PUNJAB

Day 3 Police Public Torture News Shattered Patiala

ਪੁਲਿਸ ਦੇ ਅਣਮਨੁੱਖੀ ਵਤੀਰੇ ਕਰਕੇ ਪਟਿਆਲਾ ਦੇ ਲੋਕਾਂ ਵਿਚ ਬਹੁਤ ਸਹਿਮ ਹੈ

ਕਈ ਵਾਰ ਖ਼ਬਰਾਂ ਤੁਹਾਨੂੰ ਅੰਦਰ ਤੱਕ ਹਿਲਾ ਦਿੰਦੀਆਂ ਹਨ। ਕੀ ਪੰਜਾਬ ਪੁਲਿਸ ਨੂੰ ਮਾਨਸਿਕ ਤੌਰ ਤੇ ਇਸ ਤਰਾਂ ਨਾਲ ਤਿਆਰ ਕੀਤਾ ਜਾ ਰਿਹਾ ਹੈ, ਕਿ ਅਮ੍ਰਿਤਧਾਰੀ ਸਿੱਖ ਜਿਥੇ ਕਿਤੇ ਵੀ ਦਿਖਾਈ ਦੇਵੇ, ਉਥੇ ਹੀ ਉਸ ਨੂੰ ਕਹਿਰੀ ਅੱਖ ਨਾਲ ਦੇਖਿਆ ਜਾਵੇ। ਉਸ ਉਪਰ ਸ਼ੱਕ ਕੀਤਾ ਜਾਵੇ, ਬਿਨਾਂ ਮਤਲਬ ਉਸ ਦੀ ਤਲਾਸ਼ੀ ਲਈ ਜਾਵੇ ਤੇ ਉਸ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਪੁਲਿਸ ਵਾਲਿਆਂ ਦੇ ਪੱਗਾਂ ਬੰਨੀਆਂ ਨੂੰ ਦੇਖਕੇ ਉਨ੍ਹਾਂ ਨੂੰ ਸਿੱਖ ਸਮਝਣ ਦੀ ਗਲਤੀ ਨਹੀਂ ਕਰਨੀ ਹੈ। ਇਹ ਗੱਲ ਵੀ ਖਾਸ ਤੌਰ ਤੇ ਸਮਝਾਉਣ ਦੀ ਜ਼ਰੂਰਤ ਹੈ, ਕਿ ਸਿੱਖਾਂ ਦੇ ਮੁੰਡਿਆਂ ਨੂੰ ਅਜ ਵੀ ਅਤਿਵਾਦੀ ਸਮਝਿਆ ਜਾਂਦਾ ਹੈ।

ਸਨੌਰ ਤੋਂ ਪਟਿਆਲੇ ਗੁਰੂ ਘਰ ਮੱਥਾ ਟੇਕਣ ਆ ਰਹੇ ਮੁੰਡਿਆਂ ਉਪਰ ਜ਼ਬਰ ਜ਼ੁਲਮ ਦੀ ਗਾਥਾ, ਹੋਰ ਕੁਝ ਕਹਿੰਦੀ ਨਜ਼ਰ ਹੀ ਨਹੀਂ ਆ ਰਹੀ ਹੈ।ਰਾਤ ਨੂੰ ਆਮ ਤੌਰ ਤੇ ਮੁੰਡੇ ਸ਼ਰਾਰਤਾਂ ਕਰਦੇ ਤਾਂ ਉਨ੍ਹਾਂ ਉਪਰ ਪੁਲਿਸ ਦੀ ਮਾਰ ਕੁੱਟ ਸਮਝ ਆਉਂਦਾ ਹੈ, ਪਰ ਪੈਟਰੋਲ ਪੰਪ ਤੇ ਉਨ੍ਹਾਂ ਨੂੰ ਪੁੱਛਣਾ, ਕਿਸੇ ਤਰੀਕੇ ਨਾਲ ਅਧਿਕਾਤ ਹੀ ਨਹੀਂ ਹੈ, ਜਦੋਂ ਤੱਕ ਕਿ ਇਕਾਲੇ ਵਿਚ ਕੋਈ ਅਪਾਤਕਾਲੀਨ ਸਥਿਤੀ ਨਹੀਂ ਬਣਦੀ।

ਖੈਰ ਉਹ ਮੁੰਡੇ ਰਾਜਿੰਦਰਾ ਹਸਪਤਾਲ ਵਿਚ ਜ਼ੇਰੇ ਇਲਾਜ ਹਨ, ਉਸ ਹਸਪਤਾਲ ਵਿਚ ਜਿਥੇ ਕੋਈ ਇਲਾਜ ਕਰਵਾਉਣ ਤੋਂ ਡਰਦਾ ਹੈ। ਉਸ ਹਸਪਤਾਲ ਵਿਚ ਸੁਖਪਾਲ ਖਹਿਰਾ, ਨਵਾਂ ਆਪ ਨੇਤਾ ਚੀਮਾ ਜੁਆਕਾਂ ਦਾ ਪਤਾ ਲੈਣ ਲਈ ਆਏ। ਪ੍ਰਸਾਸ਼ਨ ਆਪਣੀ ਹੈਸੀਅਤ ਦੇ ਨਸ਼ੇ ਵਿਚ ਐਨਾ ਮਸਤ ਹੋਇਆ ਬੈਠਾ ਹੈ, ਕਿ ਆਪਣੀਆਂ ਮਰਜ਼ੀਆਂ ਕਰਦਾ ਨਜ਼ਰ ਆਉਂਦਾ ਹੈ।ਕੱਲ ਡੀਸੀ ਨੇ ਅਦਾਲਤੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ, ਪਰ ਉਹ ਅਫਸਰ ਜਿਸ ਨੇ ਆਪਣੇ ਮੁਤਹਿਤਾਂ ਨਾਲ ਰੱਲ੍ਹ ਕੇ ਨਸ਼ੇ ਦੀ ਹਾਲਤ ਵਿਚ ਉਨ੍ਹਾਂ ਬਚਿਆਂ ਉਪਰ ਗੈਰ ਮਨੁੱਖੀ ਜਬਰ ਕੀਤਾ ਹੈ, ਅਰਾਮ ਨਾਲ ਖੁੱਲਾ ਘੁੰਮ ਰਿਹਾ ਹੈ। ਉਸ ਦਾ ਮੈਡੀਕਲ ਜਾਂਚ ਕਿਉਂ ਮਹੀਂ ਹੋ ਰਹੀ ਹੈ? ਉਸ ਨੂੰ ਹਿਰਾਸਤ ਵਿਚ ਕਿਉਂ ਨਹੀਂ ਲਿਆ ਗਿਆ ਹੈ? ਇਸ ਦਾ ਮਤਲਬ ਤਾਂ ਇਹੋ ਹੋਇਆ, ਕਿ ਕਾਨੂੰਨ ਦੇ ਰਾਖੇ ਜਦੋਂ ਮਰਜੀ ਆਪਣੀ ਹਵਸ ਨੂੰ ਜਿਸ ਉਪਰ ਮਰਜ਼ੀ ਕੱਢ ਦੇਣ, ਉਹ ਸਿਰਫ ਮੁਅੱਤਲ ਹੋ ਸਕਦੇ ਹਨ, ਸਾਲ ਦੋ ਸਾਲ ਬਾਦ ਬਹਾਲ ਹੋ ਜਾਣਗੇ, ਫੇਰ ਥੌੜੀ ਦੇਰ ਬਾਦ ਉਨ੍ਹਾਂ ਦੀ ਮੁਅੱਤਲੀ ਸਮੇਂ ਦੇ ਕੱਟੇ ਪੈਸੇ ਵੀ ਉਨ੍ਹਾਂ ਦੇ ਖ਼ਾਤੇ ਵਿਚ ਆ ਜਾਣਗੇ। ਫੇਰ ਪੁਲਿਸ ਅਫਸਰਾਂ ਤੇ ਕੋਈ ਕਾਰਵਾਈ ਹੋਈ ਤਾਂ ਮੰਨੀ ਹੀ ਨਹੀਂ ਜਾ ਸਕਦੀ।

ਅੰਗਰੇਜ਼ਾਂ ਨੇ ਪੁਲਿਸ ਐਕਟ 1861 ਲੋਕਾਂ ਦੇ ਵਿਦਰੋਹ ਨੂੰ ਖ਼ਤਮ ਕਰਨ ਲਈ ਬਣਾਈ ਸੀ। ਭਾਰਤ ਸਰਕਾਰ ਨੇ ਆਪਣੇ ਦੇਸ਼ ਦੀ ਪੁਲਿਸ ਦਾ ਕਾਨੂੰਨੀ ਕਿਰਦਾਰ ਸੁਧਾਰਨ ਲਈ ਕੋਈ ਵਿਸ਼ੇਸ਼ ਉਪਰਾਲਾ ਅੱਜ ਤੱਕ ਨਹੀਂ ਕੀਤਾ ਹੈ।

