AmritsarPUNJAB

navjot sidhu illegal construction manna demand fir

ਜਾਣੋ ਕਿਉਂ ਮੰਨਾ ਨੇ ਕੀਤੀ ਮੈਡਮ ਸਿੱਧੂ ਖਿਲਾਫ ਪਰਚਾ ਦਰਜ ਕਰਾਉਣ ਦੀ ਮੰਗ

ਜਾਣੋ ਕਿਉਂ ਮੰਨਾ ਨੇ ਕੀਤੀ ਮੈਡਮ ਸਿੱਧੂ ਖਿਲਾਫ ਪਰਚਾ ਦਰਜ ਕਰਾਉਣ ਦੀ ਮੰਗ

navjot sidhu illegal construction  manna demand firਨਾਜਾਇਜ਼ ਉਸਾਰੀਆਂ ਨੂੰ ਢਾਉਣ ਦੇ ਹੁਕਮ ਦੇਣ ਵਾਲਾ ਸਿੱਧੂ ਪਹਿਲਾਂ ਮੈਡਮ ਸਿੱਧੂ ਖਿਲਾਫ ਪਰਚਾ ਦਰਜ ਕਰਵਾਏ ਕਿਉਂਕਿ ਮੈਡਮ ਸਿੱਧੂ ਵੱਲੋਂ ਗੈਰਕਾਨੂੰਨੀ ਹੋਟਲ ਦਾ ਉਦਘਾਟਨ ਕੀਤਾ ਗਿਆ ਹੈ। ਇਹ ਕਹਿਣਾ ਹੈ ਸਾਬਕਾ ਕਾਂਗਰਸੀ ਨੇਤਾ ਮਨਦੀਪ ਸਿੰਘ ਮੰਨਾ ਦਾ।ਨਵਜੋਤ ਕੌਰ ਸਿੱਧੂ ਨੇ ਬੀਤੇ ਦਿਨ ਇੱਕ ਅਜਿਹੇ ਹੋਟਲ ਦਾ ਉਦਘਾਟਨ ਕੀਤਾ ਹੈ, ਜਿਸਦੀ ਉਸਾਰੀ ਨਜਾਇਜ਼ ਅਤੇ ਨਿਯਮਾਂ ਵਿਰੁੱਧ ਹੈ।
ਇੱਥੇ ਮੀਡੀਆ ਨੂੰ ਇਸ ਸਬੰਧੀ ਤਸਵੀਰਾਂ ਤੇ ਹੋਰ ਦਸਤਾਵੇਜ਼ ਦਿਖਾਉਂਦਿਆਂ ਸ੍ਰੀ ਮੰਨਾ ਨੇ ਦੱਸਿਆ ਕਿ ਇਹ ਜ਼ਮੀਨ ਰਿਹਾਇਸ਼ੀ ਇਮਾਰਤ ਲਈ ਹੈ, ਜਿੱਥੇ ਹੁਣ ਨਿਯਮਾਂ ਨੂੰ ਅਣਦੇਖਿਆ ਕਰ ਕੇ ਵਪਾਰਕ ਮੰਤਵ ਨਾਲ ਹੋਟਲ ਦੀ ਉਸਾਰੀ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਹੋਟਲ ਬਣਾਉਣ ਲਈ ਜ਼ਮੀਨ ਨੂੰ ਵਪਾਰਕ ਮੰਤਵ ਨਾਲ ਵਰਤਣ ਵਾਸਤੇ ਇਸ ਸਬੰਧੀ ਲੋੜੀਂਦਾ ਐਨਓਸੀ ਵੀ ਨਹੀਂ ਲਿਆ ਗਿਆ ਅਤੇ ਨਾ ਹੀ ਜ਼ਮੀਨ ਦਾ ਮੰਤਵ ਬਦਲਾਇਆ ਗਿਆ ਹੈ। ਨਗਰ ਨਿਗਮ ਵੱਲੋਂ ਇਸ ਮਾਮਲੇ ਵਿੱਚ ਇਮਾਰਤ ਦੇ ਮਾਲਕ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਅਤੇ ਦਸੰਬਰ 2017 ਵਿੱਚ ਇਮਾਰਤ ਨੂੰ ਢਾਹੁਣ ਦੇ ਵੀ ਆਦੇਸ਼ ਦਿੱਤੇ ਗਏ ਸਨ ਮੰਨਾ ਨੇ ਸਿੱਧੂ ਜੋੜੇ  ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਸਿੱਧੂ ਨਾਜਾਇਜ਼ ਕਬਜ਼ਿਆਂ ਦੇ ਅਧਿਕਾਰੀਆਂ ਨੂੰ ਸਸਪੈਂਡ ਹੀ ਇਸ ਲਈ ਕਰਦਾ ਹੈ ਤਾਂ ਕਿ ਉਨ੍ਹਾਂ ਅਧਿਕਾਰੀਆਂ  ਤੇ ਦਬਾਅ ਬਣ ਸਕੇ। ਜਿਸਤੋਂ ਬਾਅਦ ਉਨ੍ਹਾਂ ਅਧਿਕਾਰੀਆਂ ਦੀ ਸਿੱਧੂ ਨਾਲ ਕੋਠੀ  ਚ ਡੀਲ ਹੁੰਦੀ ਹੈ ਅਤੇ ਪੈਸੇ ਲੈਣ ਤੋਂ ਬਾਅਦ ਉਨ੍ਹਾਂ ਨੂੰ ਮੁੜ ਬਹਾਲ ਕਰ ਦਿੱਤਾ ਜਾਂਦਾ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਵੀ ਮੰਨਾ ਵੱਲੋਂ ਮੈਡਮ ਸਿੱਧੂ  ਤੇ ਗਰੀਬਾਂ ਨੂੰ ਦਿੱਤੇ ਜਾਣ ਵਾਲੇ ਫਲੈਟਾਂ ਦਾ ਪੈਸਾ ਖਾਣ ਦੇ ਵੀ ਦੋਸ਼ ਲਗਾਏ ਗਏ ਸਨ।

navjot sidhu illegal construction manna demand fir

 

Tags
Show More

Leave a Reply

Your email address will not be published. Required fields are marked *