PUNJAB

Sarkaria orders speedy disposal of revenue cases

ਅਧਿਕਾਰੀਆਂ ਨੂੰ ਇਕ ਤੋ ਦੋ ਸਾਲ ਪੁਰਾਣੇ ਕੇਸਾਂ 'ਤੇ ਰੋਜ਼ਾਨਾ ਆਧਾਰ 'ਤੇ ਸੁਣਵਾਈ ਕਰਨ ਦੇ ਨਿਰਦੇਸ਼

ਸੂਬੇ ਦੀਆਂ ਮਾਲ ਅਦਾਲਤਾਂ ‘ਚ ਲੰਬਿਤ ਪਏ ਕੇਸਾਂ ਬਾਰੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਪੰਜਾਬ ਦੇ ਮਾਲ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਇਨ੍ਹਾਂ ਕੇਸਾਂ ਦੇ ਨਿਰਧਾਰਤ ਸਮੇ ‘ਚ ਨਿਪਟਾਰੇ ਦੇ ਹੁਕਮ ਦਿੱਤੇ ਹਨ। ਉਨ੍ਹਾ ਨੇ ਖਾਸ ਤੌਰ ‘ਤੇ ਇਕ ਤੋ ਦੋ ਸਾਲ ਪੁਰਾਣੇ ਕੇਸਾਂ ਸਬੰਧੀ ਮੈਰਿਟ ਦੇ ਆਧਾਰ ਉਤੇ ਤੁਰੰਤ ਫ਼ੈਸਲੇ ਕਰਨ ਦੀ ਹਦਾਇਤ ਕੀਤੀ ਹੈ, ਚਾਹੇ ਇਸ ਲਈ ਰੋਜ਼ਾਨਾ ਆਧਾਰ ਉਤੇ ਸੁਣਵਾਈ ਕਰਨੀ ਪਵੇ।

ਮਾਲ ਵਿਭਾਗ ਦੇ ਤਰਜਮਾਨ ਨੇ ਦੱਸਿਆ ਕਿ ਵਿਭਾਗ ਵੱਲੋ ਮਾਲ ਅਦਾਲਤਾਂ ਵਿੱਚ ਲੰਬਿਤ ਪਏ ਕੇਸਾਂ ਬਾਰੇ 6 ਜੂਨ, 2017 ਤੋ 30 ਜੂਨ, 2018 ਤਕ ਇਕ ਸਾਲਾਨਾ ਰਿਪੋਰਟ ਤਿਆਰ ਕੀਤੀ ਗਈ ਹੈ।

ਸ੍ਰੀ ਸਰਕਾਰੀਆ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਮਾਲ ਅਦਾਲਤਾਂ ਵਿੱਚ ਕੇਸ ਸਮੇ ਸਿਰ ਨਿਬੇੜੇ ਜਾਣ ਤਾਂ ਜੋ ਲੋਕਾਂ ਨੂੰ ਸਮੇ ਸਿਰ ਇਨਸਾਫ਼ ਮਿਲ ਸਕੇ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਏ। ਉਨ੍ਹਾਂ ਨੇ ਹਰੇਕ ਪੱਧਰ ਦੀ ਮਾਲ ਅਦਾਲਤ ਵਿੱਚ ਲੰਬਿਤ ਪਏ ਖਾਸ ਤੌਰ ਤੇ ਖਸਰਾ ਗਿਰਦਾਵਰੀ ਨਾਲ ਸਬੰਧਤ ਕੇਸਾਂ ਨੂੰ ਛੇ ਮਹੀਨਿਆਂ ਅੰਦਰ ਨਿਬੇੜਨ ਦੀ ਹਦਾਇਤ ਕੀਤੀ ਹੈ ਤਾਂ ਜੋ ਨਵੀ ਫਸਲ ਦੇ ਆਉਣ ਤੋ ਪਹਿਲਾਂ ਇਸ ਸਬੰਧੀ ਮਾਲ ਰਿਕਾਰਡ (ਗਿਰਦਾਵਰੀ) ਵਿੱਚ ਇੰਦਰਾਜ ਹੋ ਸਕੇ

ਪੰਚਾਇਤੀ ਜ਼ਮੀਨਾ ਤੇ ਇਸ ਸਾਲ ਹੁਣ ਤੱਕ ਲਗਭਗ 20 ਲੱਖ ਪੌਦੇ ਲਗਾਏ ਗਏ ਤ੍ਰਿਪਤ ਬਾਜਵਾ

ਵਿਭਾਗ ਦੇ ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ ਮਾਲ ਸ੍ਰੀ ਐਮ.ਪੀ. ਸਿੰਘ ਨੇ ਦੱਸਿਆ ਕਿ ਇੰਤਕਾਲ (ਗ਼ੈਰ-ਮੁਤਨਾਜ਼ਾ/ਮੁਤਨਾਜ਼ਾ) ਚਾਹੇ ਅਪੀਲ ਅਧੀਨ, ਸੈਕਸ਼ਨ 47-ਏ ਸਟੈਂਪ ਐਕਟ, ਨਿਸ਼ਾਨਦੇਹੀ, ਤਕਸੀਮ, ਖਸਰਾ ਗਿਰਦਾਵਰੀ ਅਤੇ ਨੰਬਰਦਾਰੀ ਨਾਲ ਸਬੰਧਤ ਕਈ ਕੇਸ ਵੱਖ ਵੱਖ ਪੱਧਰ ਤੇ ਅਦਾਲਤਾਂ ਵਿੱਚ ਲੰਬਿਤ ਪਏ ਹਨ। ਇਥੋ ਤਕ ਕਿ ਕੁਝ ਕੇਸ ਤਾਂ ਦੋ ਵਰ੍ਹੇ ਵੀ ਪੁਰਾਣੇ ਹਨ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਮਾਲ ਅਦਾਲਤਾਂ ਵਿੱਚ ਲੰਬਿਤ ਪਏ ਕੇਸਾਂ ਦਾ ਜਲਦੀ ਨਿਪਟਾਰਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

ਸ੍ਰੀ ਐਮ.ਪੀ. ਸਿੰਘ ਨੇ ਆਪਣੇ ਅਧੀਨ ਮਾਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਕੇਸਾ ਦੇ ਮੈਰਿਟ ਦੇ ਆਧਾਰ ‘ਤੇ ਨਿਬੇੜੇ ਤੋ ਇਲਾਵਾ ਸਮੇ ਸਿਰ ਫੈਸਲੇ ਸੁਣਾਏ/ਲਿਖੇ ਜਾਣ ਅਤੇ ਸਬੰਧਤ ਫਾਈਲਾਂ ਤੁਰੰਤ ਰਿਕਾਰਡ ਰੂਮ ਵਿੱਚ ਦਾਖ਼ਲ ਕੀਤੀਆ ਜਾਣ ਤਾਂ ਜੋ ਸਬੰਧਤ ਵਿਅਕਤੀਆਂ ਨੂੰ ਲੋੜੀਂਦੇ ਹੁਕਮਾਂ ਦੀ ਨਕਲ ਮਿਲ ਸਕੇ।

Tags
Show More

Leave a Reply

Your email address will not be published. Required fields are marked *