ChandigarhPUNJAB

Latest Punjabi Chandigarh News P4Punjab

ਪੰਜਾਬੀਆਂ ਲਈ ਚੰਗੀਗੱੜ੍ਹ ਤੋਂ ਮਾਇਨੇ ਰੱਖਦੀਆਂ ਐਤਵਾਰ ਦੀਆਂ ਖਬਰਾਂ

ੳ ਪੀ ਸੋਨੀ ਨੇ ਪੰਜਾਬ ਦੇ ਅਧਿਆਪਕਾਂ ਦੀਆਂ ਬੇ ਸਿਰ ਪੈਰ ਰੀਕੇ ਨਾਲ ਥੋਕ ਵਿਚ ਕੀਤੀਆਂ ਬਦਲੀਆਂ

ਪੰਜਾਬ ਦੇ ਸਿੱਖਿਆ ਮੰਤਰੀ ਓ ਪੀ ਸੋਨੀ ਵੱਲੋਂ ਅਧਿਆਪਕਾਂ ਕੋਲੋਂ ਅਰਜ਼ੀਆਂ ਮੰਗਵਾਏ ਬਿਨਾ ਹੀ 2500 ਤੋਂ ਵੱਧ ਅਧਿਆਪਕਾਂ ਦੀਆਂ ਬਦਲੀਆਂ ਦੇ ਜਾਰੀ ਹੁਕਮਾਂ ਨਾਲ ਹਾਹਾਕਾਰ ਮੱਚ ਗਈ ਹੈ। Latest Punjabi Chandigarh News P4Punjab

ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਵਜੋਂ ਕਾਰਜਭਾਰ ਸੰਭਾਲਦਿਆਂ ਹੀ ਐਲਾਨ ਕੀਤਾ ਸੀ ਕਿ ਅਧਿਆਪਕਾਂਂ ਦੀਆਂ ਬਦਲੀਆਂ ਪਾਰਦਰਸ਼ੀ ਢੰਗ ਨਾਲ ਹੋਣਗੀਆਂ ਤੇ ਬਦਲੀਆਂ ਦੇ ਰਿਕਾਰਡ ਨੂੰ ਪੂਰੀ ਤਰ੍ਹਾਂ ਕੰਪਿਊਟਰੀਕ੍ਰਿਤ ਕੀਤਾ ਜਾਵੇਗਾ, ਪਰ ਇਸ ਦੇ ਉਲਟ ਜਿੱਥੇ ਪਿਛਲੀ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਅਧਿਆਪਕਾਂ ਤੋਂ ਬਿਨਾ ਅਰਜ਼ੀਆਂ ਮੰਗਿਆਂ ਬਦਲੀਆਂ ਕੀਤੀਆਂ ਸਨ, ਉਥੇ ਹੁਣ ਮੌਜੂਦਾ ਸਿੱਖਿਆ ਮੰਤਰੀ ਸ੍ਰੀ ਸੋਨੀ ਨੇ ਵੀ ਉਸੇ ਰਾਹ ਪੈ ਗਏ ਹਨ ਤੇ 2500 ਤੋਂ ਵੱਧ ਅਧਿਆਪਕਾਂ ਦੀਆਂ ਬਦਲੀਆਂ ਕਰਕੇ ਸਿੱਖਿਆ ਵਿਭਾਗ ਵਿੱਚ ਹਲਚਲ ਮਚਾ ਦਿੰਦੀ ਹੈ। ਸਾਂਝੇ ਅਧਿਆਪਕ ਮੋਰਚੇ ਦੇ ਕਨਵੀਨਰਾਂ ਨੇ ਕਿਹਾ ਹੈਕਿ ਪੰਜਾਬ ਸਰਕਾਰ ਵਲੋਂ ਬਦਲੀਆਂ ਲਈ ਅਰਜ਼ੀਆਂ ਮੰਗਣ ‘ਤੇ ਬਦਲੀਆਂ ਦੀ ਨੀਤੀ ਬਣਾਏ ਬਗੈਰ ਜੋ ਬਦਲੀਆਂ ਕੀਤੀਆਂ ਗਈਆਂ ਹਨ, ਉਹ ਨੰਗੀ ਚਿੱਟੀ ਬੁਰਛਾਗਰਦੀ ਤੇ ਭ੍ਰਿਸ਼ਟਾਚਾਰ ਦੀ ਮੂੰਹ ਬੋਲਦੀ ਤਸਵੀਰ ਹੈ।

