BarnalacrimePUNJAB

liquor trader killed in barnala city with gun

ਸ਼ਰਾਬ ਕਾਰੋਬਾਰੀ ਦਾ ਗੋਲੀ ਮਾਰ ਕੇ ਕਤਲ

ਸ਼ਰਾਬ ਕਾਰੋਬਾਰੀ ਦਾ ਗੋਲੀ ਮਾਰ ਕੇ ਕਤਲ

liquor trader killed in barnala city with gun ਸ਼ਹਿਰ ਦੇ ਇੱਕ ਸ਼ਰਾਬ ਕਾਰੋਬਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਹਿਮਾਂਸ਼ੂ ਦਾਨੀਆ (26) ਬੀਤੀ ਰਾਤ ਕਰੀਬ 11 ਵਜੇ ਸ਼ਰਾਬ ਦੇ ਠੇਕੇਆ ਤੋ ਨਕਦੀ ਇਕੱਠੀ ਕਰ ਕੇ ਜਾ ਰਿਹਾ ਸੀ ਤਾ ਬਰਨਾਲਾ ਬੱਸ ਸਟੈਡ ਕੋਲ ਸ਼ਨੀ ਮੰਦਿਰ ਵਾਲੀ ਗਲ਼ੀ ਵਿੱਚ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਗੋਲੀ ਮਰ ਦਿੱਤੀ ਤੇ ਲਗਪਗ 5.50 ਲੱਖ ਦੀ ਨਕਦੀ ਵੀ ਲੁੱਟ ਕੇ ਲੈ ਗਏ।

ਘਟਨਾ ਦੌਰਾਨ ਮ੍ਰਿਤਕ ਹਿਮਾਂਸ਼ੂ ਦੇ ਨਾਲ ਆ ਰਹੇ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਮੋਟਰਸਾਈਕਲ ‘ਤੇ ਠੇਕਿਆਂ ਤੋ ਕੈਸ਼ ਇੱਕਠਾ ਕਰ ਆਪਣੇ ਦਫ਼ਤਰ ਜਾ ਰਹੇ ਸਨ ਤੇ ਦਫ਼ਤਰ ਦੀ ਗਲੀ ਵੜਦੇ ਹੀ ਸਾਹਮਣੇ ਵੱਲੋ ਕਿਸੇ ਨੇ ਗੋਲੀ ਚਲਾ ਦਿੱਤੀ। ਸੰਜੀਵ ਨੇ ਦੱਸਿਆ ਕਿ ਇਹ ਗੋਲੀ ਬਾਇਕ ਹਿਮਾਂਸ਼ੂ ਦੇ ਵੱਜੀ ਅਤੇ ਉਹ ਦੋਵੇ ਡਿੱਗ ਗਏ।

liquor trader killed in barnala city with gunliquor trader killed in barnala city with gun

ਸੰਜੀਵ ਮੁਤਾਬਕ ਇਸ ਤੋ ਬਾਅਦ ਲੁਟੇਰਿਆਂ ਨੇ ਉਸ ਦੀ ਕਨਪਟੀ ‘ਤੇ ਪਿਸਟਲ ਰੱਖ ਕੇ ਰੁਪਏ ਵਾਲੇ ਬੈਗ ਖੋਹ ਲਏ ਅਤੇ ਮੋਟਰਸਾਇਕਲ ਉੱਤੇ ਸਵਾਰ ਹੋ ਤਰਕਸ਼ੀਲ ਚੌਕ ਵੱਲ ਭੱਜ ਗਏ। ਇਸ ਤੋ ਬਾਅਦ ਉਸ ਨੇ ਆਪਣੇ ਮਾਲਿਕ ਨੂੰ ਸੂਚਿਤ ਕੀਤਾ ਤੇ ਜ਼ਖ਼ਮੀ ਹਿਮਾਂਸ਼ੂ ਨੂੰ ਹਸਪਤਾਲ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ। ਬਰਨਾਲਾ ਵਿੱਚ ਚੋਰੀ, ਲੁੱਟ-ਖੋਹ ਤੇ ਕਤਲ ਦੀ ਘਟਨਾਵਾਂ ਵਿੱਚ ਤੇਜੀ ਨਾਲ ਵਾਧਾ ਹੋਇਆ ਹੈ। ਇਸ ਮਾਮਲੇ ‘ਤੇ ਪੁਲਿਸ ਨੇ ਕਿਹਾ ਕਿ ਉਹ ਲੁੱਟ ਖੋਹ ਦੀ ਨਜ਼ਰੀਏ ਨਾਲ ਜਾਚ ਕਰ ਰਹੇ ਹਨ ਪਰ ਕਤਲ ਦਾ ਕਾਰਨ ਆਪਸੀ ਰੰਜ਼ਿਸ਼ ਜਾ ਪੁਰਾਣੀ ਦੁਸ਼ਮਣੀ ਵੀ ਹੋ ਸਕਦਾ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ।

Tags
Show More

Leave a Reply

Your email address will not be published. Required fields are marked *