PUNJAB

CAPT AMARINDER VOWS PROTECT PUNJAB TERROR

ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਖੂਨ ਦੇ ਆਖ਼ਰੀ ਕਤਰੇ ਤੱਕ ਪੰਜਾਬ ਅਤੇ ਇੱਥੋਂ ਦੇ ਲੋਕਾਂ ਦੀ ਅੱਤਵਾਦ ਤੋਂ ਸੁਰੱਖਿਆ ਕਰਨ ਦਾ ਸੰਕਲਪ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਖੂਨ ਦੇ ਆਖ਼ਰੀ ਕਤਰੇ ਤੱਕ ਸਰਹੱਦੋ ਪਾਰਲੇ ਅੱਤਵਾਦ ਤੋ ਸੂਬੇ ਅਤੇ ਇੱਥੋ ਦੇ ਲੋਕਾਂ ਦੀ ਸੁਰੱਖਿਆ ਦਾ ਸੰਕਲਪ ਕਰਦਿਆਂ ਕਿਹਾ ਹੈ ਕਿ ਜੇ ਪਾਕਿਸਤਾਨ ਨੇ ਭਾਰਤ ਵਿਰੁੱਧ ਆਪਣੀ ਹਿੰਸਾ ਨਾ ਰੋਕੀ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ।
ਕਰਤਾਰਪੁਰ ਲਾਂਘੇ ਨੂੰ ਬਣਾਉਣ ਲਈ ਭਾਰਤ ਦੀ ਪਹੁੰਚ ਦੇ ਜਵਾਬ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋ ਲਏ ਗਏ ਫੈਸਲੇ ਲਈ ਉਨਾਂ ਦਾ ਧੰਨਵਾਦ ਕਰਦੇ ਹੋਏ ਮੁੱਖ ਮੰਤਰੀ ਨੇ ਪਾਕਿਸਤਾਨ ਫੌਜ ਦੇ ਮੁਖੀ ਜਨਰਲ ਬਾਜਵਾ ਵੱਲੋ ਭਾਰਤੀ ਫੌਜੀਆਂ ਅਤੇ ਬੇਗੁਨਾਹ ਨਾਗਰਿਕਾਂ ਦੀਆਂ ਹੱਤਿਆਵਾਂ ਦੇ ਰਾਹੀਂ ਅੱਤਵਾਦ ਨੂੰ ਬੜ•ਾਵਾ ਦੇਣ ਲਈ ਸਰਕਾਰੀ ਸਪਾਂਸਰ ਅੱਤਵਾਦ ਵਾਸਤੇ ਤਿੱਖੀ ਆਲੋਚਨਾ ਕੀਤੀ।

ਉਨਾਂ ਨੇ ਪਾਕਿਸਤਾਨ ਪ੍ਰਧਾਨ ਮੰਤਰੀ ਨੂੰ ਆਪਣੀ ਫੌਜ ਦੀ ਲਗਾਮ ਸੰਭਾਲਣ ਅਤੇ ਭਾਰਤੀ ਹੱਥਿਆਰਬੰਦ ਫੌਜਾਂ ਅਤੇ ਲੋਕਾਂ ਵਿਰੁੱਧ ਅੱਤਵਾਦ ਤੁਰੰਤ ਖਤਮ ਕਰਨ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਭਾਰਤ ਵੱਲੋ ਸਖ਼ਤ ਪ੍ਰਤੀਕਿਰਿਆ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਜਿਸ ਦੀ ਫੌਜ ਆਪਣੇ ਗੁਆਂਢੀ ਦੇਸ਼ ਨਾਲ ਵੱਡੀ ਹੈ।

ਅੱਤਵਾਦ ਦੇ ਮੁੱਦੇ ‘ਤੇ ਸਖ਼ਤ ਰੁੱਖ ਅਪਣਾਉਦਿਆਂ ਜਿਸ ਦਾ ਤੁਰੰਤ ਬਾਅਦ ਉਪ ਰਾਸ਼ਟਰਪਤੀ ਵੈਕਈਆ ਨਾਇਡੂ ਨੇ ਵੀ ਸਮਰਥਨ ਕੀਤਾ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਅਮਨ ਸ਼ਾਤੀ ਵਾਲਾ ਦੇਸ਼ ਹੈ ਅਤੇ ਇਹ ਹਿੰਸਾ ਨਹੀ ਚਾਹੁੰਦਾ ਪਰ ਜੇ ਇਸ ਦੀ ਸ਼ਾਂਤੀ ਅਤੇ ਪ੍ਰਭੁਸੱਤਾ ਨੂੰ ਲਗਾਤਾਰ ਚੁਣੌਤੀ ਦਿੱਤੀ ਗਈ ਤਾਂ ਇਹ ਪਾਕਿਸਤਾਨ ਦੇ ਹਮਲੇ ਦਾ ਜਵਾਬ ਦੇਣ ਲਈ ਤਿਆਰ ਹੈ।

