crimeINDIANATIONAL

India as the world’s most dangerous country for women

ਭਾਰਤ ਨੂੰ ਔਰਤਾਂ ਲਈ ਸੰਸਾਰ ਦਾ ਸਭ ਤੋ ਖਤਰਨਾਕ ਦੇਸ਼ ਕਰਾਰ ਦਿੱਤਾ

 ਭਾਰਤ ਨੂੰ ਔਰਤਾਂ ਲਈ ਸੰਸਾਰ ਦਾ ਸਭ ਤੋ ਖਤਰਨਾਕ ਦੇਸ਼ ਕਰਾਰ ਦਿੱਤਾ

India as the world’s most dangerous country for women ਦੁਨੀਆਂ ਦੀ ਇਕ ਨਾਮੀ ਸੰਸਥਾ ਨੇ ਅੰਕੜਿਆਂ ਦੇ ਆਧਾਰ ਉਪਰ ਭਾਰਤ ਨੂੰ ਔਰਤਾਂ ਲਈ ਸੰਸਾਰ ਦਾ ਸਭ ਤੋ ਖਤਰਨਾਕ ਦੇਸ਼ ਕਰਾਰ ਦਿੱਤਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਸਰਵੇਖਣ ਦੌਰਾਨ ਅਫਗਾਨਿਸਤਾਨ ਅਤੇ ਸੀਰੀਆ ਵੀ ਇਸ ਮਾਮਲੇ ਵਿੱਚ ਭਾਰਤ ਤੋ ਬੇਹਤਰ ਹਨ। ਥਾਮਸਨ ਰਾਈਟਰਜ਼ ਫਾਊਡੇਸ਼ਨ ਵਲੋ ਔਰਤਾ ਦੇ ਮੁਦਿਆ  ਤੇ ਜਾਰੀ ਇਕ ਸਰਵੇਖਣ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤ ਵਿੱਚ ਔਰਤਾ ਦੀ ਸਥਿਤੀ ਸਾਰੇ ਦੇਸ਼ਾ ਤੋ ਮਾੜੀ ਹੈ। ਇਸ ਸਰਵੇਖਣ ਚ ਤਕਰੀਬਨ 550 ਮਾਹਿਰਾ ਦੀ ਰਾਇ ਸ਼ਾਮਿਲ ਹੈ। ਇਹ ਨਿਰਣਾ ਭਾਰਤ ਵਿੱਚ ਔਰਤਾ ਦੇ ਜਿਣਸੀ ਸ਼ੋਸ਼ਣ ਅਤੇ ਬੰਧੂਆ ਮਜ਼ਦੂਰੀ ਬਾਰੇ ਅੰਕੜਿਆ  ਤੇ ਆਧਾਰਿਤ ਹੈ। ਘਰੇਲੂ ਕੰਮ ਲਈ ਮਨੁਖੀ ਤਸਕਰੀ, ਜ਼ਬਰਦਸਤੀ ਵਿਆਹ, ਬੰਧਕ ਬਣਾ ਕੇ ਜਿਸਮਾਨੀ ਸ਼ੋਸ਼ਣ ਦੇ ਲਿਹਾਜ਼ ਨਾਲ ਵੀ ਭਾਰਤ ਦੂਸਰੇ ਸਭ ਦੇਸ਼ਾ ਤੋ ਪਹਿਲੇ ਨੰਬਰ ਤੇ ਹੈ। ਅਤਵਾਦ ਤੋ ਬੁਰੀ ਤਰ੍ਹਾਂ ਪ੍ਰਭਾਵਿਤ ਅਫ਼ਗਾਨਿਸਤਾਨ ਅਤੇ ਸੀਰੀਆ ਦੂਜੇ ਅਤੇ ਤੀਜੇ ਸਥਾਨ ’ਤੇ ਆਏ ਹਨ। ਉਸ ਤੋ ਬਾਅਦ ਸੋਮਾਲੀਆ ਅਤੇ ਸਾਊਦੀ ਅਰਬ ਚੌਥੇ ਅਤੇ ਪੰਜਵੇ ਸਥਾਨ ਤੇ ਹਨ। ਔਰਤਾ ਦੇ ਮਾਮਲੇ ਵਿੱਚ ਗੁਆਢੀ ਦੇਸ਼ ਪਾਕਿਸਤਾਨ ਦੁਨੀਆਂ ਦਾ ਛੇਵਾਂ ਸਭ ਤੋ ਖ਼ਤਰਨਾਕ ਦੇਸ਼ ਹੈ। ਇਸ ਤੋ ਪਹਿਲਾਂ 2011 ’ਚ ਹੋਏ ਔਰਤਾਂ ਲਈ ਖ਼ਤਰਨਾਕ ਦੇਸ਼ਾਂ ਦੇ ਸਰਵੇਖਣ ’ਚ ਭਾਰਤ ਦਾ ਚੌਥੇ ਨੰਬਰ ਸੀ। ਨਵਿਆ ਹਾਲਾਤਾ ਵਿੱਚ ਭਾਰਤ ਹੁਣ ਪਹਿਲੇ ਸਥਾਨ ਤੇ ਆ ਗਿਆ ਹੈ। ਇਹ ਬਹੁਤ ਅਫਸੋਸਨਾਕ ਸਥਿਤੀ ਹੈ। 2011 ਵਿੱਚ ਪੰਜ ਦੇਸ਼ ਅਫ਼ਗਾਨਿਸਤਾਨ, ਕਾਂਗੋ, ਪਾਕਿਸਤਾਨ, ਭਾਰਤ ਅਤੇ ਸੋਮਾਲੀਆ ਔਰਤਾ ਲਈ ਸਭ ਤੋ ਖ਼ਤਰਨਾਕ ਮੰਨੇ ਗਏ ਸਨ। ਗੁਆਂਢੀ ਮੁਲਕ ਪਾਕਿਸਤਾਨ ਇਸ ਦੌਰਾਨ ਤੀਜੇ ਨੰਬਰ ਤੋ ਛੇਵੇਂ ਨੰਬਰ ਤੇ ਆ ਗਿਆ ਹੈ, ਭਾਰਤ ਚੌਥੇ ਤੋ ਅਗੇ ਵਧਦਾ ਹੋਇਆ ਪਹਿਲੇ ਨੰਬਰ ਤੇ ਪਹੁੰਚ ਗਿਆ।

