PUNJAB

PUNJAB LAUNCH STRATEGIC PLAN ELIMINATE MALARIA

ਪੰਜਾਬ ਅਤੇ ਵਿਸ਼ਵ ਸਿਹਤ ਸੰਗਠਨ ਵੱਲੋਂ 2020 ਤੱਕ ਮਲੇਰੀਆ ਦੇ ਖਾਤਮੇ ਲਈ ਰਣਨੀਤਿਕ ਯੋਜਨਾ ਦੀ ਸ਼ੁਰੂਆਤ

ਪੰਜਾਬ ਸਰਕਾਰ ਨੇ ਵਿਸ਼ਵ ਸਿਹਤ ਸੰਗਠਨ ਦੇ ਸਹਿਯੋਗ ਨਾਲ 2020 ਤੱਕ ਸੂਬੇ ਵਿੱਚੋ ਮਲੇਰੀਏ ਦੇ ਖਾਤਮੇ ਲਈ ਅੱਜ ਮਾਈਕ੍ਰੋ ਰਣਨੀਤਿਕ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਵਿਸ਼ਵ ਸਿਹਤ  ਸੰਗਠਨ ਮਿੱਥੇ ਟੀਚੇ ਦੀ ਪ੍ਰਾਪਤੀ ਲਈ ਸੂਬੇ ਨੂੰ ਤਕਨੀਕੀ ਸਮਰੱਥਨ ਦੇਵੇਗੀ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ, ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿੱਥੇ ਮਲੇਰੀਆ ਦੇ ਖਾਤਮੇ ਲਈ ਸਰਕਾਰ ਨੂੰ ਵਿਸ਼ਵ ਸਿਹਤ  ਸੰਗਠਨ ਦਾ ਸਮਰੱਥਨ ਮਿਲੇਗਾ।

ਉਨਾ ਕਿਹਾ ਕਿ ਮਲੇਰੀਏ ਦੇ ਮਾਮਲੇ ਵਿੱਚ ਵਿੱਚ ਭਾਰਤ ਦਾ ਵਿਸ਼ਵ ਵਿੱਚੋਂ ਤੀਜਾ ਸਥਾਨ ‘ਤੇ ਹੈ ਜਦਕਿ ਪੰਜਾਬ ਵਿੱਚ ਦੇਸ਼ ਦੇ ਮਲੇਰੀਆ ਕੇਸਾਂ ਵਿੱਚੋਂ ਸਿਰਫ਼ 0.1 ਫੀਸਦੀ ਕੇਸ ਦਰਜ ਕੀਤੇ ਗਏ ਹਨ। ਉਨਾ ਕਿਹਾ ਪਿਛਲੇ ਸਾਲ ਤੋਂ ਮਲੇਰੀਆ ਦੇ ਕੇਸਾਂ ਵਿੱਚ ਕਮੀ ਆਈ ਹੈ ਪਰ ਮਲੇਰੀਆ ਕੇਸਾਂ ਦਾ ਇੱਕ ਤਿਹਾਈ ਹਿੱਸਾ ਪਰਵਾਸੀ ਲੋਕਾਂ ਤੋਂ ਰਿਪੋਰਟ ਕੀਤਾ ਗਿਆ ਹੈ।

ਮੁੱਖ ਮੰਤਰੀ ਵੱਲੋ ਤਰਨ ਤਾਰਨ ਅਤੇ ਕਪੂਰਥਲਾ ਦੇ ਹੜ ਪ੍ਰਭਾਵਿਤ ਇਲਾਕਿਆਂ ਦਾ ਸਰਵੇਖਣ

ਉਨਾ ਕਿਹਾ ਕਿ ਪੰਜਾਬ ਸੂਬਾ ਮਾਈਕ੍ਰੋ ਲੈਵਲ ਸਰਵੇਖਣ ਲਈ ਵਚਨਬੱਧ ਹੈ ਜਿਸ ਤਹਿਤ ਮਲੇਰੀਏ ਦੇ ਹਰੇਕ ਕੇਸ ਦੀ ਜਾਂਚ ਕੀਤੀ ਜਾਵੇਗੀ ਅਤੇ ਮਲੇਰੀਆ ਦੇ ਅਗਾਉਂ ਫੈਲਾਅ ਦੀ ਰੋਕਥਾਮ ਲਈ ਯੋਗ ਉਪਰਾਲੇ ਕੀਤੇ ਜਾਣਗੇ।
ਸ੍ਰੀ ਮਹਿੰਦਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਮਿਸ਼ਨ ਤੰਦਰੁਸਤ ਦੀ ਸ਼ੁਰੂਆਤ ਕੀਤੀ ਹੈ ਅਤੇ ਨਸ਼ਾ ਛੁਡਾਊ ਮੁਹਿੰਮ ਲਈ ਢੁੱਕਵਾਂ ਬੁਨਿਆਦੀ ਢਾਂਚਾ ਸਥਾਪਿਤ ਕੀਤਾ ਹੈ।

ਉਨ•ਾਂ ਵਿਸ਼ਵ ਸਿਹਤ  ਸੰਗਠਨ ਟੀਮ ਨੂੰ ਇਹ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਇਸ ਸਬੰਧ ਵਿੱਚ ਜਾਰੀ ਦਿਸ਼ਾ-ਨਿਰਦੇਸ਼ਾਂ ‘ਤੇ ਪੂਰੀ ਤਰਾ ਅਮਲ ਕਰੇਗੀ ਅਤੇ ਪੰਜਾਬ ਦੇਸ਼ ਦੇ ਹੋਰਨਾਂ ਸੂਬਿਆਂ ਲਈ ਇੱਕ ਮਾਡਲ ਸੂਬੇ ਵਜੋਂ ਉੱਭਰੇਗਾ। ਉਨਾ ਡਾ. ਹੈਂਕ ਬੈਕਦਮ , ਵਿਸ਼ਵ ਸਿਹਤ  ਸੰਗਠਨ  (ਭਾਰਤ ਦੇ ਨੁਮਾਇੰਦੇ)  ਦਾ  ਧੰਨਵਾਦ ਕੀਤਾ ਕਿ ਉਨਾ ਨੇ ਮਲੇਰੀਏ ਦੇ ਖਾਤਮੇ ਲਈ ਪੰਜਾਬ ਨੂੰ ਪਹਿਲੇ ਦੇ ਅਧਾਰ ‘ਤੇ ਚੁਣਿਆ ਹੈ।

