NATIONAL

Home Ministry changes security rules of PM

ਪ੍ਰਧਾਨ ਮੰਤਰੀ ਦੀ ਜਾਨ ਨੂੰ ਅਗਿਆਤ ਖਤਰਾ ਗ੍ਰਹਿ ਮੰਤਰਾਲੇ ਨੇ ਸੁਰੱਖਿਆ ਨਿਯਮ ਬਦਲੇ

ਪ੍ਰਧਾਨ ਮੰਤਰੀ ਦੀ ਜਾਨ ਨੂੰ ਅਗਿਆਤ ਖਤਰਾ ਗ੍ਰਹਿ ਮੰਤਰਾਲੇ ਨੇ ਸੁਰੱਖਿਆ ਨਿਯਮ ਬਦਲੇ

Home Ministry changes security rules of PMਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਜਾਨ ਨੂੰ ਗੰਭੀਰ ਖਤਰਾ ਦੱਸਦੇ ਹੋਏ ਗ੍ਰਹਿ ਮੰਤਰਾਲੇ ਨੇ ਉਨ੍ਹਾ ਦੀ ਸੁਰੱਖਿਆ ਲਈ ਨਵੇ ਨਿਯਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਸਾਰੇ ਰਾਜਾ ਨੂੰ ਚੌਕਸੀ ਵਰਤਣ ਲਈ ਕਿਹਾ ਗਿਆ ਹੈ। ਨਵੇ ਨਿਯਮਾ ਮੁਤਾਬਿਕ ਕੋਈ ਵੀ ਮੰਤਰੀ ਅਤੇ ਅਧਿਕਾਰੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਤਾਇਨਾਤ ਏਜੰਸੀ ਐਸਪੀਜੀ ਦੀ ਇਜਾਜ਼ਤ ਤੋ ਬਿਨਾ ਕੋਈ ਵੀ ਮੰਤਰੀ ਜਾ ਅਧਿਕਾਰੀ ਉਨ੍ਹਾਂ ਦੇ ਨੇੜੇ ਨਹੀ ਜਾ ਸਕੇਗਾ। ਸਰਕਾਰੀ ਸੂਤਰਾ ਮੁਤਾਬਿਕ ਸੁਰੱਖਿਆ ਏਜੰਸੀਆ ਨੇ ਪ੍ਰਧਾਨ ਮੰਤਰੀ ਨੂੰ ਸਲਾਹ ਦਿੱਤੀ ਹੈ ਕਿ ਉਹ ਰੋਡ ਸ਼ੋਅ ਵਰਗੇ ਪ੍ਰੋਗਰਾਮਾ ਵਿੱਚ ਕਟੌਤੀ ਕਰਨ।

Home Ministry changes security rules of PM

Home Ministry changes security rules of PM

ਇਨ੍ਹਾ ਰਿਪੋਰਟਾ ਵਿੱਚ ਇਹ ਨਹੀ ਦੱਸਿਆ ਕਿ ਪ੍ਰਧਾਨ ਮੰਤਰੀ ਨੂੰ ਕਿਨ੍ਹਾ ਤੋ ਖਤਰਾ ਹੈ। ਪ੍ਰਧਾਨ ਮੰਤਰੀ ਸ੍ਰੀ ਮੋਦੀ 2019 ਦੀਆ ਲੋਕ ਸਭਾ ਚੋਣਾ  ਚ ਵੀ ਭਾਜਪਾ ਦਾ ਪ੍ਰਮੁੱਖ ਚਿਹਰਾ ਹਨ। ਉਹ ਪਾਰਟੀ ਦੇ ਪ੍ਰਚਾਰ ਦੀ ਕਮਾਨ ਵੀ ਖੁਦ ਸੰਭਾਲਣਗੇ। ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾ ਦੇ ਪੁਲਿਸ ਮੁਖੀਆ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੂੰ ਅਗਿਆਤ ਸ਼ਕਤੀਆ ਤੋ ਭਾਰੀ ਖਤਰਾ ਹੈ, ਇਸ ਲਈ ਕਿਸੇ ਨੂੰ ਵੀ ਉਨ੍ਹਾ ਦੇ ਨੇੜੇ ਨਾ ਜਾਣ ਦਿੱਤਾ ਜਾਵੇ ਅਤੇ ਇਸ ਨਿਯਮ ਦੀ ਕਰੜਾਈ ਨਾਲ ਪਾਲਣਾ ਕੀਤੀ ਜਾਵੇ। ਇੱਥੋ ਤੱਕ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਲੱਗੀ ਐਸਪੀਜੀ ਹੁਣ ਮੰਤਰੀਆਂ ਦੀ ਵੀ ਤਲਾਸ਼ੀ ਲੈ ਸਕੇਗੀ। ਪ੍ਰਧਾਨ ਮੰਤਰੀ ਨੂੰ ਆਮ ਲੋਕਾ ਨਾਲ ਮਿਲਣ-ਜੁਲਣ ਤੋ ਗੁਰੇਜ਼ ਰੱਖਣ ਦੀ ਸਲਾਹ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਉਨ੍ਹਾਂ ਦੀਆ ਜਨਤਕ ਸਰਗਰਮੀਆਂ ਨੂੰ ਵੀ ਘਟਾਇਆ ਜਾ ਰਿਹਾ ਹੈ।

Tags
Show More

Leave a Reply

Your email address will not be published. Required fields are marked *