crimePUNJAB

Punjab Police Beats Old Woman Brutally

ਪੰਜਾਬ ਪੁਲਿਸ ਨੇ ਬਜ਼ੁਰਗ ਮਹਿਲਾ ਨਾਲ ਕੀਤੀ ਸ਼ਰਮਨਾਕ ਹਰਕਤ

Punjab Police Beats Old Woman Brutally ਬਠਿੰਡਾ ਵਿੱਚ ਪੰਜਾਬ ਪੁਲਿਸ ਦੇ ਜਵਾਨਾ ਨੇ ਬਜ਼ੁਰਗ ਮਹਿਲਾ ਨਾਲ ਜਾਨਵਰਾ ਵਾਲਾ ਸਲੂਕ ਕੀਤਾ। ਇੱਟਾ ਦੇ ਭੱਠੇ ਤੇ ਮਜ਼ਦੂਰੀ ਕਰਨ ਵਾਲੀ ਮਹਿਲਾ ਨੂੰ ਪੁਲਿਸ ਨੇ ਇੰਨੀ ਬੇਰਹਿਮੀ ਨਾਲ ਸਿਰਫ ਇਸ ਲਈ ਮਾਰਿਆ ਕਿਉਕਿ ਉਹ ਆਪਣੇ ਮੁੰਡੇ ਨੂੰ ਪੁਲਿਸ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਘਟਨਾ ਦੀ ਵੀਡੀਓ ਹਰ ਪਲੇਟਫਾਰਮ  ਤੇ ਵਾਇਰਲ ਹੋ ਰਹੀ ਹੈ।

ਦਰਅਸਲ ਬਠਿੰਡਾ ਵਿੱਚ ਇੱਟਾ ਦੇ ਭੱਠੇ ਦੀ ਮਜ਼ਦੂਰ ਯੂਨੀਅਨ ਦੇ ਮਜ਼ਦੂਰ ਸਰਕਾਰੀ ਨਿਯਮਾਂ ਮੁਤਾਬਕ ਮਜ਼ਦੂਰੀ ਨਾ ਮਿਲਣ ਦੇ ਵਿਰੋਧ  ਚ ਧਰਨਾ ਦੇ ਰਹੇ ਸੀ। ਇਸੇ ਧਰਨੇ ਨੂੰ ਖਦੇੜਨ ਲਈ ਪੁਲਿਸ ਆਈ ਤੇ ਮਜ਼ਦੂਰਾ ਨੂੰ ਉਠਾ ਕੇ ਗੱਡੀਆ ਵਿੱਚ ਬਿਠਾ ਲਿਆ।

ਇਨ੍ਹਾ ਮਜ਼ਦੂਰਾ ਵਿੱਚ ਇੱਕ ਬਜ਼ੁਰਗ ਮਹਿਲਾ ਜਗਵੀਰ ਕੌਰ ਵੀ ਸ਼ਮਲ ਸੀ। ਜਦੋ ਉਹ ਪੁਲਿਸ ਵਾਲਿਆ ਕੋਲੋ ਆਪਣੇ ਮੁੰਡੇ ਨੂੰ ਬਚਾਉਣ ਲੱਗੀ ਤਾ ASI ਕੁਲਦੀਪ ਸਿੰਘ ਨੇ ਉਸ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਏਐਸਆਈ ਨੇ ਬਜ਼ੁਰਗ ਮਹਿਲਾ ਦੇ ਚਪੇੜਾ ਮਾਰੀਆ ਤੇ ਡੰਡੇ ਵਰ੍ਹਾਏ ਤੇ ਉਸ ਨੂੰ ਜ਼ਮੀਨ  ਤੇ ਪਟਕ ਦਿੱਤਾ।

Punjab Police Beats Old Woman Brutally

ਰਿਤਿਕ ਰੋਸ਼ਨ ਖਿਲਾਫ ਧੋਖਾਧੜੀ ਦਾ ਮਾਮਲਾ ਹੋਇਆ ਦਰਜ

ਬਿਨ੍ਹਾ ਮਹਿਲਾ ਪੁਲਿਸ ਦੀ ਕੀਤੀ ਇਸ ਕਾਰਵਾਈ ਦੌਰਾਨ ASI ਕੁਲਦੀਪ ਸਿੰਘ ਨੇ ਨਾ ਸਿਰਫ ਬਜ਼ੁਰਗ ਮਹਿਲਾ ਦੀ ਕੁੱਟਮਾਰ ਕੀਤੀ ਬਲਕਿ ਉਸ ਨੂੰ ਗੁੱਤ ਤੋ ਫੜ੍ਹ ਕੇ ਘਸੀਟਿਆ। ਪੁਲਿਸ ਦੀ ਇਸ ਸ਼ਰਮਨਾਕ ਘਟਨਾ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਜਿਸ ਨੂੰ ਲੱਖਾ ਲੋਕਾ ਨੇ ਸ਼ੇਅਰ ਕੀਤਾ ਹੈ। ਲੋਕ ਰੱਜ ਕੇ ਪੁਲਿਸ ਦੀ ਆਲੋਚਨਾ ਕਰ ਰਹੇ ਹਨ।

ਇਸ ਕਾਰਵਾਈ ਪਿੱਛੋ ਦੋ ਮਜ਼ਦੂਰ ਤੇ ਪੀੜਤ ਬੀਬੀ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਵੀਡੀਓ ਵਾਇਰਲ ਹੋਣ ਬਾਅਦ ਦੋ ਪੁਲਿਸ ਮੁਲਾਜ਼ਮਾ ਨੂੰ ਸਸਪੈਡ ਕੀਤਾ ਗਿਆ ਹੈ। SHO ਨੇ ਉਨ੍ਹਾ ਖ਼ਿਲਾਫ ਵਿਭਾਗੀ ਕਾਰਵਾਈ ਦੇ ਵੀ ਹੁਕਮ ਦਿੱਤੇ ਹਨ।

Tags
Show More

Leave a Reply

Your email address will not be published. Required fields are marked *