EDITORIALPUNJAB

TAKHAT E PUNJAB: FLOP SHOW by YOUR HIGHNESS

ਤਖ਼ਤ ਏ ਪੰਜਾਬ: ਮੋਤੀਆਂ ਵਾਲੀ ਸਰਕਾਰ ਦਾ ਫਲਾਪ ਸ਼ੌਅ

TAKHAT E PUNJAB: FLOP SHOW by YOUR HIGHNESS

ਪੰਜਾਬ ਦੇਸ਼ ਦੀ ਕਾਂਗਰਸ ਸਰਕਾਰ ਆਖਿਰ ਸਾਬਿਤ ਕੀ ਕਰਨਾ ਲੋਚਦੀ ਹੈ?

ਤਖ਼ਤ-ਏ-ਪੰਜਾਬ ਤੇ ਬਿਰਾਜਮਾਨ ਹੋਏ ਕੈਪਟਨ ਅਮਰਿੰਦਰ ਸਿੰਘ ਜੀ ਨੂੰ 10 ਮਹੀਨਿਆਂ ਦਾ ਵਕਤ ਗੁਜ਼ਰ ਚੁਕਿਆ ਹੈ।ਸਰਕਾਰ ਬਣਨ ਸਮੇਂ ਜੋ ਉਤਸ਼ਾਹ ਲੋਕਾਂ ਵਲੋਂ ਦਿਖਾਇਆ ਗਿਆ ਸੀ, ਉਸ ਦੇ ਜਵਾਬ ਵਿਚ ਪੰਜਾਬ ਸਰਕਾਰ ਦੇ ਮੰਤਰੀਆਂ ਵਲੋਂ ਲੋਕਾਂ ਦੇ ਉਸ ਉਤਸ਼ਾਹ ਦਾ ਮੁੱਲ ਤਾਰਿਆ ਨਹੀਂ ਗਿਆ ਹੈ।

ਕਿਸੇ ਵੀ ਰਾਜ ਤੰਤਰ ਨੂੰ ਸੌਖਾਲਾ ਕਰਨ ਲਈ, ਮਜ਼ਬੂਤ ਕਰਨ ਲਈ, ਉਸ ਨਿਜ਼ਾਮ ਦੀਆਂ ਵਿਦਿਆ ਤੇ ਸਿਹਤ ਦੀਆਂ ਸੇਵਾਵਾਂ ਦਾ ਬਹੁਤ ਉੱਚਾ ਹੋਣਾ ਜ਼ਰੂਰੀ ਹੋਣ ਦੇ ਨਾਲ ਨਾਲ ਉਸ ਦੇਸ਼ ਦੇ ਬਣੇ ਕਾਨੂੰਨਾਂ ਦੀ ਸਹੀ ਪਾਲਣਾ ਹੋਣੀ ਬਹੁਤ ਜ਼ਰੂਰੀ ਹੈ। ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਵਿਚ ਇਸ ਵੇਲੇ ਨਾਂ ਤਾਂ ਕਾਨੂੰ ਦਾ ਰਾਜ ਹੈ, ਤੇ ਨਾ ਹੀ ਲੋਕਤੰਤਰ ਦਾ ਰਾਜ ਹੈ।

