PUNJAB

Punjab Police Torture Pain Shouting Government Still Silent

ਪੁਲਿਸ ਤਸ਼ੱਦਦ ਦੇ ਦਰਦ ਚੀਖ ਰਹੇ ਨੇ, ਸਰਕਾਰ ਹਾਲੇ ਚੁੱਪ ਹੈ

ਸ਼ਹਿਰ ਪਟਿਆਲਾ ਸਿਰਫ ਪੰਜਾਬ ਦਾ ਸ਼ਹਿਰ ਨਹੀਂ ਹੈ, ਇਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਘਰ ਵੀ ਹੈ। ਅਜ ਕੱਲ ਇਸ ਸ਼ਹਿਰ ਦੇ ਲੋਕ ਰਾਤ ਨੂੰ ਸੌਣ ਤੋਂ ਵੀ ਡਰਦੇ ਹਨ। ਅੰਗਰੇਜ਼ਾਂ ਵਲੋਂ ਭਾਰਤੀ ਅਵਾਮ ਨੂੰ ਕੁੱਟਣ ਮਾਰਨ ਲਈ ਬਣਾਈ ਗਈ ਪੁਲਿਸ ਦੀ ਦਰਿੰਦਗੀ ਭਾਰਤ ਦੇ ਅਜ਼ਾਦ ਹੋਣ ਤੋਂ 71 ਸਾਲ ਬਾਦ ਵੀ ਬਾ ਦਸਤੂਰ ਜਾਰੀ ਹੈ। ਗੱਲ ਪਟਿਆਲਾ ਦੇ ਐਨ ਨਾਲ ਲਗਦੇ ਸਨੌਰ ਇਲਾਕੇ ਦੀ ਹੈ। Punjab Police Torture Pain Shouting Government Still Silent

ਸਨੌਰ ਪੁਲਸ ਦੇ ਇਕ ਠਾਣੇਦਾਰ ਅਤੇ ਕੁੱਝ ਹੋਰ ਮੁਲਾਜ਼ਮਾਂ ਨੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਦੇਰ ਰਾਤ ਸੇਵਾ ਲਈ ਜਾ ਰਹੇ 7 ਲਡ਼ਕਿਆਂ ਨਾਲ ਦਰਿੰਦਗੀ ਦਿਖਾਉਂਦਿਆਂ ਥਰਡ ਡਿਗਰੀ ਟਾਰਚਰ ਕਰ ਕੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇਥੇ ਹੀ ਬੱਸ ਨਹੀਂ, ਸ਼ਰਾਬ ਵਿਚ ਟੱਲੀ ਉਕਤ ਠਾਣੇਦਾਰ ਨੇ ਨੌਜਵਾਨਾਂ ਨੂੰ ਨੰਗਾ ਕਰ ਕੇ ਉਨ੍ਹਾਂ ਦੇ ਕੱਪਡ਼ੇ ਤੱਕ ਪਾਡ਼ ਦਿੱਤੇ। ਅਸ਼ਲੀਲ ਹਰਕਤਾਂ ਵੀ ਕੀਤੀਆਂ।

ਪੁਲਿਸ ਤਸ਼ੱਦਦ ਦੇ ਦਰਦ ਚੀਖ ਰਹੇ ਨੇ, ਸਰਕਾਰ ਹਾਲੇ ਚੁੱਪ ਹੈ

ਇਸ ਤੋਂ ਬਾਅਦ ਇਹ ਠਾਣੇਦਾਰ ਇਨ੍ਹਾਂ ਨੌਜਵਾਨਾਂ ਨੂੰ ਸਨੌਰ ਥਾਣੇ ਲੈ ਗਿਆ ਜਿੱਥੇ ਬਿਨਾਂ ਕੱਪਡ਼ਿਆਂ ਤੋਂ ਹੀ ਹਵਾਲਾਤ ਵਿਚ ਬੰਦ ਕਰ ਦਿੱਤਾ। ਪੀੜਤ ਨੌਜਵਾਨਾਂ ਵਿਚ ਅਮਰਦੀਪ, ਹਰਸ਼, ਗੁਰਵਿੰਦਰ, ਨਿਤਿਨ, ਹਿਮਾਂਸ਼ੂ ਅਤੇ ਸਾਹਿਲ ਹਨ। ਇਹ ਸਾਰੇ ਸਨੌਰ ਦੇ ਪਠਾਣਾਂ ਵਾਲੇ ਮੁਹੱਲੇ ਵਿਚ ਰਹਿੰਦੇ ਹਨ। ਨੌਜਵਾਨਾਂ ਕੋਲ ਠਾਣੇਦਾਰ ਦੀ ਵੀਡੀਓ ਮੌਜੂਦ ਹੈ, ਜਿਸ ਵਿਚ ਉਹ ਇਨ੍ਹਾਂ ਨੂੰ ਗੰਦੀਆਂ ਗਾਲ੍ਹਾਂ ਵੀ ਕੱਢ ਰਿਹਾ ਹੈ।

