PUNJAB

PUNJAB CM UNION TEXTILE MINISTER COTTON

ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਲਿਖਿਆ ਪੱਤਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਕੱਪੜਾ ਮੰਤਰੀ ਸਮ੍ਰਿਤੀ ਜ਼ੁਬਿਨ ਇਰਾਨੀ ਨੂੰ ਪੱਤਰ ਲਿਖ ਕੇ ਸਥਾਪਤ ਪ੍ਰਕ੍ਰਿਆ ਮੁਤਾਬਕ ਸੂਬੇ ਵਿੱਚੋ ਕਪਾਹ ਦੀ ਖਰੀਦ ਸ਼ੁਰੂ ਕਰਨ ਲਈ ਭਾਰਤ ਕਪਾਹ ਨਿਗਮ (ਸੀ.ਸੀ.ਆਈ.) ਨੂੰ ਨਿਰਦੇਸ਼ ਦੇਣ ਲਈ ਉਨਾ ਦੇ ਨਿੱਜੀ ਦਖ਼ਲ ਦੀ ਮੰਗ ਕੀਤੀ ਹੈ। PUNJAB CM UNION TEXTILE MINISTER COTTON

ਇਕ ਪੱਤਰ ਵਿੱਚ ਮੁੱਖ ਮੰਤਰੀ ਨੇ ਦੱਸਿਆ ਕਿ ਉਨਾ ਨੇ ਅਪੀਲ ਕੀਤੀ ਕਿ ਕਪਾਹ ਨਿਗਮ ਵੱਲੋ ਕਮਿਸ਼ਨ ਏਜੰਟਾਂ ਰਾਹੀ ਕਪਾਹ ਦੀ ਖਰੀਦ ਕਰਨ ਦੀ ਹਦਾਇਤ ਦਿੱਤੀ ਜਾਵੇ ਜੋ ਪਿਛਲੇ ਕੁਝ ਸਾਲਾਂ ਤੋਂ ਸਥਾਪਤ ਪ੍ਰਕ੍ਰਿਆ ਹੈ। ਉਨਾ ਨੇ ਚਿੰਤਾ ਜ਼ਾਹਰ ਕਰਦਿਆਂ ਆਖਿਆ ਕਿ ਕਪਾਹ ਨਿਗਮ ਨੇ ਅਜੇ ਤੱਕ ਖਰੀਦ ਵੀ ਸ਼ੁਰੂ ਨਹੀ ਕੀਤੀ ਜੋ ਇਕ ਅਕਤੂਬਰ, 2018 ਤੋ ਸ਼ੁਰੂ ਕੀਤੀ ਜਾਣੀ ਚਾਹੀਦੀ ਸੀ।

ਖੁਸ਼ੀ ਕਪੂਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ

ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ,”ਇਸ ਕਰਕੇ ਮੈ ਇਸ ਮਾਮਲੇ ਵਿੱਚ ਭਾਰਤੀ ਕਪਾਹ ਨਿਗਮ ਨੂੰ ਪਿਛਲੀ ਪ੍ਰਥਾ ਅਨੁਸਾਰ ਕਪਾਹ ਦੀ ਖਰੀਦ ਕਰਨ ਦੀ ਸਲਾਹ ਦੇਣ ਵਾਸਤੇ ਇਕ ਵਾਰ ਫਿਰ ਤੁਹਾਡੇ ਦਖ਼ਲ ਦੀ ਮੰਗ ਕਰਦਾ ਹਾਂ।

ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤਾ ਕੀਤੀ ਕਿ ਮੰਤਰੀ ਉਨਾ ਦੀ ਮੰਗ ‘ਤੇ ਗੌਰ ਕਰਨਗੇ ਅਤੇ ਉਪਰੋਕਤ ਮਾਮਲੇ ਦੀ ਪ੍ਰਮੁੱਖਤਾ ਦੇ ਮੱਦੇਨਜ਼ਰ ਭਾਰਤੀ ਕਪਾਹ ਨਿਗਮ ਨੂੰ ਤੁਰੰਤ ਲੋੜੀਂਦੀਆਂ ਹਦਾਇਤਾਂ ਜਾਰੀ ਕਰਨਗੇ।

Tags
Show More

Leave a Reply

Your email address will not be published. Required fields are marked *