ਪੁਲਿਸ ਵਲੋਂ ਕੁੱਟ ਕੇ ਜ਼ਖ਼ਮੀ ਕੀਤੇ ਨੌਜਵਾਨ ਨੂੰ ਹਸਪਤਾਲ ‘ਚ ਮਿਲਣ ਪਹੁੰਚੇ ਖਹਿਰਾ

ਬੀਤੇ ਦਿਨੀਂ ਪਟਿਆਲਾ ‘ਚ ਪੁਲਿਸ ਵਲੋਂ ਕੁਝ ਨੌਜਵਾਨਾਂ ਦੀ ਕੁੱਟਮਾਰ ਕੀਤੀ ਗਈ ਸੀ, ਜਿਸ ‘ਚ ਅਮਰਦੀਪ ਸਿੰਘ ਨਾਮੀ ਸਿੱਖ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ। ਮਾਮਲੇ ‘ਤੇ ਸਿਆਸਤ ਗਰਮਾਉਣ ਤੋਂ ਬਾਅਦ ਵੱਖ-ਵੱਖ ਪਾਰਟੀਆਂ ਵਲੋਂ ਨੌਜਵਾਨ ਨੂੰ ਇਨਸਾਫ਼ ਦਿਵਾਉਣ ਦੀ ਗੱਲ ਕਹੀ ਜਾ ਰਹੀ ਹੈ। ਅੱਜ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਉਕਤ ਨੌਜਵਾਨ ਨੂੰ ਮਿਲਣ ਪਹੁੰਚੇ ਅਤੇ ਉਨ੍ਹਾਂ ਨੇ ਨੌਜਵਾਨ ਨੂੰ ਇਨਸਾਫ ਦਵਾਉਣ ਦਾ ਵੀ ਦਾਅਵਾ ਕੀਤਾ।

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਲਾਏ ਕੈਂਪ ਦੌਰਾਨ ਵਿਧਾਇਕ ਚੰਦੂਮਾਜਰਾ ਨੇ ਮਾਰਿਆ ਛਾਪਾ