TAKHAT E PUNJAB: FLOP SHOW by YOUR HIGHNESSਪੰਜਾਬ ਰਾਜ ਦਾ ਪੱਛੜਾਪਣ ਇਸ ਤਰਾਂ ਦੇ ਵਾਧੇ ਤੇ ਪਹੁੰਚ ਚੁੱਕਾ ਹੈ, ਕਿ ਅਮੀਰ ਲੋਕ ਆਪਣੇ ਪੈਸੇ ਦੇ ਜ਼ੋਰ ਤੇ ਕਾਨੂੰਨ ਨੂੰ ਖ਼ਰੀਦ ਰਿਹਾ ਹੈ।ਪੰਜਾਬ ਵਿਚ ਚਿੱਟੇ ਦੇ ਵਪਾਰ ਦਾ ਆਧਾਰ ਬਣ ਜਾਣ ਤੋਂ ਬਾਦ ਗੈਰ ਕਾਨੂੰਨੀ ਕੰਮਾਂ ਨੇ ਅਸਮਾਨ ਨੂੰ ਛੂਹਣ ਦਾ ਕੰਮ ਕੀਤਾ ਹੈ, ਜਿਸ ਨੂੰ ਚਿੱਟਾ ਵੇਚ ਕੇ ਨਵੇਂ ਨਵੇਂ ਰਾਜਨੀਤਕ ਅਮੀਰ ਬਣੇ ਪੰਜਾਬੀਆਂ ਨੇ ਰੱਜ ਜੇ ਤੋੜਿਆ ਹੈ, ਪਰ ਚਿੱਟੇ ਕੁੜਤੇ ਪਜਾਮੇ ਪਾਕੇ ਘੁੰਮਦੇ ਇਹਨਾਂ ਲੋਕਾਂ ਦੀ ਪਹਿਚਾਣ ਬਹੁਤ ਹੀ ਸੂਝਵਾਨਾਂ ਵਾਲੀ ਹੁੰਦੀ ਹੈ, ਜਦੋਂਕਿ ਮੂੜ ਮੱਤ ਵਾਲੇ ਬੇਰੁਜ਼ਗਾਰ ਤੇ ਗਰੀਬ ਲੋਕ ਜਦੋਂ ਆਪਣਾ ਆਪਾ ਕੱਜਣ ਲਈ ਇਹਨਾਂ ਚਿੱਟੇ ਕੁੜਤੇ ਪਜਾਮੇ ਵਾਲੇ ਸੂਝਵਾਨ ਲੋਕਾਂ ਲਈ ਕੰਮ ਕਰਦੇ ਹਨ, ਤਾਂ ਬਹੁਤ ਛੇਤੀ ਡਾਂਗਾਂ ਬਾਹਰ ਆ ਜਾਂਦੀਆਂ ਹਨ, ਤੇ ਇਹਨਾਂ ਦੀ ਪਹਿਚਾਣ ਵੀ ਹੋ ਜਾਂਦੀ ਹੈ ਤੇ ਇਹੋ ਬੇਰੁਜ਼ਗਾਰੀ ਖ਼ਤਮ ਕਰਨ ਲਈ ਨਿਕਲੇ, ਮੂੜ ਮਤੀ ਮੁੰਡੇ ਫਿਰ ਆਪਣੇ ਗੈਂਗ ਬਣਾਉਂਦੇ ਹਨ, ਤੇ ਇਹਨਾਂ ਸਰਦਾਰਾਂ ਲਈ ਹੋਰ ਵੱਡੇ ਕਾਰੇ ਕਰਦੇ ਹਨ।

