ChandigarhcrimeEntertainment

Punjabi Singer Parmeesh Verma Under Police Scan

ਪੰਜਾਬੀ ਗਾਇਕ ਆਏ ਪੰਜਾਬ ਪੁਲਿਸ ਦੇ ਨਿਸ਼ਾਨੇ `ਤੇ

ਪੰਜਾਬੀ ਗਾਇਕ ਆਏ ਪੰਜਾਬ ਪੁਲਿਸ ਦੇ ਨਿਸ਼ਾਨੇ `ਤੇ    

ਲਉ ਜੀ ਹਥਿਆਰਾਂ ਤੇ ਨਸ਼ਿਆਂ ਨੂੰ ਵੱਡਾ ਕਰਨ ਵਾਲੇ ਗਾਇਕਾਂ ਉਪਰ ਵੀ ਪੁਲਿਸ ਦੀ ਨਜ਼ਰ ਪੈਣੀ ਸ਼ੁਰੂ ਹੋ ਰਹੀ ਹੈ। ਛੱਡਾ ਵੀਰ ਪਰਮੀਸ਼ ਵਰਮਾ ਦਿਲਪ੍ਰੀਤ ਨੂੰ ਫਿਰੌਤੀ ਦੇਣ ਦੇ ਚੱਕਰ ਵਿਚ ਪੁਲਿਸ ਦੇ ਚੱਕਰ ਵਿਚ ਫਸ ਗਿਆ ਹੈ।ਉਸ ਨੂੰ ਖਾਕੀ ਦੇ ਸਵਾਲਾਂ ਦੇ ਜਵਾਬ ਦੇਣੇ ਔਖੇ ਹੋਣਗੇ।ਉਹ ਵੀ ਜਦੋਂ ਅੱਗੇ ਐਸਐਸਪੀ ਛਹਿਲ ਵਰਗਾ ਮੁਸਤੈਦ ਅਫਸਰ ਹੋਵੇ। Punjabi Singer Parmeesh Verma Under Police Scan

ਗੈਂਗਸਟਰ ਦਿਲਪ੍ਰੀਤ ਢਾਹਾਂ ਦੀ ਗ੍ਰਿਫਤਾਰੀ ਨਾਲ ਗਾਇਕ ਪਰਮੀਸ਼ ਵਰਮਾ ਦੀਆਂ ਵੀ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਦਿਲਪ੍ਰੀਤ ਖੁਲਾਸਾ ਕੀਤਾ ਹੈ ਕਿ ਪਰਮੀਸ਼ ਵਰਮਾ ਨੇ ਉਸ ਨੂੰ ਸੁਰੱਖਿਆ ਲਈ ਹਵਾਲਾ ਰਾਹੀਂ 20 ਲੱਖ ਰੁਪਏ ਦਿੱਤੇ ਹਨ।

ਬੀਤੀ ਅਪ੍ਰੈਲ ‘ਚ ਪਰਮੀਸ਼ ਤੇ ਉਸ ਦੇ ਦੋਸਤ ਕੁਲਵੰਤ ਚਾਹਲ ‘ਤੇ ਹੋਏ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਉਸ ਨੂੰ ਬਾਕਾਇਦਾ ਦੋ ਸੁਰੱਖਿਆ ਮੁਲਾਜ਼ਮ ਮੁਹੱਈਆ ਕਰਵਾਏ ਸਨ। ਇਹ ਹਮਲਾ ਦਿਲਪ੍ਰੀਤ ਨੇ ਹੀ ਕੀਤਾ ਸੀ।

ਮੁਹਾਲੀ ਦੇ ਐਸਐਸਪੀ ਕੁਲਦੀਪ ਚਾਹਲ ਨੇ ਕਿਹਾ ਕਿ ਜੇਕਰ ਜਾਂਚ ਦੌਰਾਨ ਇਹ ਸਾਬਤ ਹੋਇਆ ਕਿ ਪਰਮੀਸ਼ ਨੇ ਸੱਚਮੁੱਚ ਹੀ ਦਿਲਪ੍ਰੀਤ ਨੂੰ 20 ਲੱਖ ਰੁਪਏ ਦਿੱਤੇ ਤਾਂ ਉਸ ਖਿਲਾਫ ਕਾਰਵਾਈ ਹੋਵੇਗੀ। ਇਸ ਦੇ ਨਾਲ ਹੀ ਪੰਜਾਬ ਪੁਲਿਸ ਵੱਲੋਂ ਉਸ ਨੂੰ ਦਿੱਤੀ ਸੁਰੱਖਿਆ ਵੀ ਵਾਪਸ ਲੈ ਲਈ ਜਾਵੇਗੀ।

