crimePUNJAB

Cash Van Looted in Sangrur Security Guard Injured

ਸੁਰੱਖਿਆ ਗਾਰਡ ਨੂੰ ਗੋਲੀ ਮਾਰ ਸੰਗਰੂਰ 'ਚ ਕੈਸ਼ ਵੈਨ ਲੁੱਟੀ

Cash Van Looted  in Sangrur Security Guard Injured

ਸ਼ਹਿਰ ਦੇ ਨੇੜਲੇ ਪਿੰਡ  ਘਾਵਦਾ ਕੋਲ ਮੇਨ ਰੋਡ ‘ਤੇ ਮੋਟਰਸਾਈਕਲ ਸਵਾਰ ਦੋ ਹਮਲਾਵਰਾ ਨੇ ਬੈਕ ਦੀ ਕੈਸ਼ ਵੈਨ ‘ਚੋ ਪੰਜ ਲੱਖ ਰੁਪਏ ਲੁੱਟ ਲਏ ਤੇ ਸੁਰੱਖਿਆ ਗਾਰਡ ਨੂੰ ਵੀ ਗੰਭੀਰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਗਾਰਡ ਦੇ ਸਿਰ ਵਿੱਚ ਗੋਲੀ ਲੱਗੀ ਹੈ। ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਜਦੋਂਕਿ ਬਾਕੀ ਹੋਰ 4 ਵਾਲ-ਵਾਲ ਬਚ ਗਏ । ਹਮਲਾਵਰਾ ਨੇ ਕੈਸ਼ ਵੈਨ ਦੇ ਟਾਇਰਾ ਵਿੱਚ ਗੋਲੀਆਂ ਮਾਰ ਰੋਕਿਆ ਤੇ ਵਾਰਦਾਤ ਨੂੰ ਅੰਜਾਮ ਦਿੱਤਾ।

ਕੈਸ਼ ਵੈਨ ਵਿੱਚ ਸਵਾਰ ਪੰਜ ਜਣਿਆਂ ਵਿੱਚੋ ਸਤਵੰਤ ਸਿੰਘ ਨੇ ਦੱਸਿਆ ਕਿ ਉਹ ਸੰਗਰੂਰ ਤੋ ਪਟਿਆਲਾ ਵੱਲ ਜਾ ਰਹੇ ਸਨ ਤਾ ਘਾਬਦਾਂ ਕੋਲ ਉਨ੍ਹਾਂ ਨੂੰ ਦੋ ਮੋਟਰਸਾਈਕਲ ਸਵਾਰਾ ਨੇ ਘੇਰ ਲਿਆ। ਹਮਲਾਵਰਾ ਵਿੱਚੋ ਇੱਕ ਦਸਤਾਰਧਾਰੀ ਸੀ ਤੇ ਇੱਕ ਨੇ ਹੈਲਮਟ ਪਹਿਨਿਆ ਹੋਇਆ ਸੀ। ਕੈਸ਼ ਵੈਨ ਮੁਲਾਜ਼ਮ ਮੁਤਾਬਕ ਲੁਟੇਰਿਆ ਨੇ ਗੱਡੀ ਤੇ ਪੰਜ ਗੋਲੀਆਂ ਦਾਗ਼ੀਆ ਤੇ ਕੈਸ਼ ਨਾਲ ਭਰਿਆ  ਬੈਗ਼ ਚੁੱਕ ਕੇ ਫਰਾਰ ਹੋ ਗਏ।

