OPINIONPERSONALITY

Home remedies to Get Rid of Dark Under Arms

ਡਾਰਕ ਅੰਡਰ ਆਰਮਜ਼ ਤੋ ਛੁਟਕਾਰੇ ਲਈ ਘਰੇਲੂ ਨੁਸਖੇ

ਡਾਰਕ ਅੰਡਰ ਆਰਮਜ਼ ਭਾਵ ਗੂੜ੍ਹੇ ਕਾਲੇ ਰੰਗ ਵਾਲੀਆਂ ਬਗਲਾਂ  ਤੁਹਾਨੂੰ ਸਲੀਵਲੈੱਸ ਟੌਪ ਅਤੇ ਬਲਾਊਜ਼ ਪਹਿਨਣ ਤੋ ਰੋਕਦੀਆਂ ਹਨ। ਇਕ ਮਾਹਿਰ ਅਨੁਸਾਰ ਜੇਕਰ ਤੁਸੀ ਸਾਫ-ਸੁਥਰੀ ਅਤੇ ਖਿੜੀ-ਖਿੜੀ ਚਮੜੀ ਚਾਹੁੰਦੇ ਹੋ ਤਾਂ ਮੈਸ਼ ਕੀਤੇ ਗਏ ਸੇਬ ਅਤੇ ਨਾਰੀਅਲ ਤੇਲ ਬਗਲਾ ਚ ਲਗਵਾਓ। ਆਓ ਜਾਣਦੇ ਹਾਂ ਡਾਰਕ ਅੰਡਰ ਆਰਮਜ਼ ਨੂੰ ਗੋਰਾ ਬਣਾਉਣ ਲਈ ਕੁਝ ਟਿਪਸ  Home remedies to Get Rid of Dark Under Arms

Home remedies to Get Rid of Dark Under Arms

ਸੰਤਰੇ ਦਾ ਛਿਲਕਾ: ਸੰਤਰੇ ਦੇ ਛਿਲਕੇ ‘ਚ ਸਿਟ੍ਰਿਕ ਐਸਿਡ ਪਾਇਆ ਜਾਂਦਾ ਹੈ, ਜਿਸ ਦੀ ਵਰਤੋ ਚਮੜੀ ਬਲੀਚ ਕਰਨ ਲਈ ਕੀਤੀ ਜਾਂਦੀ ਹੈ। ਸੰਤਰੇ ਦੇ ਕੁਝ ਛਿਲਕਿਆਂ ਨੂੰ ਤਿੰਨ-ਚਾਰ ਦਿਨ ਸੁਕਾਉਣ ਲਈ ਰੱਖ ਦਿਓ, ਤਾਕਿ ਉਹ ਪੂਰੀ ਤਰ੍ਹਾ ਸੁੱਕ ਜਾਣ। ਦੋ ਵੱਡੇ ਚੱਮਚ ਛਿਲਕੇ ਪੀਸ ਕੇ ਗੁਲਾਬ ਜਲ ‘ਚ ਮਿਲਾਓ ਅਤੇ ਅੰਡਰ ਆਰਮਜ਼ ‘ਚ ਲਗਾਓ। 10 ਮਿੰਟ ਲਗਾਉਣ ਤੋਂ ਬਾਅਦ ਫਿਰ ਠੰਡੇ ਪਾਣੀ ਨਾਲ ਧੋ ਦਿਓ।

Home remedies to Get Rid of Dark Under Arms

ਨਿੰਬੂ: ਇਹ ਇਕ ਕੁਦਰਤੀ ਬਲੀਚਿੰਗ ਏਜੰਟ ਦੇ ਤੌਰ ‘ਤੇ ਪ੍ਰਸਿੱਧ ਹੈ। ਜੇਕਰ ਤੁਸੀ ਆਪਣੀ ਅੰਡਰ ਆਰਮਜ਼ ‘ਤੇ ਨਿੰਬੂ ਰਗੜਦੇ ਹੋ ਤਾਂ ਇਹ ਗੋਰੀ ਹੋ ਜਾਂਦੀ ਹੈ। ਇਹ ਗੱਲ ਧਿਆਨ ‘ਚ ਰੱਖੋ ਕਿ ਨਿੰਬੂ ਖੁਸ਼ਕ ਹੁੰਦਾ ਹੈ, ਇਸ ਲਈ ਇਸ ਨੂੰ ਸਾਫ ਕਰਨ ਤੋ ਬਾਅਦ ਚਮੜੀ ‘ਤੇ ਬਾਡੀ ਲੋਸ਼ਨ ਜ਼ਰੂਰ ਲਗਾਓ।

