AmritsarPUNJABSIKHISM

Fernadvis Govt Withdrawn Its Move To Capture Nanded Sahib Administration

ਨੰਦੇੜ ਸਹਿਬ ਉਪਰ ਆਪਣਾ ਕਬਜ਼ਾ ਜਮਾਉਣ ਲਈ ਭਾਜਪਾ ਨੇ ਪੈਰ ਪਿਛੇ ਖਿੱਚੇ

ਨੰਦੇੜ ਸਹਿਬ ਉਪਰ ਆਪਣਾ ਕਬਜ਼ਾ ਜਮਾਉਣ ਲਈ ਭਾਜਪਾ ਨੇ ਪੈਰ ਪਿਛੇ ਖਿੱਚੇ    

ਮਹਾਰਾਸ਼ਟਰ ਸਰਕਾਰ ਵਲੋਂ ਨਾਂਦੇੜ ਵਿਖੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਵਿਚ ਆਪਣੀ ਨੁਮਾਇੰਦਗੀ ਵਧਾਉਣ ਦੇ ਕਦਮ ਦਾ ਸਿਖ ਹਲਕਿਆਂ `ਚ ਤਿਖਾ ਵਿਰੋਧ ਹੋਣਾ ਬਾਦ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਲਗਭਗ ਸਾਰੀਆਂ ਪ੍ਰਮੁਖ ਸਿਖ ਜਥੇਬੰਦੀਆਂ ਵਲੋਂ ਵੱਡੀ ਪੱਧਰ ਤੇ ਨਰਾਜ਼ਗੀ ਜਤਾਏ ਜਾਣ ਤੇ ਸਥਾਨਕ ਸਰਕਾਰ ਨੇ ਆਪਣੇ ਪੈਰ ਪਿੱਛੇ ਖਿੱਚ ਲਏ ਹਨ। Fernadvis Govt Withdrawn Its Move To Capture Nanded Sahib Administration

ਮਹਾਰਾਸ਼ਟਰ ਸਰਕਾਰ ਨੇ ਤਖ਼ਤ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਬੋਰਡ ਨਾਂਦੇੜ ਕਾਨੂੰਨ 1956 ਵਿਚ ਸੋਧ ਕਰ ਕੇ ਬੋਰਡ ਵਿਚ ਛੇ ਹੋਰ ਮੈਂਬਰ ਸ਼ਾਮਲ ਕਰਨ ਦਾ ਪ੍ਰਸਤਾਵ ਰਖਿਆ ਸੀ।ਪੱਤਾ ਪੱਤਾ ਪੰਜਾਬ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਰਦਾਰ ਰੂਪ ਸਿੰਘ ਨੇ ਫੋਨ ਤੇ ਗੱਲਬਾਤ ਕਰਦਿਆਂ ਦਸਿਆ ਕਿ ਮਸਲੇ ਦਾ ਹੱਲ ਹੋ ਗਿਆ ਹੈ। ਸਰਦਾਰ ਰੂਪ ਸਿੰਘ ਅਨੁਸਾਰ ਮਹਾਰਾਸ਼ਟਰ ਸਰਕਾਰ ਨੇ ਆਪਣਾ ਮਤਾ ਰੋਕ ੋਲਆ ਹੈ, ਤੇ ਬੋਰਡ ਪਹਿਲਾਂ ਵਾਲੀ ਸ਼ਕਲ ਵਿਚ ਹੀ ਕੰਮ ਕਰੇਗਾ।ਹਾਲ ਦੀ ਘੜੀ ਇਹੋ ਇਸ ਨੂੰ ਅਸੀਂ ਸਟੇਟਸ ਕਿਊ ਹੀ ਸਮਝ ਸਕਦੇ ਹਾਂ।

ਹਾਲਾਂਕਿ ਪਹਿਲਾਂ ਵਾਲੀਆਂ ਖਬਰਾਂ ਵਿਚ ਬੋਰਡ ਦੇ ਮੀਤ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ ਨੇ ਦਸਿਆ ਸੀ ਕਿ ਮਹਾਰਾਸ਼ਟਰ ਦੀ ਕੈਬਿਨੇਟ ਨੇ ਇਸ ਸੋਧ ਨੁੰ ਆਪਣੀ ਪ੍ਰਵਾਨਗੀ ਦੇ ਦਿਤੀ ਹੈ ਪਰ ਖਾਸ ਗੱਲ ਇਹ ਸੀ ਕਿ ਇਸ ਨੂੰ ਵਿਧਾਨ ਸਭਾ ਤੋਂ ਪ੍ਰਵਾਨਗੀ ਮਿਲਣੀ ਬਾਕੀ ਸੀ।

ਜ਼ਿਕਰਯੋਗ ਹੈ ਕਿ 10 ਦਿਨ ਪਹਿਲਾਂ ਪੰਜ ਪਿਆਰਿਆਂ ਨੇ ਸਰਕਾਰ ਦੇ ਇਸ ਕਦਮ ਵਿਰੁਧ ਇਕ ਮਤਾ ਵੀ ਪਾਸ ਕੀਤਾ ਸੀ ਅਤੇ ਮੁਖ ਮੰਤਰੀ ਦਵਿੰਦਰ ਫੜਨਵੀਸ ਨੂੰ ਇਸ ਬਾਰੇ ਲਿਖਿਆ ਸੀ ਕਿ ਅਜਿਹੀ ਕੋਈ ਸੋਧ ਨਾ ਕੀਤੀ ਜਾਵੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਇਸ ਨੂੰ ਸੂਬਾ ਸਰਕਾਰ ਵਲੋਂ ਬੋਰਡ `ਤੇ ਆਪਣਾ ਕੰਟਰੋਲ ਕਾਇਮ ਕਰਨ ਲਈ ਸਿਧੀ ਦਖ਼ਲ ਅੰਦਾਜ਼ੀ ਦਸਿਆ ਸੀ।

Fernadvis Govt Withdrawn Its Move To Capture Nanded Sahib Administration

ਬੋਰਡ ਵਿਚ ਕਿੰਨੇ ਮੈਂਬਰ ਹਨ ?   

