PUNJAB

Six persons nominated in the fraud case

ਧੋਖਾਧੜੀ ਦੇ ਕੇਸ ਵਿੱਚ ਸਟੇਟ ਬੈਂਕ ਆਫ ਇੰਡੀਆ ਦੇ ਡਿਪਟੀ ਮੈਨੇਜਰ ਸਮੇਤ ਛੇ ਜਣੇ ਨਾਮਜ਼ਦ

ਧੋਖਾਧੜੀ  ਦੇ ਕੇਸ ਵਿੱਚ  ਸਟੇਟ ਬੈਂਕ ਆਫ ਇੰਡੀਆ ਦੇ  ਡਿਪਟੀ ਮੈਨੇਜਰ ਸਮੇਤ ਛੇ ਜਣੇ ਨਾਮਜ਼ਦ

Six persons nominated  in the fraud case ਥਾਣਾ ਸਿਟੀ ਦੀ ਪੁਲਸ ਨੇ ਸਟੇਟ ਬੈਂਕ ਆਫ ਇੰਡੀਆ ਦੇ ਡਿਪਟੀ ਮੈਨੇਜਰ ਸਮੇਤ ਛੇ ਜਣਿਆਂ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਇਸ ਕੇਸ ਮੁਤਾਬਕ ਡਿਪਟੀ ਮੈਨੇਜਰ ਨੇ ਲੋਕਾ ਤੋ ਬਿਨਾ ਕੋਈ ਕਾਗਜ਼ਾਤ, ਸਕਿਓਰਿਟੀ ਲਏ ਕਰਜ਼ੇ ਪਾਸ ਕਰ ਕੇ ਵੱਖ-ਵੱਖ ਤਰੀਕਾਂ ਵਿੱਚ 19 ਲੱਖ 62 ਹਜ਼ਾਰ ਰੁਪਏ ਖਾਤਿਆਂ ਵਿੱਚ ਪਾ ਕੇ ਬ੍ਰਾਂਚ ਨਾਲ ਹੇਰਾਫੇਰੀ ਕੀਤੀ ਹੋਈ ਹੈ। ਪੁਲਸ ਨੇ ਇਹ ਕਾਰਵਾਈ ਬੈਂਕ ਦੇ ਚੀਫ ਮੈਨੇਜਰ ਦੀ ਸ਼ਿਕਾਇਤ ਦੇ ਆਧਾਰ ਉੱਤੇ ਕੀਤੀ ਹੈ ਅਤੇ ਕੇਸ ਦੀ ਅਗਲੀ ਪੜਤਾਲ ਕੀਤੀ ਜਾ ਰਹੀ ਹੈ।

Six persons nominated in the fraud case

Six persons nominated  in the fraud case

ਮਿਲੀ ਜਾਣਕਾਰੀ ਅਨੁਸਾਰ ਸਟੇਟ ਬੈਂਕ ਆਫ ਇੰਡੀਆ ਦੇ ਚੀਫ ਮੈਨੇਜਰ ਦੀਪਕ ਕੁਮਾਰ ਵੱਲੋ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਬੈਂਕ ਦੇ ਡਿਪਟੀ ਮੈਨੇਜਰ ਬ੍ਰਿਜ ਪਾਲ ਨੇ ਹਰਦੀਪ ਸਿੰਘ ਵਾਸੀ ਗਲੀ ਬੱਬਲੂ ਮੱਲ ਵਾਲੀ ਤਰਨ ਤਾਰਨ, ਅਮਰੀਕ ਸਿੰਘ ਵਾਸੀ ਚੁਤਾਲਾ, ਹਰਨੇਕ ਸਿੰਘ ਵਾਸੀ ਨੂਰਦੀ ਬਾਜ਼ਾਰ ਤਰਨ ਤਾਰਨ, ਦਰਸ਼ਨ ਸਿੰਘ ਵਾਸੀ ਪਲਾਸੌਰ ਤੇ ਗੁਰਿੰਦਰ ਸਿੰਘ ਵਾਸੀ ਗਲੀ ਸਾਹਿਬ ਸਿੰਘ, ਨੂਰਦੀ ਬਾਜ਼ਾਰ ਤਰਨ ਤਾਰਨ ਦੇ ਖਾਤਿਆ ‘ਚ ਬਿਨਾ ਕੋਈ ਕਾਗਜ਼ਾਤ, ਸਕਿਓਰਿਟੀ ਲਏ ਐਗਰੀਕਲਚਰ ਕਰਜ਼ਾ, ਕਿਸਾਨ ਕਰੈਡਿਟ ਕਾਰਡ, ਗੋਲਡਨ ਲੋਨ ਪਾਸ ਕਰ ਕੇ ਉਕਤ ਲੋਕਾ ਦੇ ਖਾਤਿਆਂ ਵਿੱਚ 19 ਲੱਖ 62 ਹਜ਼ਾਰ ਪਾ ਦਿੱਤੇ ਹਨ। ਇਸ ਤਰ੍ਹਾਂ ਕਰ ਕੇ ਬ੍ਰਿਜ ਪਾਲ ਤੇ ਉਕਤ ਲੋਕਾਂ ਨੇ ਬੈਂਕ ਨਾਲ ਧੋਖਾਧੜੀ ਕੀਤੀ ਹੈ। ਚੀਫ ਮੈਨੇਜਰ ਨੇ ਪਿਛਲੇ ਸਾਲ 15 ਫਰਵਰੀ ਨੂੰ ਐੱਸ ਐੱਸ ਪੀ ਨੂੰ ਇਹ ਸ਼ਿਕਾਇਤ ਦਿੱਤੀ ਸੀ, ਜਿਸ ਦੀ ਪੜਤਾਲ ਥਾਣਾ ਸਿਟੀ ਤਰਨ ਤਾਰਨ ਦੇ ਓਦੋ ਦੇ ਮੁਖੀ ਸਬ ਇੰਸਪੈਕਟਰ ਮਨਜਿੰਦਰ ਸਿੰਘ ਨੇ ਕੀਤੀ ਅਤੇ ਫਿਰ ਡੀ ਐੱਸ ਪੀ ਤਰਨ ਤਾਰਨ ਸਤਨਾਮ ਸਿੰਘ ਵੱਲੋਂ ਕੀਤੀ ਟਿੱਪਣੀ ਤੇ ਜ਼ਿਲ੍ਹਾ ਅਟਾਰਨੀ ਦੀ ਰਾਏ ਲੈਣ ਪਿੱਛੋਂ ਐੱਸ ਐੱਸ ਪੀ ਦਰਸ਼ਨ ਸਿੰਘ ਮਾਨ ਦੇ ਹੁਕਮਾਂ ‘ਤੇ ਥਾਣਾ ਸਿਟੀ ਤਰਨ ਤਾਰਨ ‘ਚ ਨਾਮਜ਼ਦ ਵਿਅਕਤੀਆਂ ਦੇ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਇਸ ਦੀ ਜਾਂਚ ਕਰ ਰਹੇ ਏ ਐੱਸ ਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਵਿਅਕਤੀਆਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Tags
Show More

Leave a Reply

Your email address will not be published. Required fields are marked *