NATIONAL

Capt Amarinder condemns Pakistan’s severe condemnation

ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਕਿਸਤਾਨ ਦੀ ਸਖ਼ਤ ਨਿਖੇਧੀ

ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਕਿਸਤਾਨ ਦੀ ਸਖ਼ਤ ਨਿਖੇਧੀ

Capt Amarinder condemns Pakistan’s severe condemnation ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਵਿੱਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ ਕੋਲ ਮੁਲਕ ਦੇ ਵਿਦੇਸ਼ ਮੰਤਰਾਲੇ ਦੀ ਪ੍ਰਵਾਨਗੀ ਹੋਣ ਦੇ ਬਾਵਜੂਦ ਉਨਾਂ ਨੂੰ ਗੁਰਦੁਆਰਾ ਪੰਜਾ ਸਾਹਿਬ ਵਿੱਚ ਜਾਣ ਦੀ ਇਜਾਜ਼ਤ ਨਾ ਦੇਣ ਤੇ ਪਾਕਿਸਤਾਨ ਦੇ ਧੱਕੇਸ਼ਾਹੀ ਵਾਲੇ ਵਤੀਰੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।ਇਸਲਾਮਾਬਾਦ ਦੀ ਨਵੀ ਦਿੱਲੀ ਵਿਰੁੱਧ ਆਪਹੁਦਰੀ ਤੇ ਬੇਸਮਝੀ ਵਾਲੀ ਦੁਸ਼ਮਣੀ ਵਾਲੇ ਇਸ ਕਦਮ ‘ਤੇ ਹੈਰਾਨੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਿਆਸੀ ਖੇਡ ਯੋਜਨਾ ਵਿੱਚ ਧਰਮ ਨੂੰ ਹਿੱਸਾ ਬਣਾ ਕੇ ਪਾਕਿਸਤਾਨ ਨੇ ਸਿੱਧ ਕਰ ਦਿੱਤਾ ਹੈ ਕਿ ਉਹ ਭਾਰਤ ਨਾਲ ਆਪਣੇ ਰਿਸ਼ਤਿਆਂ ਪ੍ਰਤੀ ਕਿਸ ਹੱਦ ਤੱਕ ਨੀਵੇ ਪੱਧਰ ‘ਤੇ ਡਿੱਗ ਸਕਦਾ ਹੈ। ਇਸ ਨਾਲ ਪਾਕਿਸਤਾਨ ਦੀ ਕੌਮਾਂਤਰੀ ਤੇ ਕੂਟਨੀਤਿਕ ਸਮਝੌਤਿਆਂ ਪ੍ਰਤੀ ਘੋਰ ਘਿਰਣਾ ਵੀ ਜ਼ਾਹਰ ਹੋ ਗਈ ਹੈ।ਮੁੱਖ ਮੰਤਰੀ ਨੇ ਟਵੀਟ ਰਾਹੀਂ ਪਾਕਿਸਤਾਨ ਦੀ ਘਟੀਆ ਤੇ ਨਾਪਾਕ ਕਾਰਵਾਈ ਵਿਰੁੱਧ ਗੁੱਸਾ ਜ਼ਾਹਰ ਕਰਦਿਆ ਕਿਹਾ ਕਿ ਇਸਲਾਮਾਬਾਦ ਨੂੰ ਕਿਸੇ ਭਾਰਤੀ ਅਧਿਕਾਰੀ ਨੂੰ ਗੁਰਦੁਆਰਾ ਸਾਹਿਬ ਵਿੱਚ ਜਾਣ ਤੋਂ ਰੋਕਣ ਦਾ ਕੋਈ ਅਧਿਕਾਰ ਨਹੀ ਹੈ ਕਿਉ ਜੋ ਧਾਰਮਿਕ ਅਸਥਾਨ ਦੇ ਦਰ ਹਰੇਕ ਖੱਲੇ ਹਨ। ਉਨਾਂ ਕਿਹਾ ਕਿ ਇਹ ਮਿਲਟਰੀ ਸੰਸਥਾ ਨਹੀ ਕਿ ਜਾਣ ਲਈ ਬੰਦਸ਼ਾ ਲਾਈਆ ਜਾਣ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਬਿਸਾਰੀਆ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਪਾਸੋ ਲੋੜੀਦੀ ਪ੍ਰਵਾਨਗੀ ਵੀ ਹਾਸਲ ਕੀਤੀ ਸੀ ਪਰ ਇਸ ਦੇ ਬਾਵਜੂਦ ਉਸ ਨੂੰ ਜਾਣ ਤੋ ਰੋਕਣਾ ਹੋਰ ਵੀ ਭੈਭੀਤ ਅਤੇ ਜ਼ਾਲਮਾਨਾ ਕਾਰਵਾਈ ਹੈ।
Capt Amarinder condemns Pakistan's severe condemnation
Capt Amarinder condemns Pakistan’s severe condemnation
ਇਸਲਾਮਾਬਾਦ ਦੀਆਂ ਕਾਰਵਾਈਆਂ ਦੇ ਖ਼ਤਰਨਾਕ ਸਿੱਟੇ ਨਿਕਲਣ ਵਿਰੁੱਧ ਤਾੜਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਘੋਰ ਉਲੰਘਣਾ ਕਰਨ ਤੋ ਬਾਅਦ ਹੁਣ ਇਸ ਕਾਰਵਾਈ ਨਾਲ ਸਿੱਧ ਹੁੰਦਾ ਹੈ ਕਿ ਗੁਆਢੀ ਮੁਲਕ ਭਾਰਤ ਨਾਲ ਰਿਸ਼ਤੇ ਸੁਧਾਰਨ ਦੀਆਂ ਕੋਸ਼ਿਸ਼ਾ ਪ੍ਰਤੀ ਹਾ-ਪੱਖੀ ਹੁੰਗਾਰਾ ਭਰਨ ਤੋ ਇਨਕਾਰੀ ਹੈ।ਮੁੱਖ ਮੰਤਰੀ ਨੇ ਦੋਵਾ ਮੁਲਕਾ ਦਰਮਿਆਨ ਅਮਨ-ਸ਼ਾਤੀ ਅਤੇ ਦੁਵੱਲੇ ਰਿਸ਼ਤਿਆ ਦੀ ਜ਼ੋਰਦਾਰ ਵਕਾਲਤ ਕਰਦਿਆਂ ਕਿਹਾ ਕਿ ਪਾਕਿਸਤਾਨ ਦੀਆ ਅਜਿਹੀਆਂ ਕਾਰਵਾਈਆਂ ਜਿੱਥੇ ਦੋਵਾ ਮੁਲਕਾ ਦੇ ਰਿਸ਼ਤੇ ਸੁਧਾਰਨ ਦੀਆ ਉਮੀਦਾ ‘ਤੇ ਪਾਣੀ ਫੇਰ ਦੇਣਗੀਆ, ਉਥੇ ਆਪਣੇ ਗੁਆਢੀ ਨਾਲ ਤਣਾਅ ਨੂੰ ਹੋਰ ਵਧਾਉਣਗੀਆ। ਇਹ ਰਾਸ਼ਟਰ ਦੇ ਹਿੱਤ ਵਿੱਚ ਵੀ ਨਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਭਾਵੇ ਆਪਣੇ ਗੁਆਂਢੀ ਮੁਲਕ ਨਾਲ ਸਬੰਧ ਹੋਰ ਮਜ਼ਬੂਤ ਬਣਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਪਰ ਇਹ ਪਾਕਿਸਤਾਨ ਅਜਿਹੇ ਕਿਸੇ ਵੀ ਯਤਨ ਨੂੰ ਲੀਹੋਂ ਲਾਹੁਣ ਲਈ ਪੱਬਾ ਭਾਰ ਹੈ। ਉਨਾ ਨੇ ਕੇਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਉਚ ਪੱਧਰ ‘ਤੇ ਵਿਚਾਰ ਕੇ ਢੁਕਵਾ ਜੁਆਬ ਦਿੱਤਾ ਜਾਵੇ।
Tags
Show More

Leave a Reply

Your email address will not be published. Required fields are marked *