ਮੁੱਖ ਮੰਤਰੀ ਨੇ ਪਿਛਲੇ ਸਮੇਂ ਅਧਿਆਪਕ ਜਥੇਬੰਦੀਆਂ ਨਾਲ ਮੀਟਿੰਗਾਂ ਕਰਕੇ ਵਿਸ਼ੇਸ਼ ਕਰਕੇ ਅਧਿਆਪਕਾਂ ਦੀਆਂ ਬਦਲੀਆਂ ਸਿਆਸੀ ਪ੍ਰਭਾਵ ਤੋਂ ਮੁਕਤ ਕਰਕੇ ਅਤੇ ਬਕਾਇਦਾ ਅਧਿਆਪਕਾਂ ਕੋਲੋਂ ਆਨਲਾਈਨ ਅਰਜ਼ੀਆਂ ਹਾਸਲ ਕਰਕੇ ਕਰਨ ਦਾ ਵਾਅਦਾ ਕੀਤਾ ਸੀ, ਜੋ ਨਿਭਾਇਆ ਨਹੀਂ। ਦੱਸਣਯੋਗ ਹੈ ਕਿ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦਾ ਜ਼ਿਲ੍ਹਾ ਪੱਧਰੀ ਕੇਡਰ ਹੈ, ਪਰ ਕੁਝ ਅਜਿਹੇ ਅਧਿਆਪਕਾਂ ਦੀਆਂ ਜ਼ਿਲ੍ਹਿਆਂ ਤੋਂ ਬਾਹਰ ਵੀ ਬਦਲੀਆਂ ਕੀਤੀਆਂ ਹਨ।

ਇੰਡੋ-ਗਲੋਬਲ ਕਾਲਜ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਕਾਨਫ਼ਰੰਸ ‘ਚ ਪੇਪਰ ਕੀਤੇ ਪੇਸ਼

ਇੰਡੋ ਗਲੋਬਲ ਗਰੁੱਪ ਆਫ਼ ਕਾਲਜ਼ਿਜ਼ ਦੇ 25 ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਕਾਨਫ਼ਰੰਸ ਵਿਚ 13 ਪੇਪਰ ਪੇਸ਼ ਕਰਨ ਲਈ ਸਨਮਾਨਿਤ ਕੀਤਾ ਗਿਆ ਹੈ | ਪੰਜਾਬ ਯੂਨੀਵਰਸਿਟੀ ਵਿਚ ਹੋਈ ਅੰਤਰਰਾਸ਼ਟਰੀ ਕਾਨਫ਼ਰੰਸ ਜਰਨਲ ਆਫ਼ ਐਡਵਾਂਸ ਟਰੇਡ ਇਨ ਕੰਪਿਊਟਰ ਐਪਲੀਕੇਸ਼ਨ ਵਿਚ ਵਿਚ ਬਿਗ ਡਾਟਾ, ਕਲਾਊਾਡ ਕੰਪਿਊਟਿੰਗ, ਕੈਸ਼ਲੈੱਸ ਅਰਥਵਿਵਸਥਾ, ਇੰਟਰਨੈੱਟ ਅਤੇ ਮੋਬਾਈਲ ਕਾਮਰਸ, ਸੋਸ਼ਲ ਮੀਡੀਆ ਅਤੇ ਬਿਜ਼ਨੈੱਸ ਇਨਾਲਸਿਸ, ਇਮੇਜ ਪ੍ਰੋਸੈਸਿੰਗ, ਨੈੱਟਵਰਕ ਅਤੇ ਇਨਫਰਮੇਸ਼ਨ ਸਕਿਓਰਿਟੀ ਜਿਹੇ ਅਹਿਮ ਅਤੇ ਸੰਵੇਦਨਸ਼ੀਲ ਵਿਸ਼ਿਆਂ ‘ਤੇ ਪੇਪਰ ਪੇਸ਼ ਕੀਤੇ ਗਏ | ਇੰਡੋ ਗਲੋਬਲ ਕਾਲਜ਼ਿਜ਼ ਦੇ ਸੀ. ਈ. ਓ. ਮਾਨਵ ਸਿੰਗਲਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਬਿਹਤਰੀਨ ਤਰੀਕੇ ਨਾਲ ਤਿਆਰ ਕੀਤੇ ਇਨ੍ਹਾਂ ਪੇਪਰਾਂ ਨੂੰ ਬਿਹਤਰੀਨ ਖੋਜ ਅਤੇ ਜਾਣਕਾਰੀ ਭਰਪੂਰ ਮੰਨਦੇ ਹੋਏ ਇਸ ਦੀ ਤਿਆਰੀ ਲਈ ਉਪਰਾਲਾ ਕਰਨ ਵਾਲੇ ਇੰਡੋ ਗਲੋਬਲ ਕਾਲਜ ਦੀ ਮੈਨੇਜ਼ਮੈਂਟ ਨੂੰ ਐਵਾਰਡ ਆਫ਼ ਐਕਸੀਲੈਂਸ ਨਾਲ ਸਨਮਾਨਿਤ ਕੀਤਾ ਗਿਆ |