TAKHAT E PUNJAB: FLOP SHOW by YOUR HIGHNESSਦੂਜਾ ਪੱਛੜਾਪਣ ਸਾਡੀ ਕੌਮ ਵਲੋਂ ਆਪਣੇ ਆਪ ਤੋਂ ਹਾਰ ਮੰਨ ਲੈਣਾ ਵੀ ਹੈ, ਜੋ ਕਿ ਸਰਕਾਰ ਵਲੋਂ ਮਜਬੂਰ ਕਰਨ ਅਤੇ ਕਿਸਾਨ ਜਥੇਬੰਦੀਆਂ ਵਲੋਂ ਉਕਸਾਉਣ ਕਾਰਨ ਨਿੱਤ ਦਿਨ ਹੋ ਰਹੀਆਂ ਕਿਸਾਨ ਆਤਮ ਹੱਤਿਆਵਾਂ ਦਾ ਚਲ ਰਿਹਾ ਸਿਲਸਿਲਾ ਹੈ।ਦਿਹੜੀਦਾਰ ਮਜ਼ਦੂਰ, ਆਟੌ ਚਾਲਕ ਜਾਂ ਫਿਰ ਮੁਨੀਮੀ ਕਰਦਾ ਗਰੀਬ ਬੰਦਾ ਇਸ ਤਰਾਂ ਕਦਮ ਕਿਉਂ ਨਹੀਂ ਚੱਕ ਰਿਹਾ, ਸਿਰਫ ਜਾਇਦਾਦਾਂ ਵਾਲੇ ਬੰਦੇ ਹੀ ਆਪਣੀ ਹਾਉਮੇ ਨੂੰ ਹੋਰ ਉੱਚਾ ਚੱਕਕੇ ਮੌਤ ਨੂੰ ਗੱਲ੍ਹ ਲਾਉਣ ਨੂੰ ਕਿਉਂ ਤਰਜੀਹ ਦੇ ਰਹੇ ਹਨ? ਨਿਸਚਿਤ ਤੌਰ ਤੇ ਇਹ ਸਮਾਜਿਕ ਸ਼ਾਸਤਰ ਤੇ ਮਨੋਵਿਗਿਆਨੀਆਂ ਵਲੋਂ ਖੋਜ ਦਾ ਵਿਸ਼ਾ ਹੈ, ਪਰ ਉਸ ਦੇ ਨਾਲ ਨਾਲ ਕਿਸਾਨਾਂ ਨੂੰ ਆਤਮ ਹੱਤਿਆ ਲਈ ਉਕਸਾਉਣ ਦੇ ਪਰਚਾਰ ਦੇ ਖਿਲਾਫ ਸਰਕਾਰ ਵਲੋਂ ਜ਼ਿੰਦਗੀ ਜਿਉਣ ਦਾ ਹੌਕਾ ਦੇਣਾ ਲਾਜ਼ਮੀ ਹੈ।

ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਤਾਂ ਬਾਕੀ ਰਾਜਨੀਤਕ ਦਲਾਂ ਵਾਂਗੂ ਕਿਸਾਨਾਂ ਨਾਲ ਕਰਜ਼ਾ ਮਾਫੀ ਦਾ ਵਾਦਾ ਕਰ ਲਿਆ ਪਰ ਚੋਣਾਂ ਤੋਂ ਬਾਦ ਉਨ੍ਹਾਂ ਖੇਤੀ ਉਪਰ ਵਿਭੰਨਤਾ ਨੂੰ ਵੱਡਾ ਰਾਹ ਦੇਣ ਦੀ ਬਜਾਏ ਲੋਕਾਂ ਨੂੰ ਸਿਰਫ ਲਾਰਿਆਂ ਵਿਚ ਲਾਕੇ ਰੱਖਿਆ ਕਿ ਸਰਕਾਰ ਉਨ੍ਹਾਂ ਦਾ ਕਰਜ਼ਾ ਮਾਫ ਕਰ ਰਹੀ ਹੈ। ਜਦੋਂ ਕਿਸਾਨਾਂ ਦਾ ਉਰਦੂ ਸ਼ੇਅਰ ਵਾਲਾ ਹਾਲ ਹੋ ਤੁਰਿਆ, : “ਨਾ ਖ਼ੁਦਾ ਹੀ ਮਿਲਾ, ਨਾ ਵਿਸਾਲੇ ਸਨਮ, ਨਾ ਇਧਰ ਕੇ ਰਹੇ, ਨਾ ਉਧਰ ਕੇ ਰਹੇ” ਅਕਾਲੀ ਦਲ ਤੋਂ ਤੰਗ ਹੋਕੇ ਆਏ ਕਿਸਾਨ ਇਹ ਨਹੀਂ ਸਮਝ ਪਾ ਰਹੇ, ਕਿ ਕਾਂਗਰਸ ਨੂੰ ਚੁਣਕੇ ਉਨ੍ਹਾਂ ਕੋਈ ਕਸੂਰ ਤਾਂ ਨਹੀਂ ਕਰ ਲਿਆ?