ਉਤਰਾਖੰਡ ’ਚ ਐਤਵਾਰ ਨੂੰ ਬਸ ਖਡ ’ਚ ਡਿਗੀ, 12 ਦੀ ਮੌਤ

 

ਕਰਤਾਰਪੁਰ ਲਾਂਘੇ ਵਾਸਤੇ ਨੀਹ ਪੱਥਰ ਰੱਖਣ ਲਈ ਪਾਕਿਸਤਾਨ ਦਾ ਸੱਦਾ ਪ੍ਰਵਾਨ ਕਰਨ ਦੀ ਰਾਇ ਰੱਖਣ ਵਾਲਿਆਂ ਉੱਤੇ ਵਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋ ਹਰ ਰੋਜ਼ ਉਨਾਂ ਵੱਲੋ ਬੇਗੁਨਾਹ ਭਾਰਤੀ ਨਾਗਰਿਕ ਅਤੇ ਫੌਜੀ ਮਾਰੇ ਜਾ ਰਹੇ ਹਨ ਤਾਂ ਉਹ ਉੱਥੇ ਕਿਸ ਤਰ•ਾਂ ਜਾ ਸਕਦੇ ਹਨ। ਉਨਾਂ ਕਿਹਾ, ”ਮੈ ਕਰਤਾਰਪੁਰ ਜਾਣਾ ਚਾਹੁੰਦਾ ਹਾਂ ਅਤੇ ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਗੁਰਦੁਆਰਿਆਂ ਵਿੱਚ ਮੁੜ ਨਤਮਸਤਕ ਹੋਣਾ ਚਾਹੁੰਦਾ ਹਾਂ, ਪਰ ਮੈ ਉੱਥੇ ਜਾ ਨਹੀ ਸਕਦਾ ਕਿਉਕਿ ਪਾਕਿਸਤਾਨ ਹਰ ਰੋਜ਼ ਮੇਰੇ ਲੋਕਾਂ ਨੂੰ ਮਾਰ ਰਿਹਾ ਹੈ।”

ਪੰਜਾਬ ਵੱਲੋ 20 ਸਾਲ ਖੂਨ-ਖ਼ਰਾਬਾ ਦੇਖੇ ਜਾਣ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੇ ਪਰਿਵਾਰ ਦਾ ਕਰਤਾਰਪੁਰ ਸਾਹਿਬ ਨਾਲ ਨੇੜੇ ਦਾ ਨਾਤਾ ਰਿਹਾ ਹੈ ਪਰ ਇਕ ਮੁੱਖ ਮੰਤਰੀ ਵਜੋ ਉਨਾਂ ਦੀ ਸੂਬੇ ਦੇ ਲੋਕਾਂ ਪ੍ਰਤੀ ਜ਼ਿੰਮੇਵਾਰੀ ਹੈ ਜਿਸ ਨੂੰ ਪਾਕਿਸਤਾਨ ਕਮਜ਼ੋਰ ਕਰਨਾ ਚਾਹੁੰਦਾ ਹੈ।

ਪਾਕਿਸਤਾਨ ਫੌਜ ਦੇ ਮੁਖੀ ਦੀ ਤਿੱਖੀ ਆਲੋਚਨਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਖੁਦ ਇਕ ਫੌਜੀ ਹੋਣ ਦੇ ਨਾਤੇ ਫੌਜੀਆਂ ਦੀਆਂ ਹੱਤਿਆਵਾਂ ਦੇ ਪਿੱਛੇ ਕਿਸੇ ਵੀ ਤਰ•ਾਂ ਦੇ ਤਰਕ ਨੂੰ ਨਹੀ ਦੇਖਦੇ। ਉਨਾਂ ਨੇ ਕਿਹਾ ਕਿ ਇਹ ਬੁਜ਼ਦਿਲੀ ਵਾਲੀ ਕਾਰਵਾਈ ਹੈ ਨਾ ਕਿ ਕਿਸੇ ਫੌਜੀ ਵਾਲੀ। ਫੌਜੀਆਂ ਨੂੰ ਦੇਸ਼ ਦੀ ਸੁਰੱਖਿਆ ਅਤੇ ਦੇਸ਼ ਸੇਵਾ ਦਾ ਪਾਠ ਪੜ•ਾਇਆ ਜਾਂਦਾ ਹੈ ਨਾ ਕਿ ਬੇਗੁਨਾਹਾਂ ਦੀਆਂ ਹੱਤਿਆਵਾਂ ਕਰਨ ਦਾ। ਮੁੱਖ ਮੰਤਰੀ ਨੇ ਜਨਰਲ ਬਾਜਵਾ ਨੂੰ ਤੁਰੰਤ ਹਟਾਉਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋ ਦਿੱਤੇ ਪਿਆਰ ਅਤੇ ਭਾਈਚਾਰੇ ਦੇ ਸੰਦੇਸ਼ ਨੂੰ ਪਾਕਿਸਤਾਨੀ ਫੌਜ ਨੂੰ ਸਿੱਖਣਾ ਚਾਹੀਦਾ ਹੈ।