ਚੰਡੀਗੜ੍ਹ: ਸਾਉਣ ਦੀ ਲੱਗੀ ਝੜੀ, ਠੰਡੇ ਮੌਸਮ ਕਾਰਨ ਲੋਕਾਂ ਦੇ ਚਿਹਰੇ ਖਿੜ੍ਹੇ

ਸ਼ਹਿਰ ‘ਚ ਦੁਪਹਿਰ ਦੇ ਸਮੇਂ ਸਾਉਣ ਮਹੀਨੇ ਦੀ ਝੜੀ ਲੱਗ ਗਈ, ਜਿਸ ਕਾਰਨ ਮੌਸਮ ਠੰਡਾ ਹੋ ਗਿਆ ਅਤੇ ਸ਼ਹਿਰ ਵਾਸੀਆਂ ਦੇ ਚਿਹਰਿਆਂ ‘ਤੇ ਰੌਣਕਾਂ ਆ ਗਈਆਂ। ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ ਸ਼ਹਿਰ ਦਾ ਮੌਸਮ ਸੁਹਾਵਣਾ ਬਣਿਆ ਹੋਇਆ ਹੈ, ਹਾਲਾਂਕਿ ਦਿਨ ਦੇ ਸਮੇਂ ਕਈ ਵਾਰ ਤਾਪਮਾਨ ਵਧ ਕਾਰਨ ਲੋਕਾਂ ਨੂੰ ਭਾਰੀ ਗਰਮੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਰਾਤ ਦੇ ਤਾਪਮਾਨ ‘ਚ ਕਾਫੀ ਫਰਕ ਆਇਆ ਹੈ। ਸ਼ਹਿਰ ਵਾਸੀ ਇਸ ਕੂਲ-ਕੂਲ ਮੌਸਮ ਦਾ ਪੂਰਾ ਮਜ਼ਾ ਲੈ ਰਹੇ ਹਨ। ਕਈਆਂ ਘਰਾਂ ‘ਚ ਸਾਉਣ ਦੇ ਮਹੀਨੇ ‘ਚ ਖੀਰ ਤੇ ਪੂੜੇ ਵੀ ਪੱਕ ਰਹੇ ਹਨ। ਭਾਵੇਂ ਹੀ ਬਾਰਸ਼ ਨਾਲ ਇਕੱਠੇ ਹੋਏ ਪਾਣੀ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਭਿਆਨਕ ਗਰਮੀ ਸਹਿ ਰਹੇ ਲੋਕ ਇਸ ਬਾਰਸ਼ ਕਾਰਨ ਕਾਫੀ ਖੁਸ਼ ਨਜ਼ਰ ਆ ਰਹੇ ਹਨ।

ਧਰਮਸੋਤ ਦੇ ਜੰਗਲਾਤ ਕਾਮਿਆਂ ਨੂੰ ਕਈ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ   

ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਨੇ ਪੰਜਾਬ ਦੇ ਜੰਗਲਾਤ ਵਿਭਾਗ ਦੇ ਦਿਹਾੜੀਦਾਰ ਕਾਮਿਆਂ ਨੂੰ ਕਈ ਮਹੀਨਿਆਂ ਤੋਂ ਉਜਰਤਾਂ ਅਦਾ ਨਾ ਕਰਨ ਲਈ ਪੰਜਾਬ ਸਰਕਾਰ ਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੀ ਸਖਤ ਨਿਖੇਧੀ ਕੀਤੀ।
ਕਾਮਰੇਡ ਰਘੁਨਾਥ ਸਿੰਘ ਨੇ ਕਿਹਾ ਕਿ ਜਿਨ੍ਹਾਂ ਮਜ਼ਦੂਰਾਂ ਨੂੰ ਜੰਗਲਾਤ ਵਿਭਾਗ ਵਲੋਂ 3 ਤੋਂ ਲੈ ਕੇ 5 ਮਹੀਨਿਆਂ ਤੱਕ ਦੀਆਂ ਉਜਰਤਾਂ ਅਦਾ ਨਹੀਂ ਕੀਤੀਆਂ ਗਈਆਂ, ਉਨ੍ਹਾਂ ਮਜ਼ਦੂਰਾਂ ਲਈ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਬੇਹੱਦ ਮੁਸ਼ਕਲ ਹੋ ਗਿਆ ਹੈ। ਰਘੁਨਾਥ ਸਿੰਘ ਨੇ ਕਿਹਾ ਕਿ ਜੇਕਰ ਜੰਗਲਾਤ ਵਿਭਾਗ ਨੇ ਕਾਮਿਆਂ ਦੀਆਂ ਉਜਰਤਾਂ ਤੁਰੰਤ ਅਦਾ ਨਾ ਕੀਤੀਆਂ ਤਾਂ ਜੰਗਲਾਤ ਮੰਤਰੀ ਤੇ ਅਫਸਰਾਂ ਦੇ ਘਰਾਂ ਅੱਗੇ ਖਾਲੀ ਪੀਪੇ ਖੜਕਾ ਕੇ ਦਿਖਾਵੇ ਕੀਤੇ ਜਾਣਗੇ।

ਪੰਜਾਬੀ ਗਾਇਕ ਆਏ ਪੰਜਾਬ ਪੁਲਿਸ ਦੇ ਨਿਸ਼ਾਨੇ `ਤੇ

ਕਿਲ੍ਹਾ ਲੋਹਗੜ੍ਹ ਸੰਬੰਧੀ ਵਿਵਾਦ

Tags
Show More

Leave a Reply

Your email address will not be published. Required fields are marked *