ChandigarhPUNJAB

Justice Mehtab Commission Submitted His Report With Amrinder Singh

ਕਮਿਸ਼ਨ ਦਾ ਗਠਨ ਕਮਿਸ਼ਨ ਆਫ ਇਨਕੁਆਇਰੀ ਐਕਟ 1952 ਦੇ ਹੇਠ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਗਿਆ ਸੀ

Justice Mehtab Commission Submitted His Report With Amrinder Singh

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਨ ਤੋਂ ਬਾਦ ਅਕਾਲੀ ਭਾਜਪਾ ਰਾਜ ਸਮੇਂ ਕਾਂਗਰਸੀ ਸਮਰਥਕਾਂ ਤੇ ਹੋਏ ਕਥਿਤ ਨਜਾਇਜ਼ ਮੁੱਕਦਮਿਆਂ ਲਈ ਕਮਿਸ਼ਨ ਬਿਠਾਇਆ ਸੀ। ਕਮਿਸ਼ਨ ਦਾ ਨਾਮ ਜਸਟਿਸ ਮਹਿਤਾਬ ਸਿੰਘ ਕਮਿਸ਼ਨ ਹੈ। ਕਮਿਸ਼ਨ ਨੇ ਆਪਣੀ ਤਫਤੀਸ਼ ਪੂਰੀ ਕਰਕੇ ਸਰਕਾਰ ਨੂੰ ਸੌਂਪ ਦਿੱਤੀ ਹੈ।

ਸਿਆਸੀ ਬਦਲਾਖੋਰੀ ਤੋਂ ਪ੍ਰੇਰਿਤ ਪੁਲਿਸ ਕੇਸਾਂ ਦੀ ਜਾਂਚ ਲਈ ਬਣਾਏ ਜਸਟਿਸ ਮਹਿਤਾਬ ਸਿੰਘ ਕਮਿਸ਼ਨ ਨੇ ਆਪਣੀ 8ਵੀਂ ਅੰਤ੍ਰਿਮ ਰਿਪੋਰਟ ਮੁੱਖ ਮੰਤਰੀ ਨੂੰ ਸੌਂਪ ਦਿੱਤੀ ਹੈ। ਕਮਿਸ਼ਨ ਨੇ ਪੜਤਾਲ ਤੋਂ ਬਾਅਦ ਆਪਣੀਆਂ ਕਾਰਵਾਈ ਕਰਨ ਤੇ ਕੇਸ ਰੱਦ ਕਰਨ ਸਬੰਧੀ ਸਿਫਾਰਸ਼ਾਂ ਵੀ ਦਿੱਤੀਆਂ ਹਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਮੀਡੀਆ ਸਲਾਹਕਾਰ ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਦਰਜ ਕੀਤੇ 337 ਕੇਸਾਂ ਦੀ ਪੜਤਾਲ ਤੋਂ ਬਾਅਦ 190 ਉੱਪਰ ਕਾਰਵਾਈ ਆਰੰਭ ਦਿੱਤੀ ਗਈ ਹੈ।

ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ 126 ਐਫਆਈਆਰ ਰੱਦ ਵੀ ਕੀਤੀਆਂ ਗਈਆਂ ਹਨ। ਕੈਪਟਨ ਨੇ ਆਪਣੇ ਟਵੀਟ ਵਿੱਚ ਹਰੇਕ ਮੁਲਜ਼ਮ ਨੂੰ ਨਿਆਂ ਦੇਣ ਲਈ ਵਚਨਬੱਧਤਾ ਵੀ ਪ੍ਰਗਟਾਈ ਹੈ।

Justice Mehtab Commission Submitted His Report With Amrinder Singhਕਮਿਸ਼ਨ ਦਾ ਗਠਨ ਕਮਿਸ਼ਨ ਆਫ ਇਨਕੁਆਇਰੀ ਐਕਟ 1952 ਦੇ ਹੇਠ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਗਿਆ ਸੀ

