crimeLudhiana

Masked Robbers Robbed the Day-Long Bullion Shop

ਨਕਾਬਪੋਸ਼ ਲੁਟੇਰਿਆ ਨੇ ਦਿਨ ਦਿਹਾੜੇ ਲੁੱਟੀ ਸੁਨਿਆਰੇ ਦੀ ਦੁਕਾਨ

ਨਕਾਬਪੋਸ਼ ਲੁਟੇਰਿਆ ਨੇ ਦਿਨ ਦਿਹਾੜੇ ਲੁੱਟੀ ਸੁਨਿਆਰੇ ਦੀ ਦੁਕਾਨ

Masked robbers robbed the day-long bullion shop ਗਿਆਸਪੁਰਾ ਦੇ ਸ਼ੇਰਪੁਰ ਇਲਾਕੇ ‘ਚ ਸ਼ਨੀਵਾਰ ਦਿਨ-ਦਿਹਾੜੇ ਨਕਾਬਪੋਸ਼ ਲੁਟੇਰਿਆ ਨੇ ਇਕ ਸੁਨਿਆਰੇ ਦੀ ਦੁਕਾਨ ‘ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਲੱਖਾਂ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਅੱਜ ਦੁਪਹਿਰ ਨੂੰ ਕਰੀਬ 12.15 ਤੇ ਤਿੰਨ ਨਕਾਬਪੋਸ਼ ਲੁਟੇਰੇ ਮੋਟਰਸਾਈਕਲ’ਤੇ ਆਏ, ਜਿਨ੍ਹਾਂ ਚੋ ਇਕ ਵਿਅਕਤੀ ਬਾਹਰ ਖੜ੍ਹਾ ਰਿਹਾ, ਜਦੋ ਕਿ 2 ਵਿਅਕਤੀ ‘ਸ੍ਰੀ ਕ੍ਰਿਸ਼ਨਾ ਜਿਊਲਰਜ਼’ ਦੁਕਾਨ ਅੰਦਰ ਵੜ੍ਹ ਗਏ।

Masked robbers robbed the day-long bullion shop

Masked robbers robbed the day-long bullion shop

ਦੋਹਾਂ ਨੇ ਅੰਦਰ ਜਾਂਦਿਆਂ ਦੁਕਾਨ ਦੇ ਮਾਲਕ ਕ੍ਰਿਸ਼ਨ ਕੁਮਾਰ ਨੂੰ ਪਿਸਤੌਲ ਅਤੇ ਦਾਤਰ ਦਿਖਾ ਕੇ ਡਰਾਇਆ ਧਮਕਾਇਆ ਅਤੇ ਫਿਰ ਦੁਕਾਨ ਚੋ  ਲੱਖਾ ਦੇ ਗਹਿਣੇ ਅਤੇ ਕੈਸ਼ ਲੈ ਕੇ ਫਰਾਰ ਹੋ ਗਏ। ਦੁਕਾਨ ਮਾਲਕ ਕ੍ਰਿਸ਼ਨ ਕੁਮਾਰ ਮੁਤਾਬਕ ਲੁਟੇਰੇ 200 ਗ੍ਰਾਮ ਸੋਨਾ, 8 ਕਿਲੋ ਚਾਂਦੀ ਅਤੇ 700 ਰੁਪਿਆ ਕੈਸ਼ ਆਪਣੇ ਨਾਲ ਲੈ ਗਏ।  ਇਸ ਘਟਨਾ ਦੀ ਸੂਚਨਾ ਤੁਰੰਤ ਚੌਕੀ ਕੰਗਣਵਾਲ ਅਧੀਨ ਪੈਦੇ ਥਾਣਾ ਸਾਹੇਨਵਾਲ ਦੀ ਪੁਲਸ ਨੂੰ ਦਿੱਤੀ ਗਈ, ਜਿਸ ਤੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪੁੱਜੇ । ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Tags
Show More

Leave a Reply

Your email address will not be published. Required fields are marked *