PUNJAB

GOVERNOR PUNJAB FLAGS OFF ANTI DRUG RALLY

ਰਾਜਪਾਲ ਨੇ ਨਸ਼ਿਆਂ ਖ਼ਿਲਾਫ਼ ਰੈਲੀ ਨੂੰ ਝੰਡੀ ਦਿਖਾਈ

ਨਸ਼ਿਆ ਖ਼ਿਲਾਫ਼ ਚੱਲ ਰਹੀ ਜੰਗ ਅਤੇ ਇਸ ਬੁਰਾਈ ਦੇ ਮੁਕੰਮਲ ਖ਼ਾਤਮੇ ਲਈ ਸੂਬਾ ਸਰਕਾਰ ਵੱਲੋ ਕੀਤੀ ਪਹਿਲਕਦਮੀ ਨੂੰ ਅੱਗੇ ਵਧਾਉਦਿਆਂ ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ ਦੇ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਅੱਜ ਪੰਜਾਬ ਰਾਜ ਭਵਨ ਦੇ ਬਾਹਰੋ ‘ਰਨ ਫੌਰ ਏ ਕੌਜ਼’ ਦੇ ਨਾਂ ਹੇਠ ਨਸ਼ਿਆਂ ਵਿਰੋਧੀ ਰੈਲੀ ਨੂੰ ਹਰੀ ਝੰਡੀ ਦਿਖਾਈ।

ਰੈਲੀ ਦਾ ਪ੍ਰਬੰਧ ਆਰੀਅਨ ਗਰੁੱਪ ਆਫ਼ ਕਾਲਜਿਜ਼ ਨੇ ਕੀਤਾ ਸੀ। ਇਸ ਵਿੱਚ ਇੰਜਨੀਅਰਿੰਗ, ਲਾਅ, ਖੇਤੀਬਾੜੀ, ਫਾਰਮੇਸੀ, ਐਜੂਕੇਸ਼ਨ, ਨਰਸਿੰਗ, ਮੈਨੇਜਮੈਟ ਤੇ ਪੋਲੀਟੈਕਨਿਕ ਵਿਸ਼ਿਆਂ ਨਾਲ ਸਬੰਧਤ ਹਜ਼ਾਰਾਂ ਵਿਦਿਆਰਥੀਆਂ ਨੇ ਭਾਗ ਲਿਆ।

ਖੁਸ਼ੀ ਕਪੂਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ

ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਸੁਚੇਤ ਕੀਤਾ ਕਿ ਇਹ ਮਾਰੂ ਲਾਹਨਤ ਸਾਡੀ ਨੌਜਵਾਨ ਪੀੜੀ ਨੂੰ ਹੌਲੀ-ਹੌਲੀ ਆਪਣੀ ਪਕੜ ਵਿੱਚ ਲੈ ਰਹੀ ਹੈ ਅਤੇ ਇਸ ਖ਼ਤਰੇ ਖ਼ਿਲਾਫ਼ ਫੈਸਲਾਕੁਨ ਤੇ ਪ੍ਰਭਾਵਸ਼ਾਲੀ ਲੜਾਈ ਫੌਰੀ ਸ਼ੁਰੂ ਕਰਨ ਦੀ ਲੋੜ ਹੈ। ਉਨਾ ਕਿਹਾ ਕਿ ਨਸ਼ਿਆਂ ਨੂੰ ਜੜੋ ਖ਼ਤਮ ਕਰਨ ਨੂੰ ਇਕ ਮਿਸ਼ਨ ਵਜੋ ਲਿਆ ਗਿਆ ਹੈ।

ਉਨਾ ਹਾਲ ਹੀ ਵਿੱਚ ਫ਼ਰੀਦਕੋਟ ਵਿੱਚ ਨਸ਼ਿਆਂ ਖ਼ਿਲਾਫ਼ ਇਕ ਸੈਮੀਨਾਰ ਦੀ ਪ੍ਰਧਾਨਗੀ ਕੀਤੀ ਸੀ, ਜਿੱਥੇ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਨਾਲ ਨਾਲ ਸਥਾਨਕ ਪੁਲੀਸ ਪ੍ਰਸ਼ਾਸਨ ਨੇ ਇਸ ਬੇਹੱਦ ਅਹਿਮ ਮਸਲੇ ਬਾਰੇ ਆਪਣੇ ਵਿਚਾਰ ਪ੍ਰਗਟਾਏ। ਉਨਾ ਕਿਹਾ ਕਿ ਨਸ਼ਿਆਂ ਖ਼ਿਲਾਫ਼ ਨੌਜਵਾਨਾਂ ਵਿੱਚ ਜਾਗਰੂਕਤਾ ਦਾ ਪੱਧਰ ਮਿਸਾਲੀ ਹੈ। ਇਸ ਲਾਹਨਤ ਖ਼ਿਲਾਫ਼ ਜੰਗ ਲਈ ਇਕਜੁੱਟ ਹੋਣ ਲਈ ਇਹ ਸਹੀ ਸਮਾਂ ਹੈ।

 