TAKHAT E PUNJAB: FLOP SHOW by YOUR HIGHNESSਸਮਾਂ ਗੁਜ਼ਰਿਆ, ਮਾਹਰਾਜਾ ਖ਼ਾਨਦਾਨ ਦੇ ਚਸ਼ਮੋ ਚਿਰਾਗ ਨੇ ਆਪਣੇ ਖਾਸਮ ਖ਼ਾਸਰਾਣਾ ਦੇ ਕਹਿਣ ਤੇ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਬਹੁਤ ਹੀ ਮਾੜਾ ਹੋਮ ਵਰਕ ਕਰਕੇ ਫਸਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ, ਜਿਸ ਦਾ ਆਖਰੀ ਵਾਰ ਉਨ੍ਹਾਂ ਸਰਦ ਰੁੱਤ ਦੇ ਵਿਧਾਨ ਸਭਾ ਦੇ ਆਖੀਰੀ ਸੈਸ਼ਨ ਵਿਚ ਸਿਮਰਜੀਤ ਸਿੰਘ ਬੈਂਸ ਤੇ ਸੁਖਪਾਲ ਸਿੰਘ ਖਹਿਰਾ ਖਿਲਾਫ ਮਤਾ ਪੇਸ਼ ਕਰ, ਪੰਜਾਬ ਹਰਿਆਣਾ ਉੱਚ ਅਦਾਲਤ ਨੂੰ ਇਸ ਦੀ ਜਾਂਚ ਕਰਾਉਣ ਦੀ ਬੇਨਤੀ ਕਰਕੇ  ਕੀਤੀ ਹੈ।ਸੈਸ਼ਨ ਵਿਚ ਅਕਾਲੀਆਂ ਨੇ ਸਾਥ ਨਹੀਂ ਦਿਤਾ, ਪਰ ਸ਼ਾਮ ਨੂੰ ਪ੍ਰੈਸ ਨੂੰ ਸੁਨੇਹੇ ਭੇਜ ਭੇਜ ਕੇ ਸਮਰਥਨ ਦੇਣ ਦੀ ਗੱਲ ਕਰਕੇ ਅਕਾਲੀਆਂ ਨੇ ਇਸ਼ਾਰਾ ਕਰ ਹੀ ਦਿੱਤਾ ਕਿ ਕਿਤੇ ਨਾ ਕਿਤੇ ਕਾਂਗਰਸ ਤੇ ਅਕਾਲੀ ਦਲ ਕਥਿਤ ਤੌਰ ਤੇ ਰਲ੍ਹੇ ਹੋਏ ਹਨ।ਪਰ ਅੰਤ ਉਹ ਗੱਲ ਸਿਰੇ ਨਾ ਚੜ੍ਹ ਸਕੀ, ਕਿਉਂਕਿ ਸਰਵ ਉਚ ਅਦਾਲਤ ਨੇ ਸਾਰੇ ਕਾਸੇ ਤੇ ਰੋਕ ਲਾ ਦਿੱਤੀ।ਸੁਖਪਾਲ ਖੈਰਾ ਬਾ ਇੱਜ਼ਤ, ਸਾਫ ਬਾਹਰ ਨਿਕਲ ਗਿਆ, ਤੇ ਮਾਹਰਾਜਾ ਸਾਹਿਬ ਵਲੋਂ ਕੀਤੀ ਇਸ ਗਲਤੀ ਨੇ ਇਹਨਾਂ ਦੀ ਪਿਛਲੀ ਸਰਕਾਰ ਵੇਲੇ ਬਾਦਲ ਪਰਿਵਾਰ ਨੂੰ ਜੇਲ ਵਿਚ ਭੇਜਣ ਦੀ ਗਲਤੀ ਦੀ ਯਾਦ ਤਾਜ਼ਾ ਕਰਵਾ ਦਿੱਤੀ, ਠੀਕ ਉਸੇ ਤਰਾਂ ਸਰਦਾਰ ਸੁਖਪਾਲ ਸਿੰਘ ਖੈਰਾ ਨੂੰ ਪੰਜਾਬ ਦਾ ਨਵਾਂ ਨਾਇਕ ਬਣਾਕੇ ਪੇਸ਼ ਕਰ ਦਿੱਤਾ ਹੈ।

