TRENDS

health benifit for eating palm in winter for

ਸਰਦੀਆਂ 'ਚ ਖਜੂਰ ਖਾਣ ਦੇ ਫਾਇਦੇ

ਖਜੂਰ ਇਕ ਅਜਿਹਾ ਫਲ ਹੈ ਜੋ ਸਿਹਤ ਲਈ ਬਹੁਤ ਹੀ ਚੰਗਾ ਹੁੰਦਾ ਹੈ। ਇਸ ‘ਚ ਭਰਪੂਰ ਮਾਤਰਾ ‘ਚ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਮੰਨਿਆ ਜਾਂਦਾ ਹੈ ਕਿ ਇਹ ਸਰੀਰ ਨੂੰ ਕਈ ਬੀਮਾਰੀਆਂ ਤੋ ਦੂਰ ਰੱਖਦਾ ਹੈ। ਖਜੂਰ ਦੀ ਸੁੱਕੀ ਅਵਸਥਾ ਨੂੰ ਛੁਹਾਰਾ ਕਿਹਾ ਜਾਂਦਾ ਹੈ। ਇਸ ‘ਚ ਆਇਰਨ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ , ਮੈਗਨੀਜ਼, ਤਾਂਬਾ ਆਦਿ ਪੋਸ਼ਕ ਤੱਤ ਹੁੰਦੇ ਹਨ।

ਸਵੇਰ-ਸ਼ਾਮ ਤਿੰਨ ਖਜੂਰ ਖਾਣ ਮਗਰੋ ਗਰਮ ਪਾਣੀ ਪੀਣ ਨਾਲ ਕਬਜ਼ ਦੂਰ ਹੂੰਦੀ ਹੈ। ਅੱਜ ਅਸੀਂ ਤੁਹਾਨੂੰ ਖਜੂਰ ਖਾਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਤੇ ਫਾਇਦਿਆਂ ਬਾਰੇ..

health benifit for eating palm in winter for

ਇੰਸਟਾ ‘ਤੇ ਸ਼ਰਲਿਨ ਚੋਪੜਾ ਨੇ ਕੁਝ ਤਸਵੀਰਾਂ ਕੀਤੀਆਂ ਸ਼ੇਅਰ

1. ਪਾਚਨ ਕਿਰਿਆ ‘ਚ ਸੁਧਾਰ – ਖਜੂਰ ‘ਚ ਭਰਪੂਰ ਮਾਤਰਾ ‘ਚ ਫਾਈਬਰ ਹੁੰਦਾ ਹੈ ਜੋ ਤੁਹਾਡੇ ਪਾਚਨ ਤੰਤਰ ਦੀ ਸਫਾਈ ਕਰਨ ‘ਚ ਕੰਮ ਆਉਦਾ ਹੈ। ਜੇਕਰ ਪਾਚਨ ਠੀਕ ਰਹੇਗਾ ਤਾਂ ਕਬਜ਼ ਦੀ ਸ਼ਿਕਾਇਤ ਵੀ ਨਹੀ ਹੋਵੇਗੀ।

2. ਦਿਲ ਨੂੰ ਰੱਖੇ ਸਿਹਤਮੰਦ – ਖਜੂਰ ‘ਚ ਮੌਜੂਦ ਫਾਈਬਰ ਤੁਹਾਡੇ ਦਿਲ ਨੂੰ ਮਜ਼ਬੂਤ ਅਤੇ ਸਿਹਤਮੰਦ ਬਣਾਉਣ ਦਾ ਕੰਮ ਵੀ ਕਰਦਾ ਹੈ। ਖਜੂਰ ‘ਚ ਪੋਟਾਸ਼ੀਅਮ ਵੀ ਹੁੰਦਾ ਹੈ ਜੋ ਹਾਰਟ ਅਟੈਕ ਦੇ ਖਤਰੇ ਨੂੰ ਕਾਫੀ ਹੱਦ ਤਕ ਟਾਲ ਸਕਦਾ ਹੈ।

3. ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖੇ – ਖਜੂਰ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦਾ ਕੰਮ ਕਰਦਾ ਹੈ। ਖਜੂਰ ‘ਚ ਮੌਜੂਦ ਪੋਟਾਸ਼ੀਅਮ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਦਾ ਹੈ।

4. ਖੂਨ ਦੀ ਕਮੀ ਦੂਰ ਕਰੇ – ਰੈੱਡ ਬਲੱਡ ਸੈੱਲਸ ਅਤੇ ਆਇਰਨ ਦੀ ਕਮੀ ਕਰਕੇ ਕਈ ਲੋਕਾਂ ਨੂੰ ਅਨੀਮੀਆ ਦੀ ਸ਼ਿਕਾਇਤ ਹੋ ਜਾਂਦੀ ਹੈ। ਅਨੀਮੀਆ ਮਤਲਬ ਸਰੀਰ ‘ਚ ਖੂਨ ਦੀ ਕਮੀ ਦਾ ਹੋਣਾ। ਖਜੂਰ ‘ਚ ਭਰਪੂਰ ਮਾਤਰਾ ‘ਚ ਆਇਰਨ ਮੌਜੂਦ ਹੁੰਦਾ ਹੈ ਜੋ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ।

5. ਗਰਭ ਅਵਸਥਾ ‘ਚ ਫਾਇਦੇਮੰਦ – ਆਇਰਨ ਨਾਲ ਭਰਪੂਰ ਖਜੂਰ ਮਾਂ ਅਤੇ ਬੱਚੇ ਦੋਹਾਂ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ। ਖਜੂਰ ‘ਚ ਮੌਜੂਦ ਪੋਸ਼ਕ ਤੱਤ ਗਰਭਾਸ਼ਯ ਦੀ ਮਾਸਪੇਸ਼ੀਆਂ ਨੂੰ ਮਜ਼ਬੂਤੀ ਦੇਣ ਦਾ ਕੰਮ ਕਰਦਾ ਹੈ। ਡਿਲਿਵਰੀ ਦੇ ਬਾਅਦ ਹੋਣ ਵਾਲੀ ਖੂਨ ਦੀ ਕਮੀ ਨੂੰ ਵੀ ਦੂਰ ਕਰਦਾ ਹੈ।

6. ਭੁੱਖ ਦੂਰ ਕਰੇ – ਖਜੂਰ ‘ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਵਾਰ-ਵਾਰ ਭੁੱਖ ਲੱਗਣ ‘ਤੇ ਤੁਸੀ ਖਜੂਰ ਖਾਓ ਇਸ ਨਾਲ ਭੁੱਖ ਬਹੁਤ ਜਲਦੀ ਸ਼ਾਂਤ ਹੋ ਜਾਂਦੀ ਹੈ। ਰੋਜ਼ਾਨਾ ਖਜੂਰ ਖਾਣ ਨਾਲ ਤੁਹਾਨੂੰ ਤਾਕਤ ਵੀ ਮਿਲਦੀ ਹੈ। ਇਹ ਭਾਰ ਘੱਟ ਕਰਨ ‘ਚ ਵੀ ਸਹਾਈ ਹੁੰਦਾ ਹੈ।

Tags
Show More

Leave a Reply

Your email address will not be published. Required fields are marked *