GOVERNOR PUNJAB FLAGS OFF ANTI DRUG RALLY

ਸ੍ਰੀ ਬਦਨੌਰ ਨੇ ਸਾਰੀਆਂ ਪਾਰਟੀਆਂ, ਜ਼ਿਲ•ਾ ਪੁਲੀਸ ਤੇ ਸਿਵਲ ਪ੍ਰਸ਼ਾਸਨ, ਸਿੱਖਿਆ ਸੰਸਥਾਵਾਂ ਤੇ ਮਾਪਿਆਂ ਨੂੰ ਸਾਝੇ ਪਲੇਟਫਾਰਮ ਉਤੇ ਆਉਣ ਅਤੇ ਸਮਾਜ ਵਿੱਚੋਂ ਨਸ਼ਿਆਂ ਨੂੰ ਹੂੰਝ ਸੁੱਟਣ ਦੇ ਟੀਚੇ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਦਾ ਸੱਦਾ ਦਿੱਤਾ। ਉਨਾ ਕਿਹਾ ਕਿ ਉਹ ਖ਼ੁਦ ਵੀ ਇਸ ਟੀਚੇ ਦੀ ਪੂਰਤੀ ਲਈ ਰਾਜ ਦੇ ਹਰੇਕ ਕੋਨੇ ਵਿੱਚ ਜਾਣਗੇ। ਉਨਾ ਕਿਹਾ ਕਿ ਇਸ ਮਾਰੂ ਖ਼ਤਰੇ ਤੋਂ ਨੌਜਵਾਨ ਪੀੜੀ ਨੂੰ ਬਚਾਉਣ ਲਈ ਸਾਨੂੰ ਸਮਾਜ ਦੇ ਹਰੇਕ ਵਰਗ ਦੇ ਸਮਰਥਨ ਦੀ ਲੋੜ ਹੈ।

ਸ਼ਾਹਰੁਖ ਖਾਨ ਅਤੇ ਅਦਾਕਾਰਾ ਐਸ਼ਵਰਿਆ ਰਾਏ ਨੂੰ ਏਸ਼ੀਆ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿੱਚ ਸ਼ਾਮਿਲ

ਇਸ ਮੌਕੇ ਹਲਕਾ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਮੁੱਖ ਮਹਿਮਾਨ ਸਨ, ਜਦੋ ਕਿ ਸਮਾਰੋਹ ਦੀ ਪ੍ਰਧਾਨਗੀ ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਕੀਤੀ। ਇਸ ਦੌਰਾਨ ਵਿਦਿਆਰਥੀਆਂ ਨੇ ਨਾ ਸਿਰਫ਼ ਪੰਜਾਬ ਰਾਜ ਭਵਨ ਤੋ ਸੁਖਨਾ ਝੀਲ ਤੱਕ ਦੌੜ ਲਗਾਈ, ਸਗੋ ਨਸ਼ਿਆਂ ਖ਼ਿਲਾਫ਼ ਮੁਹਿੰਮ ਦੇ ਸਮਰਥਨ ਵਿੱਚ ਨ੍ਰਿਤ ਵੀ ਕੀਤਾ


ਵਿਦਿਆਰਥੀਆਂ ਨੂੰ ਵਧਾਈ ਤੇ ਹੱਲਾਸ਼ੇਰੀ ਦਿੰਦਿਆਂ ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਸਾਨੂੰ ਨੌਜਵਾਨਾਂ ਦੀ ਸੋਚ ਨੂੰ ਨਸ਼ਿਆਂ ਤੋਂ ਹਟਾ ਕੇ ਹੋਰ ਮਨੋਰੰਜਕ ਗਤੀਵਿਧੀਆਂ ਵੱਲ ਲਾਉਣ ਦੀ ਲੋੜ ਹੈ। ਉਨਾ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਇਸ ਮੁਹਿੰਮ ਵਿੱਚ ਸ਼ਾਮਲ ਹੋਣ।

ਇਸ ਮੌਕੇ ਸ੍ਰੀ ਅਵਿਨਾਸ਼ ਰਾਏ ਖੰਨਾ, ਸ੍ਰੀ ਵਿਨੀਤ ਜੋਸ਼ੀ, ਰਾਜਪਾਲ ਦੇ ਸਕੱਤਰ ਸ੍ਰੀ ਜੇ.ਐਮ. ਬਾਲਾਮੁਰਗਨ, ਡੀ.ਆਈ.ਜੀ., ਏਡੀਸੀ ਸ੍ਰੀ ਕੇ.ਬੀ. ਸਿੰਘ, ਏ.ਡੀ.ਸੀ. ਮੇਜਰ ਐਮ. ਜੈਯੰਤ ਕੁਮਾਰ, ਡਾਇਰੈਕਟਰ ਆਰੀਅਨਜ਼ ਗਰੁੱਪ ਪ੍ਰੋ. ਬੀ.ਐਸ. ਸਿੱਧੂ, ਡੀਨ ਆਰੀਅਨਜ਼ ਗਰੁੱਪ ਪ੍ਰੋ. ਏ.ਪੀ. ਜੈਨ, ਪ੍ਰਿੰਸੀਪਲ ਆਰੀਅਨਜ਼ ਗਰੁੱਪ ਡਾ. ਰਮਨ ਰਾਣੀ ਗੁਪਤਾ, ਡੀਨ ਅਕੈਡਮਿਕਸ ਆਰੀਅਨਜ਼ ਗਰੁੱਪ ਸ੍ਰੀ ਸਟੀਵਨ ਵੀ ਹਾਜ਼ਰ ਸਨ।

Tags
Show More

Leave a Reply

Your email address will not be published. Required fields are marked *