PUNJAB

Punjab Police solves Patiala blind murder case two arrested

ਪੰਜਾਬ ਪੁਲਿਸ ਨੇ ਸੁਲਝਾਈ 10 ਸਾਲ ਪੁਰਾਣੇ ਕਤਲ ਕਾਂਡ ਦੀ ਗੁੱਥੀ, ਦੋ ਦੋਸ਼ੀ ਗ੍ਰਿਫਤਾਰ

ਪੰਜਾਬ ਪੁਲਿਸ ਦੇ ਸੰਸਥਾਗਤ ਕ੍ਰਾਇਮ ਕੰਟਰੋਲ ਯੁਨਿਟ ਨੇ ਇਕ ਵੱਡੀ ਸਫਲਤਾ ਹਾਸਿਲ ਕਰਦਿਆਂ ਦਰਬਾਰਾ ਸਿੰਘ ਸਿਓਣਾ (ਮਕਾਨ ਨੰ. 21, ਫਾਟਕ ਰੋਡ,ਪਟਿਆਲਾ) ਦੇ ਸਨਸਨੀਖੇਜ਼ ਕਤਲ ਕਾਂਡ ਦੀ ਗੁੱਥੀ ਸੁਲਝਾ ਲਈ ਹੈ, ਜਿਸ ਦੀ 12-09-2008 ਨੂੰ ਅਣਪਛਾਤੇ ਹਮਲਾਵਰਾ ਵਲੋ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲ ਸਬੰਧੀ ਕੇਸ ਥਾਣਾ ਸਿਵਲ ਲਾਇਨਜ਼, ਪਟਿਆਲਾ ਵਿਖੇ ਦਰਜ ਕੀਤਾ ਗਿਆ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਕੁੰਵਰ ਵਿਜੈ ਪ੍ਰਤਾਪ ਸਿੰਘ, ਆਈ.ਜੀ.ਪੀ. ਇੰਟੈਲੀਜੈਂਸ ਨੇ ਦੱਸਿਆ ਕਿ ਪਿਛਲੇ ਦਸ ਸਾਲਾਂ ਤੋ ਪੰਜਾਬ ਪੁਲਿਸ ਦੀਆਂ ਵੱਖ-ਵੱਖ ਯੁਨਿਟਾਂ ਵਲੋਂ ਇਸ ਮਾਮਲੇ ਸਬੰਧੀ ਪੜਤਾਲ ਕੀਤੀ ਜਾ ਰਹੀ ਸੀ। ਕਿਉ ਜੋ ਇਹ ਕੇਸ ਹੁਣ ਤੱਕ ਅਣਸੁਲਝਿਆ ਸੀ ਇਸ ਲਈ ਓ.ਸੀ.ਸੀ.ਯੂ. ਟੀਮ ਵੱਲੋ ਏ.ਆਈ.ਜੀ. ਗੁਰਮੀਤ ਸਿੰਘ ਚੌਹਾਨ ਅਤੇ ਏ.ਆਈ.ਜੀ. ਸੰਦੀਪ ਸਿੰਘ ਗੋਇਲ ਦੀ ਨਿਗਰਾਨੀ ਵਿੱਚ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ।

ਉਨਾ ਦੱਸਿਆ ਕਿ ਦਰਬਾਰਾ ਸਿੰਘ ਇੱਕ ਪੰਜਾਬੀ ਲੇਖਕ ਅਤੇ ਸ੍ਰੋਮਣੀ ਅਕਾਲੀ ਦਲ,ਕੌਮਾਂਤਰੀ ਦਾਜਨਰਲ ਸਕੱਤਰ ਸੀ। ਤਾਜਾ ਜਾਂਚ ਦੌਰਾਨ, ਓ.ਸੀ.ਸੀ.ਯੂ.ਟੀਮ ਨੂੰ ਇਹ ਪਤਾ ਲੱਗਿਆ ਕਿ ਇਸ ਕਤਲ ਦੇ ਪਿੱਛੇ ਪਰਿਵਾਰਕ ਝਗੜਾ ਸੀ। ਸਾਲ 2008 ਵਿਚ ਦਰਬਾਰਾ ਸਿੰਘ ਸਿਓਣਾ ਵੱਲੋ ਇਕ ਅਖ਼ਬਾਰ ਵਿੱਚ ਇੱਕ ਵਿਵਾਦ ਪੂਰਨ ਲੇਖ ਲਿਖਿਆ ਸੀ, ਇਸ ਲਈ ਮੁੱਢਲੀ ਜਾਂਚ ਤੋ ਇਸ ਕਤਲ ਵਿੱਚ ਕੁਝ ਕੱਟੜ ਪੰਥੀਆਂ ਦਾ ਹੱਥ ਹੋਣ ਦਾ ਖਦਸ਼ਾ ਸੀ।

