NATIONALTECHNOLOGY

JIO AMBANI killing telecom houses ਅੰਬਾਨੀ ਦੀ ਜੀੳੁ ਦੂਜੇ ੳੁਦਯੋਗਪਤੀਅਾਂ ਨੂੰ ਜਿੳੁਣ ਨਹੀਂ ਦੇ ਰਹੀ

ਮੁਕੇਸ਼ ਅੰਬਾਨੀ ਨੇ ਪਾੲਿਅਾ ਪੂਰੇ ਮੁਲਕ ਨੂੰ ਵਕਤ

Team p4punjab.com

ਮੁਕੇਸ਼ ਅੰਬਾਨੀ ਨੇ ਜੀੳ ਸ਼ੁਰੂ ਕਰਕੇ ਬਾਕੀ ਕੰਪਨੀਅਾਂ ਦਾ ਮਰਨ ਵਰਗਾ ਹਾਲ ਕੀਤਾ ਪਿਅਾ ਹੈ। ਦੂਰਸੰਚਾਰ ਰੈਗੂਲੇਟਰੀ ਟਰਾਈ ਨੇ ਦੂਰਸੰਚਾਰ ਖੇਤਰ ‘ਚ ਨਵੀਂ ਦਾਖਲ ਹੋਣ ਵਾਲੀ ਰਿਲਾਇੰਸ ਜਿਓ ਅਤੇ ਏਅਰਟੈੱਲ, ਵੋਡਾਫੋਨ ਅਤੇ ਆਈਡੀਆ ਵਰਗੇ ਖੇਤਰ ਦੇ ਪੁਰਾਣੇ ਖਿਡਾਰੀਆਂ ਵਿਚਾਲੇ ‘ਪੁਆਇੰਟ ਆਫ ਇੰਟਰਕੁਨੈਕਟ’ ਯਾਨੀ ਕਾਲ ਨੂੰ ਪ੍ਰਵੇਸ਼ ਦੇਣ ਦੇ ਰਸਤੇ ‘ਤੇ ਵਿਵਾਦ ਦਾ ਹੱਲ ਲੱਭਣ ਲਈ ਇਕ ਬੈਠਕ ਬੁਲਾਈ ਹੈ।

ਇਕ ਅਧਿਕਾਰਕ ਸੂਤਰ ਨੇ ਦੱਸਿਆ, ”ਇੰਟਰਕੁਨੈਕਸ਼ਨ ਦੇ ਮੁੱਦੇ ‘ਤੇ ਟਰਾਈ ਸ਼ੁੱਕਰਵਾਰ ਨੂੰ ਦੂਰਸੰਚਾਰ ਸੇਵਾਪ੍ਰਦਾਤਾਵਾਂ ਦੇ ਨਾਲ ਬੈਠਕ ਕਰੇਗਾ।” ਦੂਰਸੰਚਾਰ ਸੇਵਾਪ੍ਰਦਾਤਾਵਾਂ ਦੇ ਸੰਗਠਨ ਸੀ. ਓ. ਏ. ਆਈ. ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਇਕ ਪੱਤਰ ਲਿਖਿਆ ਹੈ ਕਿ ਮੌਜੂਦਾ ਸੇਵਾਪ੍ਰਦਾਤਾ ਅਜਿਹੀ ਇੰਟਰਕੁਨੈਕਟ ਸਹੂਲਤ ਦੇਣ ਲਈ ਪਾਬੰਦ ਨਹੀਂ ਹੈ ਜੋ ਗੈਰ-ਮੁਕਾਬਲੇਬਾਜ਼’ ਹੋਵੇ। ਉਸਨੇ ਇਸ ਮੁੱਦੇ ‘ਤੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਦਖਲ-ਅੰਦਾਜ਼ੀ ਕਰਨ ਦੀ ਮੰਗ ਕਰਦਿਆਂ ਮੁੜ ਤੋਂ ‘ਤੰਦਰੁਸਤ ਮੁਕਾਬਲੇਬਾਜ਼ੀ’ ਨੂੰ ਬਹਾਲ ਕਰਨ ਲਈ ਕਿਹਾ ਹੈ।