cash van looted in Sangrur Security guard injured

ਸੁਰੱਖਿਆ ਗਾਰਡ ਨੂੰ ਗੋਲੀ ਮਾਰ ਸੰਗਰੂਰ ‘ਚ ਕੈਸ਼ ਵੈਨ ਲੁੱਟੀ

ਕੈਸ਼ ਵੈਨ ਦੇ ਅੱਗੇ ਜਾ ਰਹੀ ਗੱਡੀ ਵਿੱਚ ਬੈਠੇ ਨੌਜਵਾਨ ਨੇ ਪਿੱਛੇ ਇਸ ਵਾਰਦਾਤ ਨੂੰ ਦੇਖਿਆ ਤਾ ਉਸ ਨੇ ਲੁਟੇਰਿਆਂ ਦਾ ਪਿੱਛਾ ਕੀਤਾ ਪਰ ਉਹ ਮੇਨ ਰੋਡ ਤੋ ਪਿੰਡਾਂ ਵਾਲੇ ਰਸਤੇ ਫਰਾਰ ਹੋ ਗਏ। ਬਾਅਦ ਵਿੱਚ ਉਨ੍ਹਾਂ ਜ਼ਖ਼ਮੀ ਸੁਰੱਖਿਆ ਗਾਰਡ ਨੂੰ ਹਸਪਤਾਲ ਲੈ ਕੇ ਆਏ।

ਮੌਕੇ ‘ਤੇ ਹਾਜ਼ਰ ਚਸ਼ਮਦੀਦਾਂ ਨੇ ਦੱਸਿਆ ਕਿ ਉਹ ਨੇੜਲੇ ਖੇਤਾਂ ਵਿਚ ਕੰਮ ਕਰ ਰਹੇ ਸਨ ਜਦੋਂ ਉਨ੍ਹਾਂ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਪਰ ਜਦੋਂ ਤੱਕ ਉਹ ਉਥੇ ਪਹੁੰਚੇ, ਉਦੋਂ ਤੱਕ ਲੁਟੇਰੇ ਵੈਨ ‘ਚੋਂ ਕੈਸ਼ ਬੈਗ ਲੁੱਟ ਕੇ ਫਰਾਰ ਹੋ ਗਏ ਸਨ। ਲੋਕਾਂ ਮੁਤਾਬਕ ਲੁਟੇਰਿਆਂ ਨੇ ਪਹਿਲਾਂ ਵੈਨ ਦਾ ਪਿੱਛਾ ਕੀਤਾ ਅਤੇ ਬਾਅਦ ਵਿਚ ਵੈਨ ਦੇ ਟਾਇਰ ਵਿਚ ਗੋਲੀ ਮਾਰ ਕੇ ਰੋਕ ਲਿਆ।

cash van looted in Sangrur Security guard injured

ਇਸ ਵਾਰਦਾਤ ‘ਤੇ ਸੰਗਰੂਰ ਦੇ ਸੰਦੀਪ ਗਰਗ ਨੇ ਕਿਹਾ ਕਿ ਪੁਲਿਸ ਨੇ ਦੱਸਿਆ ਕਿ ਲੁਟੇਰਿਆਂ ਨੂੰ ਫੜਨ ਲਈ ਪੁਲਿਸ ਨੇ ਨਾਕਾਬੰਦੀ ਕਰ ਦਿੱਤੀ ਹੈ। ਸੰਗਰੂਰ ਵਿੱਚ ਇਹ ਲੁੱਟ ਦੀ ਪਹਿਲੀ ਘਟਨਾ ਨਹੀ ਹੈ। ਕੁਝ ਮਹੀਨੇ ਪਹਿਲਾਂ ਵੀ ਲੁਟੇਰਿਆਂ ਨੇ ਕੈਸ਼ ਵੈਨ ਲੁੱਟੀ ਸੀ। ਪੁਲਿਸ ਦੋਵਾਂ ਵਾਰਦਾਤਾ ਪਿੱਛੇ ਕਿਸੇ ਇੱਕ ਲੁਟੇਰਾ ਗਰੋਹ ਦਾ ਹੱਥ ਹੋਣ ਬਾਰੇ ਵੀ ਜਾਂਚ ਕਰ ਰਹੀ ਹੈ।

Tags
Show More

Leave a Reply

Your email address will not be published. Required fields are marked *