Delhi

Haryana doctors additional clinic duty in hospitals

ਹਰਿਆਣਾ ਸਿਵਲ ਮੈਡੀਕਲ ਸੇਵਾ  ਹਰਿਆਣਾ ਦੰਦ ਸੇਵਾ ਅਤੇ ਜਿਲਾ ਆਯੂਰਵੈਦਿਕ ਡਾਕਟਰਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਵਾਧੂ ਕਲੀਨਿਕ ਡਿਊਟੀ ਦੇਣੀ ਹੋਵੇਗੀ 

ਹਰਿਆਣਾ ਸਿਵਲ ਮੈਡੀਕਲ ਸੇਵਾ  ਹਰਿਆਣਾ ਦੰਦ ਸੇਵਾ ਅਤੇ ਜਿਲਾ ਆਯੂਰਵੈਦਿਕ ਡਾਕਟਰਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਵਾਧੂ ਕਲੀਨਿਕ ਡਿਊਟੀ ਦੇਣੀ ਹੋਵੇਗੀ 

ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਅਤੇ ਡਾਕਟਰਾਂ ਦੀ ਉਪਲੱਬਧਤਾ ਲਈ ਪ੍ਰਸਾਸ਼ਨਿਕ ਅਹੁਦਿਆਂ ਤੇ ਤੈਨਾਤ ਹਰਿਆਣਾ ਸਿਵਲ ਮੈਡੀਕਲ ਸੇਵਾ, ਹਰਿਆਣਾ ਦੰਦ ਸੇਵਾ ਅਤੇ ਜਿਲਾ ਆਯੂਰਵੈਦਿਕ ਡਾਕਟਰਾਂ ਨੂੰ ਹੁਣ ਸਰਕਾਰੀ ਹਸਪਤਾਲਾਂ ਵਿਚ ਵਾਧੂ ਕਲੀਨਿਕ ਡਿਊਟੀ ਦੇਣੀ ਹੋਵੇਗੀ। ਸਿਹਤ ਮੰਤਰੀ ਨੇ ਕਿਹਾ ਕਿ ਸਿਰਫ਼ ਪ੍ਰਸਾਸ਼ਨਿਕ ਕੰਮ ਕਰ ਰਹੇ ਡਾਕਟਰਾਂ ਵੱਲੋਂ ਓ.ਪੀ.ਡੀ. ਕਰਨ ਨਾਲ ਨਾ ਸਿਰਫ਼ ਡਾਕਟਰਾਂ ਦੀ ਕਮੀ ਦੂਰ ਕੀਤੀ ਜਾ ਸਕੇਗੀ ਸਗੋ ਸਰਕਾਰੀ ਹਸਪਤਾਲਾ ਵਿਚ ਆਉਣ ਵਾਲੇ ਮਰੀਜਾ ਨੂੰ ਵੀ ਇੰਤਜਾਰ ਨਹੀ ਕਰਨਾ ਪਏਗਾ। ਉਨਾ ਨੇ ਕਿਹਾ ਕਿ ਰਾਜ ਦੇ ਹੋਰ ਵਿਭਾਗਾ ਵਿਚ ਕੰਮ ਕਰ ਰਹੇ ਜਾ ਪ੍ਰਤੀਨਿਯੁਕਤੀ ਤੇ ਗਏ ਡਾਕਟਰਾਂ ਤੇ ਇਹ ਆਦੇਸ਼ ਲਾਗੂ ਨਹੀ ਹੋਣਗੇ। ਜੇ ਬਿਨਾ ਕਿਸੇ ਕਾਰਨ ਤੋ ਕੋਈ ਡਾਕਟਰ ਇਹ ਡਿਊਟੀ ਕਰਨ ਵਿਚ ਨਾਕਾਮ ਰਹਿੰਦਾ ਹੈ ਤਾ ਉਸ ਨੂੰ ਅਗਲੇ ਹਫ਼ਤੇ ਵੱਧ ਕੰਮ ਦਿੱਤਾ ਜਾਵੇਗਾ। ਸ੍ਰੀ ਵਿਜ ਨੇ ਦਸਿਆ ਕਿ ਇਸ ਦੇ ਤਹਿਤ ਸਿਹਤ ਡਾਇਰੈਕਟਰ ਜਨਰਲ ਅਤੇ ਵਧੀਕ ਸਿਹਤ ਡਾਇਰੇਕਟਰੇਟ ਜਨਰਲ ਨੂੰ ਹਫ਼ਤੇ ਦੇ ਕਿਸੇ ਵੀ ਦਿਨ 2 ਘੰਟੇ ਅਤੇ ਰਾਜ ਦੇ ਸਾਰੇ ਸਿਵਲ ਸਰਜਨ ਅਤੇ ਸਮਾਨ ਅਧਿਕਾਰੀ ਨੂੰ ਹਫ਼ਤੇ ਵਿਚ ਇਕ ਦਿਨ ਮੈਡੀਕਲ ਕੰਮ ਕਰਨਾ ਹੋਵੇਗਾ।

