PUNJAB

Sidhu releases 200 crores scam Jalandhar Improvement Trust

ਸਿੱਧੂ ਵੱਲੋ ਜਲੰਧਰ ਇੰਪਰੂਵਮੈਂਟ ਟਰੱਸਟ 'ਚ 200 ਕਰੋੜ ਦੇ ਘੁਟਾਲੇ ਦਾ ਖੁਲਾਸਾ

ਜਲੰਧਰ ਇੰਪਰੂਵਮੈਂਟ ਟਰੱਸਟ ਦੀ ਆਡਿਟ ਰਿਪੋਰਟ ਲੈ ਕੇ ਜਲੰਧਰ ਪਹੁੰਚੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਰੀਬ 200 ਕਰੋੜ ਰੁਪਏ ਦੇ ਘੁਟਾਲੇ ਦਾ ਖੁਲਾਸਾ ਕੀਤਾ। ਸਿੱਧੂ ਨੇ ਕਿਹਾ ਕਿ ਬਾਜ਼ਾਰੀ ਕੀਮਤਾ ਦੇ ਹਿਸਾਬ ਨਾਲ ਇਹ 200 ਕਰੋੜ ਰੁਪਏ ਦਾ ਘੁਟਾਲਾ ਹੈ ਤੇ ਜੇਕਰ ਕਲੈਕਟਰ ਰੇਟ ਵੀ ਵੇਖੀਏ ਤਾਂ ਘੁਟਾਲਾ 100 ਕਰੋੜ ਦਾ ਨਿਕਲਦਾ ਹੈ। ਇਸ ਮੌਕੇ ਜਲੰਧਰ ਵਿੱਚ ਬੀਜੇਪੀ ਵਰਕਰਾਂ ਨੇ ਸਿੱਧੂ ਖਿਲਾਫ ਡਿਵੈਲਪਮੈਟ ਦੇ ਕੰਮ ਨਾ ਹੋਣ ‘ਤੇ ਨਾਅਰੇਬਾਜ਼ੀ ਵੀ ਕੀਤੀ।

ਇਸ ਮੌਕੇ ਸਿੱਧੂ ਨੇ ਕਿਹਾ ਕਿ ਪਿਛਲੀ ਸਰਕਾਰ ਵਿੱਚ ਸਿੰਗਲ ਐਟਰੀ ਸਿਸਟਮ ਨਾਲ ਸਾਰਾ ਕੰਮ ਹੁੰਦਾ ਰਿਹਾ ਜਿਸ ਨੂੰ ਸੁਪਰੀਮ ਕੋਰਟ ਵੀ ਨਹੀ ਮੰਨਦੀ। ਅੰਮ੍ਰਿਤਸਰ ਦੇ ਫੋਰੈਸਿਕ ਆਡਿਟ ਵਿੱਚ 250 ਕਰੋੜ ਰੁਪਏ ਦੀ ਗੜਬੜੀ ਮਿਲੀ ਸੀ। ਇਸ ਵਿੱਚ 78 ਕਰੋੜ ਉਹ ਸਨ ਜਿਹੜੇ ਕਿ ਖਾਤੇ ਵਿੱਚ ਪਏ ਰਹੇ ਤੇ ਅਫ਼ਸਰ ਕਮਿਸ਼ਨ ਖਾਦੇ ਰਹੇ। ਇੱਥੋਂ ਤੱਕ ਕਿ ਕਿਸੇ ਨੇ ਆਪਣੀ ਭਾਬੀ ਦੇ ਨਾਂ ‘ਤੇ ਵੀ ਪੈਸਾ ਜਮ੍ਹਾ ਕਰਵਾ ਲਿਆ। ਸਿੱਧੂ ਨੇ ਅਫਸਰਾਂ ਨੂੰ ਸਿਸਟਮ ਠੀਕ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਦਿੰਦਿਆਂ ਕਿਹਾ ਕਿ ਇਸ ਤੋਂ ਬਾਅਦ ਸਸਪੈਨਸ਼ਨ ਦੇ ਆਰਡਰ ਹੋਣਗੇ।

ਜਦੋ ਨਵਜੋਤ ਸਿੱਧੂ ਨੂੰ ਪੁੱਛਿਆ ਗਿਆ ਕਿ ਸਿੰਗਲ ਟੈਂਡਰ ‘ਤੇ ਠੇਕਾ ਦੇਣ ਦਾ ਫੈਸਲਾ ਪਿਛਲੀ ਸਰਕਾਰ ਨੇ ਕੀਤਾ ਸੀ ਅਤੇ ਅਫਸਰਾਂ ਨੇ ਉਸੇ ਆਧਾਰ ‘ਤੇ ਠੇਕੇ ਦਿੱਤੇ ਤਾਂ ਉਨਾਂ ਗੋਲਮੋਲ ਗੱਲ ਕਰਦਿਆਂ ਕਿਹਾ ਕਿ ਅਜਿਹਾ ਨਹੀ ਹੋਇਆ। ਸਿਰਫ ਇੱਕ ਚਿੱਠੀ ਜਾਰੀ ਕੀਤੀ ਗਈ ਸੀ ਜਿਸ ਦੇ ਆਧਾਰ ‘ਤੇ ਸਾਰੇ ਠੇਕੇ ਦਿੱਤੇ ਗਏ ਜਦਕਿ ਸਿੰਗਲ ਟੈਂਡਰ ‘ਤੇ ਹੋਏ ਠੇਕੇ ਨੂੰ ਸੁਪਰੀਮ ਕੋਰਟ ਵੀ ਨਹੀ ਮੰਨਦਾ।

ਜਲੰਧਰ ਪਹੁੰਚੇ ਸਿੱਧੂ ਖਿਲਾਫ ਨਾਅਰੇਬਾਜ਼ੀ 50 ਦੇ ਕਰੀਬ ਬੀਜੇਪੀ ਵਰਕਰਾਂ ਨੇ ਡਿਵੈਲਪਮੈਟ ਨਾ ਹੋਣ ‘ਤੇ ਸਿੱਧੂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਕੇ ਸਿੱਧੂ ਲਈ ਰਸਤਾ ਸਾਫ ਕਰਵਾਇਆ।

Tags
Show More

Leave a Reply

Your email address will not be published. Required fields are marked *