90 ਦਿਨਾਂ ਤੋਂ ਜ਼ਿਆਦਾ ਮੁਫਤ ਸੇਵਾ ਨਹੀਂ ਦੇ ਸਕਦੀ ਕੰਪਨੀ
ਸੀ. ਓ. ਏ. ਆਈ ਦੇ ਡਾਇਰੈਕਟਰ ਜਨਰਲ ਰਾਜਨ ਐੱਸ. ਮੈਥਿਊ ਨੇ ਕਿਹਾ, ”ਜਿਓ ਨੂੰ ਇੰਟਰਕੁਨੈਕਟ ਦੇਣ ਤੋਂ ਪਹਿਲਾਂ ਮੌਜੂਦਾ ਸੇਵਾਪ੍ਰਦਾਤਾਵਾਂ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਨਵੀਂ ਕੰਪਨੀ ‘ਕਮਰਸ਼ੀਅਲ’ ਤੌਰ ‘ਤੇ ਚਾਲੂ ਹੋਈ ਹੈ ਜਾਂ ਨਹੀਂ ਅਤੇ ਜੇਕਰ ਉਹ ਚਾਲੂ ਹੋ ਗਈ ਹੈ ਤਾਂ ਉਹ ਕਿਸੇ ਵੀ ਹਾਲਤ ‘ਚ 90 ਦਿਨ ਤੋਂ ਜ਼ਿਆਦਾ ਦੀ ਮੁਫਤ ਪੇਸ਼ਕਸ਼ ਨਹੀਂ ਕਰ ਸਕਦੀ। ਜੇਕਰ ਜਿਓ ਨੇ 5 ਸਤੰਬਰ ਤੋਂ ਸੰਚਾਲਨ ਸ਼ੁਰੂ ਕੀਤਾ ਹੈ ਤਾਂ ਉਸ ਨੂੰ ਆਪਣੇ ਗਾਹਕਾਂ ਕੋਲੋਂ 90 ਦਿਨਾਂ ਤੋਂ ਬਾਅਦ ਫੀਸ ਲੈਣੀ ਹੋਵੇਗੀ।” ਮੈਥਿਊ ਨੇ ਕਿਹਾ ਕਿ ਟਰਾਈ ਨੂੰ ਵੀ ਇੰਟਰਕੁਨੈਕਸ਼ਨ ਫੀਸ ਦੇ ਮੁੱਦੇ ਨੂੰ ਸਪੱਸ਼ਟ ਕਰਨਾ ਹੋਵੇਗਾ। ਟਰਾਈ ਨੇ ਅਜੇ ਇਸ ਨੂੰ 14 ਪੈਸੇ ‘ਤੇ ਤੈਅ ਕੀਤਾ ਹੈ। ਉਨ੍ਹਾਂ ਕਿਹਾ, ”ਜੇਕਰ ਜਿਓ 14 ਪੈਸੇ ਮੈਨੂੰ ਦੇ ਵੀ ਦਿੰਦਾ ਹੈ ਤਾਂ ਵੀ ਦੂਰਸੰਚਾਰ ਸੇਵਾਪ੍ਰਦਾਤਾਵਾਂ ਨੂੰ 16 ਤੋਂ 18 ਪੈਸੇ ਦਾ ਨੁਕਸਾਨ ਝੱਲਣਾ ਪੈਂਦਾ ਹੈ ਕਿਉਂਕਿ ਕਾਲ ਨੂੰ ਉਸਦੇ ਸਥਾਨ ਤੱਕ ਪਹੁੰਚਾਉਣ ਦੀ ਲਾਗਤ 32 ਪੈਸੇ ਹੈ।”

Show More

Leave a Reply

Your email address will not be published. Required fields are marked *