DelhiNATIONAL

Mental and physical harassment can not be granted bail

ਮਾਨਸਿਕ ਤੇ ਸਰੀਰਕ ਰੂਪ ਵਿੱਚ ਤੰਗ ਕਰਨ ਵਾਲੇ ਨੂੰ ਜ਼ਮਾਨਤ ਨਹੀ ਮਿਲ ਸਕਦੀ

ਮਾਨਸਿਕ ਤੇ ਸਰੀਰਕ ਰੂਪ ਵਿੱਚ ਤੰਗ ਕਰਨ ਵਾਲੇ ਨੂੰ ਜ਼ਮਾਨਤ ਨਹੀ ਮਿਲ ਸਕਦੀ

Mental and physical harassment can not be granted bailਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਦਾਜ ਲਈ ਔਰਤ ਮਾਨਸਿਕ ਤੇ ਸਰੀਰਕ ਰੂਪ ਵਿੱਚ ਤੰਗ ਕਰਨ ਵਾਲੇ ਨੂੰ ਜ਼ਮਾਨਤ ਨਹੀਂ ਮਿਲ ਸਕਦੀ। ਮਿਲੀ ਜਾਣਕਾਰੀ ਅਨੁਸਾਰ ਦਾਜ ਲਈ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਗ ਕਰਨ ਦੇ ਮਾਮਲੇ ਵਿੱਚ ਮੁਲਜ਼ਮ ਔਰਤ ਦੀ ਜ਼ਮਾਨਤ ਅਰਜ਼ੀ ਰੱਦ ਕਰਦਿਆਂ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਪਟੀਸ਼ਨ ਕਰਤਾ ਅਤੇ ਉਸ ਦੇ ਪੁੱਤਰ ਨੇ ਦਾਜ ਹਾਸਲ ਕਰਨ ਲਈ ਪੀੜਤਾ ਨੂੰ ਸਰੀਰਕ ਹੀ ਨਹੀਂ, ਮਾਨਸਿਕ ਤੌਰ ਉੱਤੇ ਵੀ ਤੰਗ ਕੀਤਾ ਸੀ। ਇਸੇ ਕਾਰਨ ਉਸ ਨੇ ਵਿਆਹ ਦੇ ਸੱਤ ਸਾਲ ਦੇ ਅੰਦਰ ਖੁਦਕੁਸ਼ੀ ਕਰ ਲਈ। ਦਿੱਲੀ ਦੇ ਆਨੰਦ ਪਰਵਤ ਇਲਾਕੇ ਦੀ ਨਵੀਂ ਬਸਤੀ 27 ਮਈ 2017 ਨੂੰ ਹੇਮਲਤਾ ਨੇ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ ਸੀ। ਮ੍ਰਿਤਕ ਔਰਤ ਕੋਲੋਂ ਪੁਲਸ ਨੇ ਸੁਸਾਈਡ ਨੋਟ ਬਰਾਮਦ ਕੀਤਾ ਸੀ ਜਿਸ ਵਿੱਚ ਉਸ ਨੇ ਲਿਖਿਆ ਸੀ ਕਿ ਉਹ ਜ਼ਿੰਦਗੀ ਤੋਂ ਪ੍ਰੇਸ਼ਾਨ ਹੋ ਕੇ ਅਜਿਹਾ ਕਦਮ ਉਠਾ ਰਹੀ ਹੈ।ਜਸਟਿਸ ਸੰਗੀਤਾ ਢੀਂਗਰਾ ਸਹਿਗਲ ਦੇ ਬੈਂਚ ਨੇ ਕਿਹਾ ਕਿ ਮ੍ਰਿਤਕ ਔਰਤ ਦੀ ਮਾਂ ਨੇ ਵਿਸ਼ੇਸ਼ ਤੌਰ ‘ਤੇ ਆਪਣੀ ਮ੍ਰਿਤਕ ਧੀ ਦੀ ਸੱਸ ਅਤੇ ਉਸ ਦੇ ਪੁੱਤਰ (ਮ੍ਰਿਤਕਾ ਦੇ ਪਤੀ) ਦੇ ਵਿਰੁੱਧ ਹੀ ਰਿਪੋਰਟ ਦਰਜ ਕਰਵਾਈ ਹੈ, ਪਰਵਾਰ ਚ ਸਹੁਰਾ, ਇੱਕ ਹੋਰ ਪੁੱਤਰ ਅਤੇ ਧੀ ਵੀ ਹਨ। ਅਜਿਹੇ ਚ ਦਾਜ ਲਈ ਸਰੀਰਕ ਤੇ ਮਾਨਸਿਕ ਤੌਰ  ਤੇ ਤੰਗ ਕਰਨ ਜਿਹੇ ਗੰਭੀਰ ਮਾਮਲੇ ਚ ਪੇਸ਼ਗੀ ਜ਼ਮਾਨਤ ਦੇਣ ਦਾ ਕੋਈ ਆਧਾਰ ਨਹੀ ਬਣਦਾ।

Mental and physical harassment can not be granted bail

Mental and physical harassment can not be granted bail
Tags
Show More

Leave a Reply

Your email address will not be published. Required fields are marked *