Home remedies to Get Rid of Dark Under Arms

ਕੇਸਰ: ਕੇਸਰ  ਚ ਸੁੰਦਰਤਾ ਸੰਬੰਧੀ ਕਈ ਲਾਭ ਪਾਏ ਜਾਂਦੇ ਹਨ। ਇਸ ‘ਚ ਕੁਦਰਤੀ ਤੌਰ ‘ਤੇ ਸਾਂਵਲੀ ਚਮੜੀ ਦੇ ਰੰਗ ਨੂੰ ਹਲਕਾ ਕਰਨ ਦੇ ਕਈ ਗੁਣ ਹੁੰਦੇ ਹਨ। ਦੋ ਵੱਡੇ ਚੱਮਚ ਹਲਕੇ ਲੋਸ਼ਨ ‘ਚ ਇਕ ਚੁਟਕੀ ਕੇਸਰ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਅੰਡਰ ਆਰਮਜ਼ ‘ਚ ਲਗਾਓ। ਇਸ ਨਾਲ ਨਾ ਸਿਰਫ ਤੁਹਾਡੀ ਚਮੜੀ ਗੋਰੀ ਹੋਵੇਗੀ, ਸਗੋ ਬਗਲਾਂ ਦੀ ਬਦਬੂ ਤੋ ਵੀ ਛੁਟਕਾਰਾ ਮਿਲੇਗਾ।

Home remedies to Get Rid of Dark Under Arms

ਸੇਬ: ਜੇਕਰ ਰੋਜ਼ ਤੁਸੀ ਆਪਣੀਆਂ ਬਗਲਾਂ ‘ਚ ਮੈਸ਼ ਕੀਤਾ ਹੋਇਆ ਸੇਬ ਮਲਦੇ ਹੋ ਤਾਂ ਇਸ ਨਾਲ ਵੀ ਕਾਲਾਪਣ ਅਤੇ ਬਦਬੂ ਤੋ ਛੁਟਕਾਰਾ ਮਿਲਦਾ ਹੈ। ਸੇਬ ‘ਚ ਏ. ਐੱਚ. ਏ. ਮੌਜੂਦਾ ਹੁੰਦਾ ਹੈ, ਜੋ ਅੰਡਰ ਆਰਮਜ਼ ਦੇ ਕਾਲੇਪਨ ਦਾ ਕਾਰਨ ਬਣਨ ਵਾਲੇ ਬੈਕਟੀਰੀਆ ਅਤੇ ਕੀਟਾਣੂਆਂ ਨੂੰ ਖਤਮ ਕਰਨ ‘ਚ ਸਮਰੱਥ ਹੁੰਦਾ ਹੈ।

Home remedies to Get Rid of Dark Under Arms

ਨਾਰੀਅਲ ਤੇਲ: ਇਹ ਸੁੰਦਰਤਾ ਲਈ ਇਕ ਯੂਨੀਵਰਸਲ ਥੇਰੈਪੀ ਹੈ। ਆਪਣੀ ਅੰਡਰ ਆਰਮਜ਼ ਦੀ ਚਮੜੀ  ਤੇ ਨਹਾਉਣ ਤੋਂ 10-15 ਮਿੰਟ ਪਹਿਲਾਂ ਨਾਰੀਅਲ ਤੇਲ ਨਾਲ ਮਾਲਸ਼ ਕਰੋ। ਨਾਰੀਅਲ ਤੇਲ ਇਕ ਕੁਦਰਤੀ ਡਿਓਡਰੈਟ ਵੀ ਹੈ।

Home remedies to Get Rid of Dark Under Arms

Home remedies to Get Rid of Dark Under Arms

ਦੁੱਧ: ਜਿਥ ਤਕ ਡਾਰਕ ਅੰਡਰ ਆਰਮਜ਼ ਨੂੰ ਗੋਰਾ ਬਣਾਉਣ ਦੀ ਗੱਲ ਹੈ ਤਾਂ ਦੁੱਧ ਵੀ ਨਿੰਬੂ ਜਿੰਨਾ ਹੀ ਅਸਰਦਾਰ ਸਿੱਧ ਹੁੰਦਾ ਹੈ। ਦੁੱਧ ‘ਚ ਕੁਝ ਅਜਿਹੇ ਵਿਟਾਮਿਨ ਅਤੇ ਫੈਟੀ ਐਸਿਡਸ ਹੁੰਦੇ ਹਨ, ਜੋ ਚਮੜੀ ਨੂੰ ਤੰਦੁਰਸਤ ਅਤੇ ਚਮਕਦਾਰ ਬਣਾਉਦੇ ਹਨ। ਬਸ ਆਪਣੀਆਂ ਅੰਡਰ ਆਰਮਜ਼ ‘ਚ ਥੋੜ੍ਹਾ ਦੁੱਧ ਲਗਾਓ ਅਤੇ ਇਸ ਨੂੰ 15 ਮਿੰਟ ਤੱਕ ਲੱਗਾ ਰਹਿਣ ਦਿਓ। ਰੋਜ਼ਾਨਾ ਇਕ ਵਾਰ ਇੰਝ ਜ਼ਰੂਰ ਕਰੋ।
Home remedies to Get Rid of Dark Under Arms

Tags
Show More

Leave a Reply

Your email address will not be published. Required fields are marked *