ਸਥਾਨਕ ਪੁਲਿਸ ਵੱਲੋ ਇਸ ਮਾਮਲੇ ਸਬੰਧੀ ਕੀਤੀ ਗਈ ਸਾਰੀ ਪੜਤਾਲ ਅਤੇ ਵੱਖ ਵੱਖ ਸਮੇ ‘ਤੇ ਗਠਿਤਕੀਤੀਆਂ ਗਈਆਂ ਵਿਸ਼ੇਸ਼ ਜਾਂਚ ਟੀਮਾਂ ਵੀ ਕਿਸੇ ਸਿੱਟੇ ਤੇ ਨਾ ਪੰਹੁਚ ਸਕਿਆ।  ਉਪਰੰਤ ਮੁਕੱਦਮਾ ਅਦਾਲਤ ਵਿਚ ਵੀ ਅਣਸੁਲਝੀ ਰਿਪੋਰਟ ਦਾਖਲ ਕਰਵਾਈ ਗਈ ਸੀ, ਪਰ ਅਦਾਲਤ ਵੱਲੋ ਇਸ ਮਾਮਲੇ ਦੀ ਅਗਾਊ ਜਾਂਚ ਦੇ ਹੁਕਮ ਦਿੱਤੇ ਗਏ। ਇਸ ਬਾਅਦ, ਓ.ਸੀ.ਸੀ.ਯੂ. ਟੀਮ ਵੱਲੋ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ।

ਭਵਿੱਖ ਵਿੱਚ ਕੋਈ ਵੀ ਅਣਅਧਿਕਾਤ ਕਲੋਨੀ ਨਿਯਮਤ ਨਹੀਂ ਕੀਤੀ ਜਾਵੇਗੀ : ਤ੍ਰਿਪਤ ਬਾਜਵਾ

ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਅੱਗੇ ਦੱÎਸਆ ਕਿ ਦੋ ਸ਼ੱਕੀ ਵਿਅਕਤੀ ਦਲਜੀਤ ਸਿੰਘ ਉਰਫ ਡੀ.ਐਲ.ਪੁੱਤਰ ਮੇਘ ਸਿੰਘ ਨਿਵਾਸੀ ਮਕਾਨ ਨੰ. 51, ਗੁਰਮਤ ਕਲੋਨੀ ਸੁਲਾਰ ਰੋਡ ਪਟਿਆਲਾ ਅਤੇ ਪੁਸ਼ਪਿੰਦਰ ਸਿੰਘ ਤਾਊ ਪੁੱਤਰ ਮਹਿਲ ਸਿੰਘ ਨਿਵਾਸੀ ਪਿੰਡ ਨਿਮਨਾਬਾਦ ਥਾਣਾ ਸਫੀਦੋਂ ਜ਼ਿਲਾ ਜੀਂਦ ਹਰਿਆਣਾ, ਹੁਣ ਨਿਵਾਸੀ ਵਾਰਡ ਨੰ. 7 ਖਨੌਰੀ ਮੰਡੀ ਥਾਣਾ ਖਨੌਰੀ ਜ਼ਿਲਾ  ਸੰਗਰੂਰ ਤੋ ਪੁੱਛਗਿੱਛ ਕੀਤੀ ਗਈ ਜਿਨਾ ਆਪਣਾ ਜ਼ੁਰਮ ਕਬੂਲਿਆਅਤੇ ਹੋਰ ਦੋਸ਼ੀਆਂ ਦੇ ਨਾਵਾਂ ਦਾ ਖੁਲਾਸਾ ਕੀਤਾ ਜਿਨਾ ਵਿੱਚ ਅਮਨਪ੍ਰੀਤ ਸਿੰਘ ਉਰਫ ਜੀਤਾ ਜਲੰਧਰੀਆ ਪੁੱਤਰ ਜਤਿੰਦਰ ਸਿੰਘ ਨਿਵਾਸੀ ਨੇੜੇ ਪਿਸ ਪਲਾਜ਼ਾ ਮਿੱਠੂਪੁਰ ਰੋਡ ਜਲੰਧਰ, ਜਿਸਨੂੰ ਅਦਾਲਤ ਵੱਲੋ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਖ਼ਤਰਨਾਕ ਗੈਂਗਸਟਰ ਹੈ। ਇੱਥੇ ਇਹ ਦੱਸਣਯੋਗ ਹੈ ਕਿ ਜਾਂਚ ਦੌਰਾਨ ਫੜੇ ਗਏ ਦੋਸ਼ੀਆਂ ਦਾ ਕਤਲ, ਇਰਾਦਾ ਕਤਲ ਮਾਮਲਿਆਂ ਵਿੱਚ ਪੁਰਾਣਾ ਰਿਕਾਰਡ ਵੀ ਦਰਜ ਹੈ।

ਕੁੰਵਰ ਨੇ ਅੱਗੇ ਕਿਹਾ ਕਿ ਇਸ ਮਾਮਲੇ ਸਬੰਧੀਅਗਲੇਰੀ ਜਾਂਚ ਜਾਰੀ ਹੈ ਅਤੇ ਬਾਕੀ ਰਹਿੰਦੇ ਮੁਲਜ਼ਮਾਂ ਨੂੰ ਦਬੋਚਣ ਲਈ ਕੋਸ਼ਿਸ਼ਾਂ ਜਾਰੀ ਹਨ।

Tags
Show More

Leave a Reply

Your email address will not be published. Required fields are marked *