ਪੈਟਰੋਲ-ਡੀਜ਼ਲ ’ਤੇ ਵੈਟ ਇਕਸਾਰ ਕਰਨ ਦੀ ਨੀਤੀ ਬਣਾਉਣ ਲਈ ਪੰਜਾਬ ਸਣੇ 6 ਸੂਬੇ ਸਹਿਮਤ


ਡਾ. ਹੈਂਕ ਬੈਕਦਮ ਨੇ ਕਿਹਾ ਕਿ ਪੰਜਾਬ ਭਾਰਤ ਦੇ 15 ਲੋਅ ਟਰਾਂਸਮਿਸ਼ਨ ਰਾਜਾਂ ਵਿੱਚੋਂ ਇੱਕ ਹੈ ਜਿੱਥੇ ਭਾਰਤ ਦੇ ਬਾਕੀ ਹਿੱਸਿਆਂ ਮੁਕਾਬਲੇ ਸਿਰਫ਼ 0.1 ਫੀਸਦੀ ਮਲੇਰੀਆ ਦੇ ਕੇਸ ਦਰਜ ਕੀਤੇ ਗਏ ਹਨ। ਉਨਾ ਕਿਹਾ ਕਿ ਇੱਥੇ ਮਲੇਰੀਆ ਦੀ ਰੋਕਥਾਮ ਲਈ ਆਮ ਲੋਕਾਂ ਦੀ ਸ਼ਮੂਲੀਅਤ ਦੀ ਲੋੜ ਹੈ ਅਤੇ ਉਨਾ ਨੂੰ ਆਸ ਹੈ ਕਿ ਪੰਜਾਬ 2020 ਤੱਕ ਮਲੇਰੀਆ ਨੂੰ ਖ਼ਤਮ ਕਰਨ ਦੇ ਟੀਚੇ ‘ਤੇ ਖਰਾ ਉਤਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਹੋਵੇਗਾ।


ਵਧੀਕ ਮੁੱਖ ਸਕੱਤਰ, ਸਿਹਤ, ਸ੍ਰੀ ਸਤੀਸ਼ ਚੰਦਰਾ ਨੇ ਕਿਹਾ ਕਿ ਜ਼ਿਲ•ਾ ਪੱਧਰੀ ਨਿਰੀਖਣ ਟੀਮਾਂ ਨੂੰ ਇਸ ਰਣਨੀਤਿਕ ਯੋਜਨਾ ਤਹਿਤ ਵਿਸ਼ੇਸ਼ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ। ਉਨਾ ਕਿਹਾ ਕਿ ਸਿਹਤ ਮੰਤਰੀ ਦੀ ਪ੍ਰਧਾਨਗੀ ਵਿੱਚ ਸਟੇਟ ਟਾਸਕ ਫੋਰਸ ਮਲੇਰੀਆ ਦੇ ਹਰੇਕ ਦਰਜ ਕੇਸ ਦੀ ਜਾਂਚ ਕਰੇਗੀ ਤਾਂ ਜੋ ਮਲੇਰੀਆ ਦੇ ਮਾਮਲਿਆਂ ਨੂੰ ਜੜੋ ਖ਼ਤਮ ਕੀਤਾ ਜਾ ਸਕੇ। ਉਨਾ ਕਿਹਾ ਕਿ ਪੀੜਤ ਮਰੀਜ਼ ਨੂੰ ਤੁਰੰਤ ਇਲਾਜ ਮੁਹੱਇਆ ਕਰਵਾਇਆ ਜਾਵੇਗਾ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮਿਸ਼ਨ ਡਾਇਰੈਕਟਰ ਐਨ.ਐਚ.ਐਮ. ਸ੍ਰੀ ਅਮਿਤ ਕੁਮਾਰ, ਵਧੀਕ ਡਾਇਰੈਕਟਰ ਐਨ.ਵੀ.ਬੀ.ਡੀ.ਸੀ.ਪੀ. , ਭਾਰਤ ਸਰਕਾਰ ਡਾ. ਨੀਰਜ਼ ਢੀਂਗਰਾ, ਡਾ. ਨਿਕੋਲ ਸੀਗਾਏ, ਟੀਮ ਲੀਡਰ ਕਮਿਊਨੀਕੇਬਲ ਡਸੀਜਿਜ਼ (ਡਬਲਿਊ.ਐਚ.ਓ.), ਡਾ. ਰੂਪ ਕੁਮਾਰੀ ਐਨ.ਪੀ.ਓ. (ਡਬਲਿਊ.ਐਚ.ਓ.), ਡਾ. ਜਸਪਾਲ ਕੌਰ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ, ਡਾ.ਗਗਨਦੀਪ ਸਿੰਘ ਗਰੋਵਰ, ਰਾਜ ਪ੍ਰੋਗਰਾਮ ਅਫ਼ਸਰ ਐਨ.ਵੀ.ਬੀ.ਡੀ.ਸੀ.ਪੀ. ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ।

Tags
Show More

Leave a Reply

Your email address will not be published. Required fields are marked *