SPORTS

Saina nehwal and Kashyap in the last eight

ਸਾਇਨਾ ਤੇ ਕਸ਼ਿਅਪ ਆਖ਼ਰੀ ਅੱਠਾਂ ’ਚ

ਮੌਜੂਦਾ ਚੈਪੀਅਨ ਸਮੀਰ ਵਰਮਾ, ਸਾਬਕਾ ਚੈਪੀਅਨ ਸਾਇਨਾ ਨੇਹਵਾਲ ਅਤੇ ਪਾਰੂਪੱਲੀ ਕਸ਼ਿਅਪ ਨੇ ਅੱਜ ਇੱਥੇ ਸੱਯਦ ਮੋਦੀ ਕੌਮਾਂਤਰੀ ਬੈਡਮਿੰਟਨ ਟੂਰਨਾਮੈਟ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। Saina nehwal and Kashyap in the last eight

ਲਖਨਊ ਟੂਰਨਾਮੈਟ ਵਿੱਚ ਤਿੰਨ ਵਾਰ ਦੀ ਜੇਤੂ ਤੇ ਦੂਜਾ ਦਰਜਾ ਪ੍ਰਾਪਤ ਸਾਇਨਾ ਨੇ ਅਮੋਲਿਕਾ ਸਿੰਘ ਸਿਸੌਦੀਆ ਨੂੰ 21-14, 21-9 ਨਾਲ ਹਰਾਇਆ, ਜਦੋ ਕਿ ਦੋ ਵਾਰ (2012 ਅਤੇ 2015) ਦੇ ਚੈਪੀਅਨ ਕਸ਼ਿਅਪ ਨੇ ਪਹਿਲਾ ਗੇਮ ਗੁਆਉਣ ਮਗਰੋ ਵਾਪਸੀ ਕਰਦਿਆਂ ਇੰਡੋਨੇਸ਼ੀਆ ਦੇ ਫਿਰਮਾਨ ਅਬਦੁਲ ਖੋਲਿਕ ਨੂੰ 9-21, 22-20, 21-8 ਨਾਲ ਮਾਤ ਦਿੱਤੀ। ਤੀਜਾ ਦਰਜਾ ਪ੍ਰਾਪਤ ਸਮੀਰ ਨੇ ਚੀਨ ਦੇ ਝਾਓ ਜੁਨਪੇਂਗ ਨੂੰ 22-20, 21-17 ਨਾਲ ਹਰਾਇਆ ਅਤੇ ਹੁਣ ਉਹ ਚੀਨ ਦੇ ਝੋਊ ਜੇਕੀ ਦਾ ਸਾਹਮਣਾ ਕਰੇਗਾ।

ਪੰਜਾਬ ਚ ਲੱਗੀ ਹੁੱਕਾ ਬਾਰਾਂ ਤੇ ਪੱਕੇ ਤੌਰ ਤੇ ਰੋਕ

ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਸਾਇਨਾ ਦਾ ਅਗਲਾ ਮੁਕਾਬਲਾ ਹਮਵਤਨ ਰਿਤੂਪਰਨਾ ਦਾਸ ਨਾਲ ਹੋਵੇਗਾ। ਉਸ ਨੇ ਸ਼ਰੂਤੀ ਮੁੰਦਾਦਾ ਨੂੰ 21-11, 21-15 ਨਾਲ ਹਾਰ ਦਿੱਤੀ ਹੈ। ਕਸ਼ਿਅਪ ਦੀ ਟੱਕਰ ਅੱਠਵਾਂ ਦਰਜਾ ਪ੍ਰਾਪਤ ਥਾਈਲੈਡ ਦੇ ਸਿਟੀਕੋਮ ਥਾਮੀਸਨ ਨਾਲ ਹੋਵੇਗੀ। ਬੀ ਸਾਈ ਪ੍ਰਣੀਤ ਨੇ ਇੰਡੋਨੇਸ਼ੀਆ ਦੇ ਸ਼ੇਸਾਰ ਹਿਰੇਨ ਰੂਸਤਾਵਿਤੋ ਨੂੰ ਹਰਾਇਆ ਅਤੇ ਹੁਣ ਉਸ ਦਾ ਸਾਹਮਣਾ ਚੀਨ ਦੇ ਲੂ ਗਵਾਂਗਝੂ ਨਾਲ ਹੋਵੇਗਾ।

Tags
Show More

Leave a Reply

Your email address will not be published. Required fields are marked *