India as the world's most dangerous country for women

India as the world’s most dangerous country for women

ਇਹ ਸਥਿਤੀ ਭਾਰਤੀ ਲੋਕਤੰਤਰ ਅਤੇ ਇਸ ਦੇ ਬਾਸ਼ਿੰਦਿਆਂ ਲਈ ਬਹੁਤ ਹੀ ਨਮੋਸ਼ੀ ਵਾਲੀ ਹੈ। ਸਰਕਾਰੀ ਅੰਕੜਿਆਂ ਮੁਤਾਬਿਕ 2007 ਤੋਂ 2016 ਦਰਮਿਆਨ ਔਰਤਾਂ ਖ਼ਿਲਾਫ਼ ਜੁਰਮਾਂ ‘ਚ 83 ਫ਼ੀਸਦੀ ਵਾਧਾ ਹੋਇਆ ਹੈ। ਭਾਰਤ ਦੇ ਹਰ ਘੰਟੇ ਜਬਰ ਜਨਾਹ ਦੇ 4 ਮਾਮਲੇ ਦਰਜ ਹੋ ਰਹੇ ਹਨ। ਬੇਸ਼ਕ ਸਰਕਾਰ ਵੱਲੋ ਔਰਤਾ ਅਤੇ ਬਚਿਆਂ ਦੇ ਵਿਕਾਸ ਲਈ ਇਕ ਵੱਖਰਾ ਮੰਤਰਾਲਾ ਬਣਾਇਆ ਹੋਇਆ ਹੈ ਪ੍ਰੰਤੂ ਉਸ ਦੀ ਕਾਰਗੁਜਾਰੀ ਤਸੱਲੀਬਖਸ਼ ਨਹੀ ਹੈ।  ਸਰਵੇਖਣ ’ਚ ਹਿਸਾ ਲੈਣ ਵਾਲਿਆਂ ਨੂੰ ਸੰਯੁਕਤ ਰਾਸ਼ਟਰ ਦੇ ਮੈਂਬਰ 193 ਦੇਸ਼ਾਂ  ਚੋਂ ਉਨ੍ਹਾਂ 5 ਦੇਸ਼ਾ ਬਾਰੇ ਵੋਟ ਕਰਨ ਨੂੰ ਕਿਹਾ ਜੋ ਔਰਤਾਂ ਲਈ ਸਭ ਤੋ ਖ਼ਤਰਨਾਕ ਦੇਸ਼ ਹਨ ਅਤੇ ਸਿਹਤ ਸੰਭਾਲ, ਆਰਥਿਕ ਵਸੀਲਿਆਂ, ਸਭਿਆਚਾਰਕ ਮਾਨਤਾਵਾਂ, ਜਿਣਸੀ ਸ਼ੋਸ਼ਣ ਅਤੇ ਮਨੁਖੀ ਤਸਕਰੀ ਦੇ ਲਿਹਾਜ਼ ਨਾਲ ਸਭ ਤੋ ਖ਼ਰਾਬ ਹਨ। ਸਰਵੇਖਣ ’ਚ ਹਿਸਾ ਲੈਣ ਵਾਲਿਆਂ ਨੇ ਭਾਰਤ ਨੂੰ ਨਾ ਸਿਰਫ਼ ਮਨੁਖੀ ਤਸਕਰੀ ਅਤੇ ਜਿਣਸੀ ਸ਼ੋਸ਼ਣ ਲਈ ਖ਼ਤਰਨਾਕ ਦਸਿਆ, ਸਗੋ ਜ਼ਬਰਦਸਤੀ ਵਿਆਹ ਅਤੇ ਗਰਭ ’ਚ ਬਚੀਆਂ ਮਾਰਨ ਦੇ ਲਿਹਾਜ਼ ਨਾਲ ਵੀ ਖ਼ਤਰਨਾਕ ਕਰਾਰ ਦਿੱਤਾ।  ਜੁਰਮਾਂ ਅਤੇ ਰਾਸ਼ਟਰੀ ਰਿਕਾਰਡਜ਼ ਬਿਊਰੋ ਮੁਤਾਬਿਕ ਭਾਰਤ ’ਚ ਹਰ ਰੋਜ਼ ਜਿਣਸੀ ਸ਼ੋਸ਼ਣ ਦੇ 100 ਮਾਮਲੇ ਦਰਜ ਹੋ ਰਹੇ ਹਨ। 2016 ’ਚ ਔਰਤਾਂ ’ਤੇ 39 ਹਜ਼ਾਰ ਮਾਮਲੇ ਦਰਜ ਹੋਏ ਹਨ, ਜੋ ਕਿ 2015 ਦੇ ਮੁਕਾਬਲੇ 12 ਫੀਸਦੀ ਜ਼ਿਆਦਾ ਹਨ।

Tags
Show More

Leave a Reply

Your email address will not be published. Required fields are marked *