BollywoodEntertainmentVIDEO

Latest Bollywood Sanju Song Please Take Me To Moon

ਸੰਜੂ' ਦੇ ਨਵੇਂ ਗੀਤ 'ਚ ਨਜ਼ਰ ਆਈ ਰਣਬੀਰ-ਕਰਿਸ਼ਮਾ ਦੀ ਬੋਲਡ ਕੈਮਿਸਟਰੀ

Latest Bollywood Sanju Song Please Take Me To Moon

ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਸੰਜੂ’ ਨੇ ਰਿਲੀਜ਼ ਤੋਂ ਬਾਅਦ ਬਾਕਸ ਆਫਿਸ ‘ਤੇ ਨਵਾਂ ਇਤਿਹਾਸ ਰੱਚਿਆ ਹੈ। ਫਿਲਮ ਨੇ ਦੁਨੀਆ ਭਰ ‘ਚ 500 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕਰ ਲਿਆ ਹੈ। ਇਸ ਫਿਲਮ ‘ਚ ਕਈ ਸਿਤਾਰੇ ਅਹਿਮ ਕਿਰਦਾਰਾਂ ‘ਚ ਦਿਸੇ, ਉੱਥੇ ਹੀ ਛੋਟੇ ਪਰਦੇ ਦੀ ਅਭਿਨੇਤਰੀ ਕਰਿਸ਼ਮਾ ਤੰਨਾ ਵੀ ਸੰਜੇ ਦੱਤ ਦੀ ਬਾਇਓਪਿਕ ‘ਚ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਈ। ਹਾਲ ਹੀ ‘ਚ ਫਿਲਮ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ ਜਿਸ ‘ਚ ਕਰਿਸ਼ਮਾ ਤੰਨਾ, ਵਿੱਕੀ ਕੌਸ਼ਲ ਅਤੇ ਰਣਬੀਰ ਕਪੂਰ ਨਜ਼ਰ ਆ ਰਹੇ ਹਨ। ਗੀਤ ਦੇ ਬੋਲ ਹਨ ‘ਮੁਝੇ ਚਾਂਦ ਪੇ ਲੇ ਚਲੋ’। ਇਸ ਗੀਤ ਨੂੰ ਮਿਊਜ਼ਿਕ ਏ. ਆਰ. ਰਹਿਮਾਨ ਵਲੋਂ ਦਿੱਤਾ ਗਿਆ ਅਤੇ ਗੀਤ ਦੇ ਬੋਲ ਇਰਸ਼ਾਦ ਕਾਮਿਲ ਨੇ ਲਿਖੇ ਹਨ। 1 ਮਿੰਟ, 17 ਸੈਕਿੰਡ ਦੇ ਇਸ ਗੀਤ ‘ਚ ਰਣਬੀਰ-ਕਰਿਸ਼ਮਾ ਦੀ ਬੋਲਡ ਕੈਮਿਸਟਰੀ ਦੇਖਣ ਨੂੰ ਮਿਲੀ।

ਸੰਜੂ’ ਦੇ ਨਵੇਂ ਗੀਤ ‘ਚ ਨਜ਼ਰ ਆਈ ਰਣਬੀਰ-ਕਰਿਸ਼ਮਾ ਦੀ ਬੋਲਡ ਕੈਮਿਸਟਰੀ

ਦੱਸਣਯੋਗ ਹੈ ਕਿ ‘ਸੰਜੂ’ ਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਨੇ ਕੀਤਾ ਹੈ। ਇਸ ਫਿਲਮ ‘ਚ ਰਣਬੀਰ ਕਪੂਰ ਤੋਂ ਇਲਾਵਾ ਦੀਆ ਮਿਰਜ਼ਾ, ਅਨੁਸ਼ਕਾ ਸ਼ਰਮਾ, ਸੋਨਮ ਕਪੂਰ, ਵਿੱਕੀ ਕੌਸ਼ਲ ਅਤੇ ਪਰੇਸ਼ ਰਾਵਲ ਵਰਗੇ ਕਲਾਕਾਰ ਅਹਿਮ ਭੂਮਿਕਾ ‘ਚ ਹਨ। ਫਿਲਮ ‘ਚ ਸੰਜੇ ਦੱਤ ਦੀ ਪਤਨੀ ਦਾ ਕਿਰਦਾਰ ਦੀਆ ਮਿਰਜ਼ਾ ਨਿਭਾਅ ਰਹੀ ਹੈ, ਜਦਕਿ ਉਸਦੀ ਮਾਂ ਨਰਗਿਸ ਦੇ ਕਿਰਦਾਰ ‘ਚ ਮਨੀਸ਼ਾ ਕੋਇਰਾਲਾ ਨਜ਼ਰ ਆ ਰਹੀ ਹੈ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 80 ਕਰੋੜ ਹੈ। ਇਸ ਤੋਂ ਇਲਾਵਾ ਇਹ ਫਿਲਮ ਬਾਕਸ ਆਫਿਸ ‘ਤੇ ਬਲਾਕਬਸਟਰ ਸਾਬਤ ਹੋ ਚੁੱਕੀ ਹੈ।

 

 

Sanju Song Please Take Me To Moon

Tags
Show More

Leave a Reply

Your email address will not be published. Required fields are marked *