TAKHAT – E – PUNJAB: FLOP SHOW by YOUR HIGHNESS:

ਇਸ ਵੇਲਾ ਸਰਕਾਰ ਦਾ ਹਾਲ ਢਾਡਾ ਬੁਰਾ ਹੈ। ਬਿਜਲੀ ਬੋਰਡ ਮੁਫਤ ਬਿਜਲੀ ਵੰਡੀ ਤਾਂ ਜਾ ਰਿਹਾ ਹੈ, ਪਰ ਪੰਜਾਬ ਸਰਕਾਰ ਵਲੋਂ ਉਸ ਚਲੋਂ ਲਏ ਕਰੀਬ 36000 ਕਰੋੜ ਦੇ ਕਰਜ਼ੇ ਨੂੰ ਹਾਲੇ ਤੱਕ ਪੰਜਾਬ ਸਰਕਾਰ ਨੇ ਆਪਣੇ ਸਿਰ ਨਹੀਂ ਲਿਆ ਹੈ।ਜੀਐਸਟੀ ਦੇ ਇਕੱਠੇ ਹੋਈ ਮਾਇਆ ਦਾ ਹਿੱਸਾ ਹਾਲੇ ਨਹੀਂ ਮਿਲਿਆ ਹੈ।ਇਸ ਮਹੀਨੇ ਹਾਲੇ ਤੱਕ ਪੈਨਸ਼ਨਾਂ ਦੀ ਵੀ ਵੰਡ ਨਹੀਂ ਹੋਈ ਹੈ।ਮੰਤਰੀਆਂ ਵਲੋਂ ਲਾਲ ਬੱਤੀ ਤਾਂ ਹਟਾ ਦਿੱਤੀ ਗਈ ਹੈ, ਪਰ ਪੰਜਾਬ ਵਿਚ ਘੁੰਮਕੇ ਪਤਾ ਚਲਦਾ ਹੈ, ਕਿ ਵੀਆਈਪੀ ਸਭਿਆਚਾਰ ਹਾਲੇ ਜ਼ਿੰਦਾ ਹੈ।

ਸਰਕਾਰ ਨੂੰ ਚਾਹੀਦਾ ਹੈ, ਕਿ ਨੌਰਵੇ ਮੁਲਕ ਦੀ ਪੱਧਰ ਦੇ ਵਿਦਿਅਕ ਤਰੀਕੇ ਅਪਣਾਵੇ, ਵਿਦਿਆ ਤੇ ਸਿਹਤ ਦਾ ਮਿਆਰ ਸਰਕਾਰੀ ਹਸਪਤਾਲਾਂ ਦਾ ਐਨਾ ਉੱਚਾ ਹੋਵੇ, ਜਿੰਨਾਂ ਕਿ ਨਿਜੀ ਹਸਪਤਾਲਾਂ ਵਿਚ ਹੁੰਦਾ ਹੈ। ਕਪਤਾਨ ਸਹਿਬ ਯਕੀਨ ਜਾਣਿੳ, ਹਸਪਤਾਲਾਂ ਦੇ ਵੱਡੇ ਮਿਆਰ ਤੇ ਚਲੇ ਜਾਣ ਤੋਂ ਬਾਦ ਵੀ ਨਿਜੀ ਹਸਪਤਾਲ ਐਨਾ ਹੀ ਕਮਾਉਣਗੇ, ਜਿੰਨ੍ਹਾਂ ਅਜ ਕਮਾ ਰਹੇ ਹਨ, ਪਰ ਗਰੀਬ ਪੰਜਾਬੀ ਨੂੰ ਫਾਇਦਾ ਹੋ ਜਾਵੇਗਾ।