ਪੰਜਾਬ ਚ ਲੱਗੀ ਹੁੱਕਾ ਬਾਰਾਂ ਤੇ ਪੱਕੇ ਤੌਰ ਤੇ ਰੋਕ

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 26/11 ਦਾ ਮੁੰਬਈ ਹਮਲਾ ਭਾਰਤ ਵਿੱਚ ਪਾਕਿਸਤਾਨ ਦੀ ਸ਼ਹਿ ਹਾਸਲ ਅੱਤਵਾਦ ਦੀ ਭਿਆਨਕ ਯਾਦ ਦਿਵਾਉਦਾ ਹੈ। ਉਨਾਂ ਅੱਗੇ ਕਿਹਾ ਕਿ ਗੁਰਦਾਸਪੁਰ ਜ਼ਿਲ•ੇ ਵਿੱਚ ਦੀਨਾਨਗਰ ਅਤੇ ਪਠਾਨਕੋਟ ਹਮਲੇ ਵੀ ਪਾਕਿਸਤਾਨ ਦੇ ਬੇਲਗਾਮ ਅੱਤਵਾਦ ਦੀਆਂ ਜਿਉਦੀਆਂ ਜਾਗਦੀਆਂ ਮਿਸਾਲਾਂ ਹਨ।

ਅੱਤਵਾਦ ਨੂੰ ਪਾਗਲਪਣ ਦੱਸਦਿਆਂ ਸ੍ਰੀ ਨਾਇਡੂ ਨੇ ਕੈਪਟਨ ਅਮਰਿੰਦਰ ਸਿੰਘ ਦੇ ਵਿਚਾਰਾਂ ਨਾਲ ਪੂਰੀ ਤਰ•ਾਂ ਸਹਿਮਤੀ ਜ਼ਾਹਰ ਕਰਦਿਆਂ ਪ੍ਰਣ ਲਿਆ ਕਿ ਭਾਰਤ ਆਪਣੇ ਲੋਕਾਂ ਦਾ ਕਤਲ ਕੀਤੇ ਜਾਣ ਦੀ ਹਰਗਿਜ਼ ਇਜਾਜ਼ਤ ਨਹੀਂ ਦੇਵੇਗਾ। ਉਨਾਂ ਕਿਹਾ ਕਿ ਭਾਰਤ ਅਮਨ-ਸ਼ਾਂਤੀ ਅਤੇ ਦੋਸਤਾਨਾ ਮਾਹੌਲ ਚਾਹੁੰਦਾ ਹੈ ਅਤੇ ਇਹ ਆਪਣੀ ਧਰਤੀ ‘ਤੇ ਅੱਤਵਾਦ ਨੂੰ ਪੈਰ ਨਾ ਪਸਾਰਨ ਦੇਵੇਗਾ। ਉਨਾਂ ਨੇ ਅੱਤਵਾਦ ਦਾ ਸਮਰਥਨ ਕਰਨ ਵਾਲੇ ਮੁਲਕਾਂ ਨੂੰ ਵੀ ਇਹ ਰਸਤਾ ਤਿਆਗਣ ਦੀ ਅਪੀਲ ਕੀਤੀ। ਉਪ ਰਾਸ਼ਟਰਪਤੀ ਨੇ ਕਿਹਾ ਕਿ ਅਮਨ-ਸ਼ਾਂਤੀ, ਪ੍ਰਗਤੀ ਲਈ ਲੋੜੀਂਦੀ ਸ਼ਰਤ ਹੈ ਅਤੇ ਭਾਰਤ ਆਪਣੇ ਗੁਆਂਢੀਆਂ ਨਾਲ ਅਮਨਮਈ ਰਿਸ਼ਤੇ ਜੋੜਨ ਦੇ ਨਾਲ-ਨਾਲ ਇਹ ਵੀ ਚਾਹੁੰਦਾ ਹੈ ਕਿ ਅਮਨ ਦੀ ਕਾਇਮੀ ਲਈ ਗੁਆਂਢੀ ਵੀ ਆਪਣੀ ਮਾਨਸਿਕਤਾ ਵਿੱਚ ਬਦਲਾਅ ਲਿਆਉਣ।

Tags
Show More

Leave a Reply

Your email address will not be published. Required fields are marked *