NATIONAL

NATIONAL AWARDS FOR WATER CONSERVATION & MANAGEMENT ANNOUNCED

ਪਾਣੀ ਸੰਭਾਲ ਅਤੇ ਪ੍ਰਬੰਧਨ ਸਬੰਧੀ ਕੌਮੀ ਐਵਾਰਡਾਂ ਦਾ ਐਲਾਨ

NATIONAL AWARDS FOR WATER CONSERVATION & MANAGEMENT ANNOUNCED ਭਾਰਤ ਸਰਕਾਰ ਦੇ ਜਲ ਸਰੋਤ, ਨਦੀ ਵਿਕਾਸ ਅਤੇ ਗੰਗਾ ਸੁਰੱਖਿਆ ਮੰਤਰਾਲੇ ਵੱਲੋਂ ‘ਕੌਮੀ ਜਲ ਐਵਾਰਡ-2018’ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ 13 ਵੰਨਗੀਆਂ ਵਿਚ ਵੱਖ-ਵੱਖ ਤਰਾ ਦੇ 18 ਐਵਾਰਡ ਦਿੱਤੇ ਜਾ ਰਹੇ ਹਨ।
ਉਨਾ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਨਾ ਨਿੱਜੀ-ਸਰਕਾਰੀ ਸੰਸਥਾਵਾਂ ਜਾਂ ਵਿਅਕਤੀਆਂ ਨੇ ਪਾਣੀ ਸੰਭਾਲ ਅਤੇ ਪ੍ਰਬੰਧਨ ਵਿਚ ਵਧੀਆ ਕੰਮ ਕੀਤਾ ਹੈ ਉਹ ਇਨਾ ਐਵਾਰਡਾਂ ਦੀਆਂ ਵੱਖ-ਵੱਖ ਵੰਨਗੀਆਂ ਲਈ ਦਰਖਾਸਤਾਂ ਜਮਾ ਕਰਵਾ ਸਕਦੇ ਹਨ। ਦਰਖਾਸਤ ਜਮਾ ਕਰਵਾਉਣ ਦੀ ਆਖਰੀ ਮਿਤੀ 30 ਨਵੰਬਰ, 2018 ਹੈ।

NATIONAL AWARDS FOR WATER CONSERVATION & MANAGEMENT ANNOUNCED

ਫੂਡ ਸੇਫਟੀ ਦੀਆਂ ਟੀਮਾਂ ਵੱਲੋਂ ਮਾਨਸਾ ਵਿੱਚ ਚੋਟੀ ਦੀਆਂ ਕੰਪਨੀਆਂ ਦੇ ਨਾਂ ਹੇਠ ਨਕਲੀ ਪਦਾਰਥ ਬਨਾਉਣ ਵਾਲੇ ਦਾ ਪਰਦਾ ਫਾਸ਼

ਉਨਾ ਦੱਸਿਆ ਕਿ ‘ਕੌਮੀ ਜਲ ਐਵਾਰਡ-2018’ ਤਹਿਤ ਬੇਹਤਰੀਨ ਸੂਬਾ, ਬੇਹਤਰੀਨ ਜ਼ਿਲਾ, ਬੇਹਤਰੀਨ ਨਗਰ ਕਾਰਪੋਰੇਸ਼ਨ/ਕੌਂਸਲ, ਬੇਹਤਰੀਨ ਪੰਚਾਇਤ, ਬੇਹਤਰੀਨ ਸਕੂਲ, ਬੇਹਤਰੀਨ ਟੀਵੀ ਸ਼ੋਅ, ਅਖਬਾਰ ਆਦਿ ਲਈ ਸਨਮਾਨ ਦਿੱਤੇ ਜਾਣੇ ਹਨ। ਇਨਾ ਐਵਾਰਡਾਂ ਲਈ ਦਰਖਾਸਤਾਂ ਜਮਾ ਕਰਵਾਉਣ ਲਈ ਸੈਂਟਰਲ ਗ੍ਰਾਊਂਡ ਵਾਟਰ ਬੋਰਡ ਨੂੰ ਨੋਡਲ ਏਜੰਸੀ ਬਣਾਇਆ ਗਿਆ ਹੈ। ਵਿਸਥਾਰ ਸਹਿਤ ਜਾਣਕਾਰੀ ਅਤੇ ਦਰਖਾਸਤਾਂ ਜਮਾ ਕਰਾਉਣ ਲਈ ਵੈੱਬਸਾਈਟ www.mowr.gov.in ਜਾਂ www.cgwb.gov.in ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਉਨਾ ਕਿਹਾ ਕਿ ਪਾਣੀ ਦੀ ਮਹੱਤਤਾ ਨੂੰ ਸਮਝਦੇ ਹੋਏ ਇਨਾ ਐਵਾਰਡਾਂ ਦਾ ਐਲਾਨ ਕੀਤਾ ਗਿਆ ਹੈ ਤਾਂ ਜੋ ਪਾਣੀ ਵਰਗੀ ਅਨਮੋਲ ਕੁਦਰਤੀ ਨਿਆਮਤ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ।

Tags
Show More

Leave a Reply

Your email address will not be published. Required fields are marked *