ਪੰਜਾਬ ਦੀ ਹਰ ਸੜਕ ਤੇ ਪੈਂਦੇ ਟੋਲ ਇਸ ਵੇਲੇ ਇਕ ਨਿਜੀ ਕਾਰ ਨੂੰ 2 ਰੁਪਏ ਫੀ ਕਿਲੋਮੀਟਰ ਪੈ ਰਹੇ ਹਨ। ਸਰਕਾਰ ਵਿਚ ਜੋ ਜੋਸ਼ ਪਹਿਲੇ ਚਾਰ ਮਹੀਨੇ ਦੇਖਣ ਨੂੰ ਮਿਲਿਆ, ਹੁਣ ਉਹ ਮੱਠਾ ਹੋ ਚੁੱਕਾ ਹੈ। ਸਰਕਾਰ ਵਲੋਂ ਲੱਖ ਪਰਚਾਰ ਦੇ ਬਾਵਜੂਦ ਹਾਲੇ ਤੱਕ ਕੋਈ ਵੀ ਵੱਡੀ ਕੰਪਨੀ ਪੰਜਾਬ ਵਿਚ ਵੱਡਾ ਨਿਵੇਸ਼ ਕਰਨ ਲਈ ਅੱਗੇ ਨਹੀਂ ਆਈ ਹੈ।

ਜੇਕਰ ਕੈਪਟਨ ਸਾਗਿਬ ਦੇ ਨਜ਼ਦੀਕੀ ਸਲਾਹਕਾਰਾਂ ਨੇ ਅਗਲੇ ਚਾਰ ਸਾਲ ਦਾ ਉਹੀ ਪੁਰਾਣਾ ਰੋਡ ਮੈਪ ਬਣਾ ਲਿਆ ਹੈ, ਕਿ ਸਰਕਾਰ ਦਾ ਸਮਾਂ ਪੂਰਾ ਹੋਣ ਤੋਂ ਪਹਿਲਾਂ ਹੀ ਲੋਕਾਂ ਲਈ ਚਾਰ ਸੜਕਾਂ ਬਨਾਉਣੀਆਂ ਹਨ, ਤਾਂ ਕਾਂਗਰਸ ਪਾਰਟੀ ਦੇ ਪੈਰੋਕਾਰਾਂ ਨੂੰ ਇਹ ਯਾਦ ਰੱਖਣਾ ਪਵੇਗਾ, ਕਿ ਤੁਸੀ ਆਪਣੇ ਹੱਥੀਂ ਦੋ ਵੱਡੇ ਬੂਟੇ ਲਾ ਦਿੱਤੇ ਹਨ, ਇਕ ਤਾਂ ਸੁਖਪਾਲ ਸਿੰਘ ਖੈਰਾ, ਜੋ ਕਿ ਆਮ ਆਦਮੀ ਪਾਰਟੀ ਦਾ ਵੱਡਾ ਤੇ ਪਰਖਿਆ ਨੇਤਾ ਬਣਕੇ ਉਭਰਨਾ ਸ਼ੁਰੂ ਹੋ ਚੁੱਕਾ ਹੈ। ਦੂਜਾ ਲੋਕ ਇਨਸਾਫ ਪਾਰਟੀ ਦਾ ਨੇਤਾ ਸਰਦਾਰ ਸਿਮਰਜੀਤ ਸਿੰਘ ਬੈਂਸ ਹੈ, ਜਿਸ ਨੂੰ ਰਾਜਨੀਤਕ ਤੌਰ ਤੇ ਖ਼ਤਮ ਕਰਨ ਲਈ ਭਾਵੇਂ ਸਰਕਾਰ ਲੁਧਿਆਣਾ ਮਿਉਂਸੀਪਲ ਚੋਣਾਂ ਅੱਡ ਤੋਂ ਕਰਵਾ ਰਹੀ ਹੈ, ਪਰ ਇਹ ਦੋਵੇਂ ਨੇਤਾ ਪੰਜਾਬ ਨੂੰ ਇਕ ਨਵਾਂ ਭਵਿੱਖ ਦੇਣ ਦੇ ਸਮਰੱਥ ਬਣਦੇ ਹਨ ਜਾਂ ਨਹੀਂ, ਇਹ ਅਸੀਂ ਨਹੀਂ ਕਹਿ ਸਕਦੇ, ਪਰ ਇਸ ਵਾਰ ਤਾਂ ਦੋਵਾਂ ਨੇ ਅਕਾਲੀ ਦਲ ਤੇ ਕਾਂਗਰਸ ਦੀ ਢੂਹੀ ਲਵਾ ਦਿੱਤੀ ਹੈ।ਕਾਂਗਰਸ ਸਰਕਾਰ ਨੂੰ ਆਪਣੇ ਆਪ ਉਪਰ ਤੇ ਆਪਣੇ ਵਲੋਂ ਚੁੱਕੇ ਜਾ ਰਹੇ ਕਦਮਾਂ ਤੇ ਵਿਚਾਰ ਕਰਨਾ ਬਣਦਾ ਹੈ।ਕਿਉਂਕਿ ਕਾਂਗਰਸ ਦੇ ਵਿਧਾਇਕ ਵੀ ਅੰਦਰੋਂ ਅੰਦਰੀ ਆਪਣੀ ਸਰਕਾਰ ਦੇ ਖਿਲਾਫ ਹੌਲੀ ਹੌਲੀ ਰੋਸ ਦਾ ਭਾਂਬੜ ਬਲਣ ਲੱਗ ਪਿਆ ਹੈ।

