NATIONAL

Center ends ramzan army action in Kashmir

ਕੇਂਦਰ ਵੱਲੋਂ ਕਸ਼ਮੀਰ ਚ ਰਮਜ਼ਾਨ ਜੰਗਬੰਦੀ ਖਤਮ-ਫੌਜ ਐਕਸ਼ਨ ’ਚ

ਕੇਂਦਰ ਵੱਲੋਂ ਕਸ਼ਮੀਰ ਚ ਰਮਜ਼ਾਨ ਜੰਗਬੰਦੀ ਖਤਮ-ਫੌਜ ਐਕਸ਼ਨ ’ਚ

ਰਾਜਨਾਥ ਸਿੰਘ ਵੱਲੋਂ ਆਲ ਆਊਟ ਆਪ੍ਰੇਸ਼ਨ ਮੁੜ ਸ਼ੁਰੂ ਕਰਨ ਦੇ ਆਦੇਸ਼

Center ends ramzan  army action in Kashmirਕੇਂਦਰ ਨੇ ਜੰਮੂ ਤੇ ਕਸ਼ਮੀਰ ‘ਚ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਅੱਤਵਾਦੀ ਸੰਗਠਨਾਂ ਿਖ਼ਲਾਫ਼ ਆਪਰੇਸ਼ਨਾਂ ‘ਤੇ ਇਕ ਮਹੀਨੇ ਤੋਂ ਲਾਈ ਰੋਕ ਨੂੰ ਅੱਜ ਵਾਪਸ ਲੈ ਲਿਆ ਹੈ ਅਤੇ ਸੁਰੱਖਿਆ ਬਲਾਂ ਨੂੰ ਹਦਾਇਤ ਕੀਤੀ ਕਿ ਅੱਤਵਾਦੀਆਂ ਨੂੰ ਹਮਲੇ ਕਰਨ ਅਤੇ ਹਿੰਸਾ ਕਰਨ ਤੋਂ ਰੋਕਣ ਲਈ ਤੁਰੰਤ ਸਾਰੇ ਲੋੜੀਂਦੇ ਕਦਮ ਚੁੱਕੇ ਜਾਣ | ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਕ ਬਿਆਨ ‘ਚ ਕਿਹਾ ਕਿ ਸੁਰੱਖਿਆ ਬਲਾਂ ਨੂੰ ਹਦਾਇਤ ਕੀਤੀ ਜਾ ਰਹੀ ਹੈ ਕਿ ਉਹ ਅੱਤਵਾਦੀਆਂ ਨੂੰ ਹਮਲੇ ਕਰਨ ਅਤੇ ਹਿੰਸਾ ਕਰ ਕੇ ਕਤਲ ਕਰਨ ਤੋਂ ਰੋਕਣ ਲਈ ਤੁਰੰਤ ਸਾਰੀਆਂ ਜ਼ਰੂਰੀ ਕਾਰਵਾਈਆਂ ਕਰਨ ਪਰ ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਸੂਬੇ ‘ਚ ਡਰ ਅਤੇ ਹਿੰਸਾ ਮੁਕਤ ਵਾਤਾਵਰਨ ਪੈਦਾ ਕਰਨ ਲਈ ਆਪਣੇ ਯਤਨ ਜਾਰੀ ਰੱਖੇਗੀ | ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਸ਼ਾਂਤੀ ਪਸੰਦ ਲੋਕਾਂ ਦੇ ਸਾਰੇ ਵਰਗ ਇਕੱਠੇ ਹੋ ਕੇ ਅੱਤਵਾਦੀਆਂ ਨੂੰ ਨਿਖੇੜ ਦੇਣ ਅਤੇ ਉਨ੍ਹਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਜਿਹੜੇ ਗੁੰਮਰਾਹ ਹੋ ਗਏ ਹਨ ਅਤੇ ਸ਼ਾਂਤੀ ਦੇ ਰਾਹ ‘ਤੇ ਪਰਤਣਾ ਚਾਹੁੰਦੇ ਹਨ | ਕੇਂਦਰ ਨੇ 17 ਮਈ ਤੋਂ ਸ਼ੁਰੂ ਹੋਏ ਰਮਜ਼ਾਨ ਮਹੀਨੇ ਦੌਰਾਨ ਅੱਤਵਾਦੀਆਂ ਿਖ਼ਲਾਫ਼ ਸਾਰੇ ਆਪਰੇਸ਼ਨ ਰੋਕਣ ਦਾ ਐਲਾਨ ਕੀਤਾ ਸੀ ਅਤੇ ਕਿਹਾ ਸੀ ਕਿ ਇਹ ਫ਼ੈਸਲਾ ਸੂਬੇ ਦੇ ਸ਼ਾਂਤੀ ਪਸੰਦ ਲੋਕਾਂ ਦੇ ਹਿੱਤ ਵਿਚ ਲਿਆ ਗਿਆ ਸੀ, ਤਾਂ ਜੋ ਉਨ੍ਹਾਂ ਨੂੰ ਰਮਜ਼ਾਨ ਮਹੀਨੇ ਦੌਰਾਨ ਢੁਕਵਾਂ ਮਾਹੌਲ ਮੁਹੱਈਆ ਕੀਤਾ ਜਾ ਸਕੇ | ਉਨ੍ਹਾਂ ਗੰਭੀਰ ਭੜਕਾਹਟ ਦੇ ਬਾਵਜੂਦ ਫ਼ੈਸਲੇ ਨੂੰ ਪੂਰੀ ਸ਼ਿੱਦਤ ਨਾਲ ਲਾਗੂ ਕਰਨ ਲਈ ਸੁਰੱਖਿਆ ਬਲਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਦੀ ਜੰਮੂ ਤੇ ਕਸ਼ਮੀਰ ਸਮੇਤ ਦੇਸ਼ ਭਰ ਦੇ ਸਾਰੇ ਲੋਕਾਂ ਨੇ ਵੱਡੇ ਪੱਧਰ ‘ਤੇ ਪ੍ਰਸੰਸਾ ਕੀਤੀ ਹੈ ਅਤੇ ਇਸ ਨਾਲ ਆਮ ਨਾਗਰਿਕਾਂ ਨੂੰ ਰਾਹਤ ਮਿਲੀ ਹੈ | ਉਸ ਸਮੇਂ ਇਹ ਆਸ ਕੀਤੀ ਗਈ ਸੀ ਕਿ ਇਸ ਪਹਿਲਕਦਮੀ ਦੀ ਸਫ਼ਲਤਾ ਨੂੰ ਯਕੀਨੀ ਬਣਾਉਣ ਲਈ ਹਰ ਕੋਈ ਸਹਿਯੋਗ ਦੇਵੇਗਾ | ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਤਾਂ ਇਸ ਸਮੇਂ ਦੌਰਾਨ ਸੰਜਮ ਦੀ ਉਦਾਹਰਨ ਪੇਸ਼ ਕੀਤੀ ਹੈ, ਜਦਕਿ ਅੱਤਵਾਦੀਆਂ ਨੇ ਆਮ ਨਾਗਰਿਕਾਂ ਤੇ ਸੁਰੱਖਿਆ ਬਲਾਂ ‘ਤੇ ਹਮਲੇ ਜਾਰੀ ਰੱਖੇ ਜਿਸ ਦੇ ਸਿੱਟੇ ਵਜੋਂ ਮੌਤਾਂ ਹੋਈਆਂ ਅਤੇ ਲੋਕ ਜ਼ਖ਼ਮੀ ਹੋਏ | ਅਧਿਕਾਰੀਆਂ ਮੁਤਾਬਿਕ ਇਸ ਸਾਲ 17 ਅਪ੍ਰੈਲ ਤੋਂ 17 ਮਈ ਤਕ ਅੱਤਵਾਦ ਦੀਆਂ 18 ਘਟਨਾਵਾਂ ਵਾਪਰੀਆਂ ਸਨ, ਜਦਕਿ ਆਪਰੇਸ਼ਨ ਰੋਕਣ ਦੇ ਸਮੇਂ ਦੌਰਾਨ ਇਹ ਅੰਕੜਾ 50 ਤੋਂ ਵੀ ਉੱਪਰ ਚਲਾ ਗਿਆ | ਸਰਕਾਰ ਦੀ ਇਕਤਰਫ਼ਾ ਜੰਗਬੰਦੀ ਦੌਰਾਨ ਅੱਤਵਾਦੀਆਂ ਨੇ ਕਈ ਘਿਨਾਉਣੇ ਕਤਲ ਕੀਤੇ, ਜਿਨ੍ਹਾਂ ਵਿਚ ਇਕ ਸੈਨਿਕ ਅਤੇ ਉੱਘਾ ਪੱਤਰਕਾਰ ਸ਼ੁਜਾਤ ਬੁਖਾਰੀ ਸ਼ਾਮਿਲ ਹੈ, ਜੋ ਸ਼ਾਂਤੀ ਦੀ ਮਜ਼ਬੂਤ ਆਵਾਜ਼ ਸੀ | ਸੁਰੱਖਿਆ ਬਲਾਂ ਨੇ ਸਰਕਾਰ ਨੂੰ 28 ਜੂਨ ਤੋਂ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ ਵਿਚ ਵਿਘਨ ਪਾਉਣ ਦੇ ਅੱਤਵਾਦੀਆਂ ਦੇ ਮਨਸੂਬਿਆਂ ਅਤੇ ਦੱਖਣੀ ਕਸ਼ਮੀਰ ਵਿਚ ਕੁਝ ਆਪਰੇਸ਼ਨ ਚਲਾਉਣ ਦੀ ਲੋੜ ਬਾਰੇ ਸਰਕਾਰ ਨੂੰ ਚੌਕਸ ਕਰ ਦਿੱਤਾ ਸੀ | ਪ੍ਰਧਾਨ ਮੰਤਰੀ ਦਫ਼ਤਰ ਦੇ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਅਸੀਂ ਸਹੀ ਭਾਵਨਾ ਨਾਲ ਫ਼ੈਸਲਾ ਲੈਣਾ ਸੀ | ਗ੍ਰਹਿ ਮੰਤਰਾਲੇ ਨੇ ਉਪਲਬਧ ਸਾਰੀਆਂ ਖ਼ੁਫ਼ੀਆ ਰਿਪੋਰਟਾਂ ਨੂੰ ਦੇਖਿਆ ਹੈ ਅਤੇ ਫ਼ੈਸਲਾ ਕੀਤਾ ਕਿ ਰਮਜ਼ਾਨ ਮਹੀਨੇ ਦੌਰਾਨ ਅੱਤਵਾਦੀਆਂ ਖਿਲਾਫ਼ ਆਪਰੇਸ਼ਨਾਂ ‘ਤੇ ਲਾਈ ਰੋਕ ਜਾਰੀ ਨਹੀਂ ਰੱਖੀ ਜਾਵੇਗੀ | ਜੰਮੂ ਤੇ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸੂਬੇ ਦੇ ਕੁਝ ਭਾਜਪਾ ਨੇਤਾਵਾਂ ‘ਤੇ ਹਮਲਾ ਕੀਤਾ ਹੈ, ਜਿਹੜੇ ਇਕਪਾਸੜ ਜੰਗਬੰਦੀ ਨੂੰ ਵਾਪਸ ਲੈਣ ‘ਤੇ ਖੁਸ਼ੀ ਮਨਾ ਰਹੇ ਹਨ | ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਇਹ ਕੇਂਦਰ ਦੀ ਪਹਿਲਕਦਮੀ ਸੀ ਅਤੇ ਇਹ ਲੋਕ ਇਸ ਦੀ ਨਾਕਾਮੀ ‘ਤੇ ਖੁਸ਼ੀ ਮਨਾ ਰਹੇ ਹਨ ਜਿਵੇਂ ਕਿਤੇ ਇਹ ਸਾਡੇ ਦੁਸ਼ਮਣਾਂ ਨੇ ਐਲਾਨੀ ਹੋਈ ਸੀ | ਮਾਰਕਸੀ ਨੇਤਾ ਅਤੇ ਵਿਧਾਇਕ ਮੁਹੰਮਦ ਯੂਸਫ ਤਾਰੀਗਮੀ ਨੇ ਇਸ ਨੂੰ ਮੌਕਾ ਖੁੰਝਾ ਦੇਣ ਦੀ ਕਾਰਵਾਈ ਆਖਿਆ ਹੈ ਅਤੇ ਅਫ਼ਸੋਸ ਜ਼ਾਹਿਰ ਕੀਤਾ ਕਿ ਕੇਂਦਰ ਨੇ ਇਕਪਾਸੜ ਜੰਗਬੰਦੀ ਵਾਪਸ ਲੈ ਲਈ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰਮਜ਼ਾਨ ਤੋਂ ਪਹਿਲਾਂ ਇਸ ਤਰ੍ਹਾਂ ਦੇ ਫ਼ੈਸਲੇ ਦੇ ਐਲਾਨ ਨਾਲ ਹੋਣ ਵਾਲੇ ਗੰਭੀਰ ਖ਼ਤਰਿਆਂ ਬਾਰੇ ਪਤਾ ਹੈ ਅਤੇ ਲੋਕਾਂ ਨੇ ਸਿਆਸੀ ਗੱਲਬਾਤ ਲਈ ਢੁਕਵਾਂ ਵਾਤਾਵਰਨ ਪੈਦਾ ਕਰਨ ਲਈ ਕੁਝ ਹੋਰ ਭਰੋਸਾ ਬਹਾਲ ਕਰਨ ਦੇ ਉਪਾਵਾਂ ਦੀ ਆਸ ਕੀਤੀ ਸੀ | ਸ਼ੁੱਕਰਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬੇ ਵਿਚਲੀ ਸੁਰੱਖਿਆ ਸਥਿਤੀ ਅਤੇ ਰਮਜ਼ਾਨ ਦੇ ਮਹੀਨੇ ਦੌਰਾਨ ਆਪਰੇਸ਼ਨ ਰੋਕਣ ਦੀ ਸਮੀਖਿਆ ਲਈ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੀਟਿੰਗ ਕੀਤੀ ਸੀ |

Center ends ramzan army action in Kashmir

Tags
Show More

Leave a Reply

Your email address will not be published. Required fields are marked *