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਗੰਭੀਰ ਜ਼ਖਮੀ ਲਡ਼ਕੇ ਦੀ ਮਾਂ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਦੇ ਪੁੱਤਰ ਸਮੇਤ ਕੁਝ ਹੋਰ ਲਡ਼ਕੇ ਰਾਤ ਸਮੇਂ ਗੁਰਦੁਆਰਾ ਦੂਖ ਨਿਵਾਰਨ ਲਈ ਸੇਵਾ ਕਰਨ ਵਾਸਤੇ ਜਾ ਰਹੇ ਸਨ। ਜਦੋਂ ਉਹ ਸਨੌਰ ਰੋਡ ਪੈਟਰੋਲ ਪੰਪ ’ਤੇ ਤੇਲ ਪਵਾਉਣ ਲਈ ਰੁਕੇ ਤਾਂ ਪਿੱਛੇ ਪੁਲਸ ਦੀ ਗੱਡੀ ਆ ਗਈ। ਇਸ ਵਿਚੋਂ ਕੁੱਝ ਪੁਲਸ ਮੁਲਾਜ਼ਮ ਉਤਰੇ ਜਿਨ੍ਹਾਂ ਨੇ ਨਸ਼ਾ ਕੀਤਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਨੌਜਵਾਨਾਂ ਕੋਲੋਂ ਮੋਟਰਸਾਈਕਲਾਂ ਦੇ ਕਾਗਜ਼ਾਤ ਮੰਗੇ। ਉਨ੍ਹਾਂ ਨੇ ਵਿਖਾ ਦਿੱਤੇ।

ਇਸ ਤੋਂ ਬਾਅਦ ਪੁਲਸ ਮੁਲਾਜ਼ਮ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਲੱਗ ਪਏ। ਰੋਂਦੀ-ਕੁਰਲਾਉਂਦੀ ਮਾਂ ਨੇ ਦੱਸਿਆ ਕਿ ਜਦੋਂ ਅੱਗੋਂ ਲਡ਼ਕਿਆਂ ਨੇ ਕਿਹਾ ਕਿ ਸਾਡੇ ਕੋਲ ਸਾਰੇ ਕਾਗਜ਼ ਤਾਂ ਮੌਜੂਦ ਹਨ ਤਾਂ ਫਿਰ ਗਾਲ੍ਹਾਂ ਕਿਉਂ ਕੱਢ ਰਹੇ ਹੋ? ਤਾਂ ਪੁਲਸ ਨੇ ਉਨ੍ਹਾਂ ਨਾਲ ਕੁੱਟ-ਮਾਰ ਕਰ ਕੇ ਕੱਪਡ਼ੇ ਪਾਡ਼ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਨੂੰ ਥਾਣੇ ਲੈ ਗਏ ਅਤੇ ਉਥੇ ਜਾ ਕੇ ਅਸ਼ਲੀਲ ਹਰਕਤਾਂ ਕੀਤੀਆਂ।

ਪੁਲਿਸ ਤਸ਼ੱਦਦ ਦੇ ਦਰਦ ਚੀਖ ਰਹੇ ਨੇ, ਸਰਕਾਰ ਹਾਲੇ ਚੁੱਪ ਹੈ    

ਕੁੱਟ-ਮਾਰ ਵਿਚ ਗੰਭੀਰ ਜ਼ਖਮੀ ਅਮਰਦੀਪ ਸਿੰਘ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸਰਬਜੀਤ ਕੌਰ ਨੇ ਕਿਹਾ ਕਿ ਅਜਿਹੀ ਹਰਕਤ ਕਰਨ ਵਾਲੇ ਪੁਲਸ ਅਧਿਕਾਰੀ ਨੂੰ ਸਿਰਫ ਮੁਅੱਤਲ ਹੀ ਨਹੀਂ, ਬਲਕਿ ਡਿਸਮਿਸ ਕੀਤਾ ਜਾਣਾ ਚਾਹੀਦਾ ਹੈ। ਬਾਕੀ ਪੁਲਸ ਮੁਲਾਜ਼ਮਾਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ।

ਸਨੌਰ ਪੁਲਸ ਦੀ ਇਸ ਸ਼ਰਮਨਾਕ ਕਰਤੂਤ ਕਾਰਨ ਐੈੱਸ. ਐੈੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਸਖਤ ਰੁਖ ਅਪਣਾਉਂਦਿਆਂ ਠਾਣੇਦਾਰ ਨਰਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਐੱਸ. ਪੀ. ਸਿਟੀ ਕੇਸਰ ਸਿੰਘ ਨੂੰ ਇਸ ਮਾਮਲੇ ਦੀ ਪਡ਼ਤਾਲ ਕਰ ਕੇ 3 ਦਿਨਾਂ ’ਚ ਰਿਪੋਰਟ ਦੇਣ ਲਈ ਕਿਹਾ ਹੈ।

ਇਸ ਘਟਨਾ ਨੂੰ ਲੈ ਕੇ ਸ਼ਹਿਰ ’ਚ ਦਹਿਸ਼ਤ ਦਾ ਮਾਹੌਲ ਹੈ। ਲੋਕਾਂ ਨੂੰ ਜਦੋਂ ਪਤਾ ਲੱਗਾ ਕਿ ਨੌਜਵਾਨਾਂ ਨੂੰ ਠਾਣੇ ਵਿਚ ਬੰਦ ਕਰ ਦਿੱਤਾ ਹੈ ਤਾਂ ਉਨ੍ਹਾਂ ਠਾਣੇ ਵੱਲ ਨੂੰ ਵਹੀਰਾਂ ਘੱਤ ਦਿੱਤੀਆਂ। ਪੁਲਸ ਨੇ ਡਰ ਦੇ ਮਾਰੇ ਕੁੱਟ-ਮਾਰ ਨਾਲ ਜ਼ਖਮੀ ਹੋਏ ਨੌਜਵਾਨਾਂ ਨੂੰ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ। ਇਨ੍ਹਾਂ ਵਿਚੋਂ 3 ਨੌਜਵਾਨਾਂ ਨੂੰ ਛੁੱਟੀ ਮਿਲ ਗਈ। ਇਕ ਗੰਭੀਰ ਹਾਲਤ ਵਿਚ ਹਸਪਤਾਲ ’ਚ ਹੀ ਦਾਖਲ ਹੈ।

ਹਲਕੇ ਦਾ ਵਿਧਾਇਕ ਹਰਿੰਦਰ ਸਿੰਘ ਚੰਦੂਮਾਜਰਾ ਉਸ ਜ਼ਖਮੀ ਮੁੰਡੇ ਦਾ ਪਤਾ ਤਾਂ ਲੈਕੇ ਆਏ ਹਨ, ਪਰ ਉਸ ਦੀ ਮਦਦ ਕਰਨ ਵਿਚ ਉਹ ਵੀ ਆਪਣੇ ਆਪ ਨੂੰ ਅਸਮਰੱਥ ਮਹਿਸੂਸ ਕਰ ਰਿਹਾ ਹੈ।ਆਪ ਦੇ ਪੰਜਾਬ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵੀ ਜ਼ਖਮੀ ਮੁੰਡਿਆਂ ਦਾ ਹਾਲ ਚਾਲ ਪੁੱਛਣ ਲਈ ਪਹੁੰਚ ਰਹੇ ਹਨ। ਸਰਕਾਰ ਹਾਲੇ ਚੁੱਪ ਹੈ

ਦਿਲਪ੍ਰੀਤ ਦੁਆਰਾ ਲਈ ਗਈ ਫਿਰੌਤੀ ਦੇ ਕਰੋੜਾਂ ਰੁਪਏ ਭਾਲ ਚ ਜੁਟੀ ਪੁਲਿਸ

ਅਕਾਲੀ ਮਹਿਲਾ ਪ੍ਰੌਫੈਸਰ ਨੇਤਾ ਵਲੋਂ ਖਹਿਰਾ ਤੇ ਸੰਧੂ ਨੂੰ ਲੱਖ ਟੱਕੀਆ ਸਵਾਲ

Tags
Show More

Leave a Reply

Your email address will not be published. Required fields are marked *