹਿਣਾ ਹੈ ਕਿ ਅਸੀਂ ਬਕਾਇਆ ਜੁਰਮਾਨਾ ਇਕੱਠਾ ਕਰਨ ਲਈ ਸਮੇਂ-ਸੀਮਾ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ਵਿਚ ਹਾਂ।

ਵਾਤਾਵਣ ਮੰਤਰੀ ੳ ਪੀ ਸੋਨੀ ਵਲੋਂ ਆਪਣੀ ਜ਼ਿੰਮੇਵਾਰੀ ਸਾਂਭਣ ਉਪਰੰਤ ਜਿਸ ਤਰਾਂ ਦੀ ਤੇਜ਼ੀ ਦਿਖਾਈ ਸੀ, ਉਸ ਦੇ ਨਤੀਜੇ ਉਨੇ ਸਾਰਥਕ ਨਹੀਂ ਨਿਕਲ ਰਹੇ ਹਨ। ਪੰਜਾਬ ਦੇ ਲੋਕਾਂ ਨੂੰ ਪਤਾ ਹੈ, ਕਿ ਚੱਡਾ ਮੈਡਮ ਦਾ ਪਿਤਾ ਕੈਪਟਨ ਅਮਰਿੰਦਰ ਸਿੰਘ ਦਾ ਧਾਰਮਿਕ ਸਲਾਹਕਾਰ ਹੈ, ਉਸ ਦੇ ਰਹਿੰਦਿਆਂ ਉਸ ਦੀ ਪੁੱਤਰੀ ਕਿਉਂ 4 ਕਰੌੜ ਦਾ ਜੁਰਮਾਨਾ ਭਰੇਗੀ ?

 

Tags
Show More

GURMINDER SINGH SAMAD

Gurminder Singh Samad has served as a journalist of repute with several sensitive postings for a leading Punjabi Hindi top media houses of the world i.e Editor- Rozana Spokesman, North India Head - News24 TV, Programming Head - BIG 92.7 FM Radio, VP Content- Chardhikala Time TV

Leave a Reply

Your email address will not be published. Required fields are marked *