ਮੌਜੂਦਾ ਸ੍ਰੀ ਹਜ਼ੂਰ ਸਾਹਿਬ ਬੋਰਡ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚਾਰ ਮੈਂਬਰ, ਸਚਖੰਡ ਹਜ਼ੂਰੀ ਖ਼ਾਲਸਾ ਦੀਵਾਨ ਦੇ ਚਾਰ ਮੈਂਬਰ, ਸੰਸਦ ਵਿਚੋਂ ਦੋ ਸਿਖ ਮੈਂਬਰ, ਇਕ ਮੈਂਬਰ ਚੀਫ਼ ਖ਼ਾਲਸਾ ਦੀਵਾਨ ਤੋਂ, ਮਰਾਠਵਾੜਾ ਦੇ ਸਤ ਜ਼ਿਲ੍ਹਿਆਂ ਤੋਂ ਤਿੰਨ ਮੈਂਬਰ, ਨਾਂਦੇੜ ਦੇ ਕੁਲੈਕਟਰ ਤੋਂ ਇਲਾਵਾ ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਦਾ ਇਕ-ਇਕ ਮੈਂਬਰ ਸ਼ਾਮਲ ਹੁੰਦੇ ਹਨ।

2014 `ਚ, ਮਹਾਰਾਸ਼ਟਰ ਦੇ ਸਿਖਾਂ ਨੇ ਇਸ ਕਾਨੂੰਨ ਵਿਚ ਸੋਧ ਦੀ ਮੰਗ ਰਖੀ ਸੀ, ਤਾਂ ਜੋ ਬੋਰਡ ਵਿਚ ਉਨ੍ਹਾਂ ਦੀ ਨੁਮਾਇੰਦਗੀ ਵਧਾਈ ਜਾ ਸਕੇ। ਇਸ ਮੰਗ ਲਈ ਤਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਚੀਫ਼ ਖ਼ਾਲਸਾ ਦੀਵਾਨ ਨੇ ਆਪਣੇ ਪਧਰ `ਤੇ ਕੁਝ ਪਹਿਲਕਦਮੀਆਂ ਵੀ ਕੀਤੀਆਂ ਸਨ।

ਮਹਾਰਾਸ਼ਟਰ ਸਰਕਾਰ ਨੇ ਬੰਬਈ ਹਾਈ ਕੋਰਟ ਦੇ ਸੇਵਾ ਮੁਕਤ ਚੀਫ਼ ਜਸਟਿਸ ਜੇ.ਐਸ ਭਾਟੀਆ ਦੀ ਅਗਵਾਈ ਹੇਠ ਇਕ ਕਮੇਟੀ ਦਾ ਗਠਨ ਕਰ ਕੇ ਇਸ ਸਬੰਧੀ ਸੋਧਾਂ ਦੀ ਸਿਫ਼ਾਰਸ਼ ਕਰਨ ਲਈ ਆਖਿਆ ਸੀ। ਇਸ ਤੋਂ ਬਾਅਦ, ਪੰਜਾਬ ਦੇ ਉਦੋਂ ਦੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਕ ਚਿਠੀ ਲਿਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਜਿਹਾ ਕੋਈ ਕਦਮ ਨਾ ਚੁਕਣ ਦੀ ਸਲਾਹ ਵੀ ਦਿਤੀ ਸੀ।ਪਰ ਹੁਣ ਮਹਾਰਾਸ਼ਟਰ ਸਰਕਾਰ ਨੇ ਆਪਣੇ ਕਦਮ ਚੁੱਕਣ ਤੋਂ ਬਾਦ ਸਿੱਖੀ ਹਲੋਕਆਂ ਵਿਚ ਉੱਠੇ ਵਿਰਧ ਨੂੰ ਦੇਖਦੇ ਹੋਏ ਤੇ ਸ਼੍ਰੋਮਣੀ ਕਮੇਟੀ ਦੀ ਪਹਿਲਕਦਮੀ ਤੋਂ ਬਾਦ ਆਪਣਾ ਮਤਾ ਫਿਲਹਾਲ ਵਾਪਿਸ ਲੈ ਲਿਆ ਹੈ।

Tags
Show More

GURMINDER SINGH SAMAD

Gurminder Singh Samad has served as a journalist of repute with several sensitive postings for a leading Punjabi Hindi top media houses of the world i.e Editor- Rozana Spokesman, North India Head - News24 TV, Programming Head - BIG 92.7 FM Radio, VP Content- Chardhikala Time TV

Leave a Reply

Your email address will not be published. Required fields are marked *