ਕੇਂਦਰ ਸਰਕਾਰ ਵਲੋਂ ਗਰੀਬ ਲੋਕਾਂ ਲਈ ਚਲਾਈ ਗਈ ਮਹਾਤਮਾ ਗਾਂਧੀ ਸਰਬੱਤ ਵਿਕਾਸ ਸਰਵੇਖਣ ਸਕੀਮ ਤਹਿਤ ਗਰੀਬ ਲੋਕਾਂ ਦੇ ਫਾਰਮ ਭਰਵਾਉਣ ਲਈ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਭੁੱਨਰਹੇੜੀ ਦੀ ਅਗਵਾਈ ‘ਚ ਇਕ ਕੈਂਪ ਪੀਰ ਭੀਖਮ ਸ਼ਾਹ ਦੀ ਦਰਗਾਹ ਪਿੰਡ ਘੜਾਮ ਵਿਖੇ ਅੱਜ ਲਾਇਆ ਗਿਆ | ਜਿਸ ਵਿਚ ਭਾਰੀ ਗਿਣਤੀ ਵਿਚ ਪਿੰਡ ਦੇ ਗਰੀਬ ਲੋਕ ਆਏ ਹੋਏ ਸਨ ਪਰ ਬਲਾਕ ਭੁੱਨਰਹੇੜੀ ਦੇ ਅਧਿਕਾਰੀ ਤੇ ਕਰਮਚਾਰੀ ਸਵੇਰੇ ਲੇਟ ਪਹੁੰਚੇ ਅਤੇ ਦੁਪਹਿਰ ਬਾਅਦ 3 ਵਜੇ ਦੇ ਕਰੀਬ ਕੁਝ ਲੋਕਾਂ ਦੇ ਫਾਰਮ ਭਰਵਾਉਣ ਤੋਂ ਬਿਨਾਂ ਹੀ ਰਫ਼ੂ ਚੱਕਰ ਹੋ ਗਏ | ਜਿਸ ਕਾਰਨ ਬਹੁਤ ਸਾਰੇ ਲੋਕ ਫਾਰਮ ਭਰਵਾਉਣ ਤੋਂ ਵਾਂਝੇ ਰਹਿ ਗਏ | ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇਸ ਗੱਲ ਦਾ ਜਦੋਂ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਪਿੰਡ ਘੜਾਮ ਵਿਖੇ ਕੈਂਪ ਵਾਲੀ ਥਾਂ ‘ਤੇ ਛਾਪਾ ਮਾਰਿਆ ਤਾਂ ਉਸ ਵੇਲੇ ਸਾਰੇ ਅਧਿਕਾਰੀ ਤੇ ਕਰਮਚਾਰੀ ਲੰਗਰ ਛੱਕ ਕੇ ਅਤੇ ਲੋਕਾਂ ਦੇ ਫਾਰਮ ਭਰਵਾਉਣ ਤੋਂ ਅਧੂਰੇ ਛੱਡ ਕੇ ਰਫ਼ੂ ਚੱਕਰ ਹੋ ਗਏ ਸਨ ਅਤੇ ਕਰਮਚਾਰੀਆਂ ਦੇ ਬੈਠਣ ਵਾਲੀਆਂ ਕੁਰਸੀਆਂ ਖ਼ਾਲੀ ਪਈਆਂ ਵੇਖ ਕੇ ਵਿਧਾਇਕ ਹੈਰਾਨ ਰਹਿ ਗਏ ਕਿਉਂਕਿ ਉਸ ਸਮੇਂ ਇਕ ਵੀ ਮੁਲਾਜ਼ਮ ਕੈਂਪ ਵਾਲੀ ਥਾਂ ‘ਤੇ ਹਾਜ਼ਰ ਨਹੀਂ ਸੀ ਜਿਸ ਨਾਲ ਉਹ ਗੱਲ ਕਰ ਸਕਦੇ | ਇਸ ਸਬੰਧੀ ਜਦੋਂ ਵਿਧਾਇਕ ਨੇ ਸਬੰਧਿਤ ਬੀ.ਡੀ.ਪੀ.ਓ. ਨਾਲ ਗੱਲ ਕੀਤੀ ਤਾਂ ਉਹ ਕੋਈ ਤਸੱਲੀਬਖ਼ਸ਼ ਜਵਾਬ ਨਾ ਦੇ ਸਕੇ | ਇਸ ਮੌਕੇ ਚੰਦੂਮਾਜਰਾ ਨੇ ਇਹ ਵੀ ਦੋਸ਼ ਲਾਇਆ ਕਿ ਅਧਿਕਾਰੀ ਆਪਣੇ ਕੁਝ ਚਹੇਤਿਆਂ ਦੇ ਫਾਰਮ ਭਰਕੇ ਚਲੇ ਗਏ ਹਨ ਜਦ ਕਿ ਕੁਝ ਲੋਕਾਂ ਤੋਂ ਪੈਸੇ ਲੈ ਕੇ ਫਾਰਮ ਭਰਨ ਦੀ ਗੱਲ ਵੀ ਸਾਹਮਣੇ ਆਈ | ਇਸ ਮੌਕੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਕੈਂਪ ‘ਚ ਫਾਰਮ ਭਰਨ ਆਈ ਟੀਮ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ | ਇਸ ਮੌਕੇ ਚੰਦੂਮਾਜਰਾ ਨੇ ਕਿਹਾ ਕਿ ਇਸ ਵਰਤੀ ਅਣਗਹਿਲੀ ਲਈ ਉਹ ਕੇਂਦਰ ਸਰਕਾਰ ਨੂੰ ਪੱਤਰ ਲਿਖਣਗੇ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਵੀ ਲਿਆਉਣਗੇ | ਇਸ ਮੌਕੇ ਜਦੋਂ ਬੀ.ਡੀ.ਪੀ.ਓ. ਭੁੱਨਰਹੇੜੀ ਅਮਰੀਕ ਸਿੰਘ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਕੈਂਪ ਦਾ ਕੋਈ ਨਿਸ਼ਚਿਤ ਸਮਾਂ ਨਹੀਂ ਸੀ | ਇਸ ਕੈਂਪ ਦੌਰਾਨ ਜਿੰਨੇ ਵੀ ਗਰੀਬ ਲੋਕ ਫਾਰਮ ਭਰਵਾਉਣ ਆਏ ਸਨ ਉਨ੍ਹਾਂ ਦੇ ਭਰਵਾ ਦਿੱਤੇ ਸਨ, ਉਸ ਸਮੇਂ ਕੋਈ ਵੀ ਵਿਅਕਤੀ ਫਾਰਮ ਭਰਵਾਉਣ ਤੋਂ ਵਾਂਝਾ ਨਹੀਂ ਸੀ ਰਿਹਾ |

Tags
Show More

Leave a Reply

Your email address will not be published. Required fields are marked *