PUNJAB

PUNJAB CM WRITES GADKARI ALIGNMENT EXPRESSWAY

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇ ਦੀ ਸੇਧ ਨੂੰ ਸੋਧਣ ਲਈ ਪ੍ਰਵਾਨਗੀ ਦੀ ਮੰਗ ਬਾਰੇ ਗਡਕਰੀ ਨੂੰ ਪੱਤਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸਤਾਵਿਤ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇ ਦੀ ਸੇਧ ਨੂੰ ਸੋਧਣ ਲਈ ਤੇਜ਼ੀ ਨਾਲ ਪ੍ਰਵਾਨਗੀ ਦਿੱਤੇ ਜਾਣ ਵਾਸਤੇ ਸੜਕੀ ਟਰਾਂਸਪੋਰਟ ਅਤੇ ਹਾਈਵੇਜ਼ ਕੇਦਰੀ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਲਿਖਿਆ ਹੈ।

ਸ੍ਰੀ ਗਡਕਰੀ ਨੂੰ ਲਿਖੇ ਪੱਤਰ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਮੁੱਚੇ ਮਾਮਲੇ ‘ਤੇ ਮੁੜ ਵਿਚਾਰ ਕਰਨ ਤੋ ਬਾਅਦ ਸੂਬਾ ਸਰਕਾਰ ਨੇ ਹਾਈਵੇ ਦੀ ਸੇਧ ਨੂੰ ਸੋਧਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਜੋ ਕਿ ਅੰਮ੍ਰਿਤਸਰ ਤੋ ਸਿੱਧੀ ਅੰਤਰਰਾਸ਼ਟਰੀ ਹਵਾਈ ਅੱਡੇ ਨਵੀ ਦਿੱਲੀ ਤੱਕ ਹੈ। ਇਸ ਦੇ ਨਾਲ ਸਿਰਫ ਮਹੱਤਵਪੁਰਨ ਧਾਰਮਿਕ ਸਥਾਨ ਡੇਰਾ ਬਾਬਾ ਨਾਨਕ ਨੂੰ ਹੀ ਇਕੋ-ਇਕ ਸਪਰ ਨਾਲ ਜੋੜਿਆ ਗਿਆ ਹੈ। ਉਨਾ ਨੇ ਗਡਕਰੀ ਨੂੰ ਅਪੀਲ ਕੀਤੀ ਕਿ ਪੰਜਾਬ ਰਾਜ ਦੇ ਵਾਸਤੇ ਉਨਾ ਦੇ ਮੰਤਰਾਲੇ ਵੱਲੋ ਇਸ ਨੂੰ ਵਿਚਾਰਿਆ ਜਾਵੇ।

ਖੁਸ਼ੀ ਕਪੂਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ

ਜ਼ਿਕਰਯੋਗ ਹੈ ਕਿ 29 ਜੁਲਾਈ, 2017 ਨੂੰ ਸ੍ਰੀ ਗਡਕਰੀ ਨਾਲ ਹੋਈ ਮੀਟਿੰਗ ਤੋਂ ਬਾਅਦ ਸੂਬਾ ਸਰਕਾਰ ਨੇ ਪ੍ਰਸਤਾਵਿਤ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇ ਦੀ ਸੇਧ ਸਬੰਧੀ ਇਕ ਵਿਆਪਕ ਪ੍ਰਸਤਾਵ 20 ਜਨਵਰੀ, 2018 ਨੂੰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਪੇਸ਼ ਕੀਤਾ ਸੀ। ਇਸ ਵਿੱਚ ਅੰਮ੍ਰਿਤਸਰ ਤੋ ਸਿੱਧਾ ਅੰਤਰਰਾਸ਼ਟਰੀ ਹਵਾਈ ਅੱਡੇ ਨਵੀ ਦਿੱਲੀ ਤੱਕ ਸੇਧ ਦਾ ਪ੍ਰਸਤਾਵ ਕੀਤਾ ਗਿਆ ਸੀ।

ਇਸ ਦੇ ਨਾਲ ਮਹੱਤਵਪੂਰਨ ਧਾਰਮਿਕ ਸਥਾਨਾਂ ਅਤੇ ਆਰਥਿਕ ਕੇਦਰਾਂ ਨੂੰ ਜੋੜਿਆ ਗਿਆ ਸੀ ਜਿਨਾ ਵਿੱਚ ਡੇਰਾਬਾਬਾ ਨਾਨਕ , ਕਾਦੀਆਂ, ਅਟਾਰੀ ਬਾਰਡਰ, ਗੰਡੀਵਿੰਡ, ਤਰਨਤਾਰਨ, ਗੋਇੰਦਵਾਲ ਸਾਹਿਬ, ਮਖੂ, ਕਪੂਰਥਲਾ, ਜਲੰਧਰ, ਲੁਧਿਆਣਾ, ਮਲੇਰਕੋਟਲਾ, ਸ੍ਰੀ ਮੁਕਤਸਰ ਸਾਹਿਬ, ਤਲਵੰਡੀ ਸਾਬੋ, ਪਟਿਆਲਾ, ਮੂਣਕ ਆਦਿ ਸਨ।

ਇਸ ਨਵੀ ਸੇਧ ਦਾ ਪ੍ਰਸਤਾਵ ਸੂਬਾ ਸਰਕਾਰ ਵੱਲੋਂ ਪ੍ਰਵਾਨ ਕੀਤਾ ਗਿਆ ਹੈ ਅਤੇ ਇਸ ਵਿੱਚ ਇਕ ਹੀ ਸਪਰ ਹੈ।

Tags
Show More

Leave a Reply

Your email address will not be published. Required fields are marked *