DIASPORA

Bridget’s agreement Teresa May blow up

ਬ੍ਰਿਐਗਜ਼ਿਟ ਸਮਝੌਤਾ ਟੈਰੇਜ਼ਾ ਮੇਅ ਨੂੰ ਝਟਕਾ

ਬਰਤਾਨੀਆ ਦੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੂੰ ਬ੍ਰਿਐਗਜ਼ਿਟ ਸਮਝੌਤੇ ’ਤੇ 25 ਨਵੰਬਰ ਨੂੰ ਹੋਣ ਵਾਲੇ ਤਜਵੀਜ਼ਤ ਸੰਮੇਲਨ ਤੋ ਪਹਿਲਾਂ ਬ੍ਰਿਐਗਜ਼ਿਟ ਮੰਤਰੀ ਡੋਮਿਨਿਕ ਰਾਬ ਦੇ ਅਸਤੀਫ਼ੇ ਨਾਲ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਦੇ ਚਾਰ ਮੰਤਰੀਆਂ ਵਿਚੋ ਭਾਰਤੀ ਮੁੂਲ ਦੇ ਸੈਲੇਸ਼ ਵਾਰਾ ਨੇ ਸਭ ਤੋ ਪਹਿਲਾਂ ਅਸਤੀਫਾ ਦਿੱਤਾ ਸੀ।

ਵਾਰਾ ਦੇ ਅਸਤੀਫਾ ਦੇਣ ਦੇ ਕੁਝ ਮਿੰਟਾਂ ਬਾਅਦ ਹੀ ਰਾਬ ਨੇ ਅਸਤੀਫ਼ਾ ਦੇ ਦਿੱਤਾ। ਇਸ ਤੋ ਬਾਅਦ ਜੂਨੀਅਰ ਬ੍ਰਿਐਗਜ਼ਿਟ ਮੰਤਰੀ ਸੁਏਲਾ ਬਰੇਵ ਨੇ ਵੀ ਅਸਤੀਫਾ ਦੇ ਦਿੱਤਾ। ਇਨ੍ਹਾਂ ਅਸਤੀਫਿਆਂ ਨੂੰ ਮੇਅ ਲਈ ਵੱਡੀ ਸਮੱਸਿਆ ਦੇ ਚਿੰਨ੍ਹ ਵਜੋ ਦੇਖਿਆ ਜਾ ਰਿਹਾ ਹੈ, ਜੋ ਵੀਰਵਾਰ ਨੂੰ ਹਾਊਸ ਆਫ ਕੌਮਨਜ਼ ਵਿੱਚ ਮੰਤਰੀਆਂ ਸਾਹਮਣੇ ਸਮਝੌਤੇ ਦਾ ਬਚਾਅ ਕਰਨ ਚਾਹੁੰਦੇ ਸਨ।

ਲੁਧਿਆਣੇ ਦੇ ਕਿਸਾਨ ਲਈ ਰੱਬ ਬਣ ਕੇ ਆਇਆ ਸਲਮਾਨ ਖਾਨ

 

ਬ੍ਰਿਐਗਜ਼ਿਟ ਸਕੱਤਰ ਡੋਮਿਨਿਕ ਰਾਬ ਨੇ ਵੀਰਵਾਰ ਨੂੰ ਇਹ ਕਹਿੰਦਿਆਂ ਕੈਬਨਿਟ ਤੋ ਅਸਤੀਫ਼ਾ ਦੇ ਕੇ ਦਿੱਤਾ ਕਿ ਉਹ ਯੂਰਪੀ ਯੂਨੀਅਨ ਤੋ ਬਾਹਰ ਨਿਕਲਣ ਦੇ ਸਮਝੌਤੇ ਦੀ ਹਮਾਇਤ ਨਹੀ ਕਰ ਸਕਦੇ। ਰਾਬ ਨੇ ਆਪਣੇ ਅਸਤੀਫੇ ਵਿੱਚ ਲਿਖਿਆ ਹੈ, ‘‘ਐਲਾਨਨਾਮੇ ਵਿੱਚ ਅਸੀ ਦੇਸ਼ ਨਾਲ ਜੋ ਵਾਅਦੇ ਕੀਤੇ ਸਨ, ਉਸ ਤੋ ਬਾਅਦ ਮੈ ਤਜਵੀਜ਼ਤ ਸਮਝੌਤੇ ਦੀਆਂ ਸ਼ਰਤਾਂ ਨਾਲ ਸਮਝੌਤਾ ਨਹੀ ਕਰ ਸਕਦਾ।’’ ਉੱਤਰੀ ਆਇਰਲੈਡ ਦੇ ਮੰਤਰੀ ਸ਼ੈਲੇਸ਼ ਵਾਰਾ ਨੇ ਆਪਣੇ ਅਸਤੀਫੇ ਵਿੱਚ ਲਿਖਿਆ, ‘‘ਇਹ ਸਮਝੌਤਾ ਬਰਤਾਨੀਆ ਨੂੰ ਵਿਚਾਲੇ ਛੱਡ ਰਿਹਾ ਹੈ। ਇਸ ਵਿੱਚ ਕੋਈ ਸਮਾਂ ਸੀਮਾ ਨਿਰਧਾਰਤ ਨਹੀ ਹੈ ਕਿ ਅਸੀ ਕਦੋ ਆਜ਼ਾਦ ਮੁਲਕ ਬਣਾਗੇ।’’ ਦੋਵਾਂ ਮੰਤਰੀਆਂ ਨੇ ਟਵਿੱਟਰ ’ਤੇ ਆਪਣੇ ਅਸਤੀਫ਼ੇ ਨਸ਼ਰ ਕੀਤੇ ਹਨ।

Tags
Show More

Leave a Reply

Your email address will not be published. Required fields are marked *