ਕਾਰਨ ਸਾਫ ਹੈ, ਕਿ ਕਾਂਗਰਸ ਦੀ ਸਰਕਾਰ ਆ ਜਾਣ ਦੇ ਬਾਵਜੂਦ ਵੀ ਕਾਂਗਰਸ ਦੀ ਸਰਕਾਰ ਪੰਜਾਬ ਵਿਚ ਆਈ ਨਹੀਂ ਲੱਗਦੀ ਹੈ। ਉਹੀ ਡੀਜੀਪੀ ਹੈ, ਉਹੀ ਬਾਦਲਾਂ ਦੀਆਂ ਵੋਲਵੋ ਬੱਸਾਂ ਸੜਕਾਂ ਤੇ ਬਿਨਾਂ ਪਰਮਟਾਂ ਤੋਂ ਦੌੜ ਰਹੀਆਂ ਹਨ, ਉਹੀ ਪੁਲਿਸ ਅਫਸਰ ਹਨ। ਕੁਝ ਵੀ ਤੇ ਨਹੀਂ ਬਦਲਿਆ, “ਉਹੀ ਨਿਜਾਮ ਹੈ, ਉਹੀ ਜ਼ੁਕਾਮ ਹੈ, ਇਕ ਰਾਜਾ ਬੈਠ ਗਿਆ ਹੈ, ਬਾਦਲ ਕੇ ਤਖ਼ਤ ਪੇ”

Tags
Show More

GURMINDER SINGH SAMAD

Gurminder Singh Samad has served as a journalist of repute with several sensitive postings for a leading Punjabi Hindi top media houses of the world i.e Editor- Rozana Spokesman, North India Head - News24 TV, Programming Head - BIG 92.7 FM Radio, VP Content- Chardhikala Time TV

Leave a Reply

Your email address will not be published. Required fields are marked *