PUNJAB

The company cheated Rs 40 lakh e-governance society

ਈ-ਗਵਰਨੈਂਸ ਸੁਸਾਇਟੀ ਨਾਲ ਕੰਪਨੀ ਵਲੋ 40 ਲੱਖ ਰੁਪਏ ਦੀ ਠੱਗੀ

ਪੰਜਾਬ  ‘ਚ ਸਥਿਤ ਸਾਂਝ ਕੇਦਰਾ ਤੋ ਕੈਸ਼ ਇਕੱਠਾ ਕਰਕੇ ਪੰਜਾਬ ਸਟੇਟ ਈ-ਗਵਰਨੈਸ ਸੁਸਾਇਟੀ ਕੋਲ ਜਮਾਂ ਕਰਵਾਉਣ ਵਾਲੀ ਕੰਪਨੀ ਵਲੋ ਸੁਸਾਇਟੀ ਨਾਲ 40 ਲੱਖ ਰੁਪਏ ਦੀ ਠੱਗੀ ਮਾਰਨ ਦਾ ਸਮਾਚਾਰ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਕੰਪਨੀ ਬੀ. ਐੱਲ. ਐੱਸ. ਇੰਟਰਨੈਸ਼ਨਲ ਈ-ਸਾਲਿਊਸ਼ਨਜ ਪ੍ਰਾਈਵੇਟ ਲਿਮਟਿਡ ਦੇ ਅਧਿਕਾਰੀ ਵਲੋ ਡਾਇਰੈਕਟਰ ਜਰਨਲ ਆਫ ਪੁਲਸ  ਪੰਜਾਬ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ।ਸ਼ਿਕਾਇਤ ‘ਚ ਦੱਸਿਆ ਗਿਆ ਸੀ ਕਿ ਐੱਸ.ਆਈ.ਐੱਸ. (ਸਿਸ) ਕੈਸ਼ ਸਰਵਿਸ ਪ੍ਰਾਈਵੇਟ ਲਿਮਟਿਡ ਕੰਪਨੀ ਨੂੰ ਪੰਜਾਬ ਦੇ ਵੱਖ-ਵੱਖ ਖੇਤਰਾਂ ‘ਚ ਸਥਿਤ ਸੇਵਾ ਕੇਂਦਰਾਂ ‘ਚੋਂ ਕੈਸ਼ ਕੁਲੈਕਸ਼ਨ ਦਾ ਕੰਮ ਸੌਪਿਆ ਹੋਇਆ ਸੀ ।

‘ਦਾਸਤਾਨ-ਏ-ਮੀਰੀ ਪੀਰੀ’ ਫਿਲਮ 2 ਨਵੰਬਰ ਨੂੰ ਰਿਲੀਜ਼

 

ਦਸੰਬਰ 2017 ‘ਚ ਇਸ ਕੰਪਨੀ ਦੇ ਨਾਲ ਕੈਸ਼ ਕੁਲੈਕਸ਼ਨ ਦੇ ਕੰਮ ਦਾ ਲਿਖਤੀ ਐਗਰੀਮੈਟ ਕੀਤਾ ਗਿਆ ਸੀ ।ਸ਼ਿਕਾਇਤ ‘ਚ ਦੱਸਿਆ ਗਿਆ ਕਿ ਇਸ ਕੰਪਨੀ ਵਲੋ 4 ਸਤੰਬਰ 2018 ਨੂੰ ਇਕੱਠਾ ਕੀਤਾ ਗਿਆ 40 ਲੱਖ ਰੁਪਏ ਕੈਸ਼ 5 ਸਤੰਬਰ 2018 ਨੂੰ ਸਰਕਾਰ ਦੇ ਕੋਲ ਜਮਾਂ ਨਹੀ ਕਰਵਾਇਆ ਗਿਆ, ਸਗੋਂ ਕੰਪਨੀ ਨੇ ਆਪਣੇ ਕੋਲ ਹੀ ਇਹ ਕੈਸ਼ ਰੱਖ ਲਿਆ ਸੀ। ਅਜਿਹਾ ਕਰਕੇ ਕੰਪਨੀ ਨੇ ਐਗਰੀਮੈਟ ਦੀਆਂ ਸ਼ਰਤਾਂ ਅਤੇ ਸਰਕਾਰੀ ਨਿਯਮਾਂ ਨੂੰ ਤੋੜਿਆ ਹੈ।

ਸ਼ਿਕਾਇਤ ‘ਚ ਮੰਗ ਕੀਤੀ ਗਈ ਕਿ ਸਰਕਾਰ ਦਾ ਕੈਸ਼ ਜਮਾਂ ਨਾ ਕਰਵਾ ਕੇ ਨਿਯਮ ਤੋੜਨ ਵਾਲੀ ਇਸ ਕੰਪਨੀ ਦੇ ਸਟੇਟ ਹੈੱਡ ਮਿਸਟਰ ਹਰੀਸ਼ ਅਤੇ ਕੰਟਰੀ ਹੈੱਡ ਜੇ.ਕੇ. ਆਕਾਸ਼ ਦੇ ਖਿਲਾਫ ਸਰਕਾਰੀ ਪੈਸੇ ਨੂੰ ਗ਼ਬਨ ਕਰਨ ਦਾ ਕੇਸ ਦਰਜ ਕੀਤਾ ਜਾਵੇ ।

Tags
Show More

Leave a Reply

Your email address will not be published. Required fields are marked *