ਜਸਟਿਸ (ਸੇਵਾ ਮੁਕਤ) ਮਹਿਤਾਬ ਸਿੰਘ ਗਿੱਲ ਕਮਿਸ਼ਨ ਦਾ ਗਠਨ ਕਮਿਸ਼ਨ ਆਫ ਇਨਕੁਆਇਰੀ ਐਕਟ 1952 ਦੇ ਹੇਠ 5 ਅਪਰੈਲ, 2017 ਨੂੰ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਕੀਤਾ ਗਿਆ ਸੀ। ਇਸ ਕਮਿਸ਼ਨ ਨੂੰ ਬਾਦਲ ਦੇ ਸ਼ਾਸਨ ਦੌਰਾਨ ਕਥਿਤ ਤੌਰ ’ਤੇ ਝੂਠੇ ਕੇਸ/ਐਫ.ਆਈ.ਆਰਜ਼. ਦਰਜ ਕਰਨ ਬਾਰੇ ਜਾਂਚ ਕਰਨ ਦਾ ਕੰਮ ਸੌਂਪਿਆ ਗਿਆ ਸੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪਾਣੇ ਸਮਰਥਕਾਂ ਬਾਰੇ ਚਿੰਤਾ ਬਹੁਤ ਹੀ ਸਹਿਜੇ ਨਜ਼ਰ ਆਉਂਦੀ ਹੈ, ਪਰ ਇਸ ਜਾਂਚ ਕਮਿਸ਼ਨ ਦੀ ਰਿਪਰਟ ਤੋਂ ਪਹਿਲਾਂ ਸਰਕਾਰ ਨੇ ਪੰਜਾਬ ਭਰ ਤੋਂ ਤਕਰੀਬਨ ਸਾਰੇ ਹੀ ਪੁਲਿਸ ਕਪਤਾਨ ਬਦਲ ਦਿੱਤੇ ਹਨ। ਰਾਜਸੌ ਜਾਣਕਾਰਾਂ ਦਾ ਮੰਨਣਾ ਹੈ, ਕਿ ਕੈਪਟਨ ਸਾਹਿਬ ਨੇ ਅਕਾਲੀ ਦਲ ਸਮੇਂ ਤੋਂ ਕੰਮ ਕਰ ਰਹੇ ਅਫਸਰਾਂ ਨੂੰ ਸਿਰਫ ਪਰਦੇ ਪਿੱਛੇ ਹੀ ਕੀਤਾ ਹੈ, ਉਨ੍ਹਾਂ ਕੋਲ ਹਾਲੇ ਵੀ ਤਾਕਤ ਹੈ, ਕਿ ਉਹ ਅਕਾਲੀ ਦਲ ਦੀ ਸੇਵਾ ਕਰ ਸਕਦੇ ਹਨ।

ਇਸ ਤੋਂ ਪਹਿਲਾਂ ਇਹ ਕਮਿਸ਼ਨ ਆਪਣੀ ਅੰਤ੍ਰਿਮ ਰਿਪੋਰਟ ਵਿਚ ਪਹਿਲਾਂ ਹੀ ਸਰਕਾਰ ਨੂੰ ਦਸ ਚੁਕਿਆ ਹੈ, ਕਿ ਆਪ ਨੇਤਾ, ਸੁਖਪਾਲ ਸਿੰਘ ਖਹਿਰਾ, ਤੇ ਲੋਕ ਇਨਸਾਫ ਪਾਰਟੀ ਦੇ ਨੇਤਾ ਸਿਮਰਜੀਤ ਸਿੰਘ ਬੈਂਸ ਖਿਲਾਫ ਤਤਕਾਲੀ ਸਰਕਾਰ ਵਲੋਂ ਰੱਜਕੇ ਮੁਕਦਮੇ ਚਲਾਏ ਗਏ ਸਨ।

ਕਮਿਸ਼ਨ ਨੇ ਆਪਣੀ 7ਵੀਂ ਅੰਤ੍ਰਿਮ ਰਿਪੋਰਟ ਵਿਚ ਕਿਹਾ ਸੀ ਕਿ 4213 ਸ਼ਿਕਾਇਤਾਂ ਮਿਲੀਆਂ ਸਨ, ਜਿੰਨ੍ਹਾਂ ਵਿਚੋਂ ਕਮਿਸ਼ਨ ਨੇ 1073 ਦੀ ਜਾਂਚ ਕੀਤੀ ਹੈ ਤੇ 746 ਕੇਸ ਝੂਠੇ ਪਾਏ ਗਏ ਸਨ, ਬਾਕੀ ਬਚਦੇ 328 ਕੇਸ਼ਾਂ ਤੇ ਕਮਿਸ਼ਨ ਨੇ ਜਾਂਚ ੳਗੱੇ ਵਧਾਉਣ ਦੀ ਸਲਾਹ ਦਿੱਤੀ ਸੀ।

Justice Mehtab Commission Submitted His Report With Amrinder Singh

Tags
Show More

Leave a Reply

Your email address will not be published. Required fields are marked *