PUNJAB

Punjab Schools to have curriculum on CBSE pattern Soni

ਪੰਜਾਬ ਵਿੱਚ ਸੀ.ਬੀ.ਐਸ.ਈ. ਦੀ ਤਰਜ਼ ਉਤੇ ਤਿਆਰ ਹੋਵੇਗਾ ਸਕੂਲੀ ਪਾਠਕ੍ਰਮ: ਸੋਨੀ

ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਕਿਹਾ ਹੈ ਕਿ ਸੀ.ਬੀ.ਐਸ.ਈ. ਦੀ ਤਰਜ਼ ਉਤੇ ਸਕੂਲੀ ਪਾਠਕ੍ਰਮ ਤਿਆਰ ਕਰਨ ਲਈ ਇਕ ਕਮੇਟੀ ਬਣਾਈ ਜਾਵੇਗੀ ਤਾਂ ਕਿ ਅਸੀਂ ਆਪਣੇ ਬੱਚਿਆਂ ਤੋਂ ਬੋਝ ਘਟਾ ਕੇ ਉਨਾ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਦੇ ਸਕੀਏ। ਉਨਾ ਸਿੱਖਿਆ ਵਿਭਾਗ ਤੇ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਕਿ ਰਾਜ ਭਰ ਦੇ ਸਕੂਲਾਂ ਨੂੰ ਚਾਰ ਜ਼ੋਨਾਂ ਵਿੱਚ ਵੰਡ ਕੇ ਜਾਂਚ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ। ਇਸ ਲਈ ਬੋਰਡ ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਉਤੇ ਆਧਾਰਤ ਟੀਮਾਂ ਬਣਾਈਆਂ ਜਾਣ।

ਮੁਹਾਲੀ ਵਿਖੇ ਬੋਰਡ ਦੇ ਦਫ਼ਤਰ ਵਿੱਚ ਸਿੱਖਿਆ ਵਿਭਾਗ ਤੇ ਸਕੂਲ ਬੋਰਡ ਦੇ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਸ੍ਰੀ ਸੋਨੀ ਨੇ ਕਿਹਾ ਕਿ ਸਕੂਲਾਂ ਦੀ ਜਾਂਚ ਹਫ਼ਤੇ ਵਿੱਚ ਇਕ ਦਫ਼ਾ ਜ਼ਰੂਰ ਹੋਵੇ ਅਤੇ ਇਸ ਦੀ ਸ਼ੁਰੂਆਤ ਸਰਹੱਦੀ ਖੇਤਰ ਤੋਂ ਕੀਤੀ ਜਾਵੇ। ਉਨਾ ਬੋਰਡ ਅਧਿਕਾਰੀਆਂ ਤੋਂ ਪ੍ਰੀਖਿਆਵਾਂ ਦੀ ਤਿਆਰੀ ਬਾਬਤ ਪੁੱਛਿਆ ਅਤੇ ਕਿਹਾ ਕਿ ਪ੍ਰੀਖਿਆ ਕੇਂਦਰ ਇਸ ਤਰਾ ਬਣਾਏ ਜਾਣ ਕਿ ਵਿਦਿਆਰਥੀਆਂ ਨੂੰ ਤਿੰਨ ਤੋਂ ਪੰਜ ਕਿਲੋਮੀਟਰ ਤੋਂ ਵੱਧ ਦੂਰ ਨਾ ਜਾਣਾ ਪਵੇ।

Punjab Schools to have curriculum on CBSE pattern Soni

ਇਸ ਮੌਕੇ ਸਿੱਖਿਆ ਮੰਤਰੀ ਨੇ ਆਖਿਆ ਕਿ ਪਾਠ ਪੁਸਤਕਾਂ ਛਾਪਣ ਦੇ ਖ਼ਰਚੇ ਪੰਜਾਬ ਸਰਕਾਰ ਤੋ ਦਿਵਾਉਣ ਲਈ ਉਹ ਯਤਨ ਕਰ ਰਹੇ ਹਨ ਅਤੇ ਜਲਦੀ ਰਕਮ ਜਾਰੀ ਹੋ ਜਾਵੇਗੀ। ਉਨਾ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵੀ ਦਿਸ਼ਾ-ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਟੈਡਰ ਲਾ ਕੇ ਇਹ ਕੰਮ ਕਿਸੇ ਮਾਨਤਾ ਪ੍ਰਾਪਤ ਕੇਂਦਰੀ ਏਜੰਸੀ ਤੋਂ ਕਰਵਾਇਆ ਜਾਵੇ ਅਤੇ ਇਕ ਜ਼ਿਲ੍ਹੇ ਦਾ ਕੰਮ ਇਕੋ ਏਜੰਸੀ ਨੂੰ ਦਿੱਤਾ ਜਾਵੇ।

ਮੀਟਿੰਗ ਵਿੱਚ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ, ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ, ਡੀ.ਪੀ.ਆਈ. (ਸੈਕੰਡਰੀ) ਸੁਖਜੀਤਪਾਲ ਸਿੰਘ, ਡੀ.ਪੀ.ਆਈ. (ਐਲੀਮੈਂਟਰੀ) ਇੰਦਰਜੀਤ ਸਿੰਘ, ਸਿੱਖਿਆ ਮੰਤਰੀ ਦੇ ਓ.ਐਸ.ਡੀ. ਡੀ.ਐਸ. ਸਰੋਆ ਤੇ ਹੋਰ ਅਧਿਕਾਰੀ ਹਾਜ਼ਰ ਸਨ।

ਮੀਟਿੰਗ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦਾ ਵਫ਼ਦ ਸਿੱਖਿਆ ਮੰਤਰੀ ਨੂੰ ਮਿਲਿਆ। ਸਿੱਖਿਆ ਮੰਤਰੀ ਨੇ ਜਾਇਜ਼ ਮੰਗਾਂ ਮੰਨਣ ਦਾ ਭਰੋਸਾ ਦਿੱਤਾ।

Tags
Show More

Leave a Reply

Your email address will not be published. Required fields are marked *