EDITORIAL

Guru Nagri fourth in desecration of elders in India

ਬਜ਼ੁਰਗਾਂ ਦੀ ਬੇਅਦਬੀ ਕਰਨ ’ਚ ਗੁਰੂ ਨਗਰੀ ਉੱਤਰ ਭਾਰਤ 'ਚੋਂ ਮੋਹਰੀ ਦੇਸ਼ ਚੋਂ ਚੌਥੇ ਨੰਬਰ ਤੇ

ਬਜ਼ੁਰਗਾਂ ਦੀ ਬੇਅਦਬੀ ਕਰਨ ’ਚ ਗੁਰੂ ਨਗਰੀ ਉੱਤਰ ਭਾਰਤ ‘ਚੋਂ ਮੋਹਰੀ ਦੇਸ਼ ਚੋਂ ਚੌਥੇ ਨੰਬਰ  ਤੇ

 

Guru Nagri fourth in desecration of elders  in  Indiaਬਜ਼ੁਰਗਾਂ ਨਾਲ ਦੁਰਵਿਵਹਾਰ ਕਰਨ ਵਿੱਚ ਗੁਰੂ ਨਗਰੀ ਅੰਮ੍ਰਿਤਸਰ ਉੱਤਰ ਭਾਰਤ ਵਿੱਚ ਮੋਹਰੀ ਸ਼ਹਿਰ ਹੈ ਤੇ ਦੇਸ਼ ਵਿੱਚੋਂ ਚੌਥੇ ਨੰਬਰ ਉੱਤੇ ਹੈ। ਇਸ ਗੱਲ ਦਾ ਖੁਲਾਸਾ ਹੈਲਪਲਾਈਨ ਇੰਡੀਆ ਨੇ 23 ਸ਼ਹਿਰਾਂ ਦੀ ਇਕ ਰਿਪੋਰਟ ਜਾਰੀ ਕਰਦਿਆ ਕੀਤਾ ਹੈ। ਇਨ੍ਹਾਂ ਹੀ ਨਹੀਂ ਇਸ ਗੱਲ ਦਾ ਵੀ ਖੁਲਾਸਾ ਹੋਇਆ ਹੈ ਕਿ ਸਾਲ ਦੁਰਵਿਹਾਰ ਨੂੰ ਅੰਜਾਮ ਦੇਣ ਵਾਲੇ ਲੋਕਾਂ ਵਿੱਚ ਸਭ ਤੋਂ ਅੱਗੇ ਪੁੱਤਰ ਹਨ ਅਤੇ ਬਾਅਦ ਵਿੱਚ ਨੂੰਹਾਂ ਆਉਂਦੀਆਂ ਹਨ।

ਇਸ ਸੰਸਥਾ ਵੱਲੋਂ ਜਾਰੀ ਰਿਪੋਰਟ ਵਿੱਚ ਨਵੇਂ ਸਰਵੇਖਣ ਮੁਤਾਬਕ ਅੰਮ੍ਰਿਤਸਰ ਭਾਰਤ ਦੇ ਪੰਜ ਸ਼ਹਿਰਾਂ ’ਚੋਂ ਇਕ ਹੈ ਜਿਥੇ ਬਜ਼ੁਰਗਾਂ ਨਾਲ ਸਭ ਤੋਂ ਜ਼ਿਆਦਾ ਦੁਰਵਿਹਾਰ ਹੁੰਦਾ ਹੈ। ਇਸ ਦੇ ਮੁਤਾਬਕ ਬਜ਼ੁਰਗਾਂ ਨਾਲ ਸਭ ਤੋਂ ਜ਼ਿਆਦਾ ਦੁਰਵਿਹਾਰ ਮੈਂਗਲੌਰ (47 ਫੀਸਦੀ), ਉਸ ਤੋਂ ਬਾਅਦ ਅਹਿਮਦਾਬਾਦ (46 ਫੀਸਦੀ), ਭੂਪਾਲ (39 ਫੀਸਦੀ), ਅੰਮਿ੍ਤਸਰ (35 ਫੀਸਦੀ) ਅਤੇ ਦਿੱਲੀ (33 ਫੀਸਦੀ) ਹੁੰਦਾ ਹੈ।

Guru Nagri fourth in desecration of elders in India

ਇੱਕ ਚੌਥਾਈ ਬਜ਼ੁਰਗ ਆਬਾਦੀ ਵਿਅਕਤੀਗਤ ਤੌਰ ਉੱਤੇ ਸੋਸ਼ਣ ਦਾ ਕਰ ਰਹੀ ਹੈ ਸਾਹਮਣਾ

ਸਰਵੇਖਣ ਦਾ ਉਦੇਸ਼ ਬਜ਼ੁਰਗਾਂ ਨੂੰ ਹੁੰਦੇ ਦੁਰਵਿਹਾਰ ਦੇ ਕਾਰਨਾਂ ਦਾ ਪਤਾ ਲਗਾਉਣਾ ਸੀ। ਜਿਸ ਮੁਤਾਬਕ ਇੱਕ ਚੌਥਾਈ ਬਜ਼ੁਰਗ ਆਬਾਦੀ ਵਿਅਕਤੀਗਤ ਤੌਰ ਉੱਤੇ ਸੋਸ਼ਣ ਦਾ ਸਾਹਮਣਾ ਕਰ ਰਹੀ ਹੈ। ਤੁਹਾਨੂੰ ਜਾਣ ਕੇ ਹੈਰਾਨ ਹੋਵੇਗੀ ਸੋਸ਼ਣ  ਕਰਨ ਵਾਲਿਆਂ ਵਿੱਚ ਜ਼ਿਆਦਾਤਰ ਉਨ੍ਹਾਂ ਦੇ ਹੀ ਪੁੱਤਰ ਹਨ। ਦੁਰਵਿਹਵਾਰ ਵਿੱਚ 52 ਫੀਸਦੀ ਮਾਮਲੇ ਪੁੱਤਰਾਂ ਤੇ 34 ਫੀਸਦੀ ਮਾਮਲੇ ਨੂੰਹਾਂ ਵੱਲੋਂ ਕੀਤਾ ਜਾਂਦਾ ਹੈ। ਇਸ ਸਾਲ ਦੁਰਵਿਹਾਰ ਨੂੰ ਅੰਜਾਮ ਦੇਣ ਵਾਲੇ ਲੋਕਾਂ ਵਿੱਚ ਸਭ ਤੋਂ ਅੱਗੇ ਪੁੱਤਰ ਹਨ ਅਤੇ ਬਾਅਦ ਵਿੱਚ ਨੂੰਹਾਂ। ਜਦੋਂ ਕਿ ਇਸ ਤੋਂ ਪਹਿਲੇ ਸਰਵੇਖਣਾਂ ਵਿੱਚ ਨੂੰਹਾਂ ਅੱਗੇ ਸਨ।

 

Guru Nagri fourth in desecration of elders  in  India Guru Nagri fourth in desecration of elders  in  India Guru Nagri fourth in desecration of elders  in  India

 

Show More

Leave a Reply

Your email address will not be published. Required fields are marked *