Haryana doctors additional clinic duty in hospitals

ਇਸ ਤਰਾ, ਪ੍ਰਧਾਨ ਮੈਡੀਕਲ ਅਧਿਕਾਰੀ, ਮੈਡੀਕਲ ਸੁਪਰਡੈਟ, ਡਿਪਟੀ ਸਿਵਲ ਸਰਜਨ, ਸੀਨੀਅਰ ਮੈਡੀਕਲ ਅਧਿਕਾਰੀ ਅਤੇ ਸਮਾਨ ਅਧਿਕਾਰੀਆਂ ਨੂੰ ਵੀ ਹਫ਼ਤੇ ਵਿਚ ਦੋ ਦਿਨ ਮੈਡੀਕਲ ਡਿਊਟੀ ਕਰਨੀ ਹੋਵੇਗੀ। ਸਿਹਤ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ, ਸਿਹਤ ਡਾਇਰੈਕਟੋਰੇਟ, ਕੌਮੀ ਸਿਹਤ ਮਿਸ਼ਨ, ਐਚ.ਐਮ.ਐਸ.ਸੀ.ਐਲ., ਐਚ.ਐਮ.ਐਚ.ਆਰ.ਸੀ., ਏਡਸ ਕੰਟਰੋਲ ਸੋਸਾਇਟੀ ਅਤੇ ਐਸ.ਆਈ.ਐਚ.ਐਫ਼.ਡਬਲਯੂ ਵਿਚ ਤੈਨਾਤ ਡਿਪਟੀ ਡਾਇਰੈਕਟਰ ਡਿਪਟੀ ਡਾਇਰੈਕਟਰ, ਸੀਨੀਅਰ ਮੈਡੀਕਲ ਅਧਿਕਾਰੀ ਅਤੇ ਦੰਦ ਡਾਕਟਰਾਂ ਨੂੰ ਹਫ਼ਤੇ ਵਿਚ ਦੋ ਦਿਨ ਕਲੀਨੀਕਲ ਡਿਊਟੀ ਕਰਨੀ ਹੋਵੇਗੀ। ਇਸ ਤਰਾਂ ਆਯੂਸ਼ ਵਿਭਾਗ ਦੇ ਜਿਲਾ ਅਯੂਰਵੈਦਿਕ ਅਧਿਕਾਰੀਆਂ ਨੂੰ ਵੀ ਹਫ਼ਤੇ ਵਿਚ 2 ਦਿਨ ਮੈਡੀਕਲ ਕੰਮ ਕਰਨਾ ਹੋਵੇਗਾ। ਸ੍ਰੀ ਵਿਜ ਨੇ ਦਸਿਆ ਕਿ ਪ੍ਰਸਾਸ਼ਨਿਕ ਅਹੁਦਿਆਂ ‘ਤੇ ਤੈਨਾਤ ਡਾਕਟਰਾਂ ਨੂੰ ਮੈਡੀਕਲ ਕੰਮਾ ਦੇ ਲਈ ਆਪਣਾ ਹਸਪਤਾਲ ਚੋਣ ਕਰਨ ਦੀ ਛੋਟ ਹੋਵੇਗੀ। ਇਸ ਦੇ ਲਈ ਸਿਹਤ ਡਾਇਰੈਕਟਰ ਜਨਰਲ ਵੱਲੋਂ ਮੈਡੀਕਲ ਡਿਊਟੀ ਦਾ ਪੂਰਾ ਰਿਕਾਰਡ ਰੱਖਿਆ ਜਾਵੇਗਾ ਅਤੇ ਕਲੀਨੀਕਲ ਡਿਊਟੀ ਨਾ ਕਰਨ ਵਾਲੇ ਡਾਕਟਰਾਂ ਦੇ ਖਿਲਾਫ਼ ਨਿਯਮ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।

Tags
Show More

Leave a Reply

Your email address will not be published. Required fields are marked *