ਐਸਐਸਪੀ ਚਾਹਲ ਨੇ ਕਿਹਾ ਕਿ ਉਹ ਪੁੱਛਗਿੱਛ ਦੌਰਾਨ ਇਸ ਮਾਮਲੇ ਦੀ ਤਹਿ ਤੱਕ ਜਾਣਗੇ। ਉਨ੍ਹਾਂ ਕਿਹਾ ਕਿ ਦਿਲਪ੍ਰੀਤ ਤੋਂ ਸਿਰਫ ਪਰਮੀਸ਼ ਦੇ ਮਾਮਲੇ ‘ਚ ਹੀ ਨਹੀਂ ਹੋਰ ਮਾਮਲਿਆਂ ਸੰਬੰਧੀ ਵੀ ਪੁੱਛਗਿਛ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਦਿਲਪ੍ਰੀਤ ਢਾਹਾਂ ਤੇ ਉਸ ਦੇ ਸਾਥੀਆਂ ਵੱਲੋਂ ਪਰਮੀਸ਼ ਤੇ ਉਸਦੇ ਦੋਸਤ ਕੁਲਵੰਤ ‘ਤੇ ਚੰਡੀਗੜ੍ਹ ਦੇ ਸੈਕਟਰ 74 ‘ਚ ਹਮਲਾ ਕੀਤਾ ਗਿਆ ਸੀ। ਇਸ ਘਟਨਾ ‘ਚ ਪਰਮੀਸ਼ ਕਾਫੀ ਜ਼ਖਮੀ ਹੋਇਆ ਸੀ। ਪੁਲਿਸ ਨੇ ਦਿਲਪ੍ਰੀਤ ਖਿਲਾਫ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ।

Punjabi Singer Parmeesh Verma Under Police Scan
Punjabi Singer Parmeesh Verma Under Police Scan

ਇਕ ਗਾਇਕ ਤੇ ਲੱਗੇ ਬਲਾਤਕਾਰ ਦੇ ਦੋਸ਼  

ਦੂਜਾ ਗਾਇਕ ਅਮਨਦੀਪ ਸਿੰਘ ਲਾਂਬਾ ਜੀ ਸਮਾਜ ਦੇ ਸਭ ਤੋਂ ਗੰਦੇ ਕੰਮ ਦੇ ਆਪਣੇ ਤੇ ਇਲਜ਼ਾਮ ਲਵਾ ਬੈਠੇ ਹਨ।

ਪੰਜਾਬੀ ਗਾਇਕ ਅਮਨਦੀਪ ਸਿੰਘ ਲਾਂਬਾ ਵਿਰੁੱਧ ਦਿੱਲੀ ਵਿੱਚ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਲਾਂਬਾ ਵਿਰੁੱਧ ਸ਼ਿਕਾਇਤ ਦਿੱਲੀ ਦੀ ਸਮਾਗਮ ਪ੍ਰਬੰਧਨ ਕੰਪਨੀ ਵਿੱਚ ਕੰਮ ਕਰਨ ਵਾਲੀ ਔਰਤ ਨੇ ਦਿੱਤੀ ਹੈ।

ਪੁਲਿਸ ਨੇ ਗਾਇਕ ਵਿਰੁੱਧ ਆਈਪੀਸੀ ਦੀ ਧਾਰਾ 376 ਤਹਿਤ ਦੱਖਣ ਦਿੱਲੀ ਦੇ ਮਹਿਰੌਲੀ ਪੁਲਿਸ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਅਮਨਦੀਪ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਧੋਖਾ ਕੀਤਾ ਹੈ।

ਹਾਲਾਂਕਿ, ਇਹ ਮਾਮਲਾ ਜੁਲਾਈ ਦੇ ਪਹਿਲੇ ਹਫ਼ਤੇ ਹੀ ਦਰਜ ਹੋ ਗਿਆ ਸੀ, ਪਰ ਲਾਂਬਾ ਨੂੰ ਅਦਾਲਤ ਤੋਂ 18 ਜੁਲਾਈ ਤਕ ਦੀ ਮੋਹਲਤ ਮਿਲ ਗਈ ਸੀ ਤੇ ਇਸ ਤੋਂ ਬਾਅਦ ਉਹ ਪੜਤਾਲ ਵਿੱਚ ਸ਼ਾਮਲ ਹੋਵੇਗਾ। ਪੁਲਿਸ ਨੇ ਪੀੜਤਾ ਦੇ ਬਿਆਨ ਦਰਜ ਕਰ ਲਏ ਹਨ ਤੇ ਉਸ ਦਾ ਮੈਡੀਕਲ ਵੀ ਕਰਵਾ ਲਿਆ ਹੈ।

Tags
Show More

Leave a Reply

Your email address will not be published. Required fields are marked *