PUNJAB

CENTER SANCTIONS RS.29695.40 CR PUNJAB

ਅਕਤੂਬਰ 'ਚ ਝੋਨੇ ਦੀ ਖਰੀਦ ਵਾਸਤੇ ਪੰਜਾਬ ਲਈ ਕੇਂਦਰ ਵੱਲੋਂ 29695.40 ਕਰੋੜ ਰੁਪਏ ਦੇ ਨਗਦ ਹੱਦ ਕਰਜ਼ੇ ਦੀ ਪ੍ਰਵਾਨਗੀ ਬਕਾਇਆ 10604.60 ਕਰੋੜ ਰੁਪਏ ਅਗਲੇ ਮਹੀਨੇ ਜਾਰੀ ਕੀਤੇ ਜਾਣਗੇ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿੱਜੀ ਦਖਲ ਤੋ ਬਾਅਦ ਕੇਂਦਰ ਨੇ 2018-19 ਦੇ ਮੰਡੀ ਸੀਜ਼ਨ ਵਾਸਤੇ ਸੂਬੇ ਨੂੰ ਝੋਨੇ ਦੀ ਖਰੀਦ ਲਈ ਲੋੜੀਦੇ 40300 ਕਰੋੜ ਰੁਪਏ ਵਿੱਚੋ 29695.40 ਕਰੋੜ ਰੁਪਏ ਦੇ ਨਗਦ ਹੱਦ ਕਰਜ਼ੇ (ਸੀ.ਸੀ.ਐਲ) ਦੀ ਪ੍ਰਵਾਨਗੀ ਦੇ ਦਿੱਤੀ ਹੈ।

ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅਕਤੂਬਰ ਤੱਕ ਝੋਨੇ ਦੀ ਖਰੀਦ ਵਾਸਤੇ ਆਰ.ਬੀ.ਆਈ ਵੱਲੋ ਇਹ ਰਾਸ਼ੀ ਜਾਰੀ ਕੀਤੀ ਗਈ ਹੈ। 10604.60 ਕਰੋੜ ਰੁਪਏ ਦੀ ਬਕਾਇਆ ਕਿਸ਼ਤ ਬਾਅਦ ਵਿੱਚ ਜਾਰੀ ਕੀਤੀ ਜਾਵੇਗੀ। ਗੌਰਤਲਬ ਹੈ ਕਿ ਮੁੱਖ ਮੰਤਰੀ ਨੇ ਸੀ.ਸੀ.ਐਲ ਜਲਦੀ ਤੋ ਜਲਦੀ ਜਾਰੀ ਕਰਨ ਵਾਸਤੇ ਲਗਾਤਾਰ ਇਸ ਮੁੱਦੇ ਨੂੰ ਉਠਾਇਆ ਹੈ ਤਾਂ ਜੋ ਝੋਨੇ ਦੀ ਖਰੀਦ ਵਾਸਤੇ ਕਿਸਾਨਾਂ ਨੂੰ ਸਮੇ ਸਿਰ ਭੁਗਤਾਨ ਨੂੰ ਯਕੀਨੀ ਬਣਾਇਆ ਜਾ ਸਕੇ।

ਖਰਾਬ ਸਬਜ਼ੀਆਂ ਅਤੇ ਫ਼ਲਾਂ ਦੀ ਵਿਕਰੀ ਲਈ ਮੰਡੀ ਸੁਪਰਵਾਈਜਰਾਂ ਦੀ ਜਿੰਮੇਵਾਰੀ ਹੋਵੇਗੀ ਤੈਅ: ਪੰਨੂੰ

ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀਆਂ ਸਾਰੀਆਂ ਖਰੀਦ ਏਜੰਸੀਆਂ ਨੂੰ ਝੋਨੇ ਦੀ ਚੁਕਾਈ ਨੂੰ ਯਕੀਨੀ ਬਣਾਉਣ ਅਤੇ ਕਿਸਾਨਾਂ ਨੂੰ ਸਮੇਂ ਸਿਰ ਭੁਗਤਾਨ ਕਰਨ ਵਾਸਤੇ ਤੁਰੰਤ ਕਦਮ ਚੁਕਣ ਦੇ ਨਿਰਦੇਸ਼ ਦਿੱਤੇ ਹਨ। ਉਨਾ ਨੇ ਦੁਹਰਾਇਆ ਕਿ ਉਨਾ ਦੀ ਸਰਕਾਰ ਸੂਬੇ ਭਰ ਦੀਆਂ ਮੰਡੀਆਂ ਵਿਚੋਂ ਬਿਨਾ ਅੜਚਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।

ਸੂਬਾ ਸਰਕਾਰ ਨੇ ਇਸ ਸਾਲ ਮੰਡੀਆਂ ਵਿੱਚ ਆਉਣ ਵਾਲੇ ਅੰਦਾਜਨ 200 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਵਾਸਤੇ ਪਹਿਲਾਂ ਹੀ ਵਿਸ਼ਾਲ ਪ੍ਰਬੰਧ ਕੀਤੇ ਹੋਏ ਹਨ। ਮੁੱਖ ਮੰਤਰੀ ਨੇ ਕਿਸਾਨਾਂ ਦਾ ਇੱਕ-ਇੱਕ ਦਾਣਾ ਚੁੱਕਣ ਵਾਸਤੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਉਨਾ ਨੇ ਨਿਰਧਾਰਿਤ ਨਿਯਮਾਂ ਦੇ ਅਨੁਸਾਰ ਸਮੇਂ ਸਿਰ ਭੁਗਤਾਨ ਲਈ ਵੀ ਨਿਰਦੇਸ਼ ਜਾਰੀ ਕੀਤੇ ਹਨ।

ਸਾਉਣੀ 2017-18 ਦੌਰਾਨ ਕੁੱਲ 179.34 ਲੱਖ ਮੀਟਰਕ ਟਨ ਝੋਨਾ ਖਰੀਦਿਆ ਗਿਆ ਸੀ। ਇਸ ਵਿਚੋ ਸਰਕਾਰੀ ਏਜੰਸੀਆਂ ਵੱਲੋ 176.61 ਲੱਖ ਮੀਟਰਕ ਟਨ ਜਦਕਿ ਵਪਾਰੀਆਂ/ਮਿਲਰਾਂ ਵੱਲੋਂ 2.73 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਸੀ। ਮੌਜੂਦਾ ਸਾਉਣੀ 2018-19 ਦੌਰਾਨ ਸੂਬਾ ਏਜੰਸੀਆਂ ਵੱਲੋ 190 ਲੱਖ ਮੀਟਰ ਟਨ ਅਤੇ ਐਫ.ਸੀ.ਆਈ ਵੱਲੋਂ 10 ਲੱਖ ਮੀਟਰਕ ਟਨ ਝੋਨਾ ਖਰੀਦਿਆ ਜਾਵੇਗਾ।

Tags
Show More

Leave a Reply

Your email address will not be published. Required fields are marked *