DIASPORA

Khasogi verdict warns not crossing the border Saudi Arabia

ਖਸ਼ੋਗੀ ਕਾਂਡ ਸਾਊਦੀ ਅਰਬ ਵੱਲੋਂ ਹੱਦ ਪਾਰ ਨਾ ਕਰਨ ਦੀ ਚਿਤਾਵਨੀ

ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੂੰ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਲਈ ਜ਼ਿੰਮੇਵਾਰ ਠਹਿਰਾਏ ਜਾਣ ਦਰਮਿਆਨ ਸਾਊਦੀ ਅਰਬ ਨੇ ਕਿਹਾ ਹੈ ਕਿ ਕੋਈ ਵੀ ਆਪਣੀ ਹੱਦ ਪਾਰ ਨਾ ਕਰੇ। Khasogi verdict warns not crossing the border Saudi Arabia 

ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਅਦਲ ਅਲ-ਜੁਬੇਰ ਨੇ ਕਿਹਾ ਕਿ ਸ਼ਹਿਜ਼ਾਦੇ ਨੂੰ ਖਸ਼ੋਗੀ ਦੀ ਹੱਤਿਆ ਲਈ ਜਵਾਬਦੇਹ ਠਹਿਰਾਏ ਜਾਣ ਨੂੰ ਕਦੇ ਵੀ ਸਹਿਣ ਨਹੀ ਕੀਤਾ ਜਾਵੇਗਾ। ਉਨ੍ਹਾਂ ਦਾ ਬਿਆਨ ਉਸ ਸਮੇ ਆਇਆ ਹੈ ਜਦੋ ਅਮਰੀਕੀ ਰਾਸ਼ਟਰਪਤੀ ਨੇ ਤੇਲ ਕੀਮਤਾਂ ਘੱਟ ਰੱਖਣ ਲਈ ਸਾਊਦੀ ਅਰਬ ਦੀ ਸ਼ਲਾਘਾ ਕੀਤੀ ਹੈ ਜਦਕਿ ਸੀਆਈਏ ਕੋਲ ਖਸ਼ੋਗੀ ਦੀ ਹੱਤਿਆ ’ਚ ਸ਼ਹਿਜ਼ਾਦੇ ਦੀ ਸ਼ਮੂਲੀਅਤ ਸਬੰਧੀ ਪੁਖ਼ਤ ਸਬੂਤ ਹਨ। ਟਰੰਪ ਨੇ ਦੋਹਰਾ ਰੁਖ਼ ਅਪਣਾਉਦਿਆਂ ਕਿਹਾ ਕਿ ਹੋ ਸਕਦਾ ਹੈ ਕਿ ਸ਼ਹਿਜ਼ਾਦਾ ਬੇਕਸੂਰ ਹੋਵੇ।

ਸਾਇਨਾ ਤੇ ਕਸ਼ਿਅਪ ਆਖ਼ਰੀ ਅੱਠਾਂ ’ਚ

ਤੁਰਕੀ ਦੇ ਅਖ਼ਬਾਰ ਨੇ ਦਾਅਵਾ ਕੀਤਾ ਹੈ ਕਿ ਸੀਆਈਏ ਕੋਲ ਉਹ ਰਿਕਾਰਡਿੰਗ ਹੈ ਜਿਸ ’ਚ ਮੁਹੰਮਦ ਬਿਨ ਸਲਮਾਨ ਨੇ ਖਸ਼ੋਗੀ ਨੂੰ ਛੇਤੀ ਤੋ ਛੇਤੀ ਖਾਮੋਸ਼ ਕਰਨ ਦੇ ਹੁਕਮ ਦਿੱਤੇ ਸਨ। ਉਧਰ ਡੈਨਮਾਰਕ ਨੇ ਪੱਤਰਕਾਰ ਦੀ ਹੱਤਿਆ ਦੇ ਵਿਰੋਧ ’ਚ ਸਾਊਦੀ ਅਰਬ ਨੂੰ ਹਥਿਆਰਾਂ ਦੀ ਵਿਕਰੀ ਰੋਕ ਦਿੱਤੀ ਹੈ। ਇਸ ਤੋ ਪਹਿਲਾਂ ਜਰਮਨੀ ਨੇ ਸਾਊਦੀ ਅਰਬ ਦੇ 18 ਵਿਅਕਤੀਆਂ ਨੂੰ ਮੁਲਕ ’ਚ ਦਾਖ਼ਲ ਹੋਣ ਤੋ ਰੋਕ ਦਿੱਤਾ ਸੀ।

Tags
Show More

Leave a Reply

